ਉਨ੍ਹਾਂ ਨੇ ਖੋਜ ਅਤੇ ਖੋਜ ਪ੍ਰਸਤਾਵ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੋਜ, ਵਿਸ਼ਵ ਨਾਲ ਜੁੜੇ ਰਹਿਣ ਦਾ ਇਕ ਸਫਲ ਤਰੀਕਾ ਹੈ। ਉਨ੍ਹਾਂ ਨੇ N5P (ਨੈਸ਼ਨਲ ਐਜੂਕੇਸ਼ਨ ਪਾਲਿਸੀ) ਵਿੱਚ ਖੋਜ ਦੇ ਮਹੱਤਵ ਨੂੰ ਦਰਸਾਇਆ। ਇਸਦੇ ਨਾਲ ਹੀ ਉਨ੍ਹਾਂ ਨੇ ਖੋਜ ਪ੍ਰਸਤਾਵ ਭੇਜਣ ਦੀਆਂ ਪੱਧਤੀਆਂ ਬਾਰੇ ਦੱਸਿਆ, ਜਿਵੇਂ ਖੋਜ ਕੀ ਹੈ? ਪ੍ਰਸਤਾਵ ਕੀ ਹੈ?, ਖੋਜ ਦਾ ਵਿਸ਼ਾ ਚੋਣ, ਖੋਜ ਦਾ ਸਾਰ, ਭੂਮਿਕਾ, ਖੋਜ ਦਾ ਸਰਵੇਖਣ, ਉਦੇਸ਼, ਪਰਿਕਲਪਨਾ, ਵਿਧੀ ਸ਼ਾਸਤਰ ਆਦਿ ਸ਼ੈਲੀਆਂ ਨੂੰ ਵਿਸਥਾਰਿਤ ਕੀਤਾ।
ਐਫ.ਡੀ.ਪੀ. ਦੇ ਤੀਸਰੇ ਸੈਸ਼ਨ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਫ.ਡੀ.ਪੀ. ਦੇ ਭਾਗੀਦਾਰਾਂ ਨੇ ਕਵਿਤਾ, ਵਿਚਾਰ, ਗੀਤ ਅਤੇ ਡਾਂਸ ਆਦਿ ਨਾਲ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਮੰਚ ਸੰਚਾਲਨ ਡਾ. ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਐਫ.ਡੀ.ਪੀ. ਦੇ ਸਮਾਪਤੀ ਸਮਾਰੋਹ ਦੇ ਪਹਿਲੇ ਸੈਸ਼ਨ ਵਿੱਚ ਡਾ. ਸ਼ੈਫਾਲੀ ਨਾਗਪਾਲ, ਚੇਅਰਪਰਸਨ, ਯੂ.ਜੀ.ਸੀ. ਐਕੇਡੇਮਿਕ ਸਟਾਫ ਕਾਲਜ, ਬੀ.ਪੀ.ਐਸ. ਮਹਿਲਾ ਮਹਾਵਿਦਿਆਲਾ, ਖਾਨਪੁਰ, ਸੋਨੀਪਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਐਨ.ਈ.ਪੀ. ਨਵੀਂ ਸਿੱਖਿਆ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਵੇਂ ਪਾਠਕ੍ਰਮ ਦੀਆਂ ਪੱਧਤੀਆਂ ਤੋਂ ਜਾਣੂ ਕਰਵਾਇਆ ਅਤੇ ਉੱਚ ਸਿੱਖਿਆ ਨਾਲ ਸੰਬੰਧਿਤ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਨੂੰ ਦ੍ਰਿਸ਼ਟੀਗੋਚਰ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਈ-ਲਰਨਿੰਗ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਸਾਡੀ ਸਿੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਸਾਨੂੰ ਸਮਾਜਿਕ ਜ਼ਿੰਮੇਵਾਰੀਆਂ ਅਤੇ ਗਤੀਵਿਧੀਆਂ ਪ੍ਰਤੀ ਉਤੇਜਕ ਰਹਿਣਾ ਚਾਹੀਦਾ ਹੈ। ਐਫ.ਡੀ.ਪੀ. ਦੇ ਦੂਸਰੇ ਸੈਸ਼ਨ ਵਿੱਚ ਸ੍ਰੀ ਸੁਰਿੰਦਰ ਸੇਠ, ਮੈਂਬਰ ਲੋਕਲ ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀ ਅਤੇ ਅਧਿਆਪਕ ਦੇ ਸਨੇਹਪੂਰਵਕ ਰਿਸ਼ਤਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਅਧਿਆਪਨ ਦੁਆਰਾ ਤਰਾਸ਼ੇ ਗਏ ਹੀਰਿਆਂ ਬਾਰੇ ਦੱਸਿਆ ਕਿ ਕਿਵੇਂ ਉਹ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰ ਰਹੇ ਹਨ। ਉਨ੍ਹਾਂ ਨੇ ਇਕ ਗੁਰੂ ਦੇ ਵਿਅਕਤੀਤੱਵ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਕ ਅਧਿਆਪਕ ਦੇ ਹੱਥ ਹੁੰਦਾ ਹੈ ਕਿ ਉਹ ਕਲਾਸ ਵਿੱਚ ਇਕ ਅਜਿਹਾ ਵਾਤਾਵਰਣ ਪੇਸ਼ ਕਰੇ ਕਿ ਵਿਦਿਆਰਥੀ ਜਮਾਤ ਵਿੱਚ ਆਉਣ ਲਈ ਤਤਪਰ ਰਹਿਣ। ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਨਿਸ਼ਠਾ, ਪ੍ਰੇਮ ਅਤੇ ਇਮਾਨਦਾਰੀ ਨਾਲ ਆਪਣੀ ਭੂਮਿਕਾ ਨਿਭਾਉਂਦੇ ਰਹਿਣਾ ਚਾਹੀਦਾ ਹੈ। ਪਿ੍ਰੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਐਫ.ਡੀ.ਪੀ. ਵਿੱਚੋਂ ਗ੍ਰਹਿਣ ਕੀਤੀਆਂ ਗਈਆਂ ਅਧਿਆਪਨ ਅਤੇ ਖੋਜ ਦੀਆਂ ਸ਼ੈਲੀਆਂ ਨੂੰ ਆਪਣੇ ਕਾਰਜ ਵਿੱਚ ਵੀ ਲਾਗੂ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ ਦਾ ਪ੍ਰਸਾਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਸਮਾਜ ਦਾ ਬਿਹਤਰ ਹਿੱਸਾ ਬਣਾਇਆ ਜਾ ਸਕੇ। ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਆਏ ਹੋਏ ਸਾਰੇ ਭਾਗੀਦਾਰਾਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਉਲੀਕਦੇ ਰਹਿਣ ਦਾ ਪ੍ਰਣ ਕੀਤਾ। ਇਸ ਮੌਕੇ ਹੋਰਨਾਂ ਕਾਲਜ ਵੱਲੋਂ ਆਏ ਭਾਗੀਦਾਰਾਂ ਨੇ ਐਫ.ਡੀ.ਪੀ. ਪ੍ਰਤੀ ਆਪਣੇ ਫੀਡਬੈਕ ਨੂੰ ਪੇਸ਼ ਕੀਤਾ। ਸ਼੍ਰੀਮਤੀ ਕੁਲਜੀਤ ਨੇ ਕਵਿਤਾ ਪੇਸ਼ ਕਰਕੇ ਸੱਤ ਰੋਜ਼ਾ ਐਫ.ਡੀ.ਪੀ. ਦੀ ਰਿਪੋਰਟ ਨੂੰ ਪੇਸ਼ ਕੀਤਾ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਸ਼੍ਰੀਮਤੀ ਸਲੋਨੀ ਨੇ ਕੀਤਾ। ਇਸ ਮੌਕੇ ਤੇ ਕਨਵੀਨਰ ਸ਼੍ਰੀਮਤੀ ਸਲੋਨੀ, ਪ੍ਰਬੰਧਕ ਡਾ. ਹਰਪ੍ਰੀਤ ਸਿੰਘ ਤੇ ਕੋਰ ਕਮੇਟੀ ਇੰਚਾਰਜ ਡਾ. ਸੀਮਾ ਮਰਵਾਹਾ, ਡਾ. ਨੀਲਮ ਸ਼ਰਮਾ, ਸ਼੍ਰੀ ਅਨਿਲ ਭਸੀਨ, ਡਾ. ਜਤਿੰਦਰ ਕੁਮਾਰ ਅਤੇ ਸ਼੍ਰੀਮਤੀ ਗਗਨਦੀਪ, ਪ੍ਰਬੰਧਕੀ ਕਮੇਟੀ ਵਿੱਚ ਡਾ. ਰਾਖੀ ਮਹਿਤਾ, ਸ਼੍ਰੀ ਅਸ਼ੀਸ਼ ਚੱਢਾ ਅਤੇ ਕਾਲਜ ਦਾ ਸਮੂਹ ਸਟਾਫ ਹਾਜਰ ਸਨ।
KESARI NEWS NETWORK-A seven-day Faculty Development Programme “Guru Siddhta” on the theme of ‘Advances in Teaching and Learning Pedagogies’ was organized under the vibrant guidance of Principal Prof. Dr. (Mrs.) Ajay Sareen at Hans Raj Mahila Maha Vidyalaya, Jalandhar. The informative journey of seven days touched upon a number of themes ranging from Science to Humanities, self-motivation, use of ICT Tools, preparing research proposals and pondering over reforms in the education system. Principal Dr. Ajay Sareen and members of organizing committee extended a green welcome to the Resource Persons of the 6th day-Dr. Renu Bhardwaj and Dr. Gagandeep from GNDU, Amritsar. Adorning the personality of Dr. Renu with a number of befitting adjectives, Dr. Ajay Sareen admired her friendly nature. Dr. Sareen told that the purpose behind organizing this FDP was to enhance the knowledge and skills of the teachers. The Principal also expressed her thanks to the participants from other institution for being a part of the programme. In her presentation Dr. Renu Bhardwaj introduced unique features