KESARI VIRASAT

ਕੇਸਰੀ ਵਿਰਾਸਤ

Latest news
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵਲੋਂ ਕੇਂਦਰ ਨੂੰ ਜਲੰਧਰ ਖੇਤਰੀ ਪਾਸਪੋਰਟ ਦਫਤਰ 'ਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ: ਫਰਵਰੀ ਵ... DMA ਵਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ 'ਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਕੈਂਪ ਦਾ ਲਿਆ ਲਾਭ, Eye Drop... ਸਿੱਖਾਂ ਦੀ ਪਗੜੀ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਟਿੱਪਣੀ ਇਸ ਸੂਬੇ ਵਿੱਚ ਹੋਈ ਸੱਚ ਸਾਬਤ: ਲੱਗੀ ਪਾਬੰਦੀ ਜਲੰਧਰ ਨਗਰ ਨਿਗਮ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਗੁੰਡਾਗਰਦੀ!: ਦੁਕਾਨ 'ਚ ਦਾਖਲ ਹੋ ਕੇ ਮਜ਼ਦੂਰ 'ਤੇ ਜਾਨਲੇਵਾ ਹਮਲਾ ਕੇਂਦਰ ਸਰਕਾਰ ਨਹੀਂ ਬਣਾ ਸਕੇਗੀ ਤੱਥ ਜਾਂਚ ਯੂਨਿਟ : ਬੰਬੇ ਹਾਈ ਕੋਰਟ ਨੇ ਲਾਈ ਰੋਕ, ਕਿਹਾ- ਆਈਟੀ ਐਕਟ ਵਿੱਚ ਸੋਧ ਲੋਕਾਂ ... ਕੋਲਕਾਤਾ ਰੇਪ-ਕਤਲ 'ਤੇ  ਮਮਤਾ ਸਰਕਾਰ ਤੋਂ ਨਰਾਜ਼ ਸੈਕਸ ਵਰਕਰ ਦੁਰਗਾ ਦੀ ਮੂਰਤੀ ਲਈ ਮਿੱਟੀ ਨਹੀਂ ਦੇਣਗੇ: ਕਿਹਾ- ਇਨਸਾਫ਼... ਇਜ਼ਰਾਈਲ ਨੇ 15 ਸਾਲਾਂ ਤੋਂ ਪੇਜ਼ਰ ਧਮਾਕੇ ਦੀ ਯੋਜਨਾ ਬਣਾਈ: ਫਰਜ਼ੀ ਕੰਪਨੀ ਬਣਾਈ, ਪੇਜ਼ਰ 'ਚ 50 ਗ੍ਰਾਮ ਵਿਸਫੋਟਕ ਰੱਖਿਆ... HDB ਵਿੱਤੀ IPO ਲਾਂਚ ਕਰਨ ਦੀ ਯੋਜਨਾ: ਕੰਪਨੀ ਨੂੰ IPO ਲਈ ਬੋਰਡ ਤੋਂ ਮਨਜ਼ੂਰੀ ਮਿਲੀ, 2,500 ਕਰੋੜ ਰੁਪਏ ਦੇ ਨਵੇਂ ਸ਼ੇ... ਖਿਲਵਾੜ:  ਤਿਰੂਪਤੀ ਬਾਲਾਜੀ ਦੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ, ਮੱਛੀ ਦਾ ਤੇਲ: ਲੈਬ ਰਿਪੋਰਟ 24 ਵਾਰ ਨਿਸ਼ਾਨੇ 'ਤੇ ਆਈਆਂ ਭਾਰਤੀ ਰੇਲ ਗੱਡੀਆਂ: ਪਟੜੀ ਤੋਂ ਉਤਰਨ ਪਿੱਛੇ ਆਈਐਸਆਈ ਅਤੇ ਇਸਲਾਮਿਕ ਸਟੇਟ ਦਾ ਹੱਥ, ਐਨਆਈਏ ...
You are currently viewing ਲੁਧਿਆਣਾ ਦੇ ਦੋ ਟੈਕਸੀ ਡਰਾਈਵਰ 20.80 ਕਿਲੋ ਆਈ.ਸੀ.ਈ. ਸਮੇਤ ਕਾਬੂ
Sikh Community had bowed its head in shame after the shooting-Chahal

