ਨਾਨ ਮੈਡੀਕਲ ਵਿੱਚ ਸਮਰਿਤੀ ਸ਼ਰਮਾ ਨੇ 95% ਅੰਕਾਂ ਨਾਲ ਪਹਿਲਾ, ਉਪਿੰਦਰ ਨੇ 94.2% ਅੰਕਾਂ ਨਾਲ ਦੂਜਾ, ਅਨੁਭਾ ਅਤੇ ਜੈਸਮੀਨ ਨੇ 94% ਅੰਕਾਂ ਨਾਲ ਤੀਜਾ ਸਥਾਨ ਤੇ ਈਰਾ ਭਾਟੀਆ ਨੇ 93.8% ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਸਕੂਲ ਵਿੱਚੋਂ 95% ਤੋਂ ਉੱਪਰ ਕੁੱਲ 11 ਵਿਦਿਆਰਥਣਾਂ, 90% ਤੋਂ ਉੱਪਰ ਕੁੱਲ 60 ਵਿਦਿਆਰਥਣਾਂ, 85% ਤਂੋ ਉੱਪਰ ਕੁੱਲ 91 ਵਿਦਿਆਰਥਣਾਂ ਅਤੇ 80% ਤੋਂ ਉੱਪਰ ਕੁੱਲ 121 ਵਿਦਿਆਰਥਣਾਂ ਰਹੀਆਂ। ਵਿਭਿੰਨ ਵਿਸ਼ੇ ਜਿਵੇਂ ਈ-ਬਿਜ਼ਨੈਸ, ਬਿਜ਼ਨੈਸ ਸਟੱਡੀਜ਼, ਕੰਪਿਊਟਰ ਸਾਇੰਸ, ਕੰਪਿਊਟਰ ਐਪਲੀਕੇਸ਼ਨ, ਡਰਾਇੰਗ ਤੇ ਪੇਂਟਿੰਗ ਅਤੇ ਜਨਰਲ ਇੰਗਲਿਸ਼ ਵਿੱਚ ਕਈ ਵਿਦਿਆਰਥਣਾਂ ਨੇ 100% ਅੰਕ ਹਾਸਲ ਕੀਤੇ। ਸਾਰੀਆਂ ਹੀ ਵਿਦਿਆਰਥਣਾਂ ਨੇ ਪਹਿਲੀ ਡਿਵੀਜ਼ਨ ਵਿੱਚ ਪ੍ਰੀਖਿਆ ਪਾਸ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।
ਵਿਦਿਆਰਣਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਪੇਰੇਂਟਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਸਾਡੀ ਸੰਸਥਾ ਅਤੇ ਸਾਡੇ ਪ੍ਰਤੀ ਵਿਸ਼ਵਾਸ ਜਤਾਇਆ ਹੈ ਜਿਸ ਨਾਲ ਵਿਦਿਆਰਥਣਾਂ ਨੇ ਚੰਗੇ ਅੰਕ ਹਾਸਲ ਕੀਤੇ ਹਨ। ਇਸ ਮੌਕੇ ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐਚ.ਐਮ.ਵੀ. ਸੰਸਥਾ ਸਿਰਫ਼ ਵਿਦਿਆਰਥਣਾਂ ਨੂੰ ਵਿਦਿਅਕ ਖੇਤਰ ਵਿੱਚ ਹੀ ਸਮਰੱਥ ਨਹੀਂ ਬਣਾਉਂਦੀ ਬਲਕਿ ਗੈਰ-ਵਿੱਦਿਅਕ ਖੇਤਰ ਦੀਆਂ ਗਤੀਵਿਧੀਆਂ ਵੱਲ ਵੀ ਪ੍ਰੇਰਿਤ ਕਰਦੀ ਹੈ ਤਾਂਕਿ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋ ਸਕੇ।
ਸ਼੍ਰੀਮਤੀ ਮੀਨਾਕਸ਼ੀ ਸਿਆਲ, ਸਕੂਲ ਕੋਆਰਡੀਨੇਟਰ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸੰਸਥਾ ਵਿਦਿਆਰਥਣਾਂ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ ਕਿਉਂਕਿ ਇਕ ਆਦਰਸ਼ ਵਿਦਿਆਰਥੀ ਹੀ ਖੁਸ਼ਹਾਲ ਸਮਾਜ ਦਾ ਨਿਰਮਾਣ ਕਰਕੇ ਦੇਸ਼ ਨੂੰ ਉੱਨਤ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ।