KESARI VIRASAT

ਕੇਸਰੀ ਵਿਰਾਸਤ

Latest news
ਨਿੱਝਰ ਦੇ ਕਤਲ 'ਤੇ ਕੈਨੇਡਾ 'ਚ ਆਈ.ਐੱਸ.ਆਈ ਏਜੰਟ ਤੋਂ ਪੁੱਛਗਿੱਛ: ਰਿਪੋਰਟ ਦਾ ਦਾਅਵਾ- ਨਸ਼ੇ ਦੇ ਕਾਰੋਬਾਰ 'ਤੇ ਕਾਬੂ ਪਾ... Congress MLA Sukhpal Khaira Arrest: ਨਸ਼ਾ ਤਸਕਰੀ ਮਾਮਲੇ 'ਚ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੀ ਪੁਲਿਸ; ਪਾਣੀ... ਪੰਜਾਬ ਦੇ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਗੇਮਜ਼ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ ਪੰਜਾਬ ਦੇ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਸਿੱਖਿਆ ਵਿਭਾਗ ਪੰਜਾਬ ਦਾ ਰਬ ਹੀ ਰਾਖਾ: ਹਜ਼ਾਰਾਂ ਵਿਦਿਆਰਥੀਆਂ ਨੂੰ ਦੂਹਰੀ-ਤੀਹਰੀ ਵਾਰ ਕਰੋੜਾ ਦੇ ਵਜ਼ੀਫਿਆਂ ਦਾ ਭੁਗਤਾਨ ਪੰਜਾਬ ਸਰਕਾਰ ਨੇ ਦੋ ਮੈਡੀਕਲ ਅਧਿਕਾਰੀਆਂ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤੇ ਰੱਦ ਤਕਨੀਕ ਦਾ ਸੰਸਾਰ: ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਰੋਬੋਟ ਨੇ ਪਰੋਸੀ ਚਾਹ ਅਤੇ ਸੈਂਡਵਿਚ Big Breaking News : ਮਾਮਲਾ ਵਕੀਲ ਤੇ ਉਸ ਦੇ ਮੁਵੱਕਲ ਨਾਲ ਤਸ਼ੱਦਦ ਦਾ: ਐੱਸਪੀ ਸੀਆਈਏ ਇੰਚਾਰਜ ਤੇ ਕਾਂਸਟੇਬਲ ਗ੍ਰਿਫ਼ਤਾ... ਕਣਕ ਦੇ ਸਟਾਕ ‘ਚ ਹੇਰਾਫੇਰੀ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਡੀ.ਐਫ.ਐਸ.ਸੀ, ਦੋ ਇੰਸਪੈਕਟਰ ਅਤੇ ਤਿੰਨ ਆੜਤੀਆਂ ਖ਼ਿਲਾਫ਼ ... ਬਾਜਵਾ ਨੇ ਮੁਕਤਸਰ ਵਕੀਲ ਨਾਲ ਕੁੱਟਮਾਰ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ

ਰਾਘਵ ਚੱਢਾ ਨੂੰ ਚੇਅਰਮੈਨ ਨਿਯੁਕਤ ਕਰਕੇ ਕੇਜਰੀਵਾਲ ਨੇ ਸੂਬੇ ਦੇ ਮੁੱਖ ਮੰਤਰੀ ਦੇ ਹੱਥੋਂ ਸਰਕਾਰ ਦੀ ਕਮਾਨ ਖੋਹਣੀ ਸ਼ੁਰੂ ਕਰ ਦਿੱਤੀ ਹੈ-ਰਣਜੀਤ ਸਿੰਘ ਖੋਜੇਵਾਲ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


khojewal-ranjit-singh
khojewal-ranjit-singh

ਕਪੂਰਥਲਾ(ਕੇਸਰੀ ਨਿਊਜ਼ ਨੈੱਟਵਰਕ)-ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮੰਗਲਵਾਰ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਇਲਜ਼ਾਮ ਲਗਾਇਆ ਕਿ ਉਹ ਕਮੇਟੀ ਰਾਹੀਂ ਚੱਢਾ ਨੂੰ ਬਹੁਤ ਜ਼ਿਆਦਾ ਸ਼ਕਤੀਆਂ ਦੇ ਰਹੀ ਹਨ।ਉਨ੍ਹਾਂ ਕਿਹਾ ਕਿ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨਾ ਉਨ੍ਹਾਂਨੂੰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਬਰਾਬਰ ਹੈ।ਉਨ੍ਹਾਂ ਕਿਹਾ ਕਿ ਪੰਜਾਬ ਨੇ ਇਸ ਬਦਲਾਅ ਲਈ ਵੋਟ ਤਾਂ ਨਹੀਂ ਪਾਈ ਸੀ।ਇਸ ਤੋਂ ਲੱਗਦਾ ਹੈ ਕਿ ਭਗਵੰਤ ਮਾਨ ਜੀ ਨੇ ਪੰਜਾਬ ਸਰਕਾਰ ਨੂੰ ਠੇਕੇ ਤੇ ਦੇ ਦਿੱਤਾ ਹੈ।

