Latest news
ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸੁਰਿੰਦਰ ਪਾਲ ਵਲੋਂ ਗੈਸਟ ਲੈਕਚਰ ਬਾਦਲਕਿਆਂ ਨੂੰ ਆਕਸੀਜਨ ਦੇਣ ਲਈ ਹੈ ਗੱਠਜੋੜ ਦਾ ਖ਼ਿਆਲੀ ਪਲਾਉ : ਪ੍ਰੋ: ਸਰਚਾਂਦ ਸਿੰਘ ਖਿਆਲਾ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਬਾਦਲਕੇ ਸਵੈ-ਪੜਚੋਲ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਬੈਗ ਵਿੱਚੋਂ ਮਿਲੀ ਲਾਸ਼ ਫੈਲੀ ਸਨਸਨੀ मुख्यमंत्री मनोहर लाल ने हांसी में बाबा बंदा सिंह बहादुर की स्मृति में आयोजित वार्षिक दीवान में टेका...

ਕੇਸਰੀ ਵਿਰਾਸਤ

ਅੱਜ ਦਾ ਹੁਕਮਨਾਮਾ 22 ਮਈ 2022 ਐਤਵਾਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ

 

        sri mukhwak 22 may 2022 sunday harmandir sahib

                                                     ਸੋਰਠਿ ਮਹਲਾ 5 ॥
ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥1॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥1॥ ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥2॥21॥49॥ 
ਐਤਵਾਰ, 9 ਜੇਠ (ਸੰਮਤ 554 ਨਾਨਕਸ਼ਾਹੀ) (ਅੰਗ: 620)

                                                        ਸੋਰਠਿ ਮਹਲਾ 5 ॥
ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ ।1।(ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ । ਹੇ ਭਾਈ! ਗੁਰੂ ਦੀ ਸੰਗਤਿ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ।1।(ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ, ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ । ਹੇ ਨਾਨਕ! (ਆਖ—) ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ) । ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ ।2।21।49।

advertise with kesari virasat
advertise with kesari virasat

                                      𝕊𝕆ℝ𝔸𝕋’ℍ, 𝔽𝕀𝔽𝕋ℍ 𝕄𝔼ℍ𝕃:
𝕄𝕪 𝕋𝕣𝕦𝕖 𝔾𝕦𝕣𝕦 𝕚𝕤 𝕞𝕪 𝕊𝕒𝕧𝕚𝕠𝕣 𝕒𝕟𝕕 ℙ𝕣𝕠𝕥𝕖𝕔𝕥𝕠𝕣. 𝕊𝕙𝕠𝕨𝕖𝕣𝕚𝕟𝕘 𝕦𝕤 𝕨𝕚𝕥𝕙 ℍ𝕚𝕤 𝕄𝕖𝕣𝕔𝕪 𝕒𝕟𝕕 𝔾𝕣𝕒𝕔𝕖, 𝔾𝕠𝕕 𝕖𝕩𝕥𝕖𝕟𝕕𝕖𝕕 ℍ𝕚𝕤 ℍ𝕒𝕟𝕕, 𝕒𝕟𝕕 𝕤𝕒𝕧𝕖𝕕 ℍ𝕒𝕣𝕘𝕠𝕓𝕚𝕟𝕕, 𝕨𝕙𝕠 𝕚𝕤 𝕟𝕠𝕨 𝕤𝕒𝕗𝕖 𝕒𝕟𝕕 𝕤𝕖𝕔𝕦𝕣𝕖. || 𝟙 || ℙ𝕒𝕦𝕤𝕖 || 𝕋𝕙𝕖 𝕗𝕖𝕧𝕖𝕣 𝕚𝕤 𝕘𝕠𝕟𝕖 — 𝔾𝕠𝕕 ℍ𝕚𝕞𝕤𝕖𝕝𝕗 𝕖𝕣𝕒𝕕𝕚𝕔𝕒𝕥𝕖𝕕 𝕚𝕥, 𝕒𝕟𝕕 𝕡𝕣𝕖𝕤𝕖𝕣𝕧𝕖𝕕 𝕥𝕙𝕖 𝕙𝕠𝕟𝕠𝕣 𝕠𝕗 ℍ𝕚𝕤 𝕤𝕖𝕣𝕧𝕒𝕟𝕥. 𝕀 𝕙𝕒𝕧𝕖 𝕠𝕓𝕥𝕒𝕚𝕟𝕖𝕕 𝕒𝕝𝕝 𝕓𝕝𝕖𝕤𝕤𝕚𝕟𝕘𝕤 𝕗𝕣𝕠𝕞 𝕥𝕙𝕖 𝕊𝕒𝕒𝕕𝕙 𝕊𝕒𝕟𝕘𝕒𝕥, 𝕥𝕙𝕖 ℂ𝕠𝕞𝕡𝕒𝕟𝕪 𝕠𝕗 𝕥𝕙𝕖 ℍ𝕠𝕝𝕪; 𝕀 𝕒𝕞 𝕒 𝕤𝕒𝕔𝕣𝕚𝕗𝕚𝕔𝕖 𝕥𝕠 𝕥𝕙𝕖 𝕋𝕣𝕦𝕖 𝔾𝕦𝕣𝕦. || 𝟙 || 𝔾𝕠𝕕 𝕙𝕒𝕤 𝕤𝕒𝕧𝕖𝕕 𝕞𝕖, 𝕓𝕠𝕥𝕙 𝕙𝕖𝕣𝕖 𝕒𝕟𝕕 𝕙𝕖𝕣𝕖𝕒𝕗𝕥𝕖𝕣. ℍ𝕖 𝕙𝕒𝕤 𝕟𝕠𝕥 𝕥𝕒𝕜𝕖𝕟 𝕞𝕪 𝕞𝕖𝕣𝕚𝕥𝕤 𝕒𝕟𝕕 𝕕𝕖𝕞𝕖𝕣𝕚𝕥𝕤 𝕚𝕟𝕥𝕠 𝕒𝕔𝕔𝕠𝕦𝕟𝕥. 𝕐𝕠𝕦𝕣 𝕎𝕠𝕣𝕕 𝕚𝕤 𝕖𝕥𝕖𝕣𝕟𝕒𝕝, 𝕆 𝔾𝕦𝕣𝕦 ℕ𝕒𝕟𝕒𝕜; 𝕐𝕠𝕦 𝕡𝕝𝕒𝕔𝕖𝕕 𝕐𝕠𝕦𝕣 ℍ𝕒𝕟𝕕 𝕠𝕗 𝕓𝕝𝕖𝕤𝕤𝕚𝕟𝕘 𝕦𝕡𝕠𝕟 𝕞𝕪 𝕗𝕠𝕣𝕖𝕙𝕖𝕒𝕕. || 𝟚 || 𝟚𝟙 || 𝟜𝟡 ||

𝕊𝕦𝕟𝕕𝕒𝕪, 𝟡𝕥𝕙 𝕁𝕒𝕪𝕥’𝕙 (𝕊𝕒𝕞𝕧𝕒𝕥 𝟝𝟝𝟜 ℕ𝕒𝕟𝕒𝕜𝕤𝕙𝕒𝕙𝕚) (ℙ𝕒𝕘𝕖: 𝟞𝟚𝟘)

Leave a Reply

Your email address will not be published.