Ahisas-e-Alvida Farewell Ceremony at KMV
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਦੇ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੇ ਅੰਤਰਗਤ ਆਪਣੀ ਪੜ੍ਹਾਈ ਮੁਕੰਮਲ ਕਰਕੇ ਜਾ ਰਹੀਆਂ 8 ਬੀ.ਵਾਕ ਕੋਰਸਿਜ਼ ਦੀਆਂ ਵਿਦਿਆਰਥਣਾਂ ਦੇ ਲਈ ਅਹਿਸਾਸ-ਏ-ਅਲਵਿਦਾ ਵਿਦਾਇਗੀ ਸਮਾਰੋਗ ਦਾ ਆਯੋਜਨ ਕੀਤਾ ਗਿਆ।
ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਪ੍ਰੋਗ੍ਰਾਮ ਵਿੱਚ ਸ਼ਿਰਕਤ ਕਰਦੇ ਹੋਏ ਸਮੂਹ ਵਿਦਿਆਰਥਣਾਂ ਨੂੰ ਆਪਣੇ ਜੀਵਨ ਵਿੱਚ ਇੱਛਤ ਮੁਕਾਮ ਹਾਸਿਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਿਰਧਾਰਤ ਟੀਚੇ ਦੀ ਪ੍ਰਾਪਤੀ ਲਈ ਨਿਰੰਤਰ ਜੀਵਨ ਵਿੱਚ ਅੱਗੇ ਵੱਧਦੇ ਰਹਿਣ ਵਿੱਚ ਪ੍ਰੇਰਣਾ ਦੇਣ ਦੇ ਨਾਲ-ਨਾਲ ਉਹਨਾਂ ਸਮੂਹ ਵਿਦਿਆਰਥਣਾਂ ਨੂੰ ਆਪਣੇ ਹੁਨਰ ਨੂੰ ਪਛਾਣਦੇ ਹੋਏ ਪੂਰੀ ਸਾਰਥਕਤਾ ਅਤੇ ਮਿਹਨਤ ਨਾਲ ਆਪਣੀ ਰੁਚੀ ਅਧਾਰਿਤ ਖੇਤਰ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਅਜਿਹੇ ਕੰਮ ਕਰਨ ਲਈ ਜਿਸ ਨਾਲ ਉਹਨਾਂ ਦੀ ਖੁਦ ਦੀ ਵੀ ਪਛਾਣ ਬਣੇ ਅਤੇ ਮਾਪਿਆਂ ਅਤੇ ਕੇ.ਐਮ.ਵੀ. ਦੇ ਸਨਮਾਨ ਨੂੰ ਵੀ ਚਾਰ ਚੰਨ ਲਗ ਸਕਣ।
ਇਸਦੇ ਨਾਲ ਉਹਨਾਂ ਨੇ ਮੌਜੂਦਾ ਸਮੇਂ ਵਿੱਚ ਕੌਸ਼ਲ ਤੇ ਅਧਾਰਿਤ ਸਿੱਖਿਆ ਤੇ ਮਹੱਤਵ ਨੂੰ ਦਰਸਾਉਣ ਦੇ ਨਾਲ-ਨਾਲ ਇਸ ਦੇ ਨਾਲ ਰੋਜ਼ਗਾਰ ਦੇ ਖੁਲਦੇ ਸ਼ਾਨਦਾਰ ਮਾਰਗ ਅਤੇ ਉਦਮੀ ਬਣਨ ਵਾਲੇ ਵਿਸਥਾਰ ਸਹਿਤ ਗੱਲ ਕੀਤੀ। ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਵਿਦਾ ਹੋ ਰਹੀਆਂ ਵਿਦਿਆਰਥਣਾਂ ਲਈ ਮੰਨੋਰੰਜਨ ਭਰਪੂਰ ਖੇਡਾਂ ਦੇ ਨਾਲ-ਨਾਲ ਡਾਂਸ ਪਰਫਾਰਮੈਂਸ ਅਤੇ ਗੀਤ ਪੇਸ਼ ਕੀਤੇ।
ਇਸ ਮੌਕੇ ਆਯੋਜਿਤ ਹੋਏ ਮਾਡਲਿੰਗ ਰਾਊੰਡਸ ਸਭ ਦੀ ਖਿੱਚ ਦਾ ਕੇਂਦਰ ਰਹੇ। ਇਸਦੇ ਨਾਲ ਹੀ ਵਿਦਾ ਹੋ ਰਹੀਆਂ ਵਿਦਿਆਰਥਣਾਂ ਨੇ ਕੇ.ਐਮ.ਵੀ. ਵਿਖੇ ਬਿਤਾਏ ਹੋਏ ਪਲਾਂ ਨੂੰ ਖੂਬਸੂਰਤ ਵੀਡਿਓ, ਗੀਤਾਂ ਅਤੇ ਆਪਣੇ ਬੋਲਾਂ ਨਾਲ ਪ੍ਰਗਟਾਅ ਕੇ ਮਾਹੌਲ ਵਿੱਚ ਭਾਵੁਕਤਾ ਪੈਦਾ ਕੀਤਾ। ਇਹਨਾਂ ਸਭ ਗਤੀਵਿਧੀਆਂ ਵਿੱਚ 350 ਤੋਂ ਵੱਧ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸਾਹ ਨਾਲ ਭਾਗ ਲਿਆ। ਜ਼ਿੰਦਗੀ ਚ ਅੱਗੇ ਵੱਧਣ ਦੀ ਚਾਹ ਅਤੇ ਆਪਣਿਆ ਤੋਂ ਪਿਆਰ ਅਤੇ ਆਸ਼ੀਰਵਾਦ ਪ੍ਰਾਪਤ ਕਰਦਿਆਂ ਹੋਇਆਂ ਵਿਦਾ ਹੋ ਰਹੀਆਂ ਵਿਦਿਆਰਥਣਾਂ ਵਿਚੋਂ ਈਸ਼ਾ, ਬੀ.ਵਾਕ ਟੈਕਸਟਾਇਲ ਡਿਜ਼ਾਈਨ ਐੰਡ ਅਪੈਰਲ ਟੈਕਨਾਲੋਜੀ ਨੂੰ ਮਿਸ ਫੇਅਰਵੈਲ ਚੁਣਿਆ ਗਿਆ। ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਹੋਇਆਂ ਇਸ ਸਫਲ ਆਯੋਜਨ ਦੇ ਲਈ ਡਾ. ਗੋਪੀ ਸ਼ਰਮਾ, ਡਾਇਰੈਕਟਰ ਅਤੇ ਸਮੂਹ ਕੌਸ਼ਲ ਕੇਂਦਰ ਦੇ ਸਟਾਫ ਦੁਆਰਾ ਕੀਤੇ ਗਏ ਯਤਨਾ ਦੀ ਭਰਪੂਰ ਸ਼ਲਾਘਾ ਕੀਤੀ।