KESARI VIRASAT

Latest news
ਪੰਜਾਬ ਦੇ ਕਿਸਾਨਾਂ ਜਾਂ ਪੰਜਾਬ ਦਾ ਧਰਨੇ,ਭੁਖ ਹੜਤਾਲ ਜਾਂ ਮਰਨ ਵਰਤ ਕਰਨ ਨਾਲ ਸੁਧਾਰ ਜਾਂ ਭਲਾ ਨਹੀਂ ਹੋ ਸਕਦਾ  ਮਹਾਕੁੰਭ ਵਿੱਚ ਸਿਹਤ ਤੋਂ ਇਲਾਵਾ ਮੁਫਤ ਭੋਜਨ ਅਤੇ ਵਾਈ-ਫਾਈ ਦੀ ਸੁਵਿਧਾ: ਸ਼ਰਧਾਲੂਆਂ ਲਈ ਕੁੰਭ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਸੈਫ ਅਲੀ ਖਾਨ ਉੱਪਰ ਹਮਲੇ ਦੇ ਦੋਸ਼ ਵਿੱਚ ਬੰਗਲਾਦੇਸ਼ੀ ਗ੍ਰਿਫਤਾਰ ; ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਨਿਰਜਾਨ ਅਤੇ ਚਿਰਾਗ ਕਲੋਈਆ ਵਲੋਂ ਰਿਕਾਰਡ ਲੇਬਲ 'Jazzbaat Melodies' ਅਤੇ ਯੂਟਿਊਬ ਚੈਨਲ ਉੱਪਰ ਪਹਿਲਾ ਗਾਣਾ 'Feeling... ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਮੈਂਬਰ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ:  ਪਿਤਾ ਨੇ ਕਿਹਾ- ਜਲਦੀ ਸ਼ੁਰੂ ਹੋਵੇਗੀ ਮੈਂਬਰ... ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ... ਛਲ ਫਰੇਬ ਅਤੇ ਲਾਲਚ ਰਾਹੀਂ ਧਰਮ ਤਬਦੀਲੀ ਦੀ ਕਹਾਣੀ ਸਾਬਕਾ ਪਾਸਟਰ ਅਸ਼ੋਕ ਕੁਮਾਰ ਦੀ ਜੁਬਾਨੀ ਫਿਲਮ ਅਭਿਨੇਤਾ ਸੈਫ ਅਲੀ ਖਾਨ 'ਤੇ ਘਰ ਵੜ ਕੇ ਹਮਲਾ ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ  ਫੋਰਟਿਸ ਮੋਹਾਲੀ ਵਿੱਚ ਰੋਬੋਟਿਕ ਏਡਿਡ ਸਰਜਰੀ ਰਾਹੀਂ 79 ਸਾਲਾ ਔਰਤ ਦਾ ਸਟੇਜ 3 ਟੌਨਸਿਲ ਕੈਂਸਰ ਦਾ ਸਫਲਤਾਪੂਰਵਕ ਇਲਾਜ 
You are currently viewing ਮਹਿਲਾ ਕਿਸਾਨ ਯੂਨੀਅਨ ਵੱਲੋਂ ਐਮਐਸਪੀ ਕਮੇਟੀ ਦੇ ਮੁੱਦੇ ‘ਤੇ ਰਾਜਸੀ ਦਲਾਂ ਨੂੰ ਚਿਤਾਵਨੀ
Modi should hold meetings with elite Sikhs as well as struggling farmers of the country: Bibi Rajwinder Kaur Raju

ਮਹਿਲਾ ਕਿਸਾਨ ਯੂਨੀਅਨ ਵੱਲੋਂ ਐਮਐਸਪੀ ਕਮੇਟੀ ਦੇ ਮੁੱਦੇ ‘ਤੇ ਰਾਜਸੀ ਦਲਾਂ ਨੂੰ ਚਿਤਾਵਨੀ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਭਾਜਪਾਈਆਂ ਦੀ ਕਮੇਟੀ ਚ ਤੁੱਛ ਨੁਮਾਇੰਦਗੀ ਨਹੀਂਪੁਨਰਗਠਿਤ ਹੋਵੇ ਕਮੇਟੀ : ਬੀਬਾ ਰਾਜਵਿੰਦਰ ਕੌਰ ਰਾਜੂ 

 

