KESARI VIRASAT

ਕੇਸਰੀ ਵਿਰਾਸਤ

Latest news
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਖੇ ਪੀੜਿਤ ਲੜਕੀ ਦਾ ਹਾਲ ਚਾਲ ਜਾਣਿਆ  ਕੈਨੇਡਾ 'ਚ ਚੋਣਾਂ ਤੋਂ ਇਕ ਸਾਲ ਪਹਿਲਾਂ ਡਿੱਗ ਸਕਦੀ ਹੈ ਸਰਕਾਰ : ਖਾਲਿਸਤਾਨ ਪੱਖੀ ਪਾਰਟੀ ਨੇ ਟਰੂਡੋ ਨੂੰ ਛੱਡਿਆ: ਢਾਈ ਸ... ਵਿਨੇਸ਼ ਫੋਗਾਟ-ਬਜਰੰਗ ਪੂਨੀਆ ਅੱਜ ਹੋਣਗੇ ਇਸ ਸਿਆਸੀ ਪਾਰਟੀ 'ਚ ਸ਼ਾਮਲ: ਜੁਲਾਨਾ ਜਾਂ ਦਾਦਰੀ ਤੋਂ ਵਿਨੇਸ਼ ਦੀ ਟਿਕਟ ਪੱਕੀ... ਲੁਧਿਆਣਾ ਪੁਲਿਸ ਨੇ ਬਸਤੀ ਸ਼ੇਖ ਦੇ ਇਲਾਕੇ ਵਿੱਚ ਸੁਸ਼ੀਲ ਮਲਹੋਤਰਾ ਨੂੰ ਕੀਤਾ ਗ੍ਰਿਫਤਾਰ ED ਦੀ ਸਾਬਕਾ ਮੁੱਖ ਮੰਤਰੀ ਖਿਲਾਫ਼ ਵੱਡੀ ਕਾਰਵਾਈ: ਮਨੀ ਲਾਂਡਰਿੰਗ ਮਾਮਲੇ 'ਚ 834 ਕਰੋੜ ਦੀ ਜਾਇਦਾਦ ਕੁਰਕ *ਡ੍ਰੀਮਵਰਕਸ ਐਜੂਕੇਸ਼ਨ ਵਿਖੇ ਪੂਰੇ ਉਤਸਾਹ ਨਾਲ ਮਨਾਈ ਗਈ ਜਨਮ ਅਸ਼ਟਮੀ* ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਵਿੱਚ ਪੁਲਿਸ-ਕਿਸਾਨਾਂ ਵਿਚਾਲੇ ਝੜਪ: ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਐਕੁਆਇ... ਫੋਰਟਿਸ ਮੋਹਾਲੀ ਨੇ ਲਿਆਂਦੀ ਖੇਡਾਂ ਨਾਲ ਸਬੰਧਿਤ ਗਿੱਟੇ ਅਤੇ ਪੈਰਾਂ ਦੀਆਂ ਸੱਟਾਂ ਦੇ ਇਲਾਜ ਵਿੱਚ ਕ੍ਰਾਂਤੀ  ਡਿਜੀਟਲ ਮੀਡੀਆ ਐਸੋਸੀਏਸ਼ਨ (ਡੀ.ਐੱਮ.ਏ.) ਦੇ ਨਵੇਂ ਅਹੁਦੇਦਾਰਾਂ ਦਾ ਐਲਾਨ: ਪੱਤਰਕਾਰਾਂ ਨੂੰ ਸੌਂਪੀਆਂ ਵੱਡੀਆਂ ਜ਼ਿੰਮੇਵਾ... ਚਾਰਾ ਮੰਡੀ ਵਿਖੇ ਕਤਲ ਕਰਨ ਦੇ ਦੋਸ਼ ਵਿੱਚ ਕਮਿਸ਼ਨਰੇਟ ਪੁਲਿਸ  ਵਲੋਂ ਚਾਰ ਗ੍ਰਿਫਤਾਰ: ਹਥਿਆਰ ਬਰਾਮਦ 
You are currently viewing ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ Mukhwak 24 may 2022 Harmandir sahib