ਲੁਧਿਆਣਾ ਦੇ ਦੋ ਟੈਕਸੀ ਡਰਾਈਵਰ 20.80 ਕਿਲੋ ਆਈ.ਸੀ.ਈ. ਸਮੇਤ ਕਾਬੂ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਕਾਨੂੰਨ ਅਨੁਸਾਰ ਕੀਤੀ ਜਾਵੇਗੀ ਸਖ਼ਤ ਤੋਂ ਸਖ਼ਤ ਕਾਰਵਾਈ: ਗੁਰਿੰਦਰ ਢਿੱਲੋਂ

ਚੰਡੀਗੜ੍ਹ/ਲੁਧਿਆਣਾ, 28 ਜੂਨ (ਕੇਸਰੀ ਨਿਊਜ਼ ਨੈੱਟਵਰਕ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਰੱਗ ਮਾਫੀਆ ਖਿਲਾਫ ਵਿੱਢੀ ਗਈ ਜੰਗ ਤਹਿਤ ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਲੁਧਿਆਣਾ ਤੋਂ 20.80 ਕਿਲੋਗ੍ਰਾਮ ਐਮਫੇਟਾਮਾਈਨ ਜਾਂ ਕ੍ਰਿਸਟਲ ਮੈੱਥ, ਜਿਸਨੂੰ ਆਈ.ਸੀ.ਈ. ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬਰਾਮਦ ਕਰਕੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਐਸਟੀਐਫ ਗੁਰਿੰਦਰ ਸਿੰਘ ਢਿੱਲੋਂ ਨੇ  ਦਿੱਤੀ । ਉਪਰੋਕਤ ਕਾਰਵਾਈ ਏਆਈਜੀ ਸਨੇਹਦੀਪ ਸ਼ਰਮਾ ਦੀ ਅਗਵਾਈ ਵਿੱਚ ਐਸਟੀਐਫ ਲੁਧਿਆਣਾ ਦੀਆਂ ਟੀਮਾਂ ਵੱਲੋਂ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਪ੍ਰੀਤ ਅਤੇ ਅਰਜੁਨ ਵੱਲੋਂ ਆਪਣੇ ਮੋਟਰਸਾਈਕਲ ਹੌਂਡਾ ਡਰੀਮ (ਪੀਬੀ 10 ਈਯੂ 6811) ‘ਤੇ ਬੀਆਰਐਸ ਨਗਰ ਲੁਧਿਆਣਾ ਦੇ ਟੀ-ਪੁਆਇੰਟ ਵਿਖੇ ਆਈਸੀਈ ਦੀ ਸਪਲਾਈ ਦੇਣ ਸਬੰਧੀ ਮਿਲੀ ਭਰੋਸੇਯੋਗ ਜਾਣਕਾਰੀ ਦੇ ਆਧਾਰ ‘ਤੇ ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਉਕਤ ਸਥਾਨ ‘ਤੇ ਛਾਪੇਮਾਰੀ ਕਰਕੇ ਦੋਵਾਂ ਤਸਕਰਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਕਾਲੇ ਰੰਗ ਦੇ ਬੈਗ ‘ਚ ਲੁਕਾ ਕੇ ਰੱਖੀ 2 ਕਿਲੋ ਆਈ.ਸੀ.ਈ. ਅਤੇ ਇਕ ਤੋਲਣ ਵਾਲੀ ਮਸ਼ੀਨ ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਵਿਸ਼ਾਲ ਉਰਫ਼ ਵਿਨੈ ਦੇ ਨਿਰਦੇਸ਼ਾਂ ‘ਤੇ 4 ਸਾਲਾਂ ਤੋਂ ਵੱਧ ਸਮੇਂ ਤੋਂ ਆਈਸੀਈ ਡਰੱਗਜ਼ ਵੇਚ ਰਹੇ ਸਨ। ਵਿਨੈ, ਜੋ ਕਿ ਇੱਕ ਰੀਅਲਟਰ ਵਜੋਂ ਕੰਮ ਕਰ ਰਿਹਾ ਹੈ, ਅਰਜੁਨ ਦਾ ਮਤਰੇਆ ਭਰਾ ਹੈ ਅਤੇ ਅਰਜੁਨ ਅਤੇ ਹਰਪ੍ਰੀਤ ਰਾਹੀਂ ਆਈ.ਈ.ਸੀ. ਸਪਲਾਈ ਕਰਦਾ ਸੀ।
advertise with kesari virasat
advertise with kesari virasat
ਆਈਜੀਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੇ ਇਕਬਾਲੀਆ ਬਿਆਨ ਤੋਂ ਬਾਅਦ ਪੁਲਿਸ ਟੀਮ ਨੇ ਲੁਧਿਆਣਾ ਦੇ ਜਵਾਹਰ ਨਗਰ ਦੀ ਲੇਬਰ ਕਲੋਨੀ ਸਥਿਤ ਵਿਸ਼ਾਲ ਉਰਫ਼ ਵਿਨੈ ਦੇ ਘਰੋਂ 18.80 ਕਿਲੋਗ੍ਰਾਮ ਆਈਸੀਈ ਅਤੇ ਇੱਕ ਤੋਲਣ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਈਸੀਈ ਡਰੱਗ ਘਰ ਦੀ ਦੂਜੀ ਮੰਜ਼ਿਲ ‘ਤੇ ਰੱਖੀ ਅਲਮਾਰੀ ਵਿੱਚ ਲੁਕਾ ਕੇ ਰੱਖੀ ਗਈ ਸੀ।
ਉਹਨਾਂ ਕਿਹਾ ਕਿ ਤਫਤੀਸ਼ ਦੌਰਾਨ ਸਾਰੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਐਨਡੀਪੀਐਸ ਐਕਟ, 1985 ਦੀਆਂ ਧਾਰਾਵਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲੀਸ ਟੀਮਾਂ ਫਰਾਰ ਮੁਲਜ਼ਮ ਵਿਸ਼ਾਲ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।
Vigilance arrests hospital accountant for taking bribe of Rs 25,000
Vigilance arrests hospital accountant for taking bribe of Rs 25,000
ਜ਼ਿਕਰਯੋਗ ਹੈ ਕਿ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21 ਅਤੇ 29 ਅਧੀਨ ਥਾਣਾ ਫੇਜ਼-4 ਮੁਹਾਲੀ, ਐਸ.ਏ.ਐਸ.ਨਗਰ ਵਿਖੇ ਐਫਆਈਆਰ ਨੰਬਰ 140 ਮਿਤੀ 27-6-2022 ਦਰਜ ਹੈ।