ਚੰਡੀਗਡ਼੍ਹ 21 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ )- ਮਹਿਲਾ ਕਿਸਾਨ ਯੂਨੀਅਨ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਰਾਜਸੀ ਦਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਕੇਂਦਰ ਵੱਲੋਂ ਐਲਾਨੀ ਸਰਕਾਰੀ ਕਮੇਟੀ ਦੀ ਬਣਤਰ ਉੱਤੇ ਕੱਚ ਘਰੜ ਬਿਆਨਾਂ ਰਾਹੀਂ ਆਪਣੀਆਂ ਸਿਆਸੀ ਰੋਟੀਆਂ ਨਾ ਸੇਕਣ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਸੂਬੇ ਦੀ ਤੁੱਛ ਨੁਮਾਇੰਦਗੀ ਨਹੀਂ ਸਗੋਂ ਕਾਲੇ ਖੇਤੀ ਕਾਨੂੰਨਾਂ ਦੇ ਹਮਾਇਤੀ ਸੰਘੀ ਮੈਂਬਰਾਂ ਦੀ ਥਾਂ ਇਸ ਕੇਂਦਰੀ ਕਮੇਟੀ ਦੀ ਨਵੇਂ ਸਿਰਿਓੰ ਪੁਨਰਗਠਨ ਦੀ ਮੰਗ ਕਰਦਾ ਹੈ।

                ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਮੀਡੀਆ ਰਾਹੀਂ ਕਿਸਾਨਾਂ ਅੱਗੇ ਆਪਣਾ ਬਨਾਉਟੀ ਹੀਜ-ਪਿਆਜ‘ ਦਿਖਾਉਣ ਲਈ ਆਪ ਦੇ ਸੰਸਦ ਮੈਂਬਰਾਂ ਸਮੇਤ ਹੋਰਨਾਂ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂ ਇਸ ਭਾਜਪਾਈ ਕਮੇਟੀ ਵਿੱਚ ਪੰਜਾਬ ਖਾਤਰ ਸਰਕਾਰੀ ਨੁਮਾਇੰਦਗੀ ਲੈਣ ਲਈ ਮੁਕਾਬਲੇਬਾਜ਼ੀ ਵਿੱਚ ਰਾਜਸੀ ਬਿਆਨ ਦਾਗ ਰਹੇ ਹਨ ਪਰ ਅਮਲੀ ਤੌਰ ਤੇ ਇਹ ਸਾਰੇ ਆਗੂ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਾਉਣ ਅਤੇ ਐੱਮਐੱਸਪੀ ਦਿਵਾਉਣ ਲਈ ਅੰਦਰੋਂ ਸੁਹਿਰਦ ਨਹੀਂ।

advertise with kesari virasat
advertise with kesari virasat

               ਕੇਂਦਰੀ ਖੇਤੀ ਮੰਤਰਾਲੇ ਵੱਲੋਂ ਐੱਮਐੱਸਪੀ ਬਾਰੇ ਐਲਾਨੀ ਅਖਤਿਆਰੀ ਕਮੇਟੀ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੰਗ ਮੁਤਾਬਿਕ ਨਵੇਂ ਸਿਰਿਓਂ ਗਠਿਤ ਕਰਨ ਦੀ ਮੰਗ ਕਰਦਿਆਂ ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਾਰੇ ਆਪ ਪਾਰਟੀ ਦੀਆਂ ਦੋਵੇਂ ਸਰਕਾਰਾਂ ਸਿਰਫ਼ ਬਿਆਨਾਂ ਅਤੇ ਸ਼ੋਸ਼ਲ ਮੀਡੀਆ ਸਹਾਰੇ ਡੰਗ ਟਪਾਈ ਕਰ ਰਹੀਆਂ ਹਨ ਜਦਕਿ ਹਕੀਕੀ ਤੌਰ ਤੇ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਐੱਮਐੱਸਪੀ ਕਾਨੂੰਨ ਬਣਾਉਣ ਅਤੇ ਹੋਰ ਕਿਸਾਨੀ ਮੰਗਾਂ ਮੰਨਵਾਉਣ ਬਾਰੇ ਪ੍ਰਧਾਨ ਮੰਤਰੀ ਨਾਲ ਕੋਈ ਮੁਲਾਕਾਤ ਜਾਂ ਖਤੋ-ਖਿਤਾਬਤ ਨਹੀਂ ਕੀਤੀ ਬਲਕਿ ਸੂਬੇ ਦੀ ਤੁੱਛ ਨੁਮਾਇੰਦਗੀ ਲਈ ਸਿਰਫ਼ ਸਿਆਸੀ ਬਿਆਨ ਦਾਗ ਕੇ ਖਾਨਾ ਪੂਰਤੀ ਕੀਤੀ ਜਾ ਰਹੀ ਹੈ।

                ਉਨ੍ਹਾਂ ਪੰਜਾਬ ਸਮੇਤ ਦੇਸ਼ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਕਿਸੇ ਵੀ ਭਲਾਈ ਦੀ ਉਮੀਦ ਨਾ ਰੱਖਣ ਸਗੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਆਪਸੀ ਏਕਾ ਕਾਇਮ ਰੱਖਦੇ ਹੋਏ ਕੇਂਦਰ ਸਰਕਾਰ ਤੋਂ ਕਿਸਾਨੀ ਮੰਗਾਂ ਮੰਨਵਾਉਣ ਲਈ ਕਮਰਕੱਸੇ ਬੰਨ ਕੇ ਰੱਖਣ।

Leave a Reply