KESARI VIRASAT

ਕੇਸਰੀ ਵਿਰਾਸਤ

Latest news
ਹਾਕੀ 'ਚ ਪਾਕਿਸਤਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਏਸ਼ੀਆਡ ਗਰੁੱਪ ਪੜਾਅ ਵਿੱਚ 10-2 ਨਾਲ ਹਰਾਇਆ ਅਭਿਨੇਤਾ ਵਿਸ਼ਾਲ ਦਾ ਸੈਂਸਰ ਬੋਰਡ ਉੱਪਰ ਗੰਭੀਰ ਇਲਜ਼ਾਮ: ਫਿਲਮ ਨੂੰ ਪਾਸ ਕਰਨ ਲਈ 6.5 ਲੱਖ ਰੁਪਏ ਲਏ ਵਿਜੀਲੈਂਸ ਨੇ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਿਦ ਨੂੰ ਕੀਤਾ ਗ੍ਰਿਫਤਾਰ: ਪਤਨੀ ਤੇ ਪੁੱਤਰ ਨੂੰ ਵੀ ਨਾਲ ਲੈ ਗਏ ਬੋਲਣ ਦੀ ਆਜ਼ਾਦੀ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰਨਾ ਬਰਦਾਸ਼ਤ ਨਹੀਂ-ਐਸ. ਜੈਸ਼ੰਕਰ ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ ਪਾਕਿਸਤਾਨ ਵਿਚਲੇ ਆਤਮਘਾਤੀ ਹਮਲਾਵਰਾਂ ਅਤੇ ਵਰਤੇ ਜਾਣ ਵਾਲੇ ਵਿਸਫੋਟਕਾਂ ਬਾਰੇ ਅੰਦਰੂਨੀ ਜਾਣਕਾਰੀ ਆਈ ਸਾਹਮਣੇ ਪਾਕਿਸਤਾਨ ਆਤਮਘਾਤੀ ਧਮਾਕਾ : ਈਦ-ਏ-ਮਿਲਾਦ ਦੇ ਜਲੂਸ ਲਈ ਇਕੱਠੇ ਹੋਏ 58 ਲੋਕਾਂ ਦੀ ਮੌਤ ਕੇ.ਐਮ.ਵੀ. ਕਾਲਜੀਏਟ ਸਕੂਲ ਦੀ ਸਾਫਟਬਾਲ ਟੀਮ ਬਣੀ ਚੈਂਪੀਅਨ ਪੀ.ਪੀ.ਐਸ.ਸੀ.ਐਲ. ਦਾ ਸੀਨੀਅਰ ਐਕਸੀਅਨ 45000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ Ayushman Card : ਹੁਣ ਘਰ ਬੈਠੇ Ayushman Card online Apply ਕਰੋ ਇਸਦੀ ਪੂਰੀ ਜਾਣਕਾਰੀ ਪੜਾਅ ਦਰ ਪੜਾਅ
You are currently viewing ਪੰਚਾਇਤੀ ਜ਼ਮੀਨਾਂ ਦੇ ਮਿਲੇ ਮੁਆਵਜ਼ੇ ‘ਚ 6.66 ਕਰੋੜ ਰੁਪਏ ਦੀ ਘਪਲੇਬਾਜ਼ੀ ਦੇ ਦੋਸ਼ ਹੇਠਾਂ 2 ਸਰਪੰਚਾਂ ਤੇ 8 ਪੰਚਾਂ ਵਿਰੁੱਧ ਮੁਕੱਦਮਾ ਦਰਜ
Sikh Community had bowed its head in shame after the shooting-Chahal

ਪੰਚਾਇਤੀ ਜ਼ਮੀਨਾਂ ਦੇ ਮਿਲੇ ਮੁਆਵਜ਼ੇ ‘ਚ 6.66 ਕਰੋੜ ਰੁਪਏ ਦੀ ਘਪਲੇਬਾਜ਼ੀ ਦੇ ਦੋਸ਼ ਹੇਠਾਂ 2 ਸਰਪੰਚਾਂ ਤੇ 8 ਪੰਚਾਂ ਵਿਰੁੱਧ ਮੁਕੱਦਮਾ ਦਰਜ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