harmandir-sahib

ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ Mukhwak 24 may 2022 Harmandir sahib

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


Mukhwak 24 may 2022 Harmandir sahib

advertise with kesari virasat
advertise with kesari virasat

                            ਆਸਾ ਮਹਲਾ 5 ॥ ਸਲੋਕ ॥
ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥ ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥1॥ ਛੰਤੁ ॥ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥ ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥ ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥ ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥ ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥ ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥1॥ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥ ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥ ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥ ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥ ਨਾਨਕੁ ਪਇਅੰਪੈ ਚਰਣ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥2॥ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥ ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥ ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥ ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥ ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥ ਨਾਨਕੁ ਪਇਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥3॥ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥ ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥ ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥ ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥ ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥ ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥4॥3॥6॥

ਮੰਗਲਵਾਰ, 11 ਜੇਠ (ਸੰਮਤ 554 ਨਾਨਕਸ਼ਾਹੀ) ਅੰਗ: 456

 

                                    ਆਸਾ ਮਹਲਾ 5 ॥ ਸਲੋਕ ॥
ਹੇ ਨਾਨਕ! (ਆਖ—) ਹੇ ਵੱਡੇ ਭਾਗਾਂ ਵਾਲਿਓ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ, ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ ।1। ਛੰਤ । ਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ, ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ । ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ । ਹੇ ਭਾਈ! ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।ਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰ (ਮੈਨੂੰ ਨਾਨਕ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜ । ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ । ਹੇ ਭਾਈ! ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ।1। ਹੇ ਭਾਈ! ਨਿਰਲੇਪ ਪਰਮਾਤਮਾ ਦਾ ਨਾਮ ਪਵਿਤ® ਹੈ, ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ । ਹੇ ਭਾਈ! ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ (ਇਕ ਐਸਾ) ਸੁਰਮਾ ਹੈ (ਜੋ ਮਨ ਦੀ) ਭਟਕਣਾ ਦੇ ਹਨੇਰੇ ਦਾ ਨਾਸ ਕਰ ਦੇਂਦਾ ਹੈ । ਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ (ਇਹ ਸਮਝ ਪੈਦਾ ਕਰ ਦੇਂਦਾ ਹੈ ਕਿ) ਪਰਮਾਤਮਾ ਨਿਰਲੇਪ (ਹੁੰਦਿਆਂ ਭੀ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ, ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇਂ ਲਈ ਭੀ ਵੱਸਦਾ ਹੈ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ । ਹੇ ਭਾਈ! ਪਰਮਾਤਮਾ ਅਥਾਹ ਗਿਆਨ ਦਾ ਮਾਲਕ ਹੈ, ਸਭ ਕੁਝ ਕਰਨ ਜੋਗਾ ਹੈ, ਸਭ ਦਾ ਮਾਲਕ ਹੈ, ਸਭ ਦਾ ਡਰ ਨਾਸ ਕਰਨ ਵਾਲਾ ਹੈ । ਨਾਨਕ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ (ਤੇ ਆਖਦਾ ਹੈ ਕਿ) ਨਿਰਲੇਪ ਪਰਮਾਤਮਾ ਦਾ ਨਾਮ ਪਵਿਤ® ਹੈ, ਵਿਕਾਰਾਂ ਵਿੱਚ ਡੁੱਬੇ ਜੀਵਾਂ ਨੂੰ ਪਵਿਤ® ਕਰਨ ਵਾਲਾ ਹੈ ।2। ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਦਇਆ ਦੇ ਸੋਮੇ! ਹੇ ਕਿਰਪਾ ਦੇ ਖ਼ਜ਼ਾਨੇ! ਮੈਂ ਤੇਰੀ ਓਟ ਲਈ ਹੈ । ਮੈਨੂੰ ਤੇਰੇ ਹੀ ਚਰਨਾਂ ਦਾ ਸਹਾਰਾ ਹੈ । ਤੇਰੀ ਸਰਨ ਵਿਚ ਹੀ ਰਹਿਣਾ ਮੇਰੇ ਜੀਵਨ ਦੀ ਕਾਮਯਾਬੀ ਹੈ । ਹੇ ਹਰੀ! ਹੇ ਸੁਆਮੀ! ਹੇ ਜਗਤ ਦੇ ਮੂਲ! ਤੇਰੇ ਚਰਨਾਂ ਦਾ ਆਸਰਾ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਬਚਾਣ-ਜੋਗਾ ਹੈ, ਸੰਸਾਰ-ਸਮੁੰਦਰ ਦੇ ਜਨਮ-ਮਰਨ ਦੇ ਘੁੰਮਣ-ਘੇਰ ਵਿਚੋਂ ਪਾਰ ਲੰਘਾਣ ਜੋਗਾ ਹੈ । ਤੇਰਾ ਨਾਮ ਸਿਮਰ ਕੇ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਰਹੇ ਹਨ । ਹੇ ਪ੍ਰਭੂ! ਜਗਤ-ਰਚਨਾ ਦੇ ਆਰੰਭ ਵਿਚ ਭੀ ਤੂੰ ਹੀ ਹੈਂ, ਅੰਤ ਵਿਚ ਭੀ ਤੂੰ ਹੀ (ਅਸਥਿਰ) ਹੈਂ । ਬੇਅੰਤ ਜੀਵ ਤੇਰੀ ਭਾਲ ਕਰ ਰਹੇ ਹਨ । ਤੇਰੇ ਸੰਤ ਜਨਾਂ ਦੀ ਸੰਗਤਿ ਹੀ ਇਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਬਚ ਸਕੀਦਾ ਹੈ । ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ । ਹੇ ਗੋਪਾਲ! ਹੇ ਦਇਆਲ! ਹੇ ਕ੍ਰਿਪਾ ਦੇ ਖ਼ਜ਼ਾਨੇ! ਮੈਂ ਤੇਰਾ ਪੱਲਾ ਫੜਿਆ ਹੈ ।3। ਹੇ ਭਾਈ! ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ, (ਸੋ,) ਜਿੱਥੇ ਜਿੱਥੇ (ਉਸ ਦੇ) ਸੰਤ (ਉਸ ਦਾ) ਆਰਾਧਨ ਕਰਦੇ ਹਨ ਉੱਥੇ ਉੱਥੇ ਉਹ ਜਾ ਦਰਸ਼ਨ ਦੇਂਦਾ ਹੈ । ਹੇ ਭਾਈ! ਪਰਮਾਤਮਾ ਨੇ ਆਪ ਹੀ (ਆਪਣੇ ਭਗਤ ਆਪਣੇ ਚਰਨਾਂ ਵਿਚ) ਲੀਨ ਕੀਤੇ ਹੋਏ ਹਨ, ਆਤਮਕ ਅਡੋਲਤਾ ਵਿਚ ਤੇ ਪ੍ਰੇਮ ਵਿਚ ਟਿਕਾਏ ਹੋਏ ਹਨ, ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ । ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਹਰਿ-ਮਿਲਾਪ ਦੀ ਖ਼ੁਸ਼ੀ ਦੇ ਗੀਤ ਗਾਂਦੇ ਹਨ, ਆਤਮਕ ਆਨੰਦ ਮਾਣਦੇ ਹਨ, ਤੇ ਆਪਣੇ ਸਾਰੇ ਦੁੱਖ ਭੁਲਾ ਲੈਂਦੇ ਹਨ । ਹੇ ਭਾਈ! ਜਿਸ ਪਰਮਾਤਮਾ ਦੇ ਨੂਰ ਦੀ ਝਲਕ ਜੋਤਿ ਦਾ ਚਾਨਣ ਦਸੀਂ ਪਾਸੀਂ (ਸਾਰੇ ਹੀ ਸੰਸਾਰ ਵਿਚ) ਹੋ ਰਿਹਾ ਹੈ ਉਹੀ ਪਰਮਾਤਮਾ ਭਗਤ ਜਨਾਂ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ । ਨਾਨਕ ਬੇਨਤੀ ਕਰਦਾ ਹੈ, ਪ੍ਰਭੂ-ਚਰਨਾਂ ਦਾ ਧਿਆਨ ਧਰਦਾ ਹੈ, (ਤੇ ਆਖਦਾ ਹੈ ਕਿ) ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ ।4।3।6।

                    𝓐𝓐𝓢𝓐𝓐, 𝓕𝓘𝓕𝓣𝓗 𝓜𝓔𝓗𝓛, 𝓢𝓗𝓐𝓛𝓞𝓚:
𝓜𝓪𝓴𝓮 𝓽𝓱𝓮 𝓮𝓯𝓯𝓸𝓻𝓽, 𝓞 𝓿𝓮𝓻𝔂 𝓯𝓸𝓻𝓽𝓾𝓷𝓪𝓽𝓮 𝓸𝓷𝓮𝓼, 𝓪𝓷𝓭 𝓶𝓮𝓭𝓲𝓽𝓪𝓽𝓮 𝓸𝓷 𝓽𝓱𝓮 𝓛𝓸𝓻𝓭, 𝓽𝓱𝓮 𝓛𝓸𝓻𝓭 𝓚𝓲𝓷𝓰. 𝓞 𝓝𝓪𝓷𝓪𝓴, 𝓻𝓮𝓶𝓮𝓶𝓫𝓮𝓻𝓲𝓷𝓰 𝓗𝓲𝓶 𝓲𝓷 𝓶𝓮𝓭𝓲𝓽𝓪𝓽𝓲𝓸𝓷, 𝔂𝓸𝓾 𝓼𝓱𝓪𝓵𝓵 𝓸𝓫𝓽𝓪𝓲𝓷 𝓽𝓸𝓽𝓪𝓵 𝓹𝓮𝓪𝓬𝓮, 𝓪𝓷𝓭 𝔂𝓸𝓾𝓻 𝓹𝓪𝓲𝓷𝓼 𝓪𝓷𝓭 𝓽𝓻𝓸𝓾𝓫𝓵𝓮𝓼 𝓪𝓷𝓭 𝓭𝓸𝓾𝓫𝓽𝓼 𝓼𝓱𝓪𝓵𝓵 𝓭𝓮𝓹𝓪𝓻𝓽. || 1 || 𝓒𝓗𝓗𝓐𝓝𝓣: 𝓒𝓱𝓪𝓷𝓽 𝓽𝓱𝓮 𝓝𝓪𝓪𝓶, 𝓽𝓱𝓮 𝓝𝓪𝓶𝓮 𝓸𝓯 𝓽𝓱𝓮 𝓛𝓸𝓻𝓭 𝓸𝓯 𝓽𝓱𝓮 𝓤𝓷𝓲𝓿𝓮𝓻𝓼𝓮; 𝓭𝓸𝓷’𝓽 𝓫𝓮 𝓵𝓪𝔃𝔂. 𝓜𝓮𝓮𝓽𝓲𝓷𝓰 𝔀𝓲𝓽𝓱 𝓽𝓱𝓮 𝓢𝓪𝓪𝓭𝓱 𝓢𝓪𝓷𝓰𝓪𝓽, 𝓽𝓱𝓮 𝓒𝓸𝓶𝓹𝓪𝓷𝔂 𝓸𝓯 𝓽𝓱𝓮 𝓗𝓸𝓵𝔂, 𝔂𝓸𝓾 𝓼𝓱𝓪𝓵𝓵 𝓷𝓸𝓽 𝓱𝓪𝓿𝓮 𝓽𝓸 𝓰𝓸 𝓽𝓸 𝓽𝓱𝓮 𝓒𝓲𝓽𝔂 𝓸𝓯 𝓓𝓮𝓪𝓽𝓱. 𝓟𝓪𝓲𝓷, 𝓽𝓻𝓸𝓾𝓫𝓵𝓮 𝓪𝓷𝓭 𝓯𝓮𝓪𝓻 𝔀𝓲𝓵𝓵 𝓷𝓸𝓽 𝓪𝓯𝓯𝓵𝓲𝓬𝓽 𝔂𝓸𝓾; 𝓶𝓮𝓭𝓲𝓽𝓪𝓽𝓲𝓷𝓰 𝓸𝓷 𝓽𝓱𝓮 𝓝𝓪𝓪𝓶, 𝓪 𝓵𝓪𝓼𝓽𝓲𝓷𝓰 𝓹𝓮𝓪𝓬𝓮 𝓲𝓼 𝓯𝓸𝓾𝓷𝓭. 𝓦𝓲𝓽𝓱 𝓮𝓪𝓬𝓱 𝓪𝓷𝓭 𝓮𝓿𝓮𝓻𝔂 𝓫𝓻𝓮𝓪𝓽𝓱, 𝔀𝓸𝓻𝓼𝓱𝓲𝓹 𝓽𝓱𝓮 𝓛𝓸𝓻𝓭 𝓲𝓷 𝓪𝓭𝓸𝓻𝓪𝓽𝓲𝓸𝓷; 𝓶𝓮𝓭𝓲𝓽𝓪𝓽𝓮 𝓸𝓷 𝓽𝓱𝓮 𝓛𝓸𝓻𝓭 𝓖𝓸𝓭 𝓲𝓷 𝔂𝓸𝓾𝓻 𝓶𝓲𝓷𝓭 𝓪𝓷𝓭 𝔀𝓲𝓽𝓱 𝔂𝓸𝓾𝓻 𝓶𝓸𝓾𝓽𝓱. 