Latest news
ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸੁਰਿੰਦਰ ਪਾਲ ਵਲੋਂ ਗੈਸਟ ਲੈਕਚਰ ਬਾਦਲਕਿਆਂ ਨੂੰ ਆਕਸੀਜਨ ਦੇਣ ਲਈ ਹੈ ਗੱਠਜੋੜ ਦਾ ਖ਼ਿਆਲੀ ਪਲਾਉ : ਪ੍ਰੋ: ਸਰਚਾਂਦ ਸਿੰਘ ਖਿਆਲਾ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਬਾਦਲਕੇ ਸਵੈ-ਪੜਚੋਲ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਬੈਗ ਵਿੱਚੋਂ ਮਿਲੀ ਲਾਸ਼ ਫੈਲੀ ਸਨਸਨੀ मुख्यमंत्री मनोहर लाल ने हांसी में बाबा बंदा सिंह बहादुर की स्मृति में आयोजित वार्षिक दीवान में टेका...

ਕੇਸਰੀ ਵਿਰਾਸਤ

1979 ਵਿਚ ਨਿਹੰਗਾਂ ਨਾਲ ਹੋਏ ਪੁਲਿਸ ਮੁਕਾਬਲੇ ਵਿਚ ਫਸ ਗਏ ਸਿਮਰਨਜੀਤ ਸਿੰਘ ਮਾਨ?

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਸ਼ਹੀਦ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ਦੇ ਵਿਵਾਦਿਤ ਬਿਆਨ ਤੋਂ ਬਾਅਦ ਹੁਣ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ 44 ਸਾਲ ਪੁਰਾਣੇ ਇਕ ਐਨਕਾਊਂਟਰ ਦੇ ਮਾਮਲੇ ਵਿਚ ਫਸਦੇ ਨਜ਼ਰ ਆ ਰਹੇ ਹਨ।

ਸੀਨੀਅਰ ਪੱਤਰਕਾਰ ਬੀ.ਕੇ ਚਮ ਦੀ ਕਿਤਾਬ ਵਿੱਚ ਦਾਅਵਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਨਿਹੰਗਾਂ ਨੂੰ ਗੋਲੀ ਮਾਰੀ ਸੀ। ਸੀਨੀਅਰ ਪੱਤਰਕਾਰ ਬੀ.ਕੇ. ਚਮ ਦੀ ਕਿਤਾਬ ਵਿੱਚ ਵੱਡਾ ਦਾਅਵਾ ਕੀਤਾ ਹੈ ਕਿ 1979 ‘ਚ ਸਿਮਰਨਜੀਤ ਸਿੰਘ ਮਾਨ ਨੇ ਝੂਠਾ ਪੁਲਿਸ ਮੁਕਾਬਲਾ ਕੀਤਾ ਸੀ। ਉਹਨਾ ਉੱਪਰ ਸਰਾਏ ਨਾਗਾ ਗੁਰਦੁਆਰੇ ‘ਤੇ ਗੋਲੀਆਂ ਚਲਾਉਣ ਦਾ ਇਲਜ਼ਾਮ ਹਨ। ਉਸ ਸਮੇਂ ਸਿਮਰਨਜੀਤ ਮਾਨ ਫਰੀਦਕੋਟ ਦੇ SSP ਸਨ।

ਸੀਨੀਅਰ ਪੱਤਰਕਾਰ ਬੀ.ਕੇ. ਚਮ ਨੇ ਕਿਤਾਬ ‘ਚ ਇਸ ਐਨਕਾਊਂਟਰ ਦਾ ਕਿਸ ਤਰ੍ਹਾਂ ਜ਼ਿਕਰ ਕੀਤਾ ਹੈ…ਇਹ ਅਸੀਂ ਹੂਬਹੂ ਦੱਸ ਰਹੇ ਹਾਂ…

