ਚੰਡੀਗੜ੍ਹ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਪੰਜਾਬ ਪੁਲਿਸ ਦੀ ਰਿਮਾਂਡ ਦੌਰਾਨ ਸਖ਼ਤੀ ਨਾਲ ਪੁੱਛਗਿੱਛ ਕਰਨ ਤੇ ਹੁਣ ਗੈਂਗਸਟਰ ਲਾਰੈਂਸ਼ ਰਾਜ਼ ਉਗਲਣ ਲੱਗਾ ਹੈ। ਸੂਤਰਾਂ ਮੁਤਾਬਿਕ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਲਾਰੈਂਸ ਸਿੱਧੂ ਤੋਂ ਬਦਲਾ ਲੈਣਾ ਚਾਹੁੰਦਾ ਸੀ ਅਤੇ ਖਾਸ ਕਰਕੇ ਵਿੱਕੀ ਮਿੱਠੂ ਖੇੜਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਪਸ ‘ਚ ਜ਼ਿਆਦਾ ਤਕਰਾਰ ਹੋ ਗਈ ਸੀ। ਦੱਸ ਦੇਈਏ ਕਿ ਲਾਰੈਂਸ ਨੇ ਆਪਣੀ ਪੋਸਟ ਵਿੱਚ ਇਹ ਵੀ ਮੰਨਿਆ ਸੀ ਕਿ ਅਸੀਂ ਉਸ ਨੂੰ ਜੋਧਪੁਰ ਤੋਂ ਉਸਨੂੰ ਫੋਨ ਵੀ ਕੀਤਾ ਸੀ ਅਤੇ ਇਹ ਵੀ ਮੰਨਿਆ ਕਿ ਵਿੱਕੀ ਮਿੱਡੂਖੇੜਾ ਮਾਮਲੇ ਵਿੱਚ ਉਸਦਾ ਮੈਨੇਜਰ ਸ਼ਗੁਨ ਪ੍ਰੀਤ ਵੀ ਸ਼ਾਮਲ ਸੀ ਅਤੇ ਅਸੀਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਸੀ।
ਲਾਰੈਂਸ ਨੇ ਕਿਹਾ ਕਿ ‘ਮੈਂ ਵਿੱਕੀ ਮਿੱਡੂਖੇੜਾ ਨੂੰ ਆਪਣਾ ਵੱਡਾ ਭਰਾ ਸਮਝਦਾ ਸੀ। ਅਸੀਂ ਮੂਸੇਵਾਲਾ ਤੋਂ ਕੋਈ ਫਿਰੌਤੀ ਨਹੀਂ ਮੰਗ ਰਹੇ ਸੀ, ਇਹ ਸਿਰਫ ਖੂਨ ਦਾ ਬਦਲਾ ਹੈ।‘
ਸੂਤਰਾ ਮੁਤਾਬਿਕ ਲਾਰੈਂਸ ਨੇ ਹੀ ਰੇਕੀ ਤੇ ਕਤਲ ਦੀ ਪਲਾਨਿੰਗ ਕੀਤੀ ਸੀ। ਪੁਲਿਸ ਪੁੱਛਗਿੱਛ ‘ਚ ਲਾਰੈਂਸ ਨੇ ਇਹ ਗੱਲ ਕਬੂਲੀ ਹੈ। ਉਸ ਨੂੰ ਕਤਲ ਦੀ ਤਰੀਕ ਬਾਰੇ ਨਹੀਂ ਪਤਾ ਸੀ। ਕਤਲ ਤੋਂ ਕੁਝ ਦਿਨ ਪਹਿਲਾਂ ਲਾਰੈਂਸ ਕੋਲ ਫੋਨ ਨਹੀਂ ਸੀ। ਤਿਹਾੜ ਜੇਲ੍ਹ ‘ਚ ਸਖ਼ਤੀ ਦੇ ਚਲਦਿਆਂ ਲਾਰੈਂਸ ਕੋਲ ਫੋਨ ਨਹੀਂ ਸੀ। ਲਾਰੇਸ਼ ਬਿਸ਼ਨੋਈ ਮੈਡੀਕਲ ਜਾਂਚ ਲਈ ਫਿੱਟ ਹੈ। ਹਥਿਆਰ ਕਿੱਥੋਂ ਆਏ ਇਸ ਬਾਰੇ ਲਾਰੈਂਸ ਟਾਲ-ਮਟੋਲ ਦੇ ਜਵਾਬ ਦੇ ਰਿਹਾ ਹੈ।
ਮੂਸੇਵਾਲਾ ਕਤਲ ਕਾਂਡ। ਗੈਂਗਸਟਰ ਗੁਰਿੰਦਰ ਗੋਰਾ ਦੀ ਭੂਮਿਕਾ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਲਾਰੇਂਸ, ਗੋਲਡੀ ਬਰਾੜ ਤੇ ਗੋਰਾ ਆਪਸੀ ਸੰਪਰਕ ‘ਚ ਸਨ। ਤਿੰਨਾਂ ਵਿਚਾਲੇ ਗੱਲਬਾਤ’ ਗਤਾਰ ਹੋ ਰਹੀ ਸੀ। ਹੁਸ਼ਿਆਰਪੁਰ ਜੇਲ੍ਹ ‘ਚ ਗੋਰੇ ਕੋਲੋਂ ਮੋਬਾਇਲ ਮਿਲਿਆ ਸੀ। ਗੋਰਾ ਸਿਮ ਨੂੰ ਮੂੰਹ ‘ਚ ਪਾ ਕੇ ਚਬਾ ਗਿਆ ਸੀ। ਪੁਲਿਸ ਉਸ ਵਕਤ ਦੀ ਕਾਲ ਡਿਟੇਲ ਖੰਗਾਲ ਰਹੀ ਹੈ।
