KESARI VIRASAT

ਕੇਸਰੀ ਵਿਰਾਸਤ

Latest news
ਸ਼ਮਸ਼ਾਨਘਾਟ ਦੀ ਕੰਧ ਡਿੱਗੀ: ਮਲਬੇ ਹੇਠ ਦੱਬੇ 6 ਲੋਕ, ਲੜਕੀ ਸਮੇਤ 4 ਦੀ ਮੌਤ; ਹਾਦਸੇ ਦਾ ਵੀਡੀਓ ਸਾਹਮਣੇ ਆਇਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  - ਮੰਜਿਲ  ਵੱਡੀ ਸਿਆਸੀ ਹਲਚਲ: ਕਰਮਜੀਤ ਚੌਧਰੀ ਨੇ ਕਾਂਗਰਸ ਛੱਡੀ:ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਬਿੱਟੂ ਵੀ ਭਾਜਪਾ 'ਚ ਸ਼ਾਮਲ ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ: ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ, ਫਿਰ ਅੱਗ ਲਗਾ ਦਿੱਤੀ; ਪੇਟ ਵਿੱਚ ਜੁੜ... ਬਾਲਮੀਕੀ ਸਮਾਜ ਨੇ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦਾ ਦਿੱਤਾ ਭਰੋਸਾ। 21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ...
You are currently viewing ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ! ਸੀਨੀਅਰ ਅਧਿਕਾਰੀਆਂ/ਅਹੁਦੇਦਾਰਾਂ ਦੀਆਂ ਫ਼ਰਜੀ ਆਈਡੀਜ਼ ਬਣਾ ਕੇ ਧੋਖਾਧੜੀ ਕਰਨ ਵਾਲੇ ਸਰਗਰਮ
WHATSAPP

ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ! ਸੀਨੀਅਰ ਅਧਿਕਾਰੀਆਂ/ਅਹੁਦੇਦਾਰਾਂ ਦੀਆਂ ਫ਼ਰਜੀ ਆਈਡੀਜ਼ ਬਣਾ ਕੇ ਧੋਖਾਧੜੀ ਕਰਨ ਵਾਲੇ ਸਰਗਰਮ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


BEWARE! WHATSAPP FRAUDSTERS ON PROWL, CAUTIONS PUNJAB POLICE

 

ਪੰਜਾਬ ਪੁਲਿਸ ਨੇ ਦਿੱਤੀ ਚੇਤਾਵਨੀ:  ਪੰਜਾਬ ਸਾਈਬਰ ਕ੍ਰਾਈਮ ਨੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੋ ਐਫਆਈਆਰ ਕੀਤੀਆਂ ਦਰਜ 

ਚੰਡੀਗੜ੍ਹ, 25 ਮਈ (ਕੇਸਰੀ ਨਿਊਜ਼ ਨੈੱਟਵਰਕ)-ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਅੱਜ ਪੰਜਾਬ ਦੇ ਲੋਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕਰਕੇ ਸੀਨੀਅਰ ਅਧਿਕਾਰੀਆਂ/ਅਹੁਦੇਦਾਰਾਂ ਦੀਆਂ ਜਾਅਲੀ ਵਾਟਸਅਪ ਆਈਡੀ ਦੀ ਵਰਤੋਂ ਕਰਕੇ ਵਿੱਤੀ/ਪ੍ਰਸ਼ਾਸਕੀ ਮੰਗ ਕਰਨ ਵਾਲੇ ਸੰਦੇਸ਼ਾਂ ਤੋਂ ਸੁਚੇਤ ਰਹਿਣ ਦਾ ਸੁਝਾਅ ਦਿੱਤਾ ਹੈ। ਸਾਈਬਰ ਕ੍ਰਾਈਮ ਸੈੱਲ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਜੇਕਰ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਤੁਰੰਤ ਟੋਲ ਫਰੀ ਨੰਬਰ ‘1930’ ‘ਤੇ ਸੂਚਨਾ ਦੇਣ।

Fraud by NRI brothers by Sarabjit Singh Makkar proved in court, nominated in lawsuit including wife and father-in-law

ਵੇਰਵਿਆਂ ਦਾ ਖੁਲਾਸਾ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਸਟੇਟ ਸਾਈਬਰ ਕ੍ਰਾਈਮ ਆਰ.ਕੇ. ਜੈਸਵਾਲ ਨੇ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਧੋਖਾਧੜੀ ਕਰਨ ਵਾਲਿਆਂ ਨੇ ਵੀਵੀਆਈਪੀ ਦੀ ਪਛਾਣ ਅਪਣਾ ਕੇ ਨਿਰਦੋਸ਼ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ।