𝓞 𝓴𝓲𝓷𝓭 𝓪𝓷𝓭 𝓬𝓸𝓶𝓹𝓪𝓼𝓼𝓲𝓸𝓷𝓪𝓽𝓮 𝓛𝓸𝓻𝓭, 𝓞 𝓽𝓻𝓮𝓪𝓼𝓾𝓻𝓮 𝓸𝓯 𝓼𝓾𝓫𝓵𝓲𝓶𝓮 𝓮𝓼𝓼𝓮𝓷𝓬𝓮, 𝓽𝓻𝓮𝓪𝓼𝓾𝓻𝓮 𝓸𝓯 𝓮𝔁𝓬𝓮𝓵𝓵𝓮𝓷𝓬𝓮, 𝓹𝓵𝓮𝓪𝓼𝓮 𝓵𝓲𝓷𝓴 𝓶𝓮 𝓽𝓸 𝓨𝓸𝓾𝓻 𝓼𝓮𝓻𝓿𝓲𝓬𝓮. 𝓟𝓻𝓪𝔂𝓼 𝓝𝓪𝓷𝓪𝓴: 𝓶𝓪𝔂 𝓘 𝓶𝓮𝓭𝓲𝓽𝓪𝓽𝓮 𝓸𝓷 𝓽𝓱𝓮 𝓛𝓸𝓻𝓭’𝓼 𝓵𝓸𝓽𝓾𝓼 𝓯𝓮𝓮𝓽, 𝓪𝓷𝓭 𝓷𝓸𝓽 𝓫𝓮 𝓵𝓪𝔃𝔂 𝓲𝓷 𝓬𝓱𝓪𝓷𝓽𝓲𝓷𝓰 𝓽𝓱𝓮 𝓝𝓪𝓪𝓶, 𝓽𝓱𝓮 𝓝𝓪𝓶𝓮 𝓸𝓯 𝓽𝓱𝓮 𝓛𝓸𝓻𝓭 𝓸𝓯 𝓽𝓱𝓮 𝓤𝓷𝓲𝓿𝓮𝓻𝓼𝓮. || 1 || 𝓣𝓱𝓮 𝓟𝓾𝓻𝓲𝓯𝓲𝓮𝓻 𝓸𝓯 𝓼𝓲𝓷𝓷𝓮𝓻𝓼 𝓲𝓼 𝓽𝓱𝓮 𝓝𝓪𝓪𝓶, 𝓽𝓱𝓮 𝓟𝓾𝓻𝓮 𝓝𝓪𝓶𝓮 𝓸𝓯 𝓽𝓱𝓮 𝓘𝓶𝓶𝓪𝓬𝓾𝓵𝓪𝓽𝓮 𝓛𝓸𝓻𝓭. 𝓣𝓱𝓮 𝓭𝓪𝓻𝓴𝓷𝓮𝓼𝓼 𝓸𝓯 𝓭𝓸𝓾𝓫𝓽 𝓲𝓼 𝓻𝓮𝓶𝓸𝓿𝓮𝓭 𝓫𝔂 𝓽𝓱𝓮 𝓱𝓮𝓪𝓵𝓲𝓷𝓰 𝓸𝓲𝓷𝓽𝓶𝓮𝓷𝓽 𝓸𝓯 𝓽𝓱𝓮 𝓖𝓾𝓻𝓾’𝓼 𝓼𝓹𝓲𝓻𝓲𝓽𝓾𝓪𝓵 𝔀𝓲𝓼𝓭𝓸𝓶. 𝓑𝔂 𝓽𝓱𝓮 𝓱𝓮𝓪𝓵𝓲𝓷𝓰 𝓸𝓲𝓷𝓽𝓶𝓮𝓷𝓽 𝓸𝓯 𝓽𝓱𝓮 𝓖𝓾𝓻𝓾’𝓼 𝓼𝓹𝓲𝓻𝓲𝓽𝓾𝓪𝓵 𝔀𝓲𝓼𝓭𝓸𝓶, 𝓸𝓷𝓮 𝓶𝓮𝓮𝓽𝓼 𝓽𝓱𝓮 𝓘𝓶𝓶𝓪𝓬𝓾𝓵𝓪𝓽𝓮 𝓛𝓸𝓻𝓭 𝓖𝓸𝓭, 𝔀𝓱𝓸 𝓲𝓼 𝓽𝓸𝓽𝓪𝓵𝓵𝔂 𝓹𝓮𝓻𝓿𝓪𝓭𝓲𝓷𝓰 𝓽𝓱𝓮 𝔀𝓪𝓽𝓮𝓻, 𝓽𝓱𝓮 𝓵𝓪𝓷𝓭 𝓪𝓷𝓭 𝓽𝓱𝓮 𝓼𝓴𝔂. 𝓘𝓯 𝓗𝓮 𝓭𝔀𝓮𝓵𝓵𝓼 𝔀𝓲𝓽𝓱𝓲𝓷 𝓽𝓱𝓮 𝓱𝓮𝓪𝓻𝓽, 𝓯𝓸𝓻 𝓮𝓿𝓮𝓷 𝓪𝓷 𝓲𝓷𝓼𝓽𝓪𝓷𝓽, 𝓼𝓸𝓻𝓻𝓸𝔀𝓼 𝓪𝓻𝓮 𝓯𝓸𝓻𝓰𝓸𝓽𝓽𝓮𝓷. 𝓣𝓱𝓮 𝔀𝓲𝓼𝓭𝓸𝓶 𝓸𝓯 𝓽𝓱𝓮 𝓪𝓵𝓵-𝓹𝓸𝔀𝓮𝓻𝓯𝓾𝓵 𝓛𝓸𝓻𝓭 𝓪𝓷𝓭 𝓜𝓪𝓼𝓽𝓮𝓻 𝓲𝓼 𝓲𝓷𝓬𝓸𝓶𝓹𝓻𝓮𝓱𝓮𝓷𝓼𝓲𝓫𝓵𝓮; 𝓗𝓮 𝓲𝓼 𝓽𝓱𝓮 𝓓𝓮𝓼𝓽𝓻𝓸𝔂𝓮𝓻 𝓸𝓯 𝓽𝓱𝓮 𝓯𝓮𝓪𝓻𝓼 𝓸𝓯 𝓪𝓵𝓵. 𝓟𝓻𝓪𝔂𝓼 𝓝𝓪𝓷𝓪𝓴, 𝓘 𝓶𝓮𝓭𝓲𝓽𝓪𝓽𝓮 𝓸𝓷 𝓽𝓱𝓮 𝓛𝓸𝓻𝓭’𝓼 𝓵𝓸𝓽𝓾𝓼 𝓯𝓮𝓮𝓽. 𝓣𝓱𝓮 𝓟𝓾𝓻𝓲𝓯𝓲𝓮𝓻 𝓸𝓯 𝓼𝓲𝓷𝓷𝓮𝓻𝓼 𝓲𝓼 𝓽𝓱𝓮 𝓝𝓪𝓪𝓶, 𝓽𝓱𝓮 𝓟𝓾𝓻𝓮 𝓝𝓪𝓶𝓮 𝓸𝓯 𝓽𝓱𝓮 𝓘𝓶𝓶𝓪𝓬𝓾𝓵𝓪𝓽𝓮 𝓛𝓸𝓻𝓭. || 2 || 𝓘 𝓱𝓪𝓿𝓮 𝓰𝓻𝓪𝓼𝓹𝓮𝓭 𝓽𝓱𝓮 𝓹𝓻𝓸𝓽𝓮𝓬𝓽𝓲𝓸𝓷 𝓸𝓯 𝓽𝓱𝓮 𝓶𝓮𝓻𝓬𝓲𝓯𝓾𝓵 𝓛𝓸𝓻𝓭, 𝓽𝓱𝓮 𝓢𝓾𝓼𝓽𝓪𝓲𝓷𝓮𝓻 𝓸𝓯 𝓽𝓱𝓮 𝓤𝓷𝓲𝓿𝓮𝓻𝓼𝓮, 𝓽𝓱𝓮 𝓽𝓻𝓮𝓪𝓼𝓾𝓻𝓮 𝓸𝓯 𝓰𝓻𝓪𝓬𝓮. 𝓘 𝓽𝓪𝓴𝓮 𝓽𝓱𝓮 𝓼𝓾𝓹𝓹𝓸𝓻𝓽 𝓸𝓯 𝓨𝓸𝓾𝓻 𝓵𝓸𝓽𝓾𝓼 𝓯𝓮𝓮𝓽, 𝓪𝓷𝓭 𝓲𝓷 𝓽𝓱𝓮 𝓹𝓻𝓸𝓽𝓮𝓬𝓽𝓲𝓸𝓷 𝓸𝓯 𝓨𝓸𝓾𝓻 𝓢𝓪𝓷𝓬𝓽𝓾𝓪𝓻𝔂, 𝓘 𝓪𝓽𝓽𝓪𝓲𝓷 𝓹𝓮𝓻𝓯𝓮𝓬𝓽𝓲𝓸𝓷. 