KESARI VIRASAT

ਕੇਸਰੀ ਵਿਰਾਸਤ

Latest news
ਨਿੱਝਰ ਦੇ ਕਤਲ 'ਤੇ ਕੈਨੇਡਾ 'ਚ ਆਈ.ਐੱਸ.ਆਈ ਏਜੰਟ ਤੋਂ ਪੁੱਛਗਿੱਛ: ਰਿਪੋਰਟ ਦਾ ਦਾਅਵਾ- ਨਸ਼ੇ ਦੇ ਕਾਰੋਬਾਰ 'ਤੇ ਕਾਬੂ ਪਾ... Congress MLA Sukhpal Khaira Arrest: ਨਸ਼ਾ ਤਸਕਰੀ ਮਾਮਲੇ 'ਚ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੀ ਪੁਲਿਸ; ਪਾਣੀ... ਪੰਜਾਬ ਦੇ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਗੇਮਜ਼ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ ਪੰਜਾਬ ਦੇ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਸਿੱਖਿਆ ਵਿਭਾਗ ਪੰਜਾਬ ਦਾ ਰਬ ਹੀ ਰਾਖਾ: ਹਜ਼ਾਰਾਂ ਵਿਦਿਆਰਥੀਆਂ ਨੂੰ ਦੂਹਰੀ-ਤੀਹਰੀ ਵਾਰ ਕਰੋੜਾ ਦੇ ਵਜ਼ੀਫਿਆਂ ਦਾ ਭੁਗਤਾਨ ਪੰਜਾਬ ਸਰਕਾਰ ਨੇ ਦੋ ਮੈਡੀਕਲ ਅਧਿਕਾਰੀਆਂ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤੇ ਰੱਦ ਤਕਨੀਕ ਦਾ ਸੰਸਾਰ: ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਰੋਬੋਟ ਨੇ ਪਰੋਸੀ ਚਾਹ ਅਤੇ ਸੈਂਡਵਿਚ Big Breaking News : ਮਾਮਲਾ ਵਕੀਲ ਤੇ ਉਸ ਦੇ ਮੁਵੱਕਲ ਨਾਲ ਤਸ਼ੱਦਦ ਦਾ: ਐੱਸਪੀ ਸੀਆਈਏ ਇੰਚਾਰਜ ਤੇ ਕਾਂਸਟੇਬਲ ਗ੍ਰਿਫ਼ਤਾ... ਕਣਕ ਦੇ ਸਟਾਕ ‘ਚ ਹੇਰਾਫੇਰੀ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਡੀ.ਐਫ.ਐਸ.ਸੀ, ਦੋ ਇੰਸਪੈਕਟਰ ਅਤੇ ਤਿੰਨ ਆੜਤੀਆਂ ਖ਼ਿਲਾਫ਼ ... ਬਾਜਵਾ ਨੇ ਮੁਕਤਸਰ ਵਕੀਲ ਨਾਲ ਕੁੱਟਮਾਰ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ
You are currently viewing ਪੰਜਾਬ ਪੁਲਿਸ ਦੀ ਜਾਣਕਾਰੀ ਤੇ ਆਧਾਰਤ ਕਾਰਵਾਈ ਦੌਰਾਨ ਏ.ਟੀ.ਐਸ. ਗੁਜਰਾਤ ਨੇ ਮੁੰਦਰਾ ਬੰਦਰਗਾਹ ਤੋਂ  ਕੀਤੀ 75 ਕਿਲੋਗ੍ਰਾਮ ਹੈਰੋਇਨ ਬਰਾਮਦ

ਪੰਜਾਬ ਪੁਲਿਸ ਦੀ ਜਾਣਕਾਰੀ ਤੇ ਆਧਾਰਤ ਕਾਰਵਾਈ ਦੌਰਾਨ ਏ.ਟੀ.ਐਸ. ਗੁਜਰਾਤ ਨੇ ਮੁੰਦਰਾ ਬੰਦਰਗਾਹ ਤੋਂ  ਕੀਤੀ 75 ਕਿਲੋਗ੍ਰਾਮ ਹੈਰੋਇਨ ਬਰਾਮਦ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