ਤੁਰੰਤ ਕਾਰਵਾਈ ਕਰਦਿਆਂ ਪੰਜਾਬ ਸਟੇਟ ਸਾਈਬਰ ਕ੍ਰਾਈਮ ਨੇ ਥਾਣਾ ਸਟੇਟ ਸਾਈਬਰ ਕ੍ਰਾਈਮ, ਐਸ.ਏ.ਐਸ.ਨਗਰ ਵਿਖੇ 26 ਅਪ੍ਰੈਲ, 2022 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 420 ਅਤੇ 511, ਆਈਟੀ ਐਕਟ ਦੀਆਂ ਧਾਰਾਵਾਂ 66ਸੀ ਅਤੇ 66ਡੀ ਅਤੇ 19 ਮਈ, 2022 ਨੂੰ ਆਈਟੀ ਐਕਟ ਦੀ ਧਾਰਾ 66ਸੀ ਦੇ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਟੇਟ ਸਾਈਬਰ ਕ੍ਰਾਈਮ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਆਈਜੀਪੀ ਆਰ.ਕੇ. ਜੈਸਵਾਲ ਨੇ ਲੋਕਾਂ ਨੂੰ ਵਟਸਐਪ/ਸੋਸ਼ਲ ਮੀਡੀਆ ਪ੍ਰੋਫਾਈਲਾਂ ‘ਤੇ ਡਿਸਪਲੇ ਤਸਵੀਰ/ਨਾਮ ਦੇ ਆਧਾਰ ‘ਤੇ ਪ੍ਰਤੀਕਿਰਿਆ ਕਰਨ, ਸ਼ੱਕੀ ਵੈੱਬਸਾਈਟਾਂ (ਟੋਰੈਂਟ, ਸ਼ਾਰਟ-ਐਂਡ ਯੂਆਰਐਲ ਆਦਿ) ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਧੋਖਾਧੜੀ ਵਾਲੇ/ਜਾਅਲੀ ਸੋਸ਼ਲ ਮੀਡੀਆ ਖਾਤਿਆਂ ਵੱਲੋਂ ਧੋਖੇ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਗੁਪਤ ਜਾਣਕਾਰੀ ਜਿਵੇਂ ਕਿ ਓਟੀਪੀ, ਬੈਂਕ ਖਾਤੇ, ਕ੍ਰੈਡਿਟ/ਡੈਬਿਟ ਕਾਰਡ ਜਾਂ ਸੋਸ਼ਲ ਸਿਕਿਉਰਿਟੀ ਨੰਬਰ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਦਰਜ ਕੀਤੇ ਗਏ ਦੋ ਮਾਮਲਿਆਂ ਵਿੱਚ ਮੁਲਜ਼ਮਾਂ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਡੀਆਈਜੀ ਸਟੇਟ ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਕਿਹਾ ਕਿ ਦੋਸ਼ੀਆਂ ਦਾ ਮੁੱਖ ਉਦੇਸ਼ ਭੋਲੇ-ਭਾਲੇ ਵਿਅਕਤੀਆਂ ਨੂੰ ਧੋਖਾ ਦੇਣਾ ਸੀ ਅਤੇ ਇਸ ਤਰ੍ਹਾਂ ਦੀ ਧੋਖਾਧੜੀ ਪੂਰੇ ਭਾਰਤ ਵਿੱਚ ਪ੍ਰਚਲਿਤ ਹੈ। ਉਹਨਾਂ ਕਿਹਾ ਕਿ ਇਹ ਬੇਈਮਾਨ ਤੱਤ ਵੱਖ-ਵੱਖ ਅਧੁਨਿਕ ਤਰੀਕਿਆਂ ਦੀ ਵਰਤੋਂ ਕਰਕੇ ਵੱਖ-ਵੱਖ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਹਨਾਂ ਦੇ ਮੋਬਾਈਲ ਫੋਨਾਂ ਤੱਕ ਅਣਅਧਿਕਾਰਤ ਤਰੀਕੇ ਨਾਲ ਪਹੁੰਚ ਕਰਦੇ ਹਨ।