CIA ਸਟਾਫ਼ ਖਰੜ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਤੇਜ਼ ਹੋਈ ਹੈ। ਲਾਰੈਂਸ ਦਾ 9 ਮੁਲਜ਼ਮਾਂ ਨਾਲ ਕਰਵਾਇਆ ਜਾਵੇਗਾ ਸਾਹਮਣਾ। ਗ੍ਰਿਫ਼ਤਾਰ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਵੇਗੀ। ਹੁਣ ਤੱਕ 4 ਗੈਂਗਸਟਰਾਂ ਨਾਲ ਸਾਹਮਣਾ ਕਰਵਾਇਆ। ਮੋਨੂੰ ਡਾਗਰ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਮੋਨੂੰ ਡਾਗਰ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈ। ਗੋਲਡੀ ਬਰਾੜ ਦੇ ਦੋ ਕਰੀਬੀਆਂ ਨਾਲ ਵੀ ਬਿਠਾ ਕੇ ਸਵਾਲ ਜਵਾਬ ਕੀਤੇ ਗਏ। ਗੈਂਗਸਟਰ ਗਗਨਦੀਪ ਗੱਗੀ ਤੇ ਗੁਰਪ੍ਰੀਤ ਗੋਪੀ ਨਾਲ ਬਿਠਾ ਕੇ ਪੁਛਗਿੱਛ। ਗੁਰਿੰਦਰ ਗੋਰਾ ਤੇ ਲਾਰੈਂਸ ਨੂੰ ਇਕੱਠੇ ਬਿਠਾ ਕੇ ਵੀ ਕੀਤੇ ਸਵਾਲ। ਗੁਰਿੰਦਰ ਗੋਰਾ ਗੈਂਗਸਟਰ ਗੋਲਡੀ ਬਰਾੜ ਦਾ ਜੀਜਾ ਹੈ ।
‘ਮੂਸੇਵਾਲਾ ਦੇ ਕਤਲ ਵਿੱਚ AN94 ਦੀ ਵਰਤੋਂ ਨਹੀਂ
ਮੂਸੇਵਾਲਾ ਦੇ ਕਾਤਲਾਂ ਨੇ ਕਿਹੜੇ ਹਥਿਆਰਾਂ ਦਾ ਇਸਤੇਮਾਲ ਕੀਤਾ। ਇਸਨੂੰ ਲੈ ਕੇ ਸਵਾਲ ਵੀ ਲਗਾਤਾਰ ਚੁੱਕੇ ਜਾ ਰਹੇ ਹਨ, ਪਰ ਅਮਰੀਕਾ ਵਿੱਚ ਹਥਿਆਰਾਂ ਦੇ ਡੀਲਰ ਅਤੇ ਸਿੱਧੂ ਮੂਸੇਵਾਲਾ ਦੇ ਦੋਸਤ ਵਿੱਕੀ ਮਾਨ ਸਲੌਦੀ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ AN94 ਦਾ ਇਸਤੇਮਾਲ ਮੁਮਕਿਨ ਨਹੀਂ। ਵਿੱਕੀ ਨੇ ਇਹ ਦਾਅਵਾ ਆਪਣੇ ਤਜ਼ਰਬੇ ਦੇ ਅਧਾਰ ‘ਤੇ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਖੇਤਰ ਵਿੱਚ AN94 ਮੁਹਈਆ ਨਹੀਂ ਹਨ।
ਅਮਰੀਕਾ ਤੋਂ ਬੁਲੇਟ ਪਰੂਫ਼ ਜੈਕੇਟ ਮੰਗਾ ਰਿਹਾ ਸੀ ਮੂਸੇਵਾਲਾ
ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਨੂੰ ਆਪਣੇ ‘ਤੇ ਹਮਲੇ ਦਾ ਅੰਦਾਜ਼ਾ ਸੀ। ਇਸ ਲਈ ਮੂਸੇਵਾਲਾ ਬਚਾਅ ਦੀ ਤਿਆਰੀਆਂ ‘ਚ ਜੁਟਿਆ ਸੀ। ਅਮਰੀਕਾ ਤੋਂ ਬੁਲੇਟ ਪਰੂਫ਼ ਜੈਕੇਟ ਮੰਗਾ ਰਿਹਾ ਸੀ। ਅਮਰੀਕਾਂ ‘ਚ ਹਥਿਆਰਾਂ ਦੇ ਵੱਡੇ ਡੀਲਰ ਵਿੱਕੀ ਮਾਨ ਸਲੌਦੀ ਨੇ ਇਹ ਦਾਅਵਾ ਕੀਤਾ ਹੈ। ਨਿਊਜ਼18 ‘ਤੇ ਵਿੱਕੀ ਸਲੌਦੀ ਨੇ ਖੁਲਾਸਾ ਕੀਤਾ ਕਿ ਕਾਂਗਰਸ ‘ਚ ਸ਼ਾਮਲ ਹੋਣ ਤੋਂ ਪਹਿਲਾਂ ਮੂਸੇਵਾਲਾ ਨਾਲ ਗੱਲ ਹੋਈ ਸੀ।