News Politics World ਦੇਸ਼-ਵਿਦੇਸ਼ ਬੋਰਿਸ ਜਾਨਸਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ July 7, 2022 Gurpreet Singh Sandhu 0 Comments Boris Johnson to quit as UK prime minister ਲੰਡਨ, ਕੇਸਰੀ ਨਿਊਜ਼ ਨੈੱਟਵਰਕ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਰਕਾਰ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣਗੇ। ਹਾਲਾਂਕਿ ਨਵੇਂ ਨੇਤਾ ਦੀ ਚੋਣ ਹੋਣ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ। ‘ਡਾਉਨਿੰਗ ਸਟ੍ਰੀਟ’ ਤੋਂ ਮਿਲ ਰਹੀਆਂ ਖਬਰਾਂ ‘ਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਹੋ ਗਏ ਹਨ। 58 ਸਾਲਾ ਜੌਹਨਸਨ ’10 ਡਾਊਨਿੰਗ ਸਟ੍ਰੀਟ’ ਦੇ ਇੰਚਾਰਜ ਬਣੇ ਰਹਿਣਗੇ ਜਦੋਂ ਤੱਕ ਕੰਜ਼ਰਵੇਟਿਵ ਪਾਰਟੀ ਦੇ ਸੰਮੇਲਨ ‘ਚ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ। ਪਾਰਟੀ ਦੀ ਕਨਵੈਨਸ਼ਨ ਅਕਤੂਬਰ ਵਿੱਚ ਹੋਣੀ ਹੈ। 50 ਤੋਂ ਵੱਧ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਵਜੋਂ ਬੋਰਿਸ ਜੌਨਸਨ ‘ਤੇ ਅਵਿਸ਼ਵਾਸ ਜ਼ਾਹਰ ਕਰਦਿਆਂ ਅਸਤੀਫ਼ੇ ਦੇ ਦਿੱਤੇ ਸਨ। ਸਰਕਾਰ ਦੇ ਖਿਲਾਫ ਬੇਭਰੋਸਗੀ ਇੰਨੀ ਵਧ ਰਹੀ ਸੀ ਕਿ 36 ਘੰਟੇ ਪਹਿਲਾਂ ਮੰਤਰੀ ਬਣੀ ਮਿਸ਼ੇਲ ਡੋਨਲਨ ਨੇ ਵੀ ਅਸਤੀਫਾ ਦੇ ਦਿੱਤਾ ਸੀ। ਬੁੱਧਵਾਰ ਸ਼ਾਮ ਤੱਕ 17 ਕੈਬਨਿਟ ਮੰਤਰੀਆਂ, 12 ਸੰਸਦੀ ਸਕੱਤਰਾਂ ਅਤੇ 4 ਵਿਦੇਸ਼ੀ ਸਰਕਾਰ ਦੇ ਨੁਮਾਇੰਦਿਆਂ ਨੇ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਵਾਲੇ ਸਾਰੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਨੇ ਜੌਹਨਸਨ ਦੀ ਕਾਰਜਸ਼ੈਲੀ, ਲਾਕਡਾਊਨ ਪਾਰਟੀ ਅਤੇ ਕੁਝ ਨੇਤਾਵਾਂ ਦੇ ਸੈਕਸ ਸਕੈਂਡਲ ਨੂੰ ਮੁੱਦਾ ਬਣਾਇਆ ਹੈ।