KESARI VIRASAT

Latest news
ਪੰਜਾਬ ਦੇ ਕਿਸਾਨਾਂ ਜਾਂ ਪੰਜਾਬ ਦਾ ਧਰਨੇ,ਭੁਖ ਹੜਤਾਲ ਜਾਂ ਮਰਨ ਵਰਤ ਕਰਨ ਨਾਲ ਸੁਧਾਰ ਜਾਂ ਭਲਾ ਨਹੀਂ ਹੋ ਸਕਦਾ  ਮਹਾਕੁੰਭ ਵਿੱਚ ਸਿਹਤ ਤੋਂ ਇਲਾਵਾ ਮੁਫਤ ਭੋਜਨ ਅਤੇ ਵਾਈ-ਫਾਈ ਦੀ ਸੁਵਿਧਾ: ਸ਼ਰਧਾਲੂਆਂ ਲਈ ਕੁੰਭ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਸੈਫ ਅਲੀ ਖਾਨ ਉੱਪਰ ਹਮਲੇ ਦੇ ਦੋਸ਼ ਵਿੱਚ ਬੰਗਲਾਦੇਸ਼ੀ ਗ੍ਰਿਫਤਾਰ ; ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਨਿਰਜਾਨ ਅਤੇ ਚਿਰਾਗ ਕਲੋਈਆ ਵਲੋਂ ਰਿਕਾਰਡ ਲੇਬਲ 'Jazzbaat Melodies' ਅਤੇ ਯੂਟਿਊਬ ਚੈਨਲ ਉੱਪਰ ਪਹਿਲਾ ਗਾਣਾ 'Feeling... ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਮੈਂਬਰ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ:  ਪਿਤਾ ਨੇ ਕਿਹਾ- ਜਲਦੀ ਸ਼ੁਰੂ ਹੋਵੇਗੀ ਮੈਂਬਰ... ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ... ਛਲ ਫਰੇਬ ਅਤੇ ਲਾਲਚ ਰਾਹੀਂ ਧਰਮ ਤਬਦੀਲੀ ਦੀ ਕਹਾਣੀ ਸਾਬਕਾ ਪਾਸਟਰ ਅਸ਼ੋਕ ਕੁਮਾਰ ਦੀ ਜੁਬਾਨੀ ਫਿਲਮ ਅਭਿਨੇਤਾ ਸੈਫ ਅਲੀ ਖਾਨ 'ਤੇ ਘਰ ਵੜ ਕੇ ਹਮਲਾ ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ  ਫੋਰਟਿਸ ਮੋਹਾਲੀ ਵਿੱਚ ਰੋਬੋਟਿਕ ਏਡਿਡ ਸਰਜਰੀ ਰਾਹੀਂ 79 ਸਾਲਾ ਔਰਤ ਦਾ ਸਟੇਜ 3 ਟੌਨਸਿਲ ਕੈਂਸਰ ਦਾ ਸਫਲਤਾਪੂਰਵਕ ਇਲਾਜ 
You are currently viewing ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ  26 May 2022 Mukhwak sri Darbar sahib
harmandir-sahib

ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ 26 May 2022 Mukhwak sri Darbar sahib

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


26 May 2022 Mukhwak sri Darbar sahib

ਸੋਰਠਿ ਮਹਲਾ 5 ॥
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥1॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥2॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥3॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥4॥10॥

ਵੀਰਵਾਰ, 13 ਜੇਠ (ਸੰਮਤ 554 ਨਾਨਕਸ਼ਾਹੀ) ਅੰਗ: 611

ਸੋਰਠਿ ਮਹਲਾ 5 ॥
ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ । ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ।1। ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ । (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ।ਰਹਾਉ। ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ । ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ।2। ਹੇ ਭਾਈ! ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਪ੍ਰਭੂ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ, ਉਸ (ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ ।3। ਹੇ ਗੋਪਾਲ! ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ।4।10।

