ਡਿਪਟੀ ਡਾਇਰੈਕਟਰ ਜਨਰਲ ਨੇ 0-5 ਤੇ 5-18 ਸਾਲ ਉਮਰ ਵਰਗ ਦੀ ਰਜਿਸਟ੍ਰੇਸ਼ਨ ’ਚ ਤੇਜ਼ੀ ਲਿਆਉਣ ਦੀ ਲੋੜ ’ਤੇ ਦਿੱਤਾ ਜ਼ੋਰ
ਜਲੰਧਰ, 5 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ)- ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਦੇ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਨੇ ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਆਧਾਰ ਰਜਿਸਟ੍ਰੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ 0-5 ਸਾਲ ਅਤੇ 5-18 ਸਾਲ ਉਮਰ ਵਰਗ ਦੀ ਰਜਿਸਟ੍ਰੇਸ਼ਨ ’ਚ ਤੇਜ਼ੀ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਡਿਪਟੀ ਡਾਇਰੈਕਟਰ ਜਨਰਲ, ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਮੌਜੂਦ ਸਨ, ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਆਧਾਰ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਇਹ ਜ਼ਿਕਰ ਕਰਦਿਆਂ ਕਿ ਜ਼ਿਲ੍ਹੇ ਵਿੱਚ ਕੁੱਲ 177 ਆਧਾਰ ਐਨਰੋਲਮੈਂਟ ਕੇਂਦਰ ਕੰਮ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਵਧੇਰੇ ਆਧਾਰ ਐਨਰੋਲਮੈਂਟ ਕਿੱਟਾਂ ਨੂੰ ਕਾਰਜਸ਼ੀਲ ਬਣਾਇਆ ਜਾਵੇ ਤਾਂ ਜੋ 18 ਸਾਲ ਤੋਂ ਘੱਟ ਉਮਰ ਦੀ ਆਬਾਦੀ ਨੂੰ ਜਲਦੀ ਕਵਰ ਕੀਤਾ ਜਾ ਸਕੇ।
ਭਾਵਨਾ ਗਰਗ ਨੇ 5 ਅਤੇ 15 ਸਾਲ ਦੀ ਉਮਰ ਦੇ ਹੋਣ ’ਤੇ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕਸ ਫਿੰਗਰ ਪ੍ਰਿੰਟਸ ਅਤੇ ਆਇਰਿਸ ਸਕੈਨ ਨੂੰ ਅਪਡੇਟ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਆਧਾਰ ਵਿੱਚ ਨਾਮ, ਜਨਮ ਮਿਤੀ, ਲਿੰਗ ਅਤੇ ਪਤੇ ਵਿੱਚ ਅਪਡੇਟ/ਸੁਧਾਰ ਲਈ 50 ਰੁਪਏ ਅਤੇ ਫੋਟੋ ਜਾਂ ਆਇਰਿਸ ਜਾਂ ਫਿੰਗਰਪ੍ਰਿੰਟ ਅਪਡੇਟ ਕਰਨ ਲਈ 100 ਰੁਪਏ ਫੀਸ ਲਈ ਜਾਂਦੀ ਹੈ । ਉਨ੍ਹਾਂ ਕਿਹਾ ਕਿ ਜ਼ਿਆਦਾ ਪੈਸੇ ਵਸੂਲ ਕੀਤੇ ਜਾਣ ਦੀ ਸੂਰਤ ਵਿੱਚ ਲੋਕ ਟੋਲ ਫਰੀ ਨੰਬਰ 1947 ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਡਿਪਟੀ ਡਾਇਰੈਕਟਰ ਜਨਰਲ ਨੇ ਕਿਹਾ ਕਿ ਲੋਕਾਂ ਨੂੰ ਆਧਾਰ ਐਨਰੋਲਮੈਂਟ/ਅੱਪਡੇਟ ਕਰਦੇ ਸਮੇਂ ਆਪਣੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਆਧਾਰ ਵਿੱਚ ਨਾਮ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਇੱਕ ਸੀਮਾ ਹੈ। ਉਨ੍ਹਾਂ ਦੱਸਿਆ ਕਿ ਆਧਾਰ ਵਿੱਚ ਨਾਮ ਦੋ ਵਾਰ ਅਤੇ ਜਨਮ ਮਿਤੀ ਇੱਕ ਵਾਰ ਅਪਡੇਟ ਕੀਤੀ ਜਾ ਸਕਦੀ ਹੈ ਜਦਕਿ ਲਿੰਗ ਸਬੰਧੀ ਵੇਰਵੇ ਨੂੰ ਇਕ ਵਾਰ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਧਾਰ ਉਨ੍ਹਾਂ ਨਿਵਾਸੀਆਂ ਨੂੰ ਜਾਣਕਾਰੀ ਖੁਦ ਅਪਡੇਟ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ, ਜੋ ਕਿ ਆਧਾਰ ਵਿੱਚ ਨਾਮ, ਲਿੰਗ, ਜਨਮ ਮਿਤੀ ਅਤੇ ਪਤੇ ਸਮੇਤ ਜਨਸੰਖਿਆ ਸਬੰਧੀ ਵੇਰਵੇ ਆਨਲਾਈਨ ਅਪਡੇਟ ਕਰਨਾ ਚਾਹੁੰਦੇ ਹਨ । ਉਨ੍ਹਾਂ ਦੱਸਿਆ ਕਿ ਇਹ ਵੇਰਵੇ ਆਨਲਾਈਨ ਅਪਡੇਟ ਕਰਨ ਲਈ ਵਸਨੀਕ ਦਾ ਮੋਬਾਇਲ ਨੰਬਰ ਆਧਾਰ ਵਿੱਚ ਰਜਿਸਟਰਡ ਹੋਣਾ ਜ਼ਰੂਰੀ ਹੈ । ਉਨ੍ਹਾਂ ਦੱਸਿਆ ਕਿ ਨਿਵਾਸੀ 50 ਰੁਪਏ ਦੀ ਫੀਸ ਅਦਾ ਕਰਕੇ ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਟ ਤੋਂ ਆਧਾਰ ਪੀ.ਵੀ.ਸੀ. ਕਾਰਡ ਮੰਗਵਾ ਸਕਦੇ ਹਨ। ਨਿਵਾਸੀ ਆਪਣੇ ਮੋਬਾਈਲ ਫੋਨਾਂ ‘ਤੇ ਐਮਆਧਾਰ (mAadhaar) ਡਾਊਨਲੋਡ ਕਰ ਸਕਦੇ ਹਨ, ਜਿਸ ਨਾਲ ਨਾ ਸਿਰਫ਼ ਉਹ ਆਪਣੇ ਮੋਬਾਇਲ ਫ਼ੋਨਾਂ ‘ਚ ਆਧਾਰ ਰੱਖ ਸਕਦੇ ਹਨ ਸਗੋਂ ਕਈ ਆਨਲਾਈਨ ਆਧਾਰ ਸੇਵਾਵਾਂ ਪ੍ਰਾਪਤ ਕਰਨ ਵਿੱਚ ਵੀ ਮਦਦ ਪ੍ਰਾਪਤ ਕਰ ਸਕਦੇ ਹਨ।
ਇਸ ਦੌਰਾਨ ਘਨਸ਼ਿਆਮ ਥੋਰੀ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਦਿੱਤੇ ਕੰਮਾਂ ਨੂੰ ਨਿਰਧਾਰਿਤ ਸਮੇਂ ਵਿੱਚ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ।
