KESARI VIRASAT

ਕੇਸਰੀ ਵਿਰਾਸਤ

Latest news
ਰਾਜਸਥਾਨ ਵਿੱਚ ਦੇਸ਼ ਵਿੱਚ ਪਹਿਲਾ ਬੁਲੇਟ ਟਰੇਨ ਦਾ ਟ੍ਰਾਇਲ ਟਰੈਕ, : ਅੰਗਰੇਜ਼ਾਂ ਵੱਲੋਂ ਬਣਾਈ ਗਈ ਲਾਈਨ ਮਿੱਟੀ ਵਿੱਚ ਦੱ... ਹੁਣ ਮੋਬਾਈਲ 'ਤੇ ਨਜ਼ਰ ਆਵੇਗਾ ਹਰ ਕਾਲਰ ਦਾ ਨਾਮ: ਟੈਲੀਕਾਮ ਕੰਪਨੀਆਂ ਨੇ ਕਾਲਰ ਆਈਡੀ ਡਿਸਪਲੇ ਸੇਵਾ ਦਾ ਮੁੰਬਈ-ਹਰਿਆਣਾ '... ਲੋਕ ਸਭਾ ਲਈ ਮਿਸ਼ਨ 13-0 ਦੀ ਅਸਫਲਤਾ ਤੋਂ ਬਾਅਦ ਪੰਜਾਬ 'ਚ 'ਆਪ' ਦਾ ਵਕਾਰ ਇਕ ਵਿਧਾਨ ਸਭਾ ਉਪ ਚੋਣ 'ਤੇ ਟਿਕਿਆ: ਜਲੰਧਰ ... ਪੰਜਾਬ ਵਿੱਚ ਬੂਟੇ ਲਗਾਉਣ ਦਾ ਮੋਰਚਾ ਸੰਭਾਲਣਗੀਆਂ ਔਰਤਾਂ-ਬੀਬੀ ਜਗੀਰ ਕੌਰ 4 ਦਿਨਾਂ ਬਾਅਦ ਟਰੂਡੋ ਦੀਆਂ ਵਧਾਈਆਂ ਦਾ ਮੋਦੀ ਦਾ ਜਵਾਬ: ਕੈਨੇਡੀਅਨ ਪੀਐਮ ਦੇ ਜਵਾਬ ਵਿੱਚ ਮੋਦੀ ਨੇ ਕਿਹਾ- ਸਾਨੂੰ ਇੱਕ ਦ... ਬਿੱਟੂ ਦੇ ਬਹਾਨੇ ਪੰਜਾਬ ਦੀ 60% ਸਿੱਖ ਅਬਾਦੀ 'ਤੇ ਅੱਖ: ਬੇਅੰਤ ਸਿੰਘ ਦਾ ਪੋਤਾ 38% ਹਿੰਦੂਆਂ ਨੂੰ ਵੀ ਪਸੰਦ ਕੇਸਰੀ ਰੰਗ ਦਾ ਕੇਕ ਕੱਟ ਗੋਸ਼ਾ ਨੇ ਸਾਥੀਆਂ ਸਮੇਤ ਤੀਜੀ ਵਾਰ ਮੋਦੀ ਸਰਕਾਰ ਬਣਨ ਤੇ ਖੁਸ਼ੀਆ ਮਨਾਇਆ  ਪੰਜਾਬ ਵਿੱਚ ਭਾਜਪਾ 23 ਵਿਧਾਨ ਸਭਾਵਾਂ ਵਿੱਚ ਅੱਗੇ: ਇੱਕ ਵੀ ਸੀਟ ਨਹੀਂ ਜਿੱਤੀ, ਪਰ 8 ਜ਼ਿਲ੍ਹਿਆਂ ਵਿੱਚ ਵੋਟ ਬੈਂਕ ਵਧਿਆ... ਵਿਆਹ ਤੋਂ ਇਨਕਾਰ ਕਰਨ 'ਤੇ ਕੁੜੀ ਦਾ ਕਤਲ:  ਫੁਕਰੇ ਆਸ਼ਕ ਨੇ ਸੜਕ ਵਿਚਕਾਰ ਤਲਵਾਰ ਨਾਲ ਵੱਢਿਆ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੇ ਸੀਆਈਐਸਐਫ ਕਾਂਸਟੇਬਲ ਵਿਰੁੱਧ ਐਫਆਈਆਰ: ਅਭਿਨੇਤਰੀ ਦੀ ਭੈਣ ਨੇ ਦਿੱਤਾ ਵਿਵਾਦਤ ਬਿਆਨ;
You are currently viewing ਡੀ. ਸੀ. ਘਨਸ਼ਿਆਮ ਥੋਰੀ ਨੇ  ਜਲੰਧਰ ਡਿਸਟ੍ਰਿਕਟ ਬੈਡਮਿੰਟਨ ਚੈਂਪੀਅਨਸ਼ਿਪ ਦਾ ਅਧਿਕਾਰਕ ਪੋਸਟਰ ਕੀਤਾ ਜਾਰੀ
ਡੀ. ਬੀ. ਏ. ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਅਧਿਕਾਰਕ ਪੋਸਟਰ ਜਾਰੀ ਕਰਦੇ ਹੋਏ। ਨਾਲ ਖੜ੍ਹੇ ਹਨ ਸਾਬਕਾ ਰਾਸ਼ਟਰੀ ਖਿਡਾਰੀ ਅਤੇ ਡੀ. ਬੀ. ਏ. ਦੇ ਸਕੱਤਰ ਸ਼੍ਰੀ ਰਿਤਿਨ ਖੰਨਾ।