ਖੋਜੇਵਾਲ ਨੇ ਕਿਹਾ ਕਿ ਰਾਘਵ ਚੱਢਾ ਨੂੰ ਪੰਜਾਬ ਵਿੱਚ ਆਪ ਦੇ ਦਿੱਲੀ ਦਰਬਾਰ ਦਾ ਪ੍ਰਤੀਨਿਧੀ ਨਿਯੁਕਤ ਕੀਤਾ ਹੈ।ਖੋਜੇਵਾਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਲਈ ਸੂਬਾ ਸਰਕਾਰ ਵਿੱਚ ਸਿੱਧੀ ਦਖਲਅੰਦਾਜ਼ੀ ਕਰ ਰਹੇ ਹਨ।ਇਸ ਦੇ ਚਲਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਅੰਤਰਿਮ ਸਲਾਹਕਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜਨਤਾ ਨਾਲ ਸੰਬਧਿਤ ਮਾਮਲਿਆਂ ਦੇ ਪ੍ਰਤੀ ਸੂਬਾ ਸਰਕਾਰ ਨੂੰ ਸਲਾਹ ਦੇਣ ਦੇ ਨਾਮ ਤੇ ਬਣਾਈ ਗਈ ਕਮੇਟੀ ਦਾ ਰਾਘਵ ਚੱਡਾ ਨੂੰ ਚੇਅਰਮੈਨ ਨਿਯੁਕਤ ਕਰਕੇ ਕੇਜਰੀਵਾਲ ਨੇ ਸੂਬੇ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਹੱਥੋਂ ਸਰਕਾਰ ਦੀ ਕਮਾਨ ਖੋਹਣੀ ਸ਼ੁਰੂ ਕਰ ਦਿੱਤੀ।ਉਹ ਦਿਨ ਦੂਰ ਨਹੀਂ ਜਦੋਂ ਭਗਵੰਤ ਮਾਨ ਨੂੰ ਸਰਕਾਰ ਤੋਂ ਇਕ ਸਾਈਡ ਕਰਕੇ ਰਾਘਵ ਚੱਢਾ ਰਾਹੀਂ ਦਿੱਲੀ ਵਿੱਚ ਬੈਠਕੇ ਕੇਜਰੀਵਾਲ ਪੰਜਾਬ ਦੀ ਸਰਕਾਰ ਚਲਾਵੇਗਾ।

ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਪਣੇ ਸੂਬੇ ਵਿੱਚ ਦਿੱਲੀ ਦੀ ਦਖਲਅੰਦਾਜ਼ੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਕੇਜਰੀਵਾਲ ਦੀਆਂ ਮਨਮਾਨੀਆਂ ਵੱਧ ਰਹੀਆਂ ਹਨ।ਜਿਸਦਾ ਖਮਿਆਜ਼ਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪ ਨੂੰ ਭੁਗਤਣਾ ਪਵੇਗਾ।ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਨਾ ਮਾਤਰ ਪੰਜਾਬੀਆਂ ਦੀ ਸਰਕਾਰ ਹੈ।ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਹਿੱਤਾਂ ਲਈ ਤੇ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਦੇ ਹੱਕ ਚ ਫਤਵਾ ਦਿੱਤਾ ਸੀ।ਤਿੰਨ ਮਹੀਨਿਆਂ ਦੇ ਅੰਦਰ ਹੀ ‘ਆਪ ਦੇ ਸਾਰੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ।ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਚੇਅਰਮੈਨ ਬਣਾਇਆ ਜਾਣਾ ਕੇਜਰੀਵਾਲ ਦੀ ਸੋਚੀ ਸਮਝੀ ਸ਼ਾਜਿਸ਼ ਦਾ ਨਤੀਜਾ ਹੈ।ਕੇਜਰੀਵਾਲ ਨਹੀਂ ਚਾਹੁੰਦੇ ਕਿ ਪੰਜਾਬ ਦੇ ਫੈਸਲੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਲਏ ਜਾਣ।ਉਹ ਸੱਤਾ ਆਪਣੇ ਕੋਲ ਰੱਖਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸ਼ੋਅ ਦੇ ਮੈਨੇਜਰ ਰਾਘਵ ਚੱਢਾ ਨੂੰ ਅਧਿਕਾਰਤ ਤੌਰ ‘ਤੇ ਪਲੇਟਫਾਰਮ ਦਿੱਤਾ ਗਿਆ ਹੈ।ਸਰਕਸ ਦੇ ਮਾਸਟਰ ਨੇ ਪਰਦਾ ਹਟਾ ਕੇ ਅਸਲ ਖੇਡ ਨੂੰ ਚਲਾਉਣ ਵਾਲੇ ਰਾਘਵ ਚੱਢਾ ਨੂੰ ਅਧਿਕਾਰਤ ਤੌਰ ‘ਤੇ ਪਲੇਟਫਾਰਮ ਦਿੱਤਾ ਗਿਆ ਹੈ।ਅਸਲੀ ਮੁਖ ਮੰਤਰੀ ਚੱਢਾ ਦਾ ਰਸਮੀ ਤੌਰ ਤੇ ਕੰਟਰੋਲਰ ਦੇ ਰੂਪ ਵਿੱਚ ਅਹੁਦਾ ਸੰਭਾਲਣਾ ਪੰਜਾਬੀਆਂ ਲਈ ਕੋਈ ਖ਼ਬਰ ਨਹੀਂ ਹੈ।ਉਹਨਾਂ ਨੂੰ ਹਮੇਸ਼ਾ ਪਤਾ ਸੀ ਕਿ ਭਗਵੰਤ ਮਾਨ ਦੇ ਕਠਪੁਤਲੀ ਨਾਚ ਦੀਆਂ ਤਾਰਾਂ ਕਿਸ ਦੇ ਹੱਥ ਵਿੱਚ ਹਨ।ਹੁਣ ਇਸ ਤੋਂ ਪਰਦਾ ਉਠ ਗਿਆ ਹੈ ਅਤੇ ਦੰਤਹੀਣ ਵਾਲਾ ਸ਼ੇਰ ਸਾਹਮਣੇ ਹੈ,ਜਿਸ ਤੇ ਪੰਜਾਬੀਆਂ ਨੇ ਭਰੋਸਾ ਜਤਾਇਆ ਸੀ। .


