100 ਫ਼ੀਸਦੀ ਰਹੇ ਨਤੀਜੇ ਵਿੱਚੋਂ 171 ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪਾਸ ਕੀਤੀ ਪ੍ਰੀਖਿਆ
ਇਸ ਦੇ ਨਾਲ ਹੀ 10+2 (ਆਰਟਸ) ਦੇ ਪ੍ਰੀਖਿਆ ਨਤੀਜਿਆਂ ਵਿੱਚੋਂ 95 ਫ਼ੀਸਦੀ ਅੰਕਾਂ ਦੇ ਨਾਲ ਸਰਿਤਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ 93.8 ਪ੍ਰਤੀਸ਼ਤ ਅੰਕਾਂ ਦੇ ਨਾਲ ਸਿਮਰਨਜੀਤ ਕੌਰ ਦੂਸਰੇ ਅਤੇ 93.4 ਪ੍ਰਤੀਸ਼ਤ ਅੰਕਾਂ ਦੇ ਨਾਲ ਆਸ਼ੂ ਮਹਿਤਾ ਤੀਸਰੇ ਸਥਾਨ ‘ਤੇ ਰਹੀ। ਇਸ ਤੋਂ ਇਲਾਵਾ 10+2 (ਮੈਡੀਕਲ) ਦੇ ਪ੍ਰੀਖਿਆ ਨਤੀਜਿਆਂ ਵਿੱਚੋਂ ਪ੍ਰਿਆ ਨੇ 90.4 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਜਸਪ੍ਰੀਤ ਅਤੇ ਜੈਸਮੀਨ 89.4 ਪ੍ਰਤੀਸ਼ਤ ਅੰਕਾਂ ਨਾਲ ਦੂਸਰੇ ਅਤੇ ਲਵਲੀਨ 87.8 ਪ੍ਰਤਿਸ਼ਤ ਅੰਕਾਂ ਦੇ ਨਾਲ ਤੀਸਰੇ ਸਥਾਨ ‘ਤੇ ਰਹੀ। 10+1 (ਨਾਨ-ਮੈਡੀਕਲ) ਵਿੱਚੋਂ ਪੂਜਾ 91.8% ਅੰਕਾਂ ਦੇ ਨਾਲ ਪਹਿਲੇ ਸਥਾਨ ‘ਤੇ ਰਹੀ। ਦੂਸਰਾ ਸਥਾਨ ਕੋਮਲ ਨੇ 89.2% ਅੰਕ ਪ੍ਰਾਪਤ ਕਰਕੇ ਹਾਸਿਲ ਕੀਤਾ ਅਤੇ ਅਮੀਤੋਜ਼ 88% ਅੰਕਾਂ ਦੇ ਨਾਲ ਤੀਸਰੇ ਸਥਾਨ ‘ਤੇ ਰਹੀ।