KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਕੇ.ਐਮ.ਵੀ.ਲਗਾਤਾਰ ਚੌਥੀ ਵਾਰ ਭਾਰਤ ਦੇ ਚੋਟੀ ਦੇ ਕਾਲਜਾਂ ਵਿੱਚ ਹੋਇਆ ਸ਼ਾਮਲ

ਕੇ.ਐਮ.ਵੀ.ਲਗਾਤਾਰ ਚੌਥੀ ਵਾਰ ਭਾਰਤ ਦੇ ਚੋਟੀ ਦੇ ਕਾਲਜਾਂ ਵਿੱਚ ਹੋਇਆ ਸ਼ਾਮਲ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


2019 ਤੋਂ ਟਾਪ ਰੈਂਕਿੰਗ ਹਾਸਲ ਕਰਨ ਵਾਲਾ ਜਲੰਧਰ ਦਾ ਇਕਲੌਤਾ ਕਾਲਜ

 

ਲਗਾਤਾਰ ਪੰਜਾਬ ਵਿਚ ਟਾਪ ਰੈਂਕਿੰਗ ਅਤੇ ਸਾਲ ਦਰ ਸਾਲ ਇੰਡੀਆ ਟੁਡੇ, ਆਊਟਲੁੱਕ ਮੈਗਜ਼ੀਨ ਅਤੇ ਟਾਈਮਜ਼ ਆਫ ਇੰਡੀਆ ਵਿੱਚ ਟੌਪ ਨੈਸ਼ਨਲ ਰੈਂਕਿੰਗ ਕੇ.ਐਮ.ਵੀ. ਦੁਆਰਾ ਦਿੱਤੀ ਜਾ ਰਹੀ ਪ੍ਰਗਤੀਸ਼ੀਲ ਸਿੱਖਿਆ ਦੀ ਗਵਾਹੀ ਭਰਦੀ ਹੈ: ਪ੍ਰੋ. ਅਤਿਮਾ ਸ਼ਰਮਾ ਦਿਵੇਦੀ

ਕੇਸਰੀ ਨਿਊਜ਼ ਨੈੱਟਵਰਕ- ਕੰਨਿਆ ਮਹਾਂ ਵਿਦਿਆਲਿਆ (ਆਟੋਨੋਮਸ) ਨੂੰ ਇੰਡੀਆ ਟੂਡੇ ਰੈਂਕਿੰਗਜ਼ (2022) ਵਿੱਚ ਲਗਾਤਾਰ ਚੌਥੀ ਵਾਰ ਭਾਰਤ ਦੇ ਚੋਟੀ ਦੇ ਕਾਲਜਾਂ ਵਿੱਚ ਦਰਜਾ ਦਿੱਤਾ ਗਿਆ ਹੈI ਇਸ ਨੂੰ ਸਭ ਤੋਂ ਘੱਟ ਫੀਸਸ਼੍ਰੇਣੀਵਿੱਚ ਭਾਰਤ ਵਿੱਚ ਫੈਸ਼ਨ ਡਿਜ਼ਾਈਨ ਵਿੱਚ 5ਵਾਂ ਸਥਾਨ ਪ੍ਰਾਪਤ ਹੋਇਆ ਹੈ, ਜੱਦਕਿ ਭਾਰਤ ਵਿੱਚ ਫੈਸ਼ਨ ਡਿਜ਼ਾਈਨ ਵਿੱਚ ਬੈਸਟ ਵੈਲਿਊ ਫੌਰ ਮਨੀਸ਼੍ਰੇਣੀਵਿੱਚ 9ਵਾਂ, ਪੰਜਾਬ ਵਿੱਚ ਮਾਸ ਕਮਿਊਨੀਕੇਸ਼ਨ ਸ਼੍ਰੇਣੀਵਿੱਚ ਤੀਜਾ, ਪੰਜਾਬ ਵਿੱਚ ਕਾਮਰਸ ਸ਼੍ਰੇਣੀਵਿੱਚ ਦੂਜਾ, ਪੰਜਾਬ ਵਿੱਚ ਬੀਬੀਏ ਸ਼੍ਰੇਣੀਵਿੱਚ ਤੀਸਰਾ ਅਤੇ ਪੰਜਾਬ ਵਿੱਚ ਬੀਸੀਏ ਸ਼੍ਰੇਣੀਵਿੱਚ ਦੂਜਾ ਸਥਾਨ ਹਾਸਿਲ ਹੋਇਆ ਹੈI ਕੁਆਲਿਟੀ, ਰੈਂਕਿੰਗ ਅਤੇ ਵਿਦਿਆਲਾ ਦੁਆਰਾ ਸ਼ੁਰੂ ਕੀਤੇ ਗਏ ਨਿਊ ਏਜ ਪ੍ਰੋਗਰਾਮਾਂ ਨਾਲ ਕੇ.ਐਮ.ਵੀ. ਹੋਰਨਾਂ ਸਿੱਖਿਆ ਸੰਸਥਾਵਾਂ ਤੋਂ ਮੀਲਾਂ ਅੱਗੇ ਆ ਖੜ੍ਹਦਾ ਹੈ। 