𝕊𝕆ℝ𝔸𝕋’ℍ, 𝔽𝕀𝔽𝕋ℍ 𝕄𝔼ℍ𝕃:
𝕀 𝕙𝕒𝕧𝕖 𝕤𝕖𝕒𝕣𝕔𝕙𝕖𝕕 𝕒𝕟𝕕 𝕤𝕖𝕒𝕣𝕔𝕙𝕖𝕕 𝕒𝕟𝕕 𝕤𝕖𝕒𝕣𝕔𝕙𝕖𝕕, 𝕒𝕟𝕕 𝕗𝕠𝕦𝕟𝕕 𝕥𝕙𝕒𝕥 𝕥𝕙𝕖 𝕃𝕠𝕣𝕕’𝕤 ℕ𝕒𝕞𝕖 𝕚𝕤 𝕥𝕙𝕖 𝕞𝕠𝕤𝕥 𝕤𝕦𝕓𝕝𝕚𝕞𝕖 𝕣𝕖𝕒𝕝𝕚𝕥𝕪. ℂ𝕠𝕟𝕥𝕖𝕞𝕡𝕝𝕒𝕥𝕚𝕟𝕘 𝕚𝕥 𝕗𝕠𝕣 𝕖𝕧𝕖𝕟 𝕒𝕟 𝕚𝕟𝕤𝕥𝕒𝕟𝕥, 𝕤𝕚𝕟𝕤 𝕒𝕣𝕖 𝕖𝕣𝕒𝕤𝕖𝕕; 𝕥𝕙𝕖 𝔾𝕦𝕣𝕞𝕦𝕜𝕙 𝕚𝕤 𝕔𝕒𝕣𝕣𝕚𝕖𝕕 𝕒𝕔𝕣𝕠𝕤𝕤 𝕒𝕟𝕕 𝕤𝕒𝕧𝕖𝕕. || 𝟙 || 𝔻𝕣𝕚𝕟𝕜 𝕚𝕟 𝕥𝕙𝕖 𝕤𝕦𝕓𝕝𝕚𝕞𝕖 𝕖𝕤𝕤𝕖𝕟𝕔𝕖 𝕠𝕗 𝕥𝕙𝕖 𝕃𝕠𝕣𝕕’𝕤 ℕ𝕒𝕞𝕖, 𝕆 𝕞𝕒𝕟 𝕠𝕗 𝕤𝕡𝕚𝕣𝕚𝕥𝕦𝕒𝕝 𝕨𝕚𝕤𝕕𝕠𝕞. 𝕃𝕚𝕤𝕥𝕖𝕟𝕚𝕟𝕘 𝕥𝕠 𝕥𝕙𝕖 𝔸𝕞𝕓𝕣𝕠𝕤𝕚𝕒𝕝 𝕎𝕠𝕣𝕕𝕤 𝕠𝕗 𝕥𝕙𝕖 ℍ𝕠𝕝𝕪 𝕊𝕒𝕚𝕟𝕥𝕤, 𝕥𝕙𝕖 𝕞𝕚𝕟𝕕 𝕗𝕚𝕟𝕕𝕤 𝕒𝕓𝕤𝕠𝕝𝕦𝕥𝕖 𝕗𝕦𝕝𝕗𝕚𝕝𝕝𝕞𝕖𝕟𝕥 𝕒𝕟𝕕 𝕤𝕒𝕥𝕚𝕤𝕗𝕒𝕔𝕥𝕚𝕠𝕟. || ℙ𝕒𝕦𝕤𝕖 || 𝕃𝕚𝕓𝕖𝕣𝕒𝕥𝕚𝕠𝕟, 𝕡𝕝𝕖𝕒𝕤𝕦𝕣𝕖𝕤, 𝕒𝕟𝕕 𝕥𝕙𝕖 𝕥𝕣𝕦𝕖 𝕨𝕒𝕪 𝕠𝕗 𝕝𝕚𝕗𝕖 𝕒𝕣𝕖 𝕠𝕓𝕥𝕒𝕚𝕟𝕖𝕕 𝕗𝕣𝕠𝕞 𝕥𝕙𝕖 𝕃𝕠𝕣𝕕, 𝕥𝕙𝕖 𝔾𝕚𝕧𝕖𝕣 𝕠𝕗 𝕒𝕝𝕝 𝕡𝕖𝕒𝕔𝕖. 