KESARI VIRASAT

ਕੇਸਰੀ ਵਿਰਾਸਤ

Latest news
ਰਾਜਸਥਾਨ ਵਿੱਚ ਦੇਸ਼ ਵਿੱਚ ਪਹਿਲਾ ਬੁਲੇਟ ਟਰੇਨ ਦਾ ਟ੍ਰਾਇਲ ਟਰੈਕ, : ਅੰਗਰੇਜ਼ਾਂ ਵੱਲੋਂ ਬਣਾਈ ਗਈ ਲਾਈਨ ਮਿੱਟੀ ਵਿੱਚ ਦੱ... ਹੁਣ ਮੋਬਾਈਲ 'ਤੇ ਨਜ਼ਰ ਆਵੇਗਾ ਹਰ ਕਾਲਰ ਦਾ ਨਾਮ: ਟੈਲੀਕਾਮ ਕੰਪਨੀਆਂ ਨੇ ਕਾਲਰ ਆਈਡੀ ਡਿਸਪਲੇ ਸੇਵਾ ਦਾ ਮੁੰਬਈ-ਹਰਿਆਣਾ '... ਲੋਕ ਸਭਾ ਲਈ ਮਿਸ਼ਨ 13-0 ਦੀ ਅਸਫਲਤਾ ਤੋਂ ਬਾਅਦ ਪੰਜਾਬ 'ਚ 'ਆਪ' ਦਾ ਵਕਾਰ ਇਕ ਵਿਧਾਨ ਸਭਾ ਉਪ ਚੋਣ 'ਤੇ ਟਿਕਿਆ: ਜਲੰਧਰ ... ਪੰਜਾਬ ਵਿੱਚ ਬੂਟੇ ਲਗਾਉਣ ਦਾ ਮੋਰਚਾ ਸੰਭਾਲਣਗੀਆਂ ਔਰਤਾਂ-ਬੀਬੀ ਜਗੀਰ ਕੌਰ 4 ਦਿਨਾਂ ਬਾਅਦ ਟਰੂਡੋ ਦੀਆਂ ਵਧਾਈਆਂ ਦਾ ਮੋਦੀ ਦਾ ਜਵਾਬ: ਕੈਨੇਡੀਅਨ ਪੀਐਮ ਦੇ ਜਵਾਬ ਵਿੱਚ ਮੋਦੀ ਨੇ ਕਿਹਾ- ਸਾਨੂੰ ਇੱਕ ਦ... ਬਿੱਟੂ ਦੇ ਬਹਾਨੇ ਪੰਜਾਬ ਦੀ 60% ਸਿੱਖ ਅਬਾਦੀ 'ਤੇ ਅੱਖ: ਬੇਅੰਤ ਸਿੰਘ ਦਾ ਪੋਤਾ 38% ਹਿੰਦੂਆਂ ਨੂੰ ਵੀ ਪਸੰਦ ਕੇਸਰੀ ਰੰਗ ਦਾ ਕੇਕ ਕੱਟ ਗੋਸ਼ਾ ਨੇ ਸਾਥੀਆਂ ਸਮੇਤ ਤੀਜੀ ਵਾਰ ਮੋਦੀ ਸਰਕਾਰ ਬਣਨ ਤੇ ਖੁਸ਼ੀਆ ਮਨਾਇਆ  ਪੰਜਾਬ ਵਿੱਚ ਭਾਜਪਾ 23 ਵਿਧਾਨ ਸਭਾਵਾਂ ਵਿੱਚ ਅੱਗੇ: ਇੱਕ ਵੀ ਸੀਟ ਨਹੀਂ ਜਿੱਤੀ, ਪਰ 8 ਜ਼ਿਲ੍ਹਿਆਂ ਵਿੱਚ ਵੋਟ ਬੈਂਕ ਵਧਿਆ... ਵਿਆਹ ਤੋਂ ਇਨਕਾਰ ਕਰਨ 'ਤੇ ਕੁੜੀ ਦਾ ਕਤਲ:  ਫੁਕਰੇ ਆਸ਼ਕ ਨੇ ਸੜਕ ਵਿਚਕਾਰ ਤਲਵਾਰ ਨਾਲ ਵੱਢਿਆ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੇ ਸੀਆਈਐਸਐਫ ਕਾਂਸਟੇਬਲ ਵਿਰੁੱਧ ਐਫਆਈਆਰ: ਅਭਿਨੇਤਰੀ ਦੀ ਭੈਣ ਨੇ ਦਿੱਤਾ ਵਿਵਾਦਤ ਬਿਆਨ;
You are currently viewing ਧੋਖੇ ਨਾਲ ਪਿੰਡ ਦੀ  ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ ਦੋ ਪ੍ਰਾਪਰਟੀ ਡੀਲਰ ਵਿਜੀਲੈਂਸ ਬਿਊਰੋ ਵਲੋਂ  ਗ੍ਰਿਫਤਾਰ
Vigilance arrests for taking bribe

