KESARI VIRASAT

ਕੇਸਰੀ ਵਿਰਾਸਤ

Latest news
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵਲੋਂ ਕੇਂਦਰ ਨੂੰ ਜਲੰਧਰ ਖੇਤਰੀ ਪਾਸਪੋਰਟ ਦਫਤਰ 'ਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ: ਫਰਵਰੀ ਵ... DMA ਵਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ 'ਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਕੈਂਪ ਦਾ ਲਿਆ ਲਾਭ, Eye Drop... ਸਿੱਖਾਂ ਦੀ ਪਗੜੀ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਟਿੱਪਣੀ ਇਸ ਸੂਬੇ ਵਿੱਚ ਹੋਈ ਸੱਚ ਸਾਬਤ: ਲੱਗੀ ਪਾਬੰਦੀ ਜਲੰਧਰ ਨਗਰ ਨਿਗਮ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਗੁੰਡਾਗਰਦੀ!: ਦੁਕਾਨ 'ਚ ਦਾਖਲ ਹੋ ਕੇ ਮਜ਼ਦੂਰ 'ਤੇ ਜਾਨਲੇਵਾ ਹਮਲਾ ਕੇਂਦਰ ਸਰਕਾਰ ਨਹੀਂ ਬਣਾ ਸਕੇਗੀ ਤੱਥ ਜਾਂਚ ਯੂਨਿਟ : ਬੰਬੇ ਹਾਈ ਕੋਰਟ ਨੇ ਲਾਈ ਰੋਕ, ਕਿਹਾ- ਆਈਟੀ ਐਕਟ ਵਿੱਚ ਸੋਧ ਲੋਕਾਂ ... ਕੋਲਕਾਤਾ ਰੇਪ-ਕਤਲ 'ਤੇ  ਮਮਤਾ ਸਰਕਾਰ ਤੋਂ ਨਰਾਜ਼ ਸੈਕਸ ਵਰਕਰ ਦੁਰਗਾ ਦੀ ਮੂਰਤੀ ਲਈ ਮਿੱਟੀ ਨਹੀਂ ਦੇਣਗੇ: ਕਿਹਾ- ਇਨਸਾਫ਼... ਇਜ਼ਰਾਈਲ ਨੇ 15 ਸਾਲਾਂ ਤੋਂ ਪੇਜ਼ਰ ਧਮਾਕੇ ਦੀ ਯੋਜਨਾ ਬਣਾਈ: ਫਰਜ਼ੀ ਕੰਪਨੀ ਬਣਾਈ, ਪੇਜ਼ਰ 'ਚ 50 ਗ੍ਰਾਮ ਵਿਸਫੋਟਕ ਰੱਖਿਆ... HDB ਵਿੱਤੀ IPO ਲਾਂਚ ਕਰਨ ਦੀ ਯੋਜਨਾ: ਕੰਪਨੀ ਨੂੰ IPO ਲਈ ਬੋਰਡ ਤੋਂ ਮਨਜ਼ੂਰੀ ਮਿਲੀ, 2,500 ਕਰੋੜ ਰੁਪਏ ਦੇ ਨਵੇਂ ਸ਼ੇ... ਖਿਲਵਾੜ:  ਤਿਰੂਪਤੀ ਬਾਲਾਜੀ ਦੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ, ਮੱਛੀ ਦਾ ਤੇਲ: ਲੈਬ ਰਿਪੋਰਟ 24 ਵਾਰ ਨਿਸ਼ਾਨੇ 'ਤੇ ਆਈਆਂ ਭਾਰਤੀ ਰੇਲ ਗੱਡੀਆਂ: ਪਟੜੀ ਤੋਂ ਉਤਰਨ ਪਿੱਛੇ ਆਈਐਸਆਈ ਅਤੇ ਇਸਲਾਮਿਕ ਸਟੇਟ ਦਾ ਹੱਥ, ਐਨਆਈਏ ...
You are currently viewing ਗਰਭ ਵਿਚ ਪਲ ਰਹੇ ਬੱਚੇ ਦੀ ਮੌਤ ਲਈ ਮਾਂ ਨੂੰ ਮਿਲੀ 50 ਸਾਲ ਕੈਦ ਦੀ ਸਜ਼ਾ