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਕੰਨਿਆ ਮਹਾਂ ਵਿਦਿਆਲਾ ਦੁਆਰਾ ਆਪਣੀਆਂ ਸ਼ਲਾਘਾਯੋਗ ਪ੍ਰਾਪਤੀਆਂ ਵਿੱਚ ਪੰਜਾਬ ਅਤੇ ਭਾਰਤ ਦੇ ਆਟੋਨਾਮਸ ਕਾਲਜਾਂ ਦੇ ਵਿਚ ਟਾਪ ਰੈਂਕਿੰਗ ਪ੍ਰਾਪਤ ਕਰਕੇ ਮਿਸਾਲ ਕਾਇਮ ਕੀਤੀ ਹੈ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਟੋਨਾਮਸ ਸਟੇਟਸ ਪ੍ਰਾਪਤ ਕਰਕੇ ਜਿਥੇ ਕੇ.ਐਮ.ਵੀ. ਨੂੰ ਪਹਿਲਾ ਅਤੇ ਇਕਲੌਤਾ ਮਹਿਲਾ ਕਾਲਜ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਉੱਥੇ ਨਾਲ ਹੀ ਇਸ ਦਰਜੇ ਦੇ ਨਾਲ ਸੰਸਥਾ ਉੱਚ ਸਿੱਖਿਆ ਸ਼੍ਰੇਣੀ ਦੇ ਕਾਲਜਾਂ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਕੀਤੇ ਸੁਧਾਰਾਂ ਦੇ ਨਾਲ ਮੂਹਰਲੀ ਕਤਾਰ ਵਿਚ ਸ਼ਾਮਲ ਹੋਈ ਹੈ। 