ਡੀ. ਸੀ. ਘਨਸ਼ਿਆਮ ਥੋਰੀ ਨੇ  ਜਲੰਧਰ ਡਿਸਟ੍ਰਿਕਟ ਬੈਡਮਿੰਟਨ ਚੈਂਪੀਅਨਸ਼ਿਪ ਦਾ ਅਧਿਕਾਰਕ ਪੋਸਟਰ ਕੀਤਾ ਜਾਰੀ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ ਡਿਸਟ੍ਰਿਕਟ ਬੈਡਮਿੰਟਨ ਚੈਂਪੀਅਨਸ਼ਿਪ 3 ਅਗਸਤ ਤੋਂ

ਮੈਚਾਂ ਦੀ ਹੋਵੇਗੀ ਲਾਈਵ ਸਟ੍ਰੀਮਿੰਗ, ਜੇਤੂਆਂ ਨੂੰ ਮਿਲਣਗੇ 3 ਲੱਖ ਦੇ ਪੁਰਸਕਾਰ

ਸਾਰੇ ਖਿਡਾਰੀਆਂ ਨੂੰ ਮਿਲੇਗੀ ਮੁਫ਼ਤ ਰਿਫਰੈਸ਼ਮੈਂਟ, ਟਰਾਫੀ ਤੇ ਸਰਟੀਫਿਕੇਟ

7 ਅਗਸਤ ਨੂੰ ਡੀ. ਸੀ. ਜੇਤੂਆਂ ਨੂੰ ਕਰਨਗੇ ਸਨਮਾਨਿਤ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਵੱਲੋਂ ਥਿੰਕ-ਗੈਸ ਅਤੇ ਐਡੀਡਾਸ ਦੇ ਸਹਿਯੋਗ ਨਾਲ 3 ਅਗਸਤ ਤੋਂ 7 ਅਗਸਤ ਤੱਕ ਰਾਏਜਾਦਾ ਹੰਸਰਾਜ ਸਟੇਡੀਅਮ ਵਿੱਚ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਵੀਰਵਾਰ ਨੂੰ ਡੀ. ਬੀ. ਏ. ਪ੍ਰਧਾਨ ਅਤੇ ਡੀ. ਸੀ., ਜਲੰਧਰ ਸ਼੍ਰੀ ਘਨਸ਼ਿਆਮ ਥੋਰੀ (ਆਈ. ਏ. ਐੱਸ.) ਨੇ ਚੈਂਪੀਅਨਸ਼ਿਪ ਦਾ ਅਧਿਕਾਰਕ ਪੋਸਟਰ ਜਾਰੀ ਕੀਤਾ। ਡੀ. ਬੀ. ਏ. ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੇ ਦੌਰਾਨ ਅੰਡਰ-11, 13, 15, 17 ਅਤੇ 19 ’ਚ ਲੜਕੇ-ਲੜਕੀਆਂ ਅਤੇ ਪੁਰਸ਼ ਤੇ ਮਹਿਲਾ ਵਰਗ ਦੇ ਸਿੰਗਲਸ, ਡਬਲਸ ਅਤੇ ਮਿਕਸ ਡਬਲਸ ਮੁਕਾਬਲੇ ਕਰਵਾਏ ਜਾਣਗੇ। ਵੈਟਰਨ ਕੈਟਾਗਰੀ ਵਿੱਚ 35 ਪਲੱਸ ਤੋਂ ਲੈ ਕੇ 60 ਪਲੱਸ ਉਮਰ ਦੇ ਈਵੈਂਟ ਹੋਣਗੇ। ਹਰ ਖਿਡਾਰੀ ਦੇ ਲਈ ਪ੍ਰਤੀ ਈਵੈਂਟ 750 ਰੁਪਏ ਫੀਸ ਹੈ ਅਤੇ 28 ਜੁਲਾਈ ਤੱਕ ਖਿਡਾਰੀ ਆਪਣਾ ਨਾਮ ਦਰਜ ਕਰਵਾ ਸਕਦੇ ਹਨ।

ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਬਿਨਾਂ ਐਂਟਰੀ ਫੀਸ ਰਸੀਦ ਅਤੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਤੋਂ ਬਾਅਦ ਕੋਈ ਐਂਟਰੀ ਨਹੀਂ ਲਈ ਜਾਵੇਗੀ। ਟੂਰਨਾਮੈਂਟ ’ਚ ਭਾਗ ਲੈਣ ਵਾਲੇ ਖਿਡਾਰੀ ਨੂੰ ਉਮਰ ਪ੍ਰਮਾਣ ਪੱਤਰ ਲਿਆਉਣਾ ਜ਼ਰੂਰੀ ਹੈ। ਜੇਕਰ ਕੋਈ ਵਿਵਾਦ ਹੁੰਦਾ ਹੈ ਤਾਂ ਉਸ ਵਿੱਚ ਡੀ. ਬੀ. ਏ. ਦਾ ਫੈਸਲਾ ਆਖਰੀ ਮੰਨਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀਭਾਗੀ 2 ਪਾਸਪੋਰਟ ਸਾਈਜ਼ ਤਸਵੀਰਾਂ ਦੇ ਨਾਲ ਐਡਮਨਿਸਟ੍ਰੇਟਰ ਗੁਰਜੀਤ ਸਿੰਘ ਅਤੇ ਕੋਚ ਭਾਸਕਰ ਮੁਖਰਜੀ ਨਾਲ ਸੰਪਰਕ ਕਰਕੇ ਆਪਣੀ ਐਂਟਰੀ ਜਮ੍ਹਾਂ ਕਰਵਾ ਸਕਦੇ ਹਨ।

ਰਿਤਿਨ ਖੰਨਾ ਨੇ ਦੱਸਿਆ ਕਿ 7 ਅਗਸਤ ਨੂੰ ਡੀ. ਸੀ. ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਜੇਤੂਆਂ ਨੂੰ ਸਨਮਾਨਿਤ ਕਰਨਗੇ। ਚੈਂਪੀਅਨਸ਼ਿਪ ਦੇ ਦੌਰਾਨ ਫਰੀ ਰਿਫਰੈਸ਼ਮੈਂਟ ਦਾ ਪ੍ਰਬੰਧ ਹੋਵੇਗਾ। ਮੈਚਾਂ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਡੀ. ਬੀ. ਏ. ਦੇ 50 ਵਰ੍ਹਿਆਂ ਦੇ ਇਤਿਹਾਸ ’ਚ ਪਹਿਲੀ ਵਾਰ ਜੇਤੂਆਂ ਨੂੰ 3 ਲੱਖ ਦੇ ਆਕਰਸ਼ਕ ਅਤੇ ਨਕਦ ਪੁਰਸਕਾਰ ਦਿੱਤੇ ਜਾਣਗੇ। ਹਰ ਪ੍ਰਤੀਭਾਗੀ ਨੂੰ ਸਰਟੀਫਿਕੇਟ ਅਤੇ ਟਰਾਫੀ ਦਿੱਤੀ ਜਾਵੇਗੀ। ਮਹਿਲਾ ਅਤੇ ਪੁਰਸ਼ ਮੁਕਾਬਲੇ ਦੇ ਜੇਤੂਆਂ ਨੂੰ ਸਿੰਧੂ ਅਤੇ ਗੋਪੀਚੰਦ ਰਨਿੰਗ ਟਰਾਫੀ ਦਿੱਤੀ ਜਾਵੇਗੀ। ਇਸ ਆਯੋਜਨ ’ਚ ਥਿੰਕ ਗੈਸ, ਐਡੀਡਾਸ, ਐੱਮ. ਕੇ. ਵਾਇਰਸ, ਮੈਟਰੋ ਮਿਲਕ, ਜਗਤਜੀਤ ਇੰਡਸਟਰੀਸ, ਸਾਵੀ ਇੰਟਰਨੈਸ਼ਨਲ ਅਤੇ ਐੱਲ. ਪੀ. ਯੂ. ਦਾ ਸਹਿਯੋਗ ਪ੍ਰਾਪਤ ਹੈ। 

