ਕਪੂਰਥਲਾ(ਕੇਸਰੀ ਨਿਊਜ਼ ਨੈਟਵਰਕ)-ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ ਬਣਨ ਨਾਲ ਨਾ ਸਿਰਫ਼ ਆਦਿਵਾਸੀਆਂ ਬਲਕਿ ਦੇਸ਼ ਦੇ ਹਰੇਕ ਵਿਅਕਤੀ ਨੂੰ ਮਾਣ ਦੀ ਭਾਵਨਾ ਮਿਲੀ ਹੈ।ਉਨ੍ਹਾਂ ਕਿਹਾ ਕਿ ਸਮਾਜ ਦੇ ਵੰਚਿਤ ਵਰਗਾਂ,ਆਦਿਵਾਸੀਆਂ,ਔਰਤਾਂ ਅਤੇ ਪੂਰਬੀ ਭਾਰਤ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਲੋਕਤੰਤਰ ਦਾ ਸਹੀ ਅਰਥ ਸਾਹਮਣੇ ਆਇਆ ਹੈ,ਅਜਿਹੇ ਪਿਛੋਕੜ ਵਾਲਾ ਨੇਤਾ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਪਹੁੰਚਿਆ ਹੈ।ਇਹ ਲੋਕਤੰਤਰ ਲਈ ਇੱਕ ਪ੍ਰਾਪਤੀ ਹੈ।
ਖੋਜੇਵਾਲ ਨੇ ਕਿਹਾ ਕਿ ਦਰੋਪਦੀ ਮੁਰਮੂ ਨੇ ਭਾਜਪਾ ਵਿੱਚ ਰਹਿੰਦਿਆਂ ਕਈ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ,ਉਹ ਐਸਟੀ ਮੋਰਚਾ ਵਿੱਚ ਸੂਬਾ ਪ੍ਰਧਾਨ ਅਤੇ ਮਯੂਰਭਾਨ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੀ ਹੈ।ਸਾਲ 2007 ਵਿੱਚ ਮੁਰਮੂ ਨੂੰ ਉੜੀਸਾ ਵਿਧਾਨ ਸਭਾ ਵਲੋਂ ਸਾਲ ਦਾ ਸਰਵ ਸ਼੍ਰੇਸ਼ਠ ਵਿਧਾਇਕ ਹੋਣ ਲਈ ਨੀਲਕੰਠ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਮਈ 2015 ਵਿੱਚ, ਭਾਰਤੀ ਜਨਤਾ ਪਾਰਟੀ ਨੇ ਦਰੋਪਦੀ ਮੁਰਮੂ ਨੂੰ ਝਾਰਖੰਡ ਦੀ ਰਾਜਪਾਲ ਚੁਣਿਆ ਅਤੇ ਉਹ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਬਣੀ।
ਉਹ ਓਡੀਸ਼ਾ ਦੀ ਪਹਿਲੀ ਮਹਿਲਾ ਅਤੇ ਆਦਿਵਾਸੀ ਨੇਤਾ ਵੀ ਹਨ,ਜਿਸ ਨੂੰ ਓਡੀਸ਼ਾ ਸੂਬੇ ਵਿੱਚ ਰਾਜਪਾਲ ਨਿਯੁਕਤ ਕੀਤਾ ਗਿਆ ਸੀ।ਦਰੋਪਦੀ ਮੁਰਮੂ ਨੇ ਆਪਣਾ ਜੀਵਨ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ ਅਤੇ ਉਹ ਆਪਣੀ ਧੀ ਇਤਿਸ਼ਰੀ ਮੁਰਮੂ ਦੇ ਸਹਾਰੇ ਆਪਣਾ ਜੀਵਨ ਬਤੀਤ ਕਰਦੇ ਹਨ।
ਖੋਜੇਵਾਲ ਨੇ ਕਿਹਾ ਕਿ ਉਹ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਰਹੀ ਚੁੱਕੇ ਹਨ,ਪਰ ਉਨ੍ਹਾਂ ਦੇ ਅੰਦਰ ਕਿਸੇ ਕਿਸਮ ਦਾ ਹੰਕਾਰ ਨਹੀਂ ਹੈ।
ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਰਨੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ,ਜਿਲ੍ਹਾ ਉਪ ਉਪ ਪ੍ਰਧਾਨ ਧਰਮਪਾਲ ਮਹਾਜਨ,ਸਾਬਕਾ ਕੌਂਸਲਰ ਰਾਜਿੰਦਰ
ਸਿੰਘ ਧੰਜਲ,ਸੋਸ਼ਲ ਮੀਡੀਆ ਤੇ ਆਈਟੀ ਸੈੱਲ ਦੇ ਸੂਬਾ ਉਪ ਪ੍ਰਧਾਨ ਵਿੱਕੀ ਗੁਜਰਾਲ,ਮੰਡਲ ਉਪ ਪ੍ਰਧਾਨ ਧਰਮਬੀਰ ਬੌਬੀ,ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਜਰਨਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ,ਕਪਿਲ ਧਿਰ ਆਦਿ ਹਾਜਰ ਸਨ।