ਟੀਮ ਵੱਲੋਂ ਸਟਾਕ ਦੀ ਭੌਤਿਕ ਪੜਤਾਲ, ਵਿਕਰੀ ਤੇ ਖ਼ਰੀਦ ਸਬੰਧੀ ਦਸਤਾਵੇਜ਼ ਕਬਜ਼ੇ ’ਚ ਲਏ
ਜਲੰਧਰ, 5 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ)- ਮਹਾਂਨਗਰ ਵਿਖੇ ਹੈਂਡ ਟੂਲਜ਼ ਦੇ ਵਪਾਰ ਵਿੱਚ ਟੈਕਸ ਦੀ ਜਾਂਚ ਲਈ ਜੀ.ਐਸ.ਟੀ. ਵਿਭਾਗ ਜਲੰਧਰ 1 ਦੀ ਟੀਮ ਵੱਲੋਂ ਸ਼ਹਿਰ ਵਿਖੇ ਵੱਡੇ ਨਿਰਯਾਤਕ ਮੈਸਰਜ ਉਯਾਸ਼ ਇੰਟਰਪ੍ਰਾਈਜ਼ਜ਼ ਵਿਖੇ ਦਬਿਸ਼ ਦਿੱਤੀ ਗਈ, ਜਿਸ ਦੌਰਾਨ ਟੀਮ ਵੱਲੋਂ ਸਟਾਕ ਦੀ ਗਿਣਤੀ ਤੋਂ ਇਲਾਵਾ ਵਿਕਰੀ ਅਤੇ ਖ਼ਰੀਦ ਸਬੰਧੀ ਦਸਤਾਵੇਜ਼ ਆਦਿ ਕਬਜ਼ੇ ਵਿੱਚ ਲਏ ਗਏ ।