In the Sangrur by-election, Bandi Singh or his family member should be made a joint candidate
ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਰੀਆਂ ਪੰਥਕ ਧਿਰਾਂ ਤੇ ਰਾਜਨੀਤਿਕ ਪਾਰਟੀਆਂ ਨੂੰ ਇੱਕ ਮੰਚ ‘ਤੇ
ਕਰਨ ਇਕੱਠਾ
ਜਿਵੇਂ 1989 ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਜਿਤਾ ਕੇ ਜੇਲ੍ਹ ਤੋਂ ਰਿਹਾਅ ਕਰਵਾਇਆ ਸੀ,
ਉਸੇ ਤਰਜ਼ ‘ਤੇ ਕਰਵਾਈ ਜਾਵੇ ਬੰਦੀ ਸਿੰਘਾਂ ਦੀ ਰਿਹਾਈ – ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ
ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਥ ਨੇ ਜੇਲ੍ਹ ਵਿੱਚ ਬੰਦ ਸ. ਸਿਮਰਨਜੀਤ ਸਿੰਘ ਮਾਨ ਤੇ ਸ. ਅਤਿੰਦਰਪਾਲ ਸਿੰਘ ਨੂੰ ਉਮੀਦਵਾਰ ਬਣਾਇਆ ਸੀ, ਅਤੇ ਵੱਡੀ ਜਿੱਤ ਦਿਵਾ ਕੇ ਰਿਹਾਅ ਕਰਵਾਇਆ ਸੀ।
ਉਹਨਾਂ ਕਿਹਾ ਕਿ ਹੁਣ ਵੀ ਇਸੇ ਤਰਜ਼ ‘ਤੇ ਸਮੁੱਚੇ ਪੰਥ, ਸਮੁੱਚੀਆਂ ਪੰਥਕ ਧਿਰਾਂ ਤੇ ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੇ ਯਤਨ ਕਰਕੇ ਤੇ ਸਾਂਝਾ ਉਮੀਦਵਾਰ ਬਣਾ ਕੇ ਜਿੱਤ ਕਰਵਾਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਚੰਗਾ ਹੋਵੇਗਾ ਕਿ ਜੇ ਇਹਨਾਂ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ ਸਾਂਝੇ ਰੂਪ ਵਿੱਚ ਬੰਦੀ ਸਿੰਘਾਂ ਜਾਂ ਉਹਨਾਂ ਦੇ ਪਰਿਵਾਰ ਵਿੱਚੋਂ ਬਣੇ ਉਮੀਦਵਾਰ ਨੂੰ ਸਰਬ ਸੰਮਤੀ ਨਾਲ ਆਪਣਾ ਉਮੀਦਵਾਰ ਸਵੀਕਾਰ ਕਰ ਲੈਣ। ਉਹਨਾਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸੰਬੰਧੀ ਉਚੇਚੇ ਯਤਨ ਕਰਨ ਅਤੇ ਸਮੂਹ ਪੰਥਕ ਧਿਰਾਂ ਤੇ ਸਮੂਹ ਰਾਜਨੀਤਿਕ ਧਿਰਾਂ ਨੂੰ ਇਸ ਸੰਬੰਧੀ ਇੱਕ ਮੰਚ ‘ਤੇ ਇਕੱਠਿਆਂ ਕਰਨ।