ਗਰਭ ਵਿਚ ਪਲ ਰਹੇ ਬੱਚੇ ਦੀ ਮੌਤ ਲਈ ਮਾਂ ਨੂੰ ਮਿਲੀ 50 ਸਾਲ ਕੈਦ ਦੀ ਸਜ਼ਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊ਼ਜ਼ ਨੈੱਟਵਰਕ- ਗਰਭਪਾਤ ਦੇ ਹੱਕ ਬਾਰੇ ਔਰਤ ਨੂੰ ਮਿਲੇ ਅਧਿਕਾਰਾਂ ਦੀ ਚਰਚਾ ਦੌਰਾਨ ਇਕ ਮਾਂ ਨੂੰ ਆਪਣੇ ਗਰਭ ਵਿਚ ਪਲ ਰਹੇ ਬੱਚੇ ਦੀ ਹੱਤਿਆ ਲਈ ਜਿੰਮੇਵਾਰ ਮੰਨਦੇ ਹੋਏ ਇਕ ਅਦਾਲਤ ਨੇ ਮੰਦਭਾਗੀ ਮਾਂ ਨੂੰ 50 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੀ ਹਰ ਜ਼ੁਬਾਨ ਉੱਪਰ ਚਰਚਾ ਚਲ ਰਹੀ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਬੱਚਾ ਕਿਸੇ ਵੀ ਮਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਮਾਂ ਆਪਣੇ ਬੱਚੇ ਦੀ ਦੇਖਭਾਲ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਆਪਣੇ ਬੱਚੇ ਨੂੰ ਗੁਆਉਣ ਦਾ ਦੁੱਖ ਇੱਕ ਮਾਂ ਲਈ ਪਹਾੜ ਜਿੱਡਾ ਦੁੱਖ ਹੁੰਦਾ ਹੈ। ਜੇ ਕੋਈ ਜਾਣ-ਬੁੱਝ ਕੇ ਕਿਸੇ ਬੱਚੇ ਨੂੰ ਮਾਰ ਦੇਵੇ ਤਾਂ ਉਸ ਨੂੰ ਅਪਰਾਧ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਪਰ ਜੇਕਰ ਕਿਸੇ ਦਾ ਬੱਚਾ ਦੁਰਘਟਨਾ ਵਿੱਚ ਚਲਾ ਗਿਆ ਹੋਵੇ ਅਤੇ ਉਸ ਮਾਂ ਨੂੰ ਸਜ਼ਾ ਮਿਲ ਜਾਵੇ ਤਾਂ ਇਹ ਗੱਲ ਖ਼ਬਰ ਬਣਨਾ ਸੁਭਾਵਿਕ ਹੈ।

ਅਜਿਹਾ ਹੀ ਕੁਝ ਅਲ ਸਲਵਾਡੋਰ ਦੀ ਰਹਿਣ ਵਾਲੀ ਇਕ ਔਰਤ ਨਾਲ ਹੋਇਆ। ਔਰਤ ਨੇ ਆਪਣੇ ਅਣਜੰਮੇ ਬੱਚੇ ਨੂੰ ਗੁਆ ਦਿੱਤਾ। ਜਾਣਕਾਰੀ ਮੁਤਾਬਕ ਉਸ ਦਾ ਬੱਚਾ ਟਾਇਲਟ ‘ਚ ਹੀ ਗਰਭ ‘ਚੋਂ ਬਾਹਰ ਆ ਗਿਆ ਅਤੇ ਤਿਲਕ ਕੇ ਪੈਨ ‘ਚ ਡਿੱਗ ਗਿਆ। ਡਿੱਗਣ ਕਾਰਨ ਬੱਚੇ ਨੂੰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਔਰਤ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਅਜੇ ਇਹ ਔਰਤ ਆਪਣੇ ਬੱਚੇ ਦੀ ਮੌਤ ਦਾ ਸੰਤਾਪ ਭੋਗ ਰਹੀ ਸੀ ਕਿ ਅਦਾਲਤ ਤੋਂ ਉਸ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਆ ਗਿਆ। ਉਸ ‘ਤੇ ਆਪਣੇ ਬੱਚੇ ਦੀ ਹੱਤਿਆ ਦਾ ਦੋਸ਼ ਸੀ।

advertise with kesari virasat
advertise with kesari virasat

Leave a Reply