Jalandhar District Badminton Championship from August 3

DC Ghanshyam Thori  releases official poster of the Championship

Winners will be awarded prizes worth Rs 3 Lakhs

DC will felicitate the winners on 7th August

Jalandhar, July 7, 2022 (Kesari News Network)-District Badminton Association, Jalandhar, with support of Think Gas and Adidas is organizing the District Badminton Championship from August 3 to August 7 at Raizada Hansraj Stadium. On Thursday, DBA President and DC, Jalandhar, Shri Ghanshyam Thori (IAS), released the official poster of the Championship.

DBA Secretary and former national player Shri Ritin Khanna informed that during the Championship, under-11, 13, 15, 17, 19 Boys-Girls and Men And Women Singles, Doubles and Mixed Doubles competition will be held. “In the Veteran category, there will be events in the age group of 35 plus to 60 plus. The fee for each player is fixed at Rs 750/- per event and players can register their names by July 28”, he said.

Shri Khanna further informed that without the entry fee receipt and after the last date of registration, no entry will be accepted. “All the players participating in the tournament are required to bring their age certificate. In case of any dispute, then the decision of DBA will be considered final”, he informed, while adding that the participants, along with two passport-size photographs, can get their entries submitted by contacting Administrator Gurjit Singh and Coach Bhaskar Mukherjee.

Shri Ritin Khanna informed that on August 7, DC Jalandhar Shri Ghanshyam Thori will felicitate the winners. During the Championship, all the players will be provided free refreshments. Also, arrangements have been made for the Live Streaming of the matches. “It is really a matter of pride that for the first time in the 50-year history of DBA, the winners will be given attractive and cash prizes worth Rs.3 Lakh. Besides, Certificate and Trophy will be given to each participant”, said Shri Khanna. He also said that Sindhu and Gopichand Running Trophies will be awarded to the winners of Women and Men Singles competition. The event is supported by Think Gas, Adidas, MK Wires, Metro Milk, Jagatjit Industries, Savi International and LPU.

ਡੀ. ਬੀ. ਏ. ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਅਧਿਕਾਰਕ ਪੋਸਟਰ ਜਾਰੀ ਕਰਦੇ ਹੋਏ। ਨਾਲ ਖੜ੍ਹੇ ਹਨ ਸਾਬਕਾ ਰਾਸ਼ਟਰੀ ਖਿਡਾਰੀ ਅਤੇ ਡੀ. ਬੀ. ਏ. ਦੇ ਸਕੱਤਰ ਸ਼੍ਰੀ ਰਿਤਿਨ ਖੰਨਾ।
ਡੀ. ਬੀ. ਏ. ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਅਧਿਕਾਰਕ ਪੋਸਟਰ ਜਾਰੀ ਕਰਦੇ ਹੋਏ। ਨਾਲ ਖੜ੍ਹੇ ਹਨ ਸਾਬਕਾ ਰਾਸ਼ਟਰੀ ਖਿਡਾਰੀ ਅਤੇ ਡੀ. ਬੀ. ਏ. ਦੇ ਸਕੱਤਰ ਸ਼੍ਰੀ ਰਿਤਿਨ ਖੰਨਾ।

Photo Caption: DBA President and Deputy Commissioner, Jalandhar, Shri Ghanshyam Thori, releasing the official poster of District Badminton Championship. Standing along with him is former national player and DBA Secretary Shri Ritin Khanna.

Leave a Reply