ਧੋਖੇ ਨਾਲ ਪਿੰਡ ਦੀ  ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ ਦੋ ਪ੍ਰਾਪਰਟੀ ਡੀਲਰ ਵਿਜੀਲੈਂਸ ਬਿਊਰੋ ਵਲੋਂ  ਗ੍ਰਿਫਤਾਰ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


 ਚੰਡੀਗੜ, 5 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਐਸ.ਏ.ਐਸ.ਨਗਰ ਜ਼ਿਲੇ ਦੇ ਪਿੰਡ ਮਾਜਰੀਆਂ ਦੀ ਲਗਭਗ 578 ਏਕੜ (4624 ਕਨਾਲ) ਜ਼ਮੀਨ ਦੇ ਇੰਤਕਾਲ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਲ ਰਿਕਾਰਡ ਵਿੱਚ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਦੋ ਪ੍ਰਾਪਰਟੀ ਡੀਲਰਾਂ ਰੱਬੀ ਸਿੰਘ ਅਤੇ ਬਨਾਰਸੀ ਦਾਸ ਨੂੰ ਗ੍ਰਿਫਤਾਰ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ  ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਮਾਜਰੀਆਂ, ਤਹਿਸੀਲ ਖਰੜ ਦੇ ਮਾਲ ਰਿਕਾਰਡ ਨਾਲ ਛੇੜਛਾੜ ਕਰਨ ਸਬੰਧੀ ਐਸ.ਏ.ਐਸ.ਨਗਰ ਵਿਖੇ ਸਾਲ 2019 ਦੀ ਸ਼ਿਕਾਇਤ ਨੰਬਰ 370 ਦੀ ਪੜਤਾਲ ਉਪਰੰਤ ਮੁਕੱਦਮਾ ਨੰਬਰ 06 ਮਿਤੀ 08.05.2020 ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈਪੀਸੀ ਦੀ ਧਾਰਾ 409, 420, 467, 468, 471, 477 ਏ, 201, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ-1, ਪੰਜਾਬ ਐਸ.ਏ.ਐਸ.ਨਗਰ ਦੇ ਪੁਲਿਸ ਥਾਣੇ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਾਪਰਟੀ ਡੀਲਰਾਂ ਵਜੋਂ ਕੰਮ ਕਰਨ ਵਾਲੇ ਨਿੱਜੀ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
advertise with kesari virasat
advertise with kesari virasat
ਬੁਲਾਰੇ ਨੇ ਦੱਸਿਆ ਕਿ ਉਕਤ ਮਾਮਲੇ ਦੀ ਪੜਤਾਲ ਦੌਰਾਨ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਨੇ ਪਾਇਆ ਕਿ ਨੰ: 3159 ਮਿਤੀ 21.05.2004 ਦੇ ਇੰਤਕਾਲ ਮੌਕੇ ਮਾਲ ਰਿਕਾਰਡ ਵਿੱਚ ਛੇੜਛਾੜ ਅਤੇ ਫਰਜ਼ੀ ਇੰਦਰਾਜ ਕੀਤੇ ਗਏ ਸੀ ਜੋ ਕਿ ਪਿੰਡ ਮਾਜਰੀ ਦੇ ਲੋਕਾਂ ਵੱਲੋਂ ਆਪਣੀ ਸਬੰਧਤ ਜਮੀਨ, ਜਿਸਦੇ ਉਹ ਮੁਹਾਲੀ ਦੇ ਤਤਕਾਲੀ ਕਲਸਾਲੀਡੇਸ਼ਨ ਅਫਸਰ ਵਲੋਂ ਕੀਤੇ ਇੰਤਕਾਲ ਨੰਬਰ: 2026, ਮਿਤੀ 7 ਮਈ 1991 ਮੁਤਾਬਕ, ਅਸਲ ਮਾਲਕ ਸਨ, ਲਈ ਦਰਜ ਕਰਵਾਈ ਗਈ ਸੀ। ਉਕਤ ਦੋਸ਼ੀ ਪ੍ਰਾਪਰਟੀ ਡੀਲਰਾਂ ਨੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਧੋਖੇ ਨਾਲ ਉਕਤ ਪਿੰਡ ਦੀ ਜ਼ਮੀਨ ਦਾ ਇੰਤਕਾਲ ਹੀ ਬਦਲ ਦਿੱਤਾ, ਜਿਸ ਵਿੱਚ 14 ਵਿਅਕਤੀਆਂ ਨੂੰ ਪਿੰਡ ਮਾਜਰੀ ਦੀ 558 ਏਕੜ (4464 ਕਨਾਲ) ਜ਼ਮੀਨ ਦੇ ਮਾਲਕ ਦਿਖਾਇਆ ਗਿਆ।
ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਨਾਂ 14 ਵਿਅਕਤੀਆਂ ਵਿਚੋਂ 12 ਬਿਲਕੁਲ ਫਰਜ਼ੀ ਸਨ। ਉਹ ਉਕਤ ਜਮੀਨ ਦੇ ਮਾਲਕ, ਪਿੰਡ ਮਾਜਰੀ ਦੇ ਵਸਨੀਕ ਜਾਂ ਕਾਸ਼ਤਕਾਰ ਵੀ ਨਹੀਂ ਹਨ। ਬਾਕੀ 2 ਵਿਅਕਤੀ ਪਿੰਡ ਮਾਜਰੀ ਦੇ ਵਸਨੀਕ ਹਨ ਅਤੇ ਥੋੜੇ ਰਕਬੇ ਦੀ ਜਮੀਨ ਦੇ ਮਾਲਕ ਹਨ, ਪਰ ਦੋਸ਼ੀ ਮਾਲ ਅਧਿਕਾਰੀਆਂ ਵੱਲੋਂ ਉਨਾਂ ਦੇ ਹਿੱਸੇ ਅਸਲ ਹਿੱਸੇ ਤੋਂ ਵਧਾ ਦਿੱਤੇ ਗਏ। ਇਸ ਤੋਂ ਇਲਾਵਾ 18.06.2014 ਅਤੇ 19.06.2014 ਨੂੰ ਲਗਭਗ 578 ਏਕੜ (4624 ਕਨਾਲ) ਜਮੀਨ ਧੋਖੇ ਨਾਲ ਅਜਿਹੇ ਵਿਅਕਤੀਆਂ ਦੇ ਨਾਮ ਤਬਦੀਲ ਕੀਤੀ ਗਈ ਸੀ ਜੋ ਅਸਲ ਵਿੱਚ ਜ਼ਮੀਨ ਦੇ ਮਾਲਕ ਹੀ ਨਹੀਂ ਸਨ।
ਬੁਲਾਰੇ ਨੇ ਅੱਗੇ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਦੇ ਆਧਾਰ ‘ਤੇ ਵਿਜੀਲੈਂਸ ਬਿਓਰੋ ਨੇ ਦੋਸ਼ੀ ਪ੍ਰਾਪਰਟੀ ਡੀਲਰਾਂ ਰੱਬੀ ਸਿੰਘ ਅਤੇ ਬਨਾਰਸੀ ਦਾਸ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਮੁਲਜਮਾਂ ਦਾ ਸਬੰਧਤ ਅਦਾਲਤ ਤੋਂ ਪੁਲੀਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਸ ਕੇਸ ਦਾ ਹੋਰ ਖੁਲਾਸਾ ਕਰਦਿਆਂ  ਉਨਾਂ ਦੱਸਿਆ ਕਿ ਮੁਲਜਮ ਰੱਬੀ ਸਿੰਘ ਨੇ ਇੱਕ ਫਰਜੀ ਵਿਅਕਤੀ ਅਮਰੀਕ ਸਿੰਘ ਦੇ ਨਾਂ ‘ਤੇ 69.68 ਏਕੜ (557 ਕਨਾਲ) ਜਮੀਨ ਦੀ ਜਨਰਲ ਪਾਵਰ ਆਫ ਅਟਾਰਨੀ (ਜੀਪੀਏ) ਖਰੀਦੀ ਸੀ ਅਤੇ ਬਾਅਦ ਵਿੱਚ ਇਸ ਆਧਾਰ ‘ਤੇ ਜੀ.ਪੀ.ਏ.
ਲਗਭਗ 42 ਏਕੜ (336.5  ਕਨਾਲ) ਜਮੀਨ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ। 
ਦੂਜੇ ਦੋਸ਼ੀ ਬਨਾਰਸੀ ਦਾਸ ਨੇ ਜਮੀਨ ਦੇ ਫਰਜੀ ਇੰਤਕਾਲ ਦੇ ਆਧਾਰ ‘ਤੇ ਕਰੀਬ 53 ਏਕੜ ਜਮੀਨ (424 ਕਨਾਲ) ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ। ਮੁਲਜਮ ਬਨਾਰਸੀ ਦਾਸ ਕਦੇ ਵੀ ਵੇਚੀ ਗਈ ਜਮੀਨ, ਜਿਸ ਨੂੰ ਮਾਲ ਰਿਕਾਰਡ ਵਿੱਚ ਧਰਮਪਾਲ ਦੇ ਨਾਂ ‘ਤੇ ਦਰਸਾਇਆ ਗਿਆ ਹੈ, ਦਾ ਅਸਲ ਮਾਲਕ ਨਹੀਂ ਸੀ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

Chandigarh July 5  (Kesari News Network)-:The Punjab Vigilance Bureau on Tuesday arrested two property dealers namely Rabbi Singh and Banarsi Das for tampering and  fabrication of the revenue record regarding mutation of approximately 578 acres (4624 Kanals) of village common land of Majrian in SAS Nagar district in connivance with the officials of revenue department.

Disclosing this here a spokesperson of the Punjab Vigilance Bureau (VB) said that after verification of complaint number 370 of 2019 SAS Nagar related to the fabrication and tampering of revenue record of Village Majrian, Tehsil Kharar, a F.I.R No: 06 dated 08.05.2021 u/s 7 Prevention of Corruption Act and 409, 420, 467, 468, 471, 477 A, 201, 120-B of IPC at police station V.B. F.S-1, Punjab at SAS Nagar was registered against the officials of Revenue Department and private persons dealing as  property dealers.

He informed that during the investigation of the above said case Economic Offence Wing of VB found that the tampering and fabrication in the revenue record regarding mutation (Iintkal) was done under no: 3159 dated 21.05.2004 which was filed by the villagers of the village Majri for division of their respective land, of which they were actual owners as per mutation no: 2026 dated 07.05.1991 by the then consolidation officer, Mohali. The accused property dealers in conniving with revenue officials have fraudulently managed to alter the mutation of village land in which the 14 persons were shown as owners of the land measuring 558 Acres (4464 Kanals) of village Majri.

It has came to light that out of these 14 persons, 12 were totally bogus. They are neither the owners, residents of village Majri nor the cultivators of the above said land. Rest 2 persons are residents of Village Majri and owner of some land in question, but their shares had been increased from their actual shares by the accused revenue officials. Apart from this, on 18.06.2014 and on 19.06.2014, approx. 578 acres (4624 Kanals) of land had been transferred fraudulently to persons who were actually not the owners of the land.

The spokesperson further informed that on the basis of investigation of the above said case the VB has arrested accused property dealers namely Rabbi Singh and Banarsi Das. The police remand of both the accused would be taken from the concerned court for further investigating the case.

Divulging more details of this case he added that the accused Rabbi Singh was responsible for procuring General Power of Attorney (G.P.A) of land measuring 69.68 Acres (557 Kanals) in name of one fake person namely Amrik Singh and further sold approximately 42 Acres (336.5 Kanals) land to different persons on the basis of this G.P.A.

The second accused Banarsi Das sold approximately 53 Acres of land (424 Kanals) to different persons on the basis of a fake mutation of transfer of land to Dharampal. The accused Banarsi Das was never the actual owner of the sold land, which is shown in the name of Dharmpal in the revenue record. He informed that further investigations are in progress in this regard.

Leave a Reply