KESARI VIRASAT

Latest news
ਠੱਗਾਂ ਵਲੋਂ ਡਿਜ਼ੀਟਲ ਅਰੈਸਟ ਕੀਤੇ ਗਏ ਜੋੜੇ ਨੂੰ ਪੁਲਿਸ ਨੇ ਮੌਕੇ ਤੇ ਪੁੱਜ ਕੇ ਕਰਵਾਇਆ ਰਿਹਾਅ ਅਨਾਥ ਦਲਿਤ ਨਾਬਾਲਿਗ਼ ਨੂੰ ਬਣਆਇਆ ਮੁਸਲਮਾਨ: ਨੌਕਰੀ ਦੇ ਨਾਂ 'ਤੇ ਕੀਤੀ ਸੁੰਨਤ; ਦਿੱਤਾ ਨਵਾਂ ਨਾਂ - ਨੂਰ ਮੁਹੰਮਦ- ਯੂਪੀ... ਬ੍ਰਿਟੇਨ ਨੇ 2 ਭਾਰਤੀਆਂ ਕੋਲੋਂ ਵਾਪਸ ਖੋਹਿਆ ਸਨਮਾਨ : ਇੱਕ ਨੇ ਕੀਤਾ ਬੰਗਲਾਦੇਸ਼ ਵਿੱਚ ਹਿੰਦੂ ਵਿਰੋਧੀ ਹਿੰਸਾ ਦਾ ਵਿਰੋਧ... ਅੱਲੂ ਅਰਜੁਨ ਦੀ ਫਿਲਮ ਨੇ ਬਣਾਏ ਕਈ ਨਵੇਂ ਰਿਕਾਰਡ: 'ਪੁਸ਼ਪਾ 2' ਵਿਦੇਸ਼ਾਂ 'ਚ ਵੀ ਧਮਾਲ ਮਚਾ ਰਹੀ ; 2 ਦਿਨਾਂ 'ਚ 400 ਕ... ਭਾਰਤ ਸਰਕਾਰ ਨੇ ਗ੍ਰਹਿ ਯੁੱਧ ਦੇ ਖਤਰਿਆਂ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਨੂੰ ਦਿੱਤੀ ਚੇਤਾਵਨੀ: ਸੀਰੀਆਂ ਨਾ ਜਾਣ ਅਤੇ ... ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਹਿੰਦੂ ਭਾਈਚਾਰੇ ਨੂੰ ਲਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਘਰਾਂ ਅੰਦਰ ਦ... ਗੱਲ ਪਤੇ ਦੀ... ਛੋਟੇਵਾਲ ਦਾ ਛੋਟੀ ਜੋਤ ਵਾਲਾ ਅਗਾਂਹਵਧੂ ਕਿਸਾਨ ਹਰਭਜਨ ਸਿੰਘ ਅਕਾਲੀ ਦਲ ਨੂੰ ਆਗੂਆਂ ਦੇ ਅਸਤੀਫ਼ੇ ਮਨਜ਼ੂਰ ਕਰਨ ਲਈ ਮਿਲਿਆ ਹੋਰ ਸਮਾਂ ਬਿਕਰਮ ਸਿੰਘ ਮਜੀਠੀਆ ਨੇ ਐਸ.ਪੀ. ਹਰਪਾਲ ਸਿੰਘ ਵਲੋਂ ਨਰਾਇਣ ਸਿੰਘ ਚੌੜਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਆਪ ਸਰਕਾਰ ਨੂੰ ਘੇ...
You are currently viewing ਹੋਮ ਗਾਰਡ ਦੀ ਜ਼ਿਲ੍ਹਾ ਕਮਾਂਡਰ ਤੇ ਪਲਟੂਨ ਕਮਾਂਡਰ ਖਿਲਾਫ ਰਿਸ਼ਵਤ ਲੈਣ ਦੇ ਜੁਰਮ ਹੇਠ ਮੁਕੱਦਮਾ ਦਰਜ
Pic of Arrested Person

ਹੋਮ ਗਾਰਡ ਦੀ ਜ਼ਿਲ੍ਹਾ ਕਮਾਂਡਰ ਤੇ ਪਲਟੂਨ ਕਮਾਂਡਰ ਖਿਲਾਫ ਰਿਸ਼ਵਤ ਲੈਣ ਦੇ ਜੁਰਮ ਹੇਠ ਮੁਕੱਦਮਾ ਦਰਜ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


