KMV The students took part in the creative and artistic competitions conducted at the school with full enthusiasm and enthusiasm
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਵਿਦਿਆਰਥਣਾਂ ਲਈ ਸਦਾ ਅਜਿਹੀਆਂ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ ਜਿਨ੍ਹਾਂ ਰਾਹੀਂ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਦੇ ਅਤੇ ਸੰਵਾਰਦੇ ਹੋਏ ਸਰਵਪੱਖੀ ਵਿਕਾਸ ਕੀਤਾ ਜਾ ਸਕੇ।
ਇਸ ਹੀ ਕੜੀ ਦੇ ਤਹਿਤ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਪੰਜਾਬੀ ਦੁਆਰਾ ਕੈਲੀਗ੍ਰਾਫੀ, ਕਵਿਤਾ ਲੇਖਣ, ਕਹਾਣੀ ਲੇਖਣ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਆਦਿ ਜਿਹੇ ਵੱਖ-ਵੱਖ ਰਚਨਾਤਮਕ ਅਤੇ ਕਲਾਤਮਕ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਦੇ ਵਿੱਚ ਵਿਦਿਆਲਾ ਦੇ ਵੱਖ-ਵੱਖ ਵਿਭਾਗਾਂ ਤੋਂ 150 ਤੋਂ ਵੱਧ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਆਪਣੀ ਪ੍ਰਤਿਭਾ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ।
ਵਿਦਿਆਰਥਣਾਂ ਸ਼ਰਨਜੀਤ