 
ਨਸ਼ੀਲੇ ਪਦਾਰਥਾਂ ਨੂੰ ਅਣਸੀਤੇ ਕੱਪੜਿਆਂ ਦੇ ਕੰਟੇਨਰ ਵਿੱਚ ਛੁਪਾ ਕੇ ਰੱਖਿਆ ਗਿਆ ਸੀ: ਡੀਜੀਪੀ ਗੌਰਵ ਯਾਦਵ 
ਨਸ਼ਿਆਂ ਵਿਰੁੱਧ ਜਾਰੀ ਜੰਗ ਦੌਰਾਨ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਇੱਕ ਵੱਡੀ ਸਫਲਤਾ 
ਚੰਡੀਗੜ੍ਹ, 12 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ)-ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਯੂਏਈ ਤੋਂ ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਬਾਰੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਏਟੀਐਸ ਗੁਜਰਾਤ ਅਤੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਗੁਜਰਾਤ ਦੇ ਮੁੰਦਰਾ ਬੰਦਰਗਾਹ ਵਿਖੇ ਇੱਕ ਕੰਟੇਨਰ ਵਿੱਚੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਨਸ਼ੀਲੇ ਪਦਾਰਥ ਨੂੰ ਇੱਕ ਗੱਤੇ ਦੀ ਪਾਈਪ, ਜਿਸ ਨੂੰ ਅੱਗੇ ਇੱਕ ਵੱਡੀ ਪਲਾਸਟਿਕ ਪਾਈਪ ਜ਼ਰੀਏ ਛੁਪਾਇਆ ਗਿਆ ਸੀ, ਦੀ ਵਰਤੋਂ ਕਰਕੇ ਅਣਸੀਤੇ ਕੱਪੜਿਆਂ ਦੇ ਇੱਕ ਕੰਟੇਨਰ ਵਿੱਚ ਛੁਪਾ ਕੇ ਰੱਖਿਆ ਗਿਆ ਸੀ । ਕੰਟੇਨਰ, ਜੋ ਕਿ ਯੂਏਈ ਦੇ ਜੇਬਲ ਅਲੀ ਬੰਦਰਗਾਹ ਤੋਂ ਲੋਡ ਕੀਤਾ ਗਿਆ ਸੀ, ਨੂੰ ਮਾਲੇਰਕੋਟਲਾ, ਪੰਜਾਬ ਦੇ ਇੱਕ ਇੰਪੋਟਰ ਦੁਆਰਾ ਮੰਗਵਾਇਆ ਗਿਆ ਸੀ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਕੰਟੇਨਰ ਦੇ ਪੰਜਾਬ ਨਾਲ ਸਬੰਧਤ ਹੋਣ ਕਾਰਨ ਅਜਿਹਾ ਜਾਪਦਾ ਹੈ ਕਿ ਇਹ ਖੇਪ ਪੰਜਾਬ ਦੇ ਰਸਤੇ ਕਿਸੇ ਹੋਰ ਥਾਂ ਪਹੁੰਚਾਈ ਜਾਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸਦੇ ਪੰਜਾਬ ਨਾਲ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਇਹ ਬਰਾਮਦਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਇੱਕ ਵੱਡੀ ਸਫਲਤਾ ਵਜੋਂ ਸਾਹਮਣੇ ਆਈ ਹੈ।
ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ, ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਐਸ.ਏ.ਐਸ. ਨਗਰ ਨੇ ਤੁਰੰਤ ਪੁਲਿਸ ਟੀਮਾਂ ਨੂੰ ਗੁਜਰਾਤ ਭੇਜਿਆ ਅਤੇ ਮੁੰਦਰਾ ਬੰਦਰਗਾਹ ‘ਤੇ ਤਾਇਨਾਤ ਕੀਤਾ।
ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਅਤੇ ਏਟੀਐਸ ਗੁਜਰਾਤ ਨਾਲ ਤਾਲਮੇਲ ਜ਼ਰੀਏ ਕਸਟਮ ਦੀ ਮਦਦ ਨਾਲ ਮੁੰਦਰਾ ਬੰਦਰਗਾਹ ‘ਤੇ ਤਲਾਸ਼ੀ ਲਈ ਗਈ। ਉਨ੍ਹਾਂ ਅੱਗੇ ਕਿਹਾ ਕਿ ਢੁੱਕਵੀਂ ਪ੍ਰਕਿਰਿਆ ਅਤੇ ਦਸਤਾਵੇਜ਼ੀ ਕਾਰਵਾਈ ਤੋਂ ਬਾਅਦ ਕੰਟੇਨਰ ਨੂੰ ਖੋਲ੍ਹਿਆ ਗਿਆ ਜਿਸ ਵਿੱਚਂਛ 75 ਕਿਲੋ ਹੈਰੋਇਨ ਦੀ ਵੱਡੀ ਬਰਾਮਦਗੀ ਹੋਈ। ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਐਨਡੀਪੀਐਸ ਐਕਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਲਈ ਕਸਟਮ ਅਧਿਕਾਰੀਆਂ ਅਤੇ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਖੇਪ ਨੂੰ ਖੋਲ੍ਹਿਆ ਗਿਆ।
ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ
ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ
ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਇਸ ਖੇਪ ਨਾਲ ਸਬੰਧਾਂ ਦੇ ਸ਼ੱਕ ਵਿੱਚ ਮਾਲੇਰਕੋਟਲਾ ਅਤੇ ਲੁਧਿਆਣਾ ਦੇ ਕੁਝ ਸ਼ੱਕੀ ਵਿਅਕਤੀਆਂ ਨੂੰ ਸਬੰਧਤ ਜ਼ਿਲ੍ਹਾ ਪੁਲਿਸ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਏਟੀਐਸ ਗੁਜਰਾਤ ਦੁਆਰਾ ਪੁਲਿਸ ਸਟੇਸ਼ਨ ਏਟੀਐਸ ਅਹਿਮਦਾਬਾਦ ਵਿੱਚ ਐਨਡੀਪੀਐਸ ਐਕਟ ਦੀ ਧਾਰਾ 8ਸੀ, 21ਸੀ, 23ਸੀ ਅਤੇ 29 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
———————