Vigilance registers case against Home Guard District Commander and Platoon Commander for taking bribe Rs.2,40,000
ਚੰਡੀਗੜ੍ਹ 28 ਮਈ (ਕੇਸਰੀ ਨਿਊਜ਼ ਨੈੱਟਵਰਕ )- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸ੍ਰੀਮਤੀ ਨਿਰਮਲਾ, ਜ਼ਿਲ੍ਹਾ ਕਮਾਂਡਰ ਅਤੇ ਅਨਮੋਲ ਮੋਤੀ, ਪਲਟੂਨ ਕਮਾਂਡਰ, ਪੰਜਾਬ ਹੋਮ ਗਾਰਡ, ਜਲੰਧਰ ਨੂੰ ਜਨਸੇਵਕ ਹੁੰਦੇ ਹੋਏ ਆਪਣੇ ਅਹੁਦੇ ਦੀ ਦਰਵਰਤੋਂ ਕਰਨ ਅਤੇ ਹੋਮ ਗਾਰਡ ਵਾਲੰਟੀਅਰ ਸੇਵਾ ਰਾਮ ਦੀ ਸੇਵਾਮੁਕਤੀ ਦੀ ਉਮਰ ਵਿੱਚ ਵਾਧਾ ਕਰਨ ਲਈ ਰਿਸ਼ਵਤ ਲੈਣ ਦੇ ਜੁਰਮ ਹੇਠ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
  ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਨਮੋਲ ਮੋਤੀ ਨੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਜਾਰੀ ਕੀਤੇ ਵ੍ਹੱਟਸਐਪ ਨੰਬਰ 9501200200 ਉੱਤੇ ਆਪਣੀ ਲਿਖਤੀ ਸ਼ਿਕਾਇਤ ਦਰਜ ਕੀਤੀ ਸੀ ਜਿਸ ਦੀ ਪੜਤਾਲ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵੱਲੋਂ ਕੀਤੀ ਗਈ ਜਿਸ ਦੋਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਸੇਵਾ ਰਾਮ ਨੇ ਭਰਤੀ ਹੋਣ ਸਮੇਂ ਆਪਣੇ ਭਰਤੀ ਫਾਰਮ ਵਿੱਚ ਉਮਰ 25 ਸਾਲ ਹੀ ਲਿਖੀ ਸੀ ਤੇ ਜਨਮ ਮਿਤੀ ਦਾ ਕੋਈ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਸੀ। ਭਰਤੀ ਫਾਰਮ ਵਿੱਚ ਦਰਸਾਈ ਗਈ ਉਮਰ ਦੇ ਹਿਸਾਬ ਨਾਲ ਸੇਵਾ ਰਾਮ ਦੀ ਹੁਣ ਮਿਤੀ 17-05-2021 ਨੂੰ 58 ਸਾਲ ਉਮਰ ਬਣਦੀ ਸੀ। 
  ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਪਲਟੂਨ ਕਮਾਂਡਰ ਅਨਮੋਲ ਮੋਤੀ ਨੇ ਉਸ ਨੂੰ ਮਿਤੀ 01-05-2021 ਨੂੰ ਦਫਤਰ ਬੁਲਾ ਕੇ ਉਸ ਵਕਤ ਦੇ ਜ਼ਿਲ੍ਹਾ ਹੋਮ ਗਾਰਡਜ਼ ਕਮਾਂਡਰ ਨਿਰਮਲਾ ਦੇ ਪੇਸ਼ ਕਰਵਾਇਆ ਜਿੱਥੇ ਉਸ ਦੀ ਸੇਵਾਮੁਕਤੀ ਮਈ 2021 ਵਿੱਚ ਹੋਣ ਬਾਰੇ ਜਾਣੂੰ ਕਰਵਾਇਆ ਪਰ ਉਸਨੇ ਆਪਣੀ ਜਨਮ ਮਿਤੀ 25-8-1970 ਹੋਣ ਬਾਰੇ ਜਾਣੂੰ ਕਰਾਉਂਦੇ ਹੋਏ ਕਿਹਾ ਕਿ ਉਸ ਦੀ ਨੌਕਰੀ ਅਜੇ 07 ਸਾਲ ਹੋਰ ਬਾਕੀ ਹੈ। ਜਿੱਥੇ ਸ੍ਰੀਮਤੀ ਨਿਰਮਲਾ ਵੱਲੋਂ ਸ਼ਿਕਾਇਤਕਰਤਾ ਸੇਵਾ ਰਾਮ ਦੀ ਨੌਕਰੀ ਵਿੱਚ ਵਾਧਾ ਕਰਨ ਲਈ ਪਲਟੂਨ ਕਮਾਂਡਰ ਅਨਮੋਲ ਮੋਤੀ ਰਾਹੀਂ ਰਿਸ਼ਵਤ ਦੀ ਮੰਗ ਕੀਤੀ। 
  ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਆਪਣੀ ਨੌਕਰੀ ਦੇ ਕਾਰਜਕਾਲ ਵਿੱਚ ਵਾਧਾ ਕਰਨ ਲਈ ਉਕਤ ਜ਼ਿਲ੍ਹਾ ਕਮਾਂਡਰ ਨਿਰਮਲਾ ਦੀ ਮੰਗ ਅਨੁਸਾਰ 2,40,000 ਰੁਪਏ ਅਨਮੋਲ ਮੋਤੀ ਪਲਟੂਨ ਕਮਾਂਡਰ ਨੂੰ ਵੱਖ-ਵੱਖ ਮਿਤੀਆਂ ਨੂੰ ਦਿੱਤੇ ਜਿਸਨੇ ਰਿਸ਼ਵਤ ਦੀ ਇਹ ਰਕਮ ਅੱਗੋਂ ਜ਼ਿਲ੍ਹਾ ਕਮਾਂਡਰ ਨੂੰ ਦੇ ਦਿੱਤੀ।
  ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਮੁਲਜ਼ਮ ਜ਼ਿਲ੍ਹਾ ਕਮਾਂਡਰ ਵੱਲੋਂ ਸੇਵਾ ਰਾਮ ਨੂੰ ਨੌਕਰੀ ਲਈ ਅਯੋਗ ਹੋਣ ਦੇ ਬਾਵਜੂਦ ਉਸਦੇ ਸੇਵਾ ਕਾਲ ਵਿੱਚ ਵਾਧਾ ਕਰਨ ਦੇ ਮੰਤਵ ਵਜੋਂ ਗਾਰਡ ਸੇਵਾ ਰਾਮ ਦੀ ਜਨਮ ਮਿਤੀ 25-08-1970 ਨੂੰ ਮਾਨਤਾ ਦੇ ਕੇ ਆਪਣੇ ਅਹੁਦੇ ਦੀ ਦਰਵਰਤੋਂ ਕਰਦਿਆਂ ਸ਼ਿਕਾਇਤਕਰਤਾ ਪਾਸੋਂ ਰਿਸ਼ਵਤ ਦੀ ਰਕਮ ਹਾਸਲ ਕੀਤੀ। ਅਜਿਹਾ ਕਰਕੇ ਸ੍ਰੀਮਤੀ ਨਿਰਮਲਾ, ਜ਼ਿਲ੍ਹਾ ਕਮਾਂਡਰ ਅਤੇ ਅਨਮੋਲ ਮੋਤੀ, ਪਲਟੂਨ ਕਮਾਂਡਰ, ਹੁਣ ਤਾਇਨਾਤੀ ਟਰੈਫਿਕ ਪੁਲਿਸ ਸਟੇਸ਼ਨ ਜਲੰਧਰ ਨੇ ਜਨਸੇਵਕ ਹੁੰਦੇ ਹੋਏ ਆਪਣੇ ਅਹੁਦੇ ਦੀ ਦਰਵਰਤੋਂ ਕੀਤੀ ਹੈ। 
  ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ਾਂ ਦੇ ਆਧਾਰ ਤੇ ਉਕਤ ਦੋਹਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤੇ 7 (ਏ) ਅਤੇ ਆਈਪੀਸੀ ਦੀ ਧਾਰਾ 120 ਬੀ ਹੇਠ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਪੁਲੀਸ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Vigilance arrests hospital accountant for taking bribe of Rs 25,000
Vigilance arrests hospital accountant for taking bribe of Rs 25,000

