KMV organises a one day workshop on Goods and Services Tax in association with Institute of Chartered Accountants of India
ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦੇ ਨਾਲ ਮਿਲ ਕੇ ਆਯੋਜਿਤ ਹੋਈ ਇਸ ਵਰਕਸ਼ਾਪ ਦੇ ਵਿੱਚ ਸ੍ਰੀ ਅਨਿਰੁੱਧ ਸਰੀਨ, ਕੇ.ਸਰੀਨ ਐਂਡ ਕੰਪਨੀ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਨੇ ਜਿੱਥੇ ਜੀ.ਐੱਸ.ਟੀ. ਦੀ ਧਾਰਨਾ ਅਤੇ ਮਹੱਤਵ ਨੂੰ ਸਪਸ਼ਟ ਕੀਤਾ ਉੱਥੇ ਨਾਲ ਹੀ ਡੈਸਟੀਨੇਸ਼ਨ ‘ਤੇ ਆਧਾਰਿਤ ਜੀ.ਐੱਸ.ਟੀ. ‘ਤੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜੀ.ਐੱਸ.ਟੀ. ਦੀਆਂ ਵਿਭਿੰਨ ਕਿਸਮਾਂ ਦੀ ਗੱਲ ਕਰਨ ਦੇ ਨਾਲ ਨਾਲ ਪੂਰਤੀ ਦੇ ਲਈ ਸਮੇਂ ਅਤੇ ਸਥਾਨ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਫਿਕਸਡ ਇਸਟੈਬਲਿਸ਼ਮੈਂਟ, ਇਨਪੁਟ ਟੈਕਸ ਕਰੈਡਿਟ, ਕੰਪਨਸੇਸ਼ਨ ਸੈੱਸ ਆਦਿ ਬਾਰੇ ਵੀ ਚਰਚਾ ਕੀਤੀ।
ਵਰਕਸ਼ਾਪ ਵਿੱਚ 45 ਤੋਂ ਵੀ ਵੱਧ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਸਰੋਤ ਬੁਲਾਰੇ ਤੋਂ ਆਪਣੇ ਵਿਭਿੰਨ ਸਵਾਲਾਂ ਦੇ ਜਵਾਬ ਵੀ ਬੇਹੱਦ ਸਰਲ ਢੰਗ ਨਾਲ ਪ੍ਰਾਪਤ ਕੀਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਸ੍ਰੀ ਅਨਿਰੁੱਧ ਦੇ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇਸ ਸਫਲ ਆਯੋਜਨ ਦੇ ਲਈ ਡਾ. ਗੋਪੀ ਸ਼ਰਮਾ, ਡਾਇਰੈਕਟਰ, ਕੌਸ਼ਲ ਕੇਂਦਰ, ਡਾ. ਸਬੀਨਾ ਬੱਤਰਾ, ਕੋਰਸ ਇੰਚਾਰਜ ਅਤੇ ਸ੍ਰੀਮਤੀ ਡਿੰਪਲ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।
The resource person of the workshop wasCAAnirudh Sareen from K Sareen & Company. He highlighted the importance of GST andexplained GST as a destination based tax. He also acquainted students with concepts liketypes of GST, place & time of supply,fixed establishment, input tax credit,and compensation cess with help of suitable illustrations.Later, the resource person answered the queries of the students.
The workshop was held in a very interactive manner and it was indeed a learning and knowledge enriching experience for the students and faculty members.Principal Prof. Dr. Atima Sharma Dwivedi extended her gratitude to the resource person. Madam Principal lauded the efforts of Dr Gopi Sharma, Director, DDU Kaushal Kendra, Dr. Sabina Batra, Course Incharge, B.Voc Management and Secretarial Practices& Ms Dimple for successfully organising the event.