ਡੀਆਈਜੀ ਨੇ ਕਿਹਾ, “ਇਸ ਤੋਂ ਬਾਅਦ, ਦੋਸ਼ੀ ਆਪਣੇ ਆਪ ਨੂੰ ਸੀਨੀਅਰ ਅਫਸਰਾਂ/ਅਹੁਦੇਦਾਰਾਂ ਵਜੋਂ ਪੇਸ਼ ਕਰਦੇ ਹਨ ਅਤੇ ਐਮਾਜ਼ਾਨ ਗਿਫਟ ਵਾਊਚਰ ਦੇ ਰੂਪ ਵਿੱਚ ਜਾਂ ਮੈਡੀਕਲ ਐਮਰਜੈਂਸੀ ਦੇ ਬਹਾਨੇ ਜਾਂ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਪੈਦਾ ਕਰਕੇ ਪੈਸੇ ਦੀ ਮੰਗ ਕਰਦੇ ਹਨ।” ਉਹਨਾਂ ਅੱਗੇ ਕਿਹਾ ਕਿ ਅੱਗੇ ਦੀ ਜਾਂਚ ਤਕਨੀਕੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸਾਈਬਰ ਕ੍ਰਾਈਮ ਟੀਮਾਂ ਬਹੁਤ ਸਾਰੇ ਤੱਥਾਂ ਨੂੰ ਇਕੱਠਾ ਕਰ ਰਹੀਆਂ ਹਨ ਅਤੇ ਅਪਰਾਧ ਵਿੱਚ ਸ਼ਾਮਲ ਦੋਸ਼ੀਆਂ ਤੱਕ ਪਹੁੰਚਣ ਲਈ ਜ਼ਰੂਰੀ ਕੜੀਆਂ ਨੂੰ ਜੋੜ ਰਹੀਆਂ ਹਨ।

ਉਹਨਾਂ ਅੱਗੇ ਕਿਹਾ ਕਿ ਉਹ ਬੇਕਸੂਰ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਦੇ ਕਾਫ਼ੀ ਨਜ਼ਦੀਕ ਹਨ।

ਜ਼ਿਕਰਯੋਗ ਹੈ ਕਿ ਸਾਲ 2020-2021 ਦੌਰਾਨ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ, ਜਿਸ ਵਿੱਚ ਸਟੇਟ ਸਾਈਬਰ ਕ੍ਰਾਈਮ, ਪੰਜਾਬ ਨੇ ਨੈਟਵਰਕ ਨੂੰ ਤੋੜਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮੁੱਖ ਮੁਲਜ਼ਮਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

advertise with kesari virasat
advertise with kesari virasat

————-

सावधान! वाट्सऐप पर धोखाधड़ी करने वालों से बचें, पंजाब पुलिस ने दी चेतावनी
वरिष्ठ अधिकारियों/गणमान्य व्यक्तियों की फज़ऱ्ी वाट्सऐप आईडीज़ बनाई जा रहीं; पंजाब साईबर क्राइम ने एक महीने से भी कम समय में दो एफआईआर कीं दर्ज
चण्डीगढ़, 25 मई:(केसरी समाचार सेवा)-पंजाब पुलिस के स्टेट साईबर क्राइम सैल ने आज पंजाब के लोगों के लिए एक एडवाइजऱी जारी करके वरिष्ठ अधिकारियों/गणमान्य व्यक्तियों की नकली वाट्सऐप आईडी का प्रयोग करके वित्तीय/प्रशासनिक माँग करने वाले सन्देशों से सचेत रहने का सुझाव दिया है। साईबर क्राइम सैल ने उनको यह भी कहा कि यदि ऐसा मामला उनके संज्ञान में आता है तो वह तुरंत टोल फ्री नंबर ‘1930’ पर सूचना दें।
अन्य विवरणों का खुलासा करते हुए इंस्पेक्टर जनरल ऑफ पुलिस (आईजीपी) स्टेट साईबर क्राइम आर.के. जायसवाल ने कहा कि एक महीने से भी कम समय में ऐसे दो मामले सामने आए हैं, जिनमें धोखाधड़ी करने वालों ने वीवीआईपी की पहचान अपनाकर निर्दोष लोगों को धोखा देने की कोशिश की।
तुरंत कार्रवाई करते हुए पंजाब स्टेट साईबर क्राइम ने थाना स्टेट साईबर क्राइम, एस.ए.एस. नगर में 26 अप्रैल, 2022 को भारतीय दंड संहिता (आईपीसी) की धारा 420 और 511, आईटी एक्ट की धाराएं सी एवं डी और 19 मई, 2022 को आईटी एक्ट की धारा सी के अंतर्गत दो एफआईआर दर्ज की हैं। उन्होंने कहा कि स्टेट साईबर क्राइम द्वारा दोषियों को पकडऩे के लिए हर संभव प्रयास किए जा रहे हैं।
आईजीपी आर.के. जायसवाल ने लोगों को वाट्सऐप/सोशल मीडिया प्रोफाईलों पर डिस्पले तस्वीर/नाम के आधार पर प्रतिक्रिया करने, संदिग्ध की वैबसाईटों (टोरैंट, शॉर्ट-एंड यूआरएल आदि) का प्रयोग करने से गुरेज़ करने के साथ-साथ अपने आप को धोखाधड़ी वाले/नकली सोशल मीडिया खातों द्वारा धोखे का शिकार होने से बचाने के लिए गुप्त जानकारी जैसे कि ओटीपी, बैंक खाते, क्रेडिट/डेबिट कार्ड या सोशल सिक्योरिटी नंबर साझा ना करने की सलाह दी है।
दर्ज किए गए दो मामलों में आरोपी व्यक्तियों की कार्यप्रणाली के बारे में जानकारी देते हुए डीआईजी स्टेट साईबर क्राइम नीलांबरी जगदले ने कहा कि दोषियों का मुख्य उद्देश्य भोले-भाले व्यक्तियों को धोखा देना था और इस तरह की धोखाधड़ी पूरे भारत में प्रचलित है। उन्होंने कहा कि यह असामाजिक तत्व अलग-अलग आधुनिक तरीकों का प्रयोग करके अलग-अलग लोगों को निशाना बनाते हैं और उनके मोबाइल फोनों तक अनाधिकृत तरीके से पहुँच करते हैं।
डीआईजी ने कहा, ‘‘इसके बाद, दोषी अपने आप को वरिष्ठ अधिकारियों/गणमान्य व्यक्तियों के रूप में पेश करते हैं और ऐमाज़ॉन गिफ्ट वाउचर के रूप में या मेडिकल एमरजेंसी के बहाने या किसी भी तरह की आपातकालीन स्थिति पैदा करके पैसों की माँग करते हैं।’’ उन्होंने आगे कहा कि आगे की जांच तकनीकी ढंग से की जा रही है और साईबर क्राइम टीमें बहुत से तथ्यों को एकत्र कर रही हैं और अपराध में शामिल दोषियों तक पहुँचने के लिए ज़रूरी कडिय़ाँ को जोड़ रही हैं।
उन्होंने आगे कहा कि वे बेकसूर लोगों के साथ धोखाधड़ी करने वाले दोषियों को काबू करने के काफ़ी करीब हैं।
गौरतलब है कि वर्ष 2020-2021 के दौरान ऐसी घटनाएँ भी सामने आईं, जिसमें स्टेट साईबर क्राइम, पंजाब ने नेटवर्क को तोड़ते हुए देश के अलग-अलग हिस्सों से मुख्य आरोपियों को काबू करके बड़ी सफलता हासिल की।
———–

