Trials for Sports Wing at State School of Sports Jalandhar
ਜ਼ਿਲਾ ਪੱਧਰੀ ਟਰਾਇਲ 27 ਅਤੇ 28 ਮਈ ਨੂੰ
ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ: ਮੀਤ ਹੇਅਰ
ਚੰਡੀਗੜ, 21 ਮਈ (ਕੇਸਰੀ ਨਿਊਜ਼ ਨੈੱਟਵਰਕ)- ਖੇਡ ਵਿਭਾਗ ਵੱਲੋਂ ਸਕੂਲਾਂ ਦੇ ਵੱਖ- ਵੱਖ ਸਪੋਰਟਸ ਵਿੰਗਾਂ ਵਿਚ ਦਾਖਲਾ ਲੈਣ ਲਈ ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਲਈ ਟਰਾਇਲ ਲਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸਟੇਟ ਸਕੂਲ ਆਫ ਸਪੋਰਟਸ, ਜਲੰਧਰ (ਰਿਹਾਇਸ਼ੀ) ਦੇ ਵਿੰਗ ਲਈ ਟਰਾਇਲ 25 ਅਤੇ 26 ਮਈ, 2022 ਨੂੰ ਹੋਣਗੇ ਜਦਕਿ ਸਾਰੇ ਜ਼ਿਲਿਆਂ ਦੱਥੇ ਜ਼ਿਲਾ ਪੱਧਰ (ਰਿਹਾਇਸ਼ੀ ਤੇ ਡੇਅ ਸਕਾਲਰ) ਨਾਲ ਸਬੰਧ ਵਿੰਗਾਂ ਦੇ ਟਰਾਇਲ 27 ਅਤੇ 28 ਮਈ, 2022 ਨੂੰ ਕਰਵਾਏ ਜਾਣਗੇ।
ਸ੍ਰੀ ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸੇ ਟੀਚੇ ਨੂੰ ਮੁੱਖ ਰੱਖਦਿਆਂ ਉਨਾਂ ਨੇ ਵੱਖ-ਵੱਖ ਸਕੂਲਾਂ ਅਤੇ ਖੇਡ ਕੰਪਲੈਕਸਾਂ ਦਾ ਦੌਰਾ ਕਰ ਕੇ ਜ਼ਮੀਨੀ ਹਕੀਕਤਾਂ ਦੇਖੀਆਂ। ਇਸੇ ਫੀਡਬੈਕ ਦੇ ਆਧਾਰ ਉੱਤੇ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿੱਚ ਜਿਹੜੀ ਖੇਡ ਦੀ ਮੰਗ ਹੈ ਅਤੇ ਖਿਡਾਰੀਆਂ ਦੀ ਗਿਣਤੀ ਹੈ, ਉਸ ਹਿਸਾਬ ਨਾਲ ਵਿੰਗ ਅਲਾਟ ਕੀਤੇ ਜਾ ਰਹੇ ਹਨ।