ਉਨ੍ਹਾਂ ਦਾਅਵਾ ਕੀਤਾ ਕਿ (Astrology) ਜੋਤਿਸ਼ ਅਤੇ ਸ਼ਾਸਤਰਾਂ ਅਨੁਸਾਰ 2025 ਵਿੱਚ ਭਾਰਤ ਦਾ ਰਾਸ਼ਟਰੀ ਝੰਡਾ ਭਗਵਾ ਰੰਗ (Saffron color) ਦਾ ਹੋਵੇਗਾ। ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ ਨੂੰ ਲੈ ਕੇ ਮੁਹਿੰਮ ਚਲਾ ਰਹੇ ਜਗਤ ਗੁਰੂ ਪਰਮਹੰਸ ਅਚਾਰੀਆ ਦੇ ਇਸ ਬਿਆਨ ਤੋਂ ਬਾਅਦ ਹਲਚਲ ਮਚ ਗਈ ਹੈ। ਜਗਦਗੁਰੂ ਪਰਮਹੰਸ ਆਚਾਰੀਆ ਨੇ ਕਿਹਾ ਕਿ ਜੋਤਿਸ਼ ਦੇ ਆਧਾਰ ‘ਤੇ ਮੈਂ ਐਲਾਨ ਕਰਦਾ ਹਾਂ ਕਿ 2025 ਤੱਕ ਭਾਰਤ ਦਾ ਰਾਸ਼ਟਰੀ ਝੰਡਾ ਭਗਵਾ ਹੋਵੇਗਾ।