ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਜਯੋਤੀ ਜਗਾਉਣ ਉਪਰੰਤ ਡੀ.ਏ.ਵੀ. ਗਾਨ ਨਾਲ ਕੀਤੀ ਗਈ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਆਏ ਹੋਏ ਮਹਿਮਾਨਾਂ ਦਾ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ। ਐਫ.ਡੀ.ਪੀ. ਦੇ ਚੌਥੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਡਾ. ਗੌਰਵ ਧੂਰੀਆ, ਐਸੋਸੀਏਟ ਪ੍ਰੋ. ਮੈਕੇਨੀਕਲ ਇੰਜੀਨੀਅਰ ਵਿਭਾਗ ਡੇਵੀਏਟ ਕਾਲਜ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਧਿਆਪਕ ਲਈ ਵਿਦਿਆਰਥੀਆਂ ਦਾ ਪ੍ਰੇਰਨਾ ਸਰੋਤ ਬਣਨਾ ਇਕ ਚੁਣੌਤੀ ਭਰਪੂਰ ਕਾਰਜ ਹੰਦਾ ਹੈ। ਇਕ ਅਧਿਆਪਕ ਸਿਖਾਂਦਰੂ ਹੋਣ ਦੇ ਨਾਲ-ਨਾਲ ਵਿਦਿਆਰਥੀਆਂ ਦਾ ਸਹਾਇਕ ਅਤੇ ਦੋਸਤ ਹੋਣਾ ਚਾਹੀਦਾ ਹੈ, ਇਸ ਤਰੀਕੇ ਨਾਲ ਹੀ ਅਸੀਂ ਅਧਿਆਪਨ ਨੂੰ ਆਨੰਦਮਈ ਬਣਾ ਸਕਦੇ ਹਾਂ।
ਉਨ੍ਹਾਂ ਨੇ ਪਹਿਲੇ ਸੈਸ਼ਨ ਵਿੱਚ 93“ “ools ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ 3opernic 4esktop Search ਸਾਫਟਵੇਅਰ ਬਾਰੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇੰਟਰਨੈੱਟ ਤੋਂ ਲੋੜੀਂਦਾ ਡਾਟਾ ਸ਼ਬਦਾਂ ਦੀ ਸਹਾਇਤਾ ਨਾਲ ਤਲਾਸ਼ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੀ ਜਾਣਕਾਰੀ ਛੋਟੀ, ਮਜ਼ਬੂਤ, ਉਪਯੋਗੀ, ਸੰਦਰਭਗਤ ਅਤੇ ਠਰੰਮੇ ਵਾਲੀ ਹੋਣੀ ਚਾਹੀਦੀ ਹੈ। ਇਸ ਤਰੀਕੇ ਨਾਲ ਹਾਸਿਲ ਕੀਤੀ ਗਈ ਜਾਣਕਾਰੀ ਹਮੇਸ਼ਾ ਅਧਿਆਪਨ ਲਈ ਲਾਹੇਵੰਦ ਹੁੰਦੀ ਹੈ। ਦੂਸਰੇ ਸੈਸ਼ਨ ਵਿੱਚ ਸ੍ਰੀ ਆਰੀਆ ਨੇ ਮੀਡੀਆ ਰਿਸਰਚ ਬਾਰੇ ਭਰਪੂਰ ਜਾਣਕਾਰੀ ਦਿੱਤੀ।
ਉਨ੍ਹਾਂ ਨੇ Outwith docs, mindomo.com ਆਦਿ ਸਾਫਟਵੇਅਰ ਦੀ ਸਹਾਇਤਾ ਨਾਲ ਖੋਜ ਅਤੇ ਅਧਿਆਪਨ ਨੂੰ ਆਸਾਨ ਅਤੇ ਪੱਥ ਪ੍ਰਦਰਸ਼ਿਤ ਕਰਨ ਦੇ ਤਰੀਕਿਆਂ ਨਾਲ ਸਾਂਝਾ ਕੀਤਾ। ਇਸਦੇ ਨਾਲ ਹੀ ਤੀਸਰੇ ਸੈਸ਼ਨ ਵਿੱਚ ਉਨ੍ਹਾਂ ਮੈਡੀਟੇਸ਼ਨ ਦੇ ਵੱਖ-ਵੱਖ ਤਰੀਕਿਆਂ ਨੂੰ ਸਾਂਝਾ ਕੀਤਾ। ਮੰਚ ਸੰਚਾਲਨ ਸ਼੍ਰੀਮਤੀ ਪ੍ਰੋਤਿਮਾ ਮੰਡੇਰ, ਸ਼੍ਰੀਮਤੀ ਗਗਨਦੀਪ ਵੱਲੋਂ ਕੀਤਾ ਗਿਆ।