ਕੇਸਰੀ ਨਿਊਜ਼ ਨੈੱਟਵਰਕ (ਸੰਗਰੂਰ ਲੋਕਸਭਾ ਜਿਮਨੀ ਚੋਣ ਨਤੀਜੇ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਪੰਜਾਬ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਹ ਵੱਡਾ ਝਟਕਾ ਲੱਗਿਆ ਹੈ। ਆਪ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਪਾਸੋਂ 5822 ਵੋਟਾਂ ਨਾਲ ਹਾਰ ਗਿਆ।
ਮਾਨ ਨੂੰ 253154, ਘਰਾਚੋਂ ਨੂੰ 247332,ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79668, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 66298 ਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਨੂੰ 44428 ਵੋਟਾਂ ਮਿਲੀਆਂ।
ਪਹਿਲੇ ਦੋ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾ ਜ਼ਬਤ ਹੋ ਗਈਆਂ। ਇਹ ਹਾਰ ਮੁੱਖ ਮੰਤਰੀ ਲਈ ਨਿੱਜੀ ਤੌਰ ’ਤੇ ਨਮੋਸ਼ੀ ਦੀ ਹਾਲਤ ਹੈ ਕਿਉਂਕਿ ਸੰਗਰੂਰ ਉਨ੍ਹਾਂ ਦਾ ਜੱਦੀ ਹਲਕਾ ਵੀ ਹੈ।

ਮਾਨ ਨੇ ਜਿੱਤ ਦਾ ਸਿਹਰਾ ਨੌਜਵਾਨਾਂ ਨੂੰ ਦਿੱਤਾ। ਜਿੱਤ ਤੋਂ ਬਾਅਦ ਨੌਜਵਾਨਾਂ ਤੇ ਬਜ਼ੁਰਗਾਂ ਵਿਚ ਖਾਸਾ ਉਤਸ਼ਾਹ ਵੇਖਣ ਨੂੁੰ ਮਿਲਿਆ।
ਬਜ਼ੁਰਗ ਪੱਟਾਂ ਉਤੇ ਥਾਪੀਆਂ ਮਾਰਦੇ ਹੋਏ ਨਜ਼ਰ ਆਏ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਵੀ ਮਰਹੂਮ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਥਾਪੀ ਮਾਰਦੇ ਹੋਏ ਆਪ ਸਰਕਾਰ ਨੂੰ ਘੇਰਿਆ।
ਦੱਸ ਦਈਏ ਕਿ ਆਪ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਪਾਸੋਂ 5822 ਵੋਟਾਂ ਨਾਲ ਹਾਰ ਗਿਆ।
ਮਾਨ ਨੂੰ 253154, ਘਰਾਚੋਂ ਨੂੰ 247332,ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79668, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 66,298 ਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਨੂੰ 44428 ਵੋਟਾਂ ਮਿਲੀਆਂ। ਇਹ ਹਾਰ ਮੁੱਖ ਮੰਤਰੀ ਲਈ ਨਿੱਜੀ ਤੌਰ ’ਤੇ ਨਮੋਸ਼ੀ ਦੀ ਹਾਲਤ ਹੈ ਕਿਉਂਕਿ ਸੰਗਰੂਰ ਉਨ੍ਹਾਂ ਦਾ ਜੱਦੀ ਹਲਕਾ ਵੀ ਹੈ।
ਆਪ ਦੇ ਗੁਰਮੇਲ ਸਿੰਘ (Gurmail Singh) ਦੂਜੇ ਨੰਬਰ ‘ਤੇ ਰਹੇ, ਜਿਨ੍ਹਾਂ ਨੂੰ 2,47, 332, ਜਦਕਿ ਤੀਜੇ ਨੰਬਰ ‘ਤੇ ਕਾਂਗਰਸ ਦੇ ਦਲਵੀਰ ਗੋਲਡੀ ਨੂੰ 79,668, ਚੌਥੇ ਨੰਬਰ ‘ਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 66, 298 ਅਤੇ ਪੰਜਵੇਂ ਸਥਾਨ ‘ਤੇ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ 44, 428 ਵੋਟਾਂ ਪਈਆਂ ਹਨ।