कपूरथला(केसरी विरास्त न्यूज़)-पूर्व चैयरमेन व भाजपा के जिला उपप्रधान रणजीत सिंह खोजेवाल ने मंगलवार को भगवंत मान नीत सरकार पर निशाना साधते हुए आरोप लगाया कि वह समिति के जरिए चड्ढा को अत्यधिक शक्ति प्रदान कर रहे हैं।उन्होंने कहा कि चड्ढा को सलाहकार समिति का अध्यक्ष नियुक्त करना उन्हें पंजाब का मुख्यमंत्री बनाने के समान है।उन्होंने कहा कि पंजाब ने इस बदलाव के लिए मतदान तो किया नहीं था।ऐसा प्रतीत होता है कि भगवंत मान जी ने पंजाब सरकार को ठेके पर दे दिया है।खोजेवाल ने कहा राघव चड्ढा को पंजाब में आप के दिल्ली दरबार का प्रतिनिधि नियुक्त किया गया है।खोजेवाल ने कहा कि दिल्ली के मुख्यमंत्री अरविद केजरीवाल पंजाब की बागडोर अपने हाथों में लेने के लिए प्रदेश सरकार में सीधा दखल दे रहे हैं।इसी के चलते राज्यसभा सदस्य राघव चड्ढा को अंतरिम सलाहकार कमेटी का चेयरमैन लगाया गया है।उन्होंने कहा कि जनता से संबंधित मामलों के प्रति राज्य सरकार को सलाह देने के नाम पर बनाई गई कमेटी का राघव चड्ढा को चेयरमैन नियुक्त करके केजरीवाल ने प्रदेश के मुख्यमंत्री भगवंत मान के हाथ से सरकार की कमान खींचनी शुरू कर दी है।वह दिन दूर नहीं जब भगवंत मान को सरकार से एक साइड में करके राघव चड्ढा के माध्यम से दिल्ली में बैठकर केजरीवाल पंजाब की सरकार चलाएंगे।उन्होंने कहा कि प्रदेश के लोगों ने कभी भी दिल्ली का दखल अपने राज्य में बर्दाश्त नहीं किया।चुनावी वादे पूरे करने की बजाय केजरीवाल की मनमानी बढ़ रही है।इसका खमियाजा आने वाले लोकसभा चुनाव में आप को भुगतना पड़ेगा।

advertise with kesari virasat
advertise with kesari virasat

उन्होंने कहा कि पंजाब का यह एक दुर्भाग्य है कि प्रदेश में आम आदमी पार्टी सरकार केवल नाममात्र पंजाबियों की सरकार है।पंजाब के लोगों ने पंजाब के हित के लिए व बदलाव लाने के लिए आम आदमी पार्टी के हक में फतवा दिया था।तीन महीने के अंदर ही आप के सभी दावों की फूंक निकल गई है।उन्होंने कहा कि राघव चड्ढा को चेयरमैन बनाया जाना केजरीवाल की सोची-समझी साजिश का नतीजा है।केजरीवाल नहीं चाहे कि पंजाब के फैसले पंजाब के मुख्यमंत्री द्वारा किए जाएं।वह पंजाब की सत्ता अपने ही हाथ में रखना चाहते हैं।उन्होंने कहा कि इस कदम से शो मैनेजर राघव चड्ढा को आधिकारिक तौर पर एक मंच प्रदान कर दिया गया है।सर्कस मास्टर ने पर्दा हटाकर असली खेल चलाने वाले राघव चड्ढा को आधिकारिक तौर पर मंच प्रदान कर दिया है।असली मुख्यमंत्री चड्ढा का औपचारिक रूप से महानियंत्रक के रूप में पदभार ग्रहण करना,पंजाबियों के लिए कोई खबर नहीं है।उन्हें हमेशा से पता था कि भगवंत मान के कठपुतली नाच की डोर किसके हाथ में है।अब पर्दा हट गया है और वह दंतहीन शेर सामने है जिस पर पंजाबियों ने भरोसा जताया था।

Leave a Reply