𝓣𝓱𝓮 𝓛𝓸𝓻𝓭’𝓼 𝓵𝓸𝓽𝓾𝓼 𝓯𝓮𝓮𝓽 𝓪𝓻𝓮 𝓽𝓱𝓮 𝓬𝓪𝓾𝓼𝓮 𝓸𝓯 𝓬𝓪𝓾𝓼𝓮𝓼; 𝓽𝓱𝓮 𝓛𝓸𝓻𝓭 𝓜𝓪𝓼𝓽𝓮𝓻 𝓼𝓪𝓿𝓮𝓼 𝓮𝓿𝓮𝓷 𝓽𝓱𝓮 𝓼𝓲𝓷𝓷𝓮𝓻𝓼. 𝓢𝓸 𝓶𝓪𝓷𝔂 𝓪𝓻𝓮 𝓼𝓪𝓿𝓮𝓭; 𝓽𝓱𝓮𝔂 𝓬𝓻𝓸𝓼𝓼 𝓸𝓿𝓮𝓻 𝓽𝓱𝓮 𝓽𝓮𝓻𝓻𝓲𝓯𝔂𝓲𝓷𝓰 𝔀𝓸𝓻𝓵𝓭-𝓸𝓬𝓮𝓪𝓷, 𝓬𝓸𝓷𝓽𝓮𝓶𝓹𝓵𝓪𝓽𝓲𝓷𝓰 𝓽𝓱𝓮 𝓝𝓪𝓪𝓶, 𝓽𝓱𝓮 𝓝𝓪𝓶𝓮 𝓸𝓯 𝓽𝓱𝓮 𝓛𝓸𝓻𝓭. 𝓘𝓷 𝓽𝓱𝓮 𝓫𝓮𝓰𝓲𝓷𝓷𝓲𝓷𝓰 𝓪𝓷𝓭 𝓲𝓷 𝓽𝓱𝓮 𝓮𝓷𝓭, 𝓬𝓸𝓾𝓷𝓽𝓵𝓮𝓼𝓼 𝓪𝓻𝓮 𝓽𝓱𝓸𝓼𝓮 𝔀𝓱𝓸 𝓼𝓮𝓮𝓴 𝓽𝓱𝓮 𝓛𝓸𝓻𝓭. 𝓘 𝓱𝓪𝓿𝓮 𝓱𝓮𝓪𝓻𝓭 𝓽𝓱𝓪𝓽 𝓽𝓱𝓮 𝓢𝓸𝓬𝓲𝓮𝓽𝔂 𝓸𝓯 𝓽𝓱𝓮 𝓢𝓪𝓲𝓷𝓽𝓼 𝓲𝓼 𝓽𝓱𝓮 𝔀𝓪𝔂 𝓽𝓸 𝓼𝓪𝓵𝓿𝓪𝓽𝓲𝓸𝓷. 𝓟𝓻𝓪𝔂𝓼 𝓝𝓪𝓷𝓪𝓴, 𝓘 𝓶𝓮𝓭𝓲𝓽𝓪𝓽𝓮 𝓸𝓷 𝓽𝓱𝓮 𝓛𝓸𝓻𝓭’𝓼 𝓵𝓸𝓽𝓾𝓼 𝓯𝓮𝓮𝓽, 𝓪𝓷𝓭 𝓰𝓻𝓪𝓼𝓹 𝓽𝓱𝓮 𝓹𝓻𝓸𝓽𝓮𝓬𝓽𝓲𝓸𝓷 𝓸𝓯 𝓽𝓱𝓮 𝓛𝓸𝓻𝓭 𝓸𝓯 𝓽𝓱𝓮 𝓤𝓷𝓲𝓿𝓮𝓻𝓼𝓮, 𝓽𝓱𝓮 𝓶𝓮𝓻𝓬𝓲𝓯𝓾𝓵, 𝓽𝓱𝓮 𝓸𝓬𝓮𝓪𝓷 𝓸𝓯 𝓴𝓲𝓷𝓭𝓷𝓮𝓼𝓼. || 3 || 𝓣𝓱𝓮 𝓛𝓸𝓻𝓭 𝓲𝓼 𝓽𝓱𝓮 𝓛𝓸𝓿𝓮𝓻 𝓸𝓯 𝓗𝓲𝓼 𝓭𝓮𝓿𝓸𝓽𝓮𝓮𝓼; 𝓽𝓱𝓲𝓼 𝓲𝓼 𝓗𝓲𝓼 𝓷𝓪𝓽𝓾𝓻𝓪𝓵 𝔀𝓪𝔂. 𝓦𝓱𝓮𝓻𝓮𝓿𝓮𝓻 𝓽𝓱𝓮 𝓢𝓪𝓲𝓷𝓽𝓼 𝔀𝓸𝓻𝓼𝓱𝓲𝓹 𝓽𝓱𝓮 𝓛𝓸𝓻𝓭 𝓲𝓷 𝓪𝓭𝓸𝓻𝓪𝓽𝓲𝓸𝓷, 𝓽𝓱𝓮𝓻𝓮 𝓗𝓮 𝓲𝓼 𝓻𝓮𝓿𝓮𝓪𝓵𝓮𝓭. 𝓖𝓸𝓭 𝓫𝓵𝓮𝓷𝓭𝓼 𝓗𝓲𝓶𝓼𝓮𝓵𝓯 𝔀𝓲𝓽𝓱 𝓗𝓲𝓼 𝓭𝓮𝓿𝓸𝓽𝓮𝓮𝓼 𝓲𝓷 𝓗𝓲𝓼 𝓷𝓪𝓽𝓾𝓻𝓪𝓵 𝔀𝓪𝔂, 𝓪𝓷𝓭 𝓻𝓮𝓼𝓸𝓵𝓿𝓮𝓼 𝓽𝓱𝓮𝓲𝓻 𝓪𝓯𝓯𝓪𝓲𝓻𝓼. 𝓘𝓷 𝓽𝓱𝓮 𝓮𝓬𝓼𝓽𝓪𝓼𝔂 𝓸𝓯 𝓽𝓱𝓮 𝓛𝓸𝓻𝓭’𝓼 𝓟𝓻𝓪𝓲𝓼𝓮𝓼, 𝓽𝓱𝓮𝔂 𝓸𝓫𝓽𝓪𝓲𝓷 𝓼𝓾𝓹𝓻𝓮𝓶𝓮 𝓳𝓸𝔂, 𝓪𝓷𝓭 𝓯𝓸𝓻𝓰𝓮𝓽 𝓪𝓵𝓵 𝓽𝓱𝓮𝓲𝓻 𝓼𝓸𝓻𝓻𝓸𝔀𝓼. 𝓣𝓱𝓮 𝓫𝓻𝓲𝓵𝓵𝓲𝓪𝓷𝓽 𝓯𝓵𝓪𝓼𝓱 𝓸𝓯 𝓽𝓱𝓮 𝓞𝓷𝓮 𝓛𝓸𝓻𝓭 𝓲𝓼 𝓻𝓮𝓿𝓮𝓪𝓵𝓮𝓭 𝓽𝓸 𝓽𝓱𝓮𝓶 — 𝓽𝓱𝓮𝔂 𝓫𝓮𝓱𝓸𝓵𝓭 𝓗𝓲𝓶 𝓲𝓷 𝓽𝓱𝓮 𝓽𝓮𝓷 𝓭𝓲𝓻𝓮𝓬𝓽𝓲𝓸𝓷𝓼. 𝓟𝓻𝓪𝔂𝓼 𝓝𝓪𝓷𝓪𝓴, 𝓘 𝓶𝓮𝓭𝓲𝓽𝓪𝓽𝓮 𝓸𝓷 𝓽𝓱𝓮 𝓛𝓸𝓻𝓭’𝓼 𝓵𝓸𝓽𝓾𝓼 𝓯𝓮𝓮𝓽; 𝓽𝓱𝓮 𝓛𝓸𝓻𝓭 𝓲𝓼 𝓽𝓱𝓮 𝓛𝓸𝓿𝓮𝓻 𝓸𝓯 𝓗𝓲𝓼 𝓭𝓮𝓿𝓸𝓽𝓮𝓮𝓼; 𝓽𝓱𝓲𝓼 𝓲𝓼 𝓗𝓲𝓼 𝓷𝓪𝓽𝓾𝓻𝓪𝓵 𝔀𝓪𝔂. || 4 || 3 || 6 ||

𝓣𝓾𝓮𝓼𝓭𝓪𝔂, 11𝓽𝓱 𝓙𝓪𝔂𝓽’𝓱 (𝓢𝓪𝓶𝓿𝓪𝓽 554 𝓝𝓪𝓷𝓪𝓴𝓼𝓱𝓪𝓱𝓲) 𝓟𝓪𝓰𝓮: 456

Leave a Reply