FOLLOWING INPUTS OF PUNJAB POLICE, ATS GUJARAT IN JOINT OPERATION RECOVERS 75KG HEROIN FROM MUNDRA PORT

  • CONTRABAND WAS KEPT CONCEALED IN A CONTAINER OF UNSTITCHED CLOTHES, SAYS DGP PUNJAB GAURAV YADAV
  • DRUG RECOVERY COMES AS A MAJOR SUCCESS FOR AMID THE ONGOING WAR AGAINST DRUGS

CHANDIGARH, July 12: KESARI NEWS NETWORK- Following specific intelligence regarding the smuggling of heroin from UAE to Punjab, Punjab Police teams in a joint operation with ATS Gujarat and Central Agencies recovered 75Kg Heroin from a container at Mundra Port in Gujarat, said Director General of Police (DGP) Punjab Gaurav Yadav here on Tuesday.

            The contraband was kept concealed in a container of unstitched clothes using a cardboard pipe which was further camouflaged by an oversized plastic pipe. The container, which was loaded from Jebel Ali port in UAE, was booked by an importer from Malerkotla, Punjab.

            As per preliminary investigations, the DGP said that as the links of the container have been established with Punjab, this consignment seems to be routed to some other place via Punjab. “Punjab Part is being explored and investigated,” he added.

            This recovery comes as a major success for the amid the ongoing war against drugs launched on the direction of Punjab Chief Minister Bhagwant Mann. 

            Divulging more details, DGP Gaurav Yadav said that following inputs, the Punjab Police’s State Special Operation Cell (SSOC) SAS Nagar had immediately sent Police teams to Gujarat and deputed at the Mundra Port.

            “In coordination with the central agency and ATS Gujarat, the searches were made at the Mundra Port with the help of Customs,” he said, adding that after following due procedure and documentation, the container was opened up which led to the recovery of a big haul of 75Kg heroin. To ensure transparency and following NDPS act guidelines, the consignment was opened in presence of customs officials and magistrate.

            To ascertain backward and forward linkages, some suspected persons from Malerkotla and Ludhiana found to be linked with this import of consignment have been called for questioning by the concerned District Police.

            Meanwhile, an FIR under sections 8C, 21C, 23C, and 29 of the NDPS Act has been registered by ATS Gujarat at Police Station ATS Ahmedabad.

Leave a Reply