of NEP 2020 in relation to research. She emphasized that research is a useful component to find concrete solutions to problems and the growth of an institution is judged by how fast and effectively it implements, the new policies and reforms introduced by the government. She expatiated on preparing effective research proposals. On a similar note Dr. Gagandeep furthered her ideas on preparing grant proposals, pointing out the do’s and don’t’s. The participants also enjoyed the cultural session infused with vibrancy through poems, songs and jokes. Prior to the valedictory session Dr. Shafali Nagpal from BPS Mahila Vishwavidyalaya, Sonipat held an interactive session on the current situation of education system and the need of reforms in it. She drew a comparison between the past and present system and concluded by saying that the entire pedagogical domain needs a shift and reframing. The valedictory session was presided by Dr. Surendra Seth, Member Local Committee. He listed “Guru Mantras” to make the process of teaching effective as well as interesting. He remarked that a “Guru” brings light to the dark world and thus contributes in building a better nation. In the valedictory address Principal Dr. Ajay Sareen congratulated the organizing committee comprising of Dr. Anjana Bhatia. Dr. Seeema Marwaha, Mrs. Saloni, Dr. Neelam Sharma, Dr. Harpreet Singh and all other members for conducting a successful FDP. She urged the participants to take the learnings to their hearts and become better humans and better teachers. She also pointed out the yet another innovation of the certificates prepared from recycled papers which would spread around the message of sustainable development by saving the environment. Mrs. Ruby and Dr. Rajni from Doaba College expressed their delight over the impressive conduct of the FDP by HMV and applauded the efforts of the team in their feedback. The FDP came to a successful close with the distribution of certificates to the participants.