Chandigarh, May 25 (KESARI NEWS NETWORK)-The State Cyber Crime Cell of Punjab Police on Wednesday issued an advisory for the people of Punjab suggesting to be vigilant about messages demanding financial/administrative favours using fake WhatsApp IDs impersonating as an important Officers/Dignitaries. The Cyber Crime Cell also asked them to immediately report on toll free number ‘1930’ if such case come into their notice.

Divulging details, Inspector General of Police (IGP) State Cyber Crime RK Jaiswal said that two such cases, wherein fraudsters impersonating VVIPs tried to defraud innocent people, have come to the fore in less than a month.

Acting promptly, Punjab State Cyber Crime has registered two FIRs including on April 26, 2022 under sections 420 and 511 of the Indian Penal Code (IPC), sections 66C and 66D of the IT Act and another on May 19, 2022 under section 66C of the IT Act at PS State Cyber Crime, SAS Nagar, he said, adding that all efforts are being made by the State Cyber Crime  to nab the culprits.

IGP RK Jaiswal advised people to restrain from reacting on the basis of the display picture/name on WhatsApp/Social Media profiles, using suspicious websites (torrent, short-end URLs etc.) that can host malicious scripts and avoid giving confidential information such as OTP, Bank accounts, Credit/Debit cards or Social security number to prevent themselves to get tricked by spoofed/impersonated Social Media accounts.

Giving details about the modus operandi of the accused persons in two cases registered, DIG State Cyber Crime Nilambari Jagdale said that the primary motive of culprits was to defraud the recipients and this kind of fraud is prevalent all across India. These unscrupulous elements take unauthorised access to the mobile phones of unsuspecting and gullible individuals by using various hi-tech means, she said.

“Thereafter, the accused impersonate themselves as Senior Officers/dignitaries and demand financial favours in the shape of Amazon gift vouchers or on pretext of medical emergency or by creating any sort of emergent situation,”said  the DIG, adding that the further investigation is technical in nature and Cyber Crime teams have been collating many facts and joining the necessary dots to reach the perpetrators involved in the crime.

She added that they are close to nabbing the accused involved in defrauding innocent people.

Meanwhile, such incidents also came to light in the years 2020-2021 in which State Cyber Crime, Punjab achieved major success by breaking the nexus and nabbing the key accused from different parts of the country.

Leave a Reply