ਬਾਜਵਾ ਵਲੋਂ ਅੰਗਰੇਜ਼ੀ ਵਿਚ ਲਿਖੀ ਚਿੱਠੀ ਵਿਚ ਉਹਨਾ ਕਿਹਾ, `ਮੈਂ ਤੁਹਾਡੇ ਧਿਆਨ ਵਿੱਚ ਮੌਜੂਦਾ ਵਿਧਾਨ ਸਭਾ ਸੈਸ਼ਨ ਦੇ ਲਾਈਵ ਪ੍ਰਸਾਰਣ ਦੌਰਾਨ ਹੋਈਆਂ ਕੁਝ ਗੜਬੜੀਆਂ ਲਿਆਉਣਾ ਚਾਹੁੰਦਾ ਹਾਂ। ਮੇਰੇ ਧਿਆਨ ਵਿੱਚ ਆਇਆ ਹੈ ਕਿ ਜਦੋਂ ਵਿਰੋਧੀ ਧਿਰ ਦਾ ਵਿਧਾਇਕ ਬੋਲ ਰਿਹਾ ਹੁੰਦਾ ਹੈ, ਤਾਂ ਕੈਮਰਾ ਫੋਕਸ ਨਹੀਂ ਹੁੰਦਾ ਅਤੇ ਆਮ ਤੌਰ ‘ਤੇ ਵਿਰੋਧੀ ਧਿਰ ਦੇ ਵਿਧਾਇਕ ਦੇ ਭਾਸ਼ਣ ਨੂੰ ਪੂਰਾ ਨਹੀਂ ਦਿਖਾਇਆ ਜਾਂਦਾ। ਇਸ ਵਿਗਾੜ ਕਾਰਨ ਆਮ ਲੋਕਾਂ ਲਈ ਇਹ ਸੁਣਨਾ ਔਖਾ ਹੋ ਜਾਂਦਾ ਹੈ ਕਿ ਵਿਰੋਧੀ ਧਿਰ ਦਾ ਵਿਧਾਇਕ ਵਿਧਾਨ ਸਭਾ ਵਿੱਚ ਕੀ ਬੋਲ ਰਿਹਾ ਹੈ।
ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਲਾਈਵ ਪ੍ਰਸਾਰਣ ਦੇ ਇੰਚਾਰਜ ਅਫਸਰਾਂ ਨੂੰ ਨਿਰਦੇਸ਼ ਦਿਓ ਕਿ ਸਾਰੇ ਵਿਧਾਇਕਾਂ ਦੇ ਭਾਸ਼ਣ ਲਈ ਬਰਾਬਰ ਕਵਰੇਜ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਮੈਂ ਇਹ ਵੀ ਸਿਫ਼ਾਰਸ਼ ਕਰਦਾ ਹਾਂ ਕਿ ਸੰਸਦ ਟੀਵੀ ਵਾਂਗ ਜੋ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਕਵਰ ਕਰਦਾ ਹੈ, ਪੰਜਾਬ ਵਿਧਾਨ ਸਭਾ ਆਪਣਾ ਪ੍ਰਸਾਰਣ ਚੈਨਲ ਸ਼ੁਰੂ ਕਰੇ ਜਾਂ ਪ੍ਰਸਾਰਣ ਦੇ ਪ੍ਰਬੰਧਨ ਲਈ ਇੱਕ ਕਮੇਟੀ ਬਣਾਈ ਜਾਵੇ ਜਿਸ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਦੇ ਵਿਧਾਇਕ ਸ਼ਾਮਲ ਹੋਣ, ਤਾਂ ਕਿ ਸਦਨ ਦੀਆਂ ਬੈਠਕਾਂ ਦੌਰਾਨ ਸਾਰੇ ਐੱਮ ਐੱਲ ਏ ਸਾਹਿਬਾਨ ਦੀ ਕਵਰੇਜ ਬਿਨਾਂ ਕਿਸੇ ਪੱਖਪਾਤ ਤੋਂ ਯਕੀਨੀ ਬਣਾਈ ਜਾ ਸਕੇ ।”