𝕋𝕙𝕖 ℙ𝕖𝕣𝕗𝕖𝕔𝕥 𝕃𝕠𝕣𝕕, 𝕥𝕙𝕖 𝔸𝕣𝕔𝕙𝕚𝕥𝕖𝕔𝕥 𝕠𝕗 𝔻𝕖𝕤𝕥𝕚𝕟𝕪, 𝕓𝕝𝕖𝕤𝕤𝕖𝕤 ℍ𝕚𝕤 𝕤𝕝𝕒𝕧𝕖 𝕨𝕚𝕥𝕙 𝕥𝕙𝕖 𝕘𝕚𝕗𝕥 𝕠𝕗 𝕕𝕖𝕧𝕠𝕥𝕚𝕠𝕟𝕒𝕝 𝕨𝕠𝕣𝕤𝕙𝕚𝕡. || 𝟚 || ℍ𝕖𝕒𝕣 𝕨𝕚𝕥𝕙 𝕪𝕠𝕦𝕣 𝕖𝕒𝕣𝕤, 𝕒𝕟𝕕 𝕤𝕚𝕟𝕘 𝕨𝕚𝕥𝕙 𝕪𝕠𝕦𝕣 𝕥𝕠𝕟𝕘𝕦𝕖, 𝕒𝕟𝕕 𝕞𝕖𝕕𝕚𝕥𝕒𝕥𝕖 𝕨𝕚𝕥𝕙𝕚𝕟 𝕪𝕠𝕦𝕣 𝕙𝕖𝕒𝕣𝕥 𝕠𝕟 ℍ𝕚𝕞. 𝕋𝕙𝕖 𝕃𝕠𝕣𝕕 𝕒𝕟𝕕 𝕄𝕒𝕤𝕥𝕖𝕣 𝕚𝕤 𝕒𝕝𝕝-𝕡𝕠𝕨𝕖𝕣𝕗𝕦𝕝, 𝕥𝕙𝕖 ℂ𝕒𝕦𝕤𝕖 𝕠𝕗 𝕔𝕒𝕦𝕤𝕖𝕤; 𝕨𝕚𝕥𝕙𝕠𝕦𝕥 ℍ𝕚𝕞, 𝕥𝕙𝕖𝕣𝕖 𝕚𝕤 𝕟𝕠𝕥𝕙𝕚𝕟𝕘 𝕒𝕥 𝕒𝕝𝕝. || 𝟛 || 𝔹𝕪 𝕘𝕣𝕖𝕒𝕥 𝕘𝕠𝕠𝕕 𝕗𝕠𝕣𝕥𝕦𝕟𝕖, 𝕀 𝕙𝕒𝕧𝕖 𝕠𝕓𝕥𝕒𝕚𝕟𝕖𝕕 𝕥𝕙𝕖 𝕛𝕖𝕨𝕖𝕝 𝕠𝕗 𝕙𝕦𝕞𝕒𝕟 𝕝𝕚𝕗𝕖; 𝕙𝕒𝕧𝕖 𝕞𝕖𝕣𝕔𝕪 𝕠𝕟 𝕞𝕖, 𝕆 𝕄𝕖𝕣𝕔𝕚𝕗𝕦𝕝 𝕃𝕠𝕣𝕕. 𝕀𝕟 𝕥𝕙𝕖 𝕊𝕒𝕒𝕕𝕙 𝕊𝕒𝕟𝕘𝕒𝕥, 𝕥𝕙𝕖 ℂ𝕠𝕞𝕡𝕒𝕟𝕪 𝕠𝕗 𝕥𝕙𝕖 ℍ𝕠𝕝𝕪, ℕ𝕒𝕟𝕒𝕜 𝕤𝕚𝕟𝕘𝕤 𝕥𝕙𝕖 𝔾𝕝𝕠𝕣𝕚𝕠𝕦𝕤 ℙ𝕣𝕒𝕚𝕤𝕖𝕤 𝕠𝕗 𝕥𝕙𝕖 𝕃𝕠𝕣𝕕, 𝕒𝕟𝕕 𝕔𝕠𝕟𝕥𝕖𝕞𝕡𝕝𝕒𝕥𝕖𝕤 ℍ𝕚𝕞 𝕗𝕠𝕣𝕖𝕧𝕖𝕣 𝕚𝕟 𝕞𝕖𝕕𝕚𝕥𝕒𝕥𝕚𝕠𝕟. || 𝟜 || 𝟙𝟘 ||

𝕋𝕙𝕦𝕣𝕤𝕕𝕒𝕪, 𝟙𝟛𝕥𝕙 𝕁𝕒𝕪𝕥’𝕙 (𝕊𝕒𝕞𝕧𝕒𝕥 𝟝𝟝𝟜 ℕ𝕒𝕟𝕒𝕜𝕤𝕙𝕒𝕙𝕚) ℙ𝕒𝕘𝕖: 𝟞𝟙𝟙

advertise with kesari virasat
advertise with kesari virasat

Leave a Reply