Chandigarh (Kesari news network);-Punjab Vigilance Bureau today booked Mrs. Nirmala, District Commander and Anmol Moti, Platoon Commander of Punjab Home Guard, posted at Jalandhar for misusing their official positions as public servants and receiving bribe amounting to Rs.2,40,000 from Home Guard Volunteer Sewa Ram to extend his retirement age.

          Disclosing this here today a spokesperson of the Punjab Vigilance Bureau said Volunteer Sewa Ram had lodged his complaint regarding this bribery on WhatsApp number 9501200200 issued by the state government for control corrupt practices which was investigated by the Vigilance Bureau Range Jalandhar. The complainant had stated that at the time of recruitment he had written his age 25 years in recruitment form and did not mentioned any specific date of birth. According to this information and the age mentioned in the recruitment form, Sewa Ram was to retire being 58 years old on 17-05-2021.

advertise with kesari virasat
advertise with kesari virasat

          The spokesperson further added that the complainant had submitted in his plaint that platoon commander Anmol Moti had called him to his office on 01-05-2021 and introduced him to the then District Home Guards Commander Mrs Nirmala where he was informed about his retirement in May 2021. However, he informed the officers that his date of birth is 25-8-1970 and still 07 years have left in his retirement but Mrs. Nirmala demanded bribe through Anmol Moti to increase his date of retirement.

          He informed that in order to avail such enhancement in tenure the complainant had given Rs.2,40,000 to the platoon commander on different dates as per the demand of the aforesaid district commander who further handed over the bribe amount to the accused Nirmala.

          The spokesperson of Vigilance Bureau revealed that during the investigation it was found that the accused District Commander, despite the fact that Sewa Ram was to retire from the job, with the intention of extending his tenure, increased the date of retirement of Sewa Ram on 25-08-1970. By doing so, Mrs. Nirmala, District Commander and Anmol Moti, Platoon Commander, now posted at Traffic Police Station, Jalandhar, has misused their official position as a public servant and obtained bribe amount from the complainant, he added.

          He further informed that on the basis of these allegations a case under sections 7, 7(A) of the Prevention of Corruption Act and Section 120B of the IPC have been registered against both the above accused at the Vigilance Bureau Jalandhar Range Police Station and further investigation is under progress.

Leave a Reply