VIGILANCE BUREAU REGISTERS CASE AGAINST 2 SARPANCHES AND 8 PANCHES FOR  MISAPPROPRIATION OF PANCHAYAT LAND COMPENSATION WORTH RS 6.66 CRORE
ਮੁਲਜ਼ਮਾਂ ਚ 2 ਪੰਚਾਇਤ ਸਕੱਤਰ, ਇਕ ਜੇਈ, 10 ਫਰਮਾਂ ਸਮੇਤ 4 ਪ੍ਰਾਈਵੇਟ ਵਿਅਕਤੀ ਵੀ ਕੀਤੇ ਨਾਮਜ਼ਦ
ਪਟਿਆਲਾ 27 ਮਈ  (ਕੇਸਰੀ ਨਿਊਜ਼ ਨੈੱਟਵਰਕ)-ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਾਂ ਦੇ ਆਧਾਰ ਤੇ ਗ੍ਰਾਮ ਪੰਚਾਇਤ ਪਿੰਡ ਆਕੜੀ, ਪਿੰਡ ਸੇਹਰਾ, ਪਿੰਡ ਸੇਹਰੀ, ਪਿੰਡ ਤਖਤੂਮਾਜਰਾ ਅਤੇ ਪਿੰਡ ਪੱਬਰਾ, ਤਹਿਸੀਲ ਰਾਜਪੁਰਾ ਜਿਲ੍ਹਾ ਪਟਿਆਲਾ ਵਿੱਚ ਅੰਮ੍ਰਿਤਸਰ ਕਲਕੱਤਾ ਇੰਟੀਗ੍ਰੇਟਡ ਕੋਰੀਡੋਰ ਪ੍ਰੋਜੈਕਟ ਅਧੀਨ ਪੁੱਡਾ ਵੱਲੋਂ ਉਕਤ 5 ਪਿੰਡਾਂ ਦੀ ਕੁੱਲ ਜ਼ਮੀਨ 1103 ਏਕੜ, 3 ਕਨਾਲ,15 ਮਰਲੇ ਐਕਵਾਇਰ ਕਰਨ ਦੇ ਇਵਜ਼ ਵਿੱਚ ਪ੍ਰਾਪਤ ਮੁਆਵਜ਼ੇ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਉਪਰ ਖਰਚ ਕਰਨ ਦੇ ਨਾਮ ਹੇਠਾਂ ਘਪਲੇਬਾਜੀਆਂ ਕਰਨ ਦੇ ਦੋਸ਼ਾਂ ਅਧੀਨ ਮੁਕੱਦਮਾ ਨੰ: 12 ਮਿਤੀ 26-05-2022 ਨੂੰ ਆਈਪੀਸੀ ਧਾਰਾ 406, 420, 409, 465, 467, 468, 471, 120ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਏ ਅਤੇ 13 (2) ਅਧੀਨ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵਿਖੇ ਦਰਜ ਕਰਕੇ ਆਪਣੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਉਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਕੱਦਮੇ ਵਿਚ ਪਿੰਡ ਆਕੜੀ ਅਤੇ ਪਿੰਡ ਸੇਹਰੀ ਦੇ ਸਰਪੰਚਾਂ ਅਤੇ 8 ਪੰਚਾਂ ਸਮੇਤ ਉਕਤ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਨਾਮ ਹੇਠ ਮਟੀਰੀਅਲ ਅਤੇ ਮਜ਼ਦੂਰ ਸਪਲਾਈ ਕਰਨ ਦੇ ਮਾਮਲੇ ਵਿਚ 10 ਫਰਮਾਂ ਅਤੇ 4 ਪ੍ਰਾਈਵੇਟ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਵਿੱਚ ਹਰਜੀਤ ਕੌਰ ਸਰਪੰਚ ਪਿੰਡ ਆਕੜੀ, ਚਰਨਜੀਤ ਕੌਰ ਪੰਚ, ਅਵਤਾਰ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਜਸਵਿੰਦਰ ਸਿੰਘ ਪੰਚਾਇਤ ਸਕੱਤਰ ਦਫ਼ਤਰ ਬੀਡੀਪੀਓ ਸੰਭੂ, ਮਨਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ, ਪਿੰਡ ਸੇਹਰੀ, ਜਤਿੰਦਰ ਰਾਣੀ ਪੰਚ, ਲਖਵੀਰ ਸਿੰਘ ਪੰਚ, ਪਵਨਦੀਪ ਕੌਰ ਪੰਚ, ਲਖਮਿੰਦਰ ਸਿੰਘ ਪੰਚਾਇਤ ਸਕੱਤਰ ਅਤੇ ਧਰਮਿੰਦਰ ਕੁਮਾਰ ਸਹਾਇਕ ਇੰਜੀਨੀਅਰ ਪੰਚਾਇਤੀ ਰਾਜ ਦਫ਼ਤਰ ਬੀਡੀਪੀਓ ਸੰਭੂ, ਫਰਮ ਦਿਨੇਸ਼ ਕੁਮਾਰ ਬਾਂਸਲ ਕੰਟਰੈਕਟਰ, ਬਸੀ ਪਠਾਣਾ ਜਿਲ੍ਹਾ ਫਤਿਹਗੜ੍ਹ ਸਾਹਿਬ, ਫਰਮ ਗਿੱਲ ਟਰੇਡਿੰਗ ਕੰਪਨੀ ਪਟਿਆਲਾ, ਫਰਮ ਫੈਲਕੋਨ ਇੰਟਰਪ੍ਰਾਈਜਿਜ ਮੋਹਾਲੀ, ਫਰਮ ਇਨੋਵੈਸ਼ਨ ਸਲਿਊਸ਼ਨ ਪਟਿਆਲਾ, ਫਰਮ ਭੋਲੇ ਨਾਥ ਬਿਲਡਿੰਗ ਪਿੰਡ ਉਪਲਹੇੜ੍ਹੀ, ਰਾਜਪੁਰਾ, ਫਰਮ ਵਰੁਨ ਸਿੰਗਲਾ ਕੰਟਰੈਕਟਰ ਅਤੇ ਸਪਲਾਇਰ, ਬਸੀ ਪਠਾਣਾ, ਜਿਲ੍ਹਾ ਫਤਿਹਗੜ੍ਹ ਸਾਹਿਬ, ਫਰਮ ਆਰਬੀ ਬਿਲਡਿੰਗ ਮੈਟੀਰੀਅਲਜ ਪਟਿਆਲਾ, ਫਰਮ ਐਸਐਸਡੀਐਨ ਬਿਲਡਿੰਗ ਮੈਟੀਰੀਅਲਜ ਪਟਿਆਲਾ, ਫਰਮ ਬਿਮਲ ਕੰਸਟਰੱਕਸ਼ਨ, ਸਰਾਏ ਬੰਨਜਾਰਾ ਜਿਲ੍ਹਾ ਪਟਿਆਲਾ, ਫਰਮ ਚੋਪੜਾ ਪਬਲਿਕ ਹਾਊਸ ਦੇ ਮਾਲਕ ਸਮੇਤ ਚਾਰ ਪ੍ਰਾਈਵੇਟ ਵਿਅਕਤੀ ਕੁਲਦੀਪ ਸਿੰਘ ਵਾਸੀ ਰਾਜਪੁਰਾ, ਇੰਦਰਜੀਤ ਗਿਰ ਵਾਸੀ ਰਾਜਪੁਰਾ, ਜੁਗਨੂੰ ਕੁਮਾਰ ਵਾਸੀ ਰਾਜਪੁਰਾ ਅਤੇ ਸੁਖਵਿੰਦਰ ਗਿਰ ਵਾਸੀ ਰਾਜਪੁਰਾ, ਜ਼ਿਲ੍ਹਾ ਪਟਿਆਲਾ ਸ਼ਾਮਲ ਹਨ।
ਇਨ੍ਹਾਂ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨਾਮ ਹੇਠ ਹੋਈ ਘਪਲੇਬਾਜ਼ੀ ਬਾਰੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਕੱਲਕਤਾ ਇੰਟੀਗ੍ਰੇਟਡ ਕੋਰੀਡੋਰ ਪ੍ਰੋਜੈਕਟ ਅਧੀਨ ਪੁੱਡਾ ਵੱਲੋਂ ਉਕਤ ਪੰਜ ਪਿੰਡਾਂ ਦੀ ਕੁੱਲ ਜ਼ਮੀਨ 1103 ਏਕੜ, 3 ਕਨਾਲ, 15 ਮਰਲੇ ਐਕਵਾਇਰ ਕੀਤੀ ਗਈ ਸੀ, ਜਿਸ ਦੇ ਇਵਜ਼ ਵਿੱਚ ਪਿੰਡ ਆਕੜੀ, ਪਿੰਡ ਸੇਹਰਾ, ਪਿੰਡ ਸੇਹਰੀ, ਪਿੰਡ ਤਖਤੂਮਾਜਰਾਂ ਅਤੇ ਪਿੰਡ ਪੱਬਰਾ ਦੀਆਂ ਪੰਚਾਇਤਾਂ ਨੂੰ ਇਸ ਐਕਵਾਇਰ ਹੋਈ ਜਮੀਨ ਦਾ ਮੁਆਵਜਾ 285,15,84,554 ਰੁਪਏ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਇਸ ਜ਼ਮੀਨ ਦੇ ਕਾਸ਼ਤਕਾਰਾਂ ਨੂੰ 9 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ ਓਜਾੜਾ ਭੱਤਾ 97,80,69,375 ਰੁਪਏ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਪੰਚਾਇਤਾਂ ਨੂੰ ਮਿਲੀ ਮੁਆਵਜਾ ਰਕਮ 285,15,84,554 ਰੁਪਏ ਅਤੇ ਸਾਲ 2019 ਤੋਂ ਸਾਲ 2022 ਵਿੱਚ ਪ੍ਰਾਪਤ ਹੋਈਆਂ ਗ੍ਰਾਂਟਾ ਨਾਲ ਪੰਚਾਇਤਾਂ ਵੱਲੋਂ ਕਰਵਾਏ ਵਿਕਾਸ ਕੰਮਾਂ ਸਬੰਧੀ ਪਿੰਡ ਵਾਸੀਆਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਉਕਤ ਪਿੰਡਾਂ ਵਿੱਚ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਪੰਚਇਤਾਂ ਵੱਲੋਂ ਮਿਲੀਭੁਗਤ ਕਰਕੇ ਵਿਕਾਸ ਦੇ ਕੰਮ ਠੀਕ ਢੰਗ ਨਾਲ ਨਹੀਂ ਕਰਵਾਏ ਗਏ। 
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹਨਾ ਕੰਮਾਂ ਸਬੰਧੀ ਟੈਕਨੀਕਲ ਟੀਮ ਰਾਹੀ ਚੈਕਿੰਗ ਕਰਵਾਈ ਗਈ ਜਿਸ ਦੌਰਾਨ ਵੱਡੇ ਪੱਧਰ ਤੇ ਵਿਕਾਸ ਦੇ ਕੰਮਾਂ ਵਿੱਚ ਊਣਤਾਈਆਂ/ਕੰਮ ਨਹੀਂ ਹੋਣੇ ਪਾਏ ਗਏ। ਪਿੰਡ ਆਕੜੀ ਤੇ ਪਿੰਡ ਸੇਹਰੀ ਦੀ ਪੰਚਾਇਤ ਵੱਲੋਂ ਬਿਨ੍ਹਾਂ ਕੰਮ ਕਰਵਾਏ ਵੱਡੀਆਂ ਰਕਮਾਂ ਦੀਆਂ ਅਦਾਇਗੀਆਂ ਕਰਕੇ ਵਿਕਾਸ ਦੇ ਕੰਮਾਂ ਵਿੱਚ 6,66,47,036 ਰੁਪਏ ਦਾ ਗਬਨ/ਘਪਲਾ ਕੀਤਾ ਗਿਆ ਹੈ ਅਤੇ ਇਸੇ ਪੜਤਾਲੀਆ ਰਿਪੋਰਟ ਦੇ ਆਧਾਰ ਤੇ ਉਕਤ ਪਿੰਡਾਂ ਦੇ ਜ਼ਿੰਮੇਵਾਰ ਸਰਪੰਚਾਂ, ਪੰਚਾਂ ਤੇ ਹੋਰ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਬਾਕੀ ਪਿੰਡਾਂ ਦੇ ਜ਼ਿੰਮੇਵਾਰ ਮੁਲਜ਼ਮਾਂ ਖਿਲਾਫ ਅਗਲੇਰੀ ਕਾਰਵਾਈ ਜਾਂਚ ਅਧੀਨ ਚੱਲ ਰਹੀ ਹੈ।
advertise with kesari virasat
advertise with kesari virasat