ਉਨ੍ਹਾਂ ਕਿਹਾ ਕਿ ਇਨ੍ਹਾਂ ਟੌਪ ਰੈਂਕਸ ਦੀ ਪ੍ਰਾਪਤੀ ਕੰਨਿਆ ਮਹਾਂ ਵਿਦਿਆਲਾ ਦੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਵਾਲੀ ਸੰਸਥਾ ਹੋਣ ਦੀ ਗਵਾਹੀ ਭਰਦੀ ਹੈ। 21ਵੀਂ ਸਦੀ ਦੀਆਂ ਜ਼ਰੂਰਤਾਂ ਅਨੁਸਾਰ ਜਿੱਥੇ ਵਿਭਿੰਨ ਕੋਰਸਾਂ ਦੇ ਸਿਲੇਬਸ ਨੂੰ ਡਿਜ਼ਾਈਨ ਕੀਤਾ ਗਿਆ ਹੈ ਉੱਥੇ ਨਾਲ ਹੀ ਨਿਊ ਏਜ ਇਨੋਵੇਟਿਵ ਕਿੱਤਾਮੁਖੀ ਪ੍ਰੋਗਰਾਮ ਪੂਰਨ ਤੌਰ ਤੇ ਵਿਦਿਆਰਥਣਾਂ ਦੇ ਹੁਨਰ ਨੂੰ ਵਿਕਸਿਤ ਕਰਨ ਉੱਤੇ ਕੇਂਦਰਿਤ ਹਨ। ਵਿਦਿਆਰਥਣਾਂ ਦੇ ਭਵਿੱਖ ਨੂੰ ਸਾਰਥਕ ਸੇਧ ਪ੍ਰਦ‍ਾਨ ਕਰਨ ਦੇ ਮਕਸਦ ਦੇ ਨਾਲ ਕੰਨਿਆ ਮਹਾਂਵਿਦਿਆਲਾ ਦੁਆਰਾ ਉਨ੍ਹਾਂ ਨੂੰ ਜੀਵਨ-ਜਾਚ ਸਬੰਧੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਫਾਊਂਡੇਸ਼ਨ ਕੋਰਸ, ਮੌਰਲ ਐਜੂਕੇਸ਼ਨ, ਪਰਸਨੈਲਿਟੀ ਡਿਵੈੱਲਪਮੈਂਟ, ਸੋਸ਼ਲ ਆਊਟਰੀਚ, ਜੈਂਡਰ ਸੈਂਸੀਟਾਈਜ਼ੇਸ਼ਨ ਅਤੇ ਇਨੋਵੇਸ਼ਨ ਐਂਟਰਪ੍ਰਨਿਊਰਸ਼ਿਪ ਐਂਡ ਵੈਂਚਰ ਡਿਵੈਲਮੈਂਟ/ ਜੌਬ ਰੈਡੀਨੈਸ ਜਿਹੇ ਵੈਲਿਊ ਐਡਿਡ ਪ੍ਰੋਗਰਾਮ  ਸਫ਼ਲਤਾਪੂਰਵਕ ਲਾਜ਼ਮੀ ਤੌਰ ‘ਤੇ  ਵਿਭਿੰਨ ਸਮੈਸਟਰਾਂ ਵਿਚ ਚਲਾਏ ਜਾ ਰਹੇ ਹਨ ਜਿਨ੍ਹਾਂ ਦੇ ਗ੍ਰੇਡਸ ਵਿਦਿਆਰਥਣਾਂ ਦੇ ਡਿਟੇਲ ਮਾਰਕਸ ਕਾਰਡਾਂ ਵਿੱਚ ਵੀ ਦਰਸਾਏ ਜਾਂਦੇ ਹਨ। ਅਜਿਹੇ ਪ੍ਰਭਾਵਸ਼ਾਲੀ ਯਤਨ ਕੇ.ਐਮ.ਵੀ. ਨੂੰ ਟਾਪ ਰੈਂਕਿੰਗ ਕਾਲਜ ਬਣਾਉਣ ਵਿੱਚ ਮਹੱਤਵਪੂਰਨ ਮਾਧਿਅਮ ਬਣੇ ਹਨ। ਇੱਥੇ ਹੀ ਬੱਸ ਨਹੀਂ ਕੰਨਿਆ ਮਹਾਂ ਵਿਦਿਆਲਾ ਦੁਆਰਾ ਟੀਚਿੰਗ ਅਤੇ ਲਰਨਿੰਗ ਲਈ ਡਿਜੀਟਲ ਟੈਕਨਾਲੋਜੀ ਦੀ ਸਾਰਥਕ ਵਰਤੋਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਲਈ ਜਿਥੇ ਅਣਥੱਕ ਯਤਨ ਕੀਤੇ ਜਾ ਰਹੇ ਹਨ ਉਥੇ ਨਾਲ ਹੀ ਵਿਦਿਆਰਥਣਾਂ ਦੀ ਸਬੰਧਿਤ ਖੇਤਰਾਂ ਦੇ ਵਿਚ ਉੱਚ ਪੱਧਰੀ ਪਲੇਸਮੈਂਟ ਦੇ ਲਈ ਉਨ੍ਹਾਂ ਨੂੰ ਬੇਸ਼ੁਮਾਰ ਮੌਕੇ ਪ੍ਰਦਾਨ ਕਰਵਾਉਣ ਦੇ ਲਈ ਵੀ ਪੂਰੀ ਨਿਸ਼ਠਾ ਅਤੇ ਗੰਭੀਰਤਾ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਮੈਡਮ ਪ੍ਰਿੰਸੀਪਲ ਨੇ ਇਸ ਵਿਸ਼ੇਸ਼ ਸਫਲਤਾ ਦੇ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥਣਾਂ ਦੁਆਰਾ ਕੀਤੇ ਗਏ ਉਪਰਾਲਿਆਂ ਅਤੇ ਮਿਹਨਤ ਦੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਮੁੱਚੇ ਭਾਰਤ ਅਤੇ  ਵਿਦੇਸ਼ਾਂ ਤੋਂ ਅਕੈਡਮੀਸ਼ੀਅਨਜ਼ ਅਤੇ ਸਾਡੇ  ਇੰਡਸਟਰੀ ਪਾਰਟਨਰਸ ਦੁਆਰਾ ਸਿਲੇਬਸ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਪਗ੍ਰੇਡ ਕਰਨ ਵਿੱਚ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਕੰਨਿਆ ਮਹਾਂਵਿਦਿਆਲਾ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਰਗ ਖੋਲ੍ਹੇ ਗਏ ਹਨ ਜਿਸ ਦੇ ਨਾਲ ਇਹ ਸੰਸਥਾ ਸਾਲ ਦਰ ਸਾਲ ਨੰਬਰ 1 ਰੈਂਕਿੰਗ  ਪ੍ਰਾਪਤ ਕਰਨ ਦਾ ਹੱਕ ਰੱਖਦੀ ਹੈ। ਵਰਨਣਯੋਗ ਹੈ ਕਿ ਕੰਨਿਆ ਮਹਾਂਵਿਦਿਆਲਾ ਦੁਆਰਾਸਾਲ 2019 ਤੋਂ  ਇੰਡੀਆ ਟੁਡੇ ਮੈਗਜ਼ੀਨ, ਆਊਟਲੁੱਕ ਮੈਗਜ਼ੀਨ ਅਤੇ ਟਾਈਮਜ਼ ਆਫ ਇੰਡੀਆ ਦੇ ਵਿੱਚੋਂ ਲਗਾਤਾਰ ਨੰਬਰ ਇਕ ਰੈਂਕਿੰਗ ਹਾਸਲ ਕੀਤੀ ਜਾ ਚੁੱਕੀ ਹੈ । ਅੰਤ ਵਿਚ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਆਪਣੀ ਇਸ ਵਿਸ਼ੇਸ਼ ਪ੍ਰਾਪਤੀ ਦੇ ਨਾਲ ਕੰਨਿਆ ਮਹਾਂਵਿਦਿਆਲਾ- ਵਿਰਾਸਤੀ ਅਤੇ ਆਟੋਨੌਮਸ ਸੰਸਥਾ ਸਮੂਹ ਸ਼ਹਿਰ ਨੂੰ ਇੱਕ ਵਾਰ ਫਿਰ ਤੋਂ ਗੌਰਵ ਦਾ ਮੌਕਾ ਪ੍ਰਦਾਨ ਕਰਦੀ ਹੈ।

Leave a Reply