ਇਸ ਮੌਕੇ ਡੀ.ਆਈ.ਓ., ਐਨ.ਆਈ.ਸੀ. ਰਣਜੀਤ ਸਿੰਘ, ਡੀ.ਐਫ.ਐਸ.ਸੀ. ਹਰਵੀਨ ਕੌਰ, ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ, ਡੀ.ਐਮ. ਸੇਵਾ ਕੇਂਦਰ ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।
DDG focuses expeditious enrolment in age group 0-5 years and 5-18 years
Jalandhar, July 5 – Unique Identification Authority of India’s Deputy Director General Bhawna Garg on Tuesday reviewed the progress of Aadhaar enrolment in the district besides stressing on the need to expedite enrolment in age group 0-5 years and 5-18 years.
Accompanied by Deputy Commissioner Ghanshyam Thori, The Deputy Director General asked the officials to speed up the Aadhaar enrolment in the district. She said that more Aadhaar enrolment kits must be made operational in Aaganwari centres and schools so that population below 18 years could be covered expeditiously while mentioning that a total of 177 Aadhaar enrolment centres were functional in district.
Garg emphasized the need for updating mandatory biometrics (MBUs), the fingerprints and iris scan of children after they attained the age of 5 and 15 years. She said that for any demographic updation such as update /correction in Name, Date of Birth, Gender and Address, charges are Rs 50 and for biometric update i.e. update in photograph or updating iris or fingerprints in Aadhaar, charges are Rs 100. In case of overcharging, residents can lodge grievance at toll free number 1947.
Deputy Director General said the resident must check their details carefully while enrolling/updation for Aadhaar as there is a limit for updating details like name, date of birth and Gender in Aadhaar. While name in Aadhaar can be updated twice, date of birth can be updated once and also gender can be corrected once. She also informed that Aadhaar also offers self-service update facility to residents, who want to update demographics information in Aadhaar including name, Gender, Date of Birth and Address online. To update demographics details online, it is essential that mobile number of resident is registered in Aadhaar, she said and added that residents can order Aadhaar PVC card from UIDAI website by paying fees of Rs 50. Resident can download mAadhaar on their mobile phones which allows them not only to carry Aadhaar on their mobile phones but also helps residents to avail many online Aadhaar services.
Meanwhile, Ghanshyam Thori instructed the officials who were attending the meeting to accomplish the given tasks well within the stipulated timeframe.
DIO NIC Ranjeet Singh, DFSC Harveen Kaur, Deputy DEO Rajiv Joshi, DM Sewa Kendra Harpreet Singh and others were present.