Chandigarh, May 27: The Punjab Vigilance Bureau today registered a case against 2 Sarpanches, 8 Panches, 2 Panchayat Secretaries, One JE, 10 firms and 4 private persons for misappropriation of panchayats funds received in lieu of acquisition of Gram Panchayat lands pertaining to five villages namely village Akari, Sehra, Sehri, Takhtumajra and Village Pabra, in Tehsil Rajpura, District Patiala under the Amritsar-Kolkata Integrated Corridor Project.

In this connection, after a thorough probe the Vigilance Bureau (VB) have registered a case under section 406, 420, 409, 465, 467, 468, 471, 120B, of IPC and Sections 13 (1) A and 13 (2) of the Prevention of Corruption Act against the accused for the misappropriation of compensation amount received for the purchase of total 1103 acres, 3 kanals, and 15 marla land of above mentioned 5 Villages.

Disclosing this here today, a spokesperson of VB said that a case has been registered against 10 firms and 4 private persons for supplying materials and labor under the name of development works in villages Akari and Sehri. In this regard accused two Sarpanches and 8 Panches of both the villages have also been booked under this case.

Giving more details the spokesperson revealed that Harjit Kaur, Sarpanch of village Akari, Charanjit Kaur, Panch, Avtar Singh Panch, Sukhwinder Singh Panch, Darshan Singh Panch, Kulwinder Kaur Panch, Jaswinder Singh Panchayat Secretary posted in BDPO Office Shambhu, besides Manjit Singh Sarpanch of Village Sehri, Jatinder Rani Panch, Lakhveer Singh Panch, Pawandeep Kaur Panch, Lakhminder Singh Panchayat Secretary and Dharminder Kumar Assistant Engineer posted in the BDPO office Sambhu have been booked as accused for misappropriation in panchayats funds.

Apart from this, private firm owner Dinesh Kumar Bansal Contractor of Bassi Pathana, District Fatehgarh Sahib, Gill Trading Company of Patiala, Falcon Enterprises Mohali, Innovation Solutions Patiala, Bhole Nath Buildings Village Upal  Herri, Rajpura, Varun Singla Contractor & Supplier, Bassi Pathana, District Fatehgarh Sahib, RB Building Materials Patiala, SSDN Building Materials Patiala, Bimal Constructions, Sarai Banjara, District Patiala,  Chopra Public House including four private persons Kuldeep Singh resident of Rajpura, Inderjit Gir from Rajpura, Jugnu Kumar Rajpura, District Patiala were also found to be involved in this case.

Giving more details about the scam committed in the name of accomplishing development works in these villages, he informed that PUDA had acquired total 1103 acres, 3 kanals, 15 marlas of panchayats land in the above five villages in order to construct the Amritsar-Kolkata Integrated Corridor Project. In this connection, compensation amount to the tune of Rs.2,85,15,84,554 have been paid to the Panchayat of village Akari, Sehari, Sehara, Taktumajara and Pabbra on account of acquired land. Apart from this, the cultivators of this land were given a total displacement allowance of Rs.97,80,69,375 at the rate of Rs.9 lakh per acre.

The spokesperson added that the villagers had complained to the VB about the development works which were not done properly by the panchayats with the amount of Rs. 285,15,84,554 and other grants received from 2019 to 2022. During the probe, it has came to light that the above mentioned accused persons embezzled in the funds in connivance with panchayat department officials.

Sharing more details, he said that checking have been carried out by the technical team of VB which reveals that several development works had not been done at all. The Panchayat of Akari and Sehari village released several amounts without undertaking any development work and embezzled funds to the tune of rupees 6,66,47,036. In this regard a case has been registered against above mentioned accused on the basis of the investigation report and further investigation was under process pertaining to other village panchayats also.

Leave a Reply