TWO LUDHIANA-BASED TAXI DRIVERS HELD WITH 20.80 KG ICE

— NO ACCUSED WILL BE SPARED, STRICTEST POSSIBLE ACTION TO BE INITIATED AS PER LAW, SAYS IGP STF GURINDER DHILLON

CHANDIGARH/LUDHIANA, June 28 (Kesari News Network)-With the Punjab Government led by Chief Minister Bhagwant Mann has waged war against the Drug Mafia, the Special Task Force (STF) of Punjab Police has arrested two drug smugglers after recovering 20.80Kg Amphetamine or Crystal Meth, notoriously known as ICE, from Ludhiana, Inspector General of Police (IGP) STF Gurinder Singh Dhillon said here on Tuesday. The above operation was carried out by the teams of STF Ludhiana led by AIG Snehdeep Sharma.

Those arrested have been identified as Harpreet Singh alias Bobby (40) of village Sanet in Ludhiana, Arjun (26) of Ambedkar Nagar in Ludhiana. Both are taxi drivers in Ludhiana. The Police have also booked the main supplier identified as Vishal alias Vinay, a resident of Labour Colony Ludhiana.

Divulging details, IGP Gurinder Singh Dhillon said that following a reliable information that Harpreet and Arjun to deliver supply of ICE at T-Point in BRS Nagar Ludhiana on their motorcycle Honda Dream (PB10EU6811), Police team led by Incharge STF Ludhiana Range Insp Harbans Singh raided the location and managed to arrest both the smugglers after recovering 2Kg ICE concealed in Black colour bag along with a weighing machine from their possession.

He said that during investigation, accused persons have confessed to having been selling ICE drugs for over 4 years on the instructions of Vishal alias Vinay, who is learnt to be the Kingpin. Vinay, who is otherwise working as a realtor, is step-brother of Arjun and used to supply the ICE via Arjun and Harpreet.

The IGP said that following the confessions of both the accused, the police team has also recovered 18.80Kg ICE along with a weighing machine from the house of Vishal alias Vinay, situated at Labour Colony at Jawahar Nagar in Ludhiana. The ICE drug was concealed in an almirah kept on the second floor of the house, he said.

He added that all the forward and backward linkages will be traced during the investigations, no accused will be spared and the strictest possible action will be initiated as per the provisions of NDPS Act, 1985.

AIG Snehdeep Sharma said that the Police teams are on manhunt to arrest absconding accused Vishal. Further investigations are on, he added.

Meanwhile, FIR No 140 dated 27-6-2022 has been registered under sections 21 and 29 of the NDPS Act at Police Station Phase-4 Mohali, SAS Nagar.

Leave a Reply