behind closed doors
behind closed doors

‘9 ਅਪ੍ਰੈਲ 1979 ਨੂੰ 8 ਨਿਹੰਗ ਫਰੀਦਕੋਟ ਦੇ ਸਰਾਏ ਨਾਗਾ ਪਿੰਡ ‘ਚ ਰੁਕੇ। ਨਿਹੰਗ ਸਿੰਘ ਵਿਸਾਖੀ ਮਨਾਉਣ ਦਮਦਮਾ ਸਾਹਿਬ ਜਾ ਰਹੇ ਸਨ। ਨਿਹੰਗਾਂ ਕੋਲ ਪਾਲਤੂ ਬਾਂਦਰ ਵੀ ਸੀ। 11 ਅਪ੍ਰੈਲ 1979 ਨੂੰ ਨਿਹੰਗਾਂ ਤੇ ਗੁਰਦੁਆਰੇ ਦੇ ਸੇਵਾਦਾਰ ਵਿਚਾਲੇ ਝਗੜਾ ਹੋਇਆ। ਸੇਵਾਦਾਰ ਦੇ ਪਾਲਤੂ ਕੁੱਤੇ ਨੇ ਨਿਹੰਗਾਂ ਦੇ ਬਾਂਦਰ ਨੂੰ ਵੱਢ ਲਿਆ ਸੀ। ਨਿਹੰਗਾਂ ਨੇ ਕੁੱਤੇ ਨੂੰ ਤਾੜਨ ਲਈ ਡੰਡੇ ਦਾ ਇਸਤੇਮਾਲ ਕੀਤਾ। ਸੇਵਾਦਾਰ ਨੇ ਹਰਚਰਨ ਸਿੰਘ ਬਰਾੜ (ਜੋ ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ) ਦੇ ਬੇਟੇ ਨੂੰ ਨਿਹੰਗਾਂ ਦੀ ਸ਼ਿਕਾਇਤ ਕੀਤੀ। ਬਰਾੜ ਦੇ ਬੇਟੇ ਨੇ ਫੋਨ ਕਰਕੇ ਪੁਲਿਸ ਨੂੰ ਬੁਲਾ ਲਿਆ। ਨਿਹੰਗ ਨੇੜੇ ਦੇ ਖੇਤਾਂ ‘ਚ ਲੁਕ ਗਏ। ਪੁਲਿਸ ਨੇ ਨਿਹੰਗਾਂ ‘ਤੇ ਫਾਇਰਿੰਗ ਕੀਤੀ ਤੇ ਨਿਹੰਗਾਂ ਨੇ ਵੀ ਜਵਾਬ ਦਿੱਤਾ। ਨਿਹੰਗਾਂ ਦੀ ਫਾਇਰਿੰਗ ‘ਚ ਤਿੰਨ ਪੁਲਿਸ ਵਾਲੇ ਮਾਰੇ ਗਏ। ਅਗਲੀ ਸਵੇਰ ਤਤਕਾਲੀ SSP ਸਿਮਰਨਜੀਤ ਸਿੰਘ ਮਾਨ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਗੁਰਦੁਆਰੇ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਗੁਰਦੁਆਰੇ ਨੂੰ ਉਡਾਉਣ ਦੀ ਧਮਕੀ ਤੱਕ ਦਿੱਤੀ। ਕੁਝ ਲੋਕਾਂ ਦੇ ਦਖਲ ਤੋਂ ਬਾਅਦ ਨਿਹੰਗਾਂ ਨੇ ਸਰੰਡਰ ਕੀਤਾ। 5 ਨਿਹੰਗਾਂ ਦੀਆਂ ਅੱਖਾਂ ‘ਤੇ ਪੱਟੀ ਅਤੇ ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਲਿਜਾਇਆ ਗਿਆ। SSP ਮਾਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਨਿਹੰਗਾਂ ‘ਤੇ ਗੋਲੀ ਚਲਾਈ। ਮਾਨ ਦੀ ਗੋਲੀ ਨਾਲ ਦੋ ਨਿਹੰਗਾਂ ਦੀ ਮੌਤ ਹੋ ਗਈ। ਤਤਕਾਲੀ DM ਨੇ SSP ਦਾ ਹੱਥ ਫੜ੍ਹ ਕੇ ਰੋਕ ਲਿਆ। ਦੋ ਹੋਰ ਨਿਹੰਗਾਂ ਨੂੰ ਉੱਥੇ ਮੌਜੂਦ ਇੱਕ ਪੁਲਿਸ ਵਾਲੇ ਨੇ ਮਾਰ ਦਿੱਤਾ।’

simranjit singh mann
simranjit singh mann

44 ਸਾਲ ਪੁਰਾਣੇ ਐਨਕਾਊਂਟਰ ਦਾ ਕੀ ਹੈ ਸੱਚ ?

“ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਆਤਮ ਸਮਰਪਣ ਦੇਖਿਆ…ਪੰਜ ਨਿਹੰਗਾਂ ਨੂੰ ਬਾਕੀਆਂ ਨਾਲੋਂ ਵੱਖ ਕਰ ਦਿੱਤਾ ਗਿਆ…ਉਹਨਾਂ ਦੀਆਂ ਅੱਖਾਂ ‘ਤੇ ਪੱਟੀਆਂ ਬੰਨ੍ਹੀਆਂ ਗਈਆਂ, ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਇਕੱਠੀ ਹੋਈ ਜਨਤਾ ਦੇ ਸਾਹਮਣੇ ਲਿਜਾਇਆ ਗਿਆ…SSP ਨੇ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਉਨ੍ਹਾਂ ‘ਤੇ ਗੋਲੀ ਚਲਾਈ ਅਤੇ ਘੱਟੋ-ਘੱਟ ਦੋ ਨੂੰ ਮਾਰ ਦਿੱਤਾ…ਜਦੋਂ ਜ਼ਿਲ੍ਹਾ ਮੈਜਿਸਟਰੇਟ ਨੇ ਉਸਦਾ ਹੱਥ ਫੜ੍ਹ ਲਿਆ ਤੇ ਅੱਗੇ ਦੇ Cold Blooded Murder ਨੂੰ ਰੋਕ ਲਿਆ”

ਬੀਕੇ ਚਮ ਤੋਂ ਇਲਾਵਾ ਸਾਬਕਾ IAS ਗੁਰਤੇਜ ਸਿੰਘ ਨੇ ਵੀ ਦਾਅਵਾ ਕੀਤਾ ਸੀ ਕਿ ਰਿਹਾਸਤ ‘ਚ ਲਏ ਜਾਣ ਤੋਂ ਬਾਅਦ ਹੀ ਨਿਹੰਗਾਂ ਦਾ ਐਨਕਾਊਂਟਰ ਕੀਤਾ ਗਿਆ ਸੀ। ਇਸ ਆਰਟੀਕਲ ਦਾ ਜ਼ਿਕਰ ਵੀ ਬੀ.ਕੇ. ਚਮ ਦੀ ਕਿਤਾਬ ਵਿੱਚ ਕੀਤਾ ਗਿਆ ਹੈ।

ਗੁਰਦੁਆਰਾ ਜਨਮ ਅਸਥਾਨ ਗੁਰੂ ਅੰਗਦ ਦੇਵ ਜੀ ਸਰਾਏ ਨਾਗਾ ਪੰਜਾਬ
ਗੁਰਦੁਆਰਾ ਜਨਮ ਅਸਥਾਨ ਗੁਰੂ ਅੰਗਦ ਦੇਵ ਜੀ ਸਰਾਏ ਨਾਗਾ ਪੰਜਾਬ

ਸਾਬਕਾ IAS ਗੁਰਤੇਜ ਸਿੰਘ ਨੇ ਲਿਖਿਆ ਸੀ…

‘ਇੱਕ ਸਾਲ ਬਾਅਦ, ਮੈਂ ਪੰਜਾਬ ਸਕੱਤਰੇਤ ‘ਚ SSP ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨਾਂ ‘ਚੋਂ ਇੱਕ ‘ਤੇ ਗੋਲੀ ਕਿਉਂ ਚਲਾਈ ? ਅਤੇ ਉਨ੍ਹਾਂ ਨੇ ਨਿਹੰਗਾਂ ਨੂੰ ਆਪਣੀ ਹਿਰਾਸਤ ‘ਚ ਲੈਣ ਤੋਂ ਬਾਅਦ ਕਿਉਂ ਮਾਰਿਆ ? ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ…’ਮੈਂ ਫੌਜਾਂ ਦਾ ਜਰਨੈਲ ਸੀ…ਮੇਰੇ ਸਾਹਮਣੇ ਮੇਰੇ ਸਿਪਾਹੀ ਸ਼ਹੀਦ ਹੋਏ ਪਏ ਸਨ…ਮੇਰੀ ਅੱਖਾਂ ‘ਚ ਖੂਨ ਉੱਤਰ ਆਇਆ…ਘਟਨਾ ਦੇ ਇੱਕ ਸਾਲ ਬਾਅਦ ਵੀ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਸੀ’

44 ਸਾਲ ਪਹਿਲਾਂ ਵਾਲੇ ਐਨਕਾਊਂਟਰ ‘ਤੇ ਸਾਬਕਾ IAS ਅਫ਼ਸਰ ਗੁਰਤੇਜ ਸਿੰਘ ਨੇ ਵੀ ਮੁੜ ਤੋਂ ਸਵਾਲ ਚੁੱਕੇ। ਇਕ ਟੀਵੀ ਚੈਨਲ ਨਾਲ ਗੱਲਬਾਤ ਵਿਚ ਗੁਰਤੇਜ ਸਿੰਘ ਨੇ ਦੱਸਿਆ ਕਿ, ਐਨਕਾਊਂਟਰ ਤੋਂ ਕੁਝ ਸਾਲਾਂ ਬਾਅਦ ਸਿਮਰਨਜੀਤ ਸਿੰਘ ਮਾਨ ਉਨ੍ਹਾਂ ਨੂੰ ਆ ਕੇ ਮਿਲੇ ਸੀ ਅਤੇ ਉਨ੍ਹਾਂ ਮਾਨ ਤੋਂ ਦੋ ਨਿਹੰਗਾਂ ਨੂੰ ਮਾਰਨ ਦਾ ਵੀ ਸਵਾਲ ਪੁੱਛਿਆ ਸੀ।

ਦਰਅਸਲ ਪਿੰਡ ਸਰਾਏ ਨਾਗਾ ਦੇ ਜਿਸ ਗੁਰਦੁਆਰਾ ਸਾਹਿਬ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਹੈ। ਕਿਤਾਬ ‘ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ SSP ਰਹਿੰਦਿਆਂ ਸਿਮਰਨਜੀਤ ਸਿੰਘ ਮਾਨ ਨੇ ਇਸੇ ਗੁਰਦੁਆਰੇ ਦੀਆਂ ਕੰਧਾਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਸੀ, ਜਿਸਨੂੰ ਲੈ ਕੇ ਮਾਨ ਤੋਂ ਸਵਾਲ ਪੁੱਛੇ ਜਾ ਰਹੇ ਹਨ?

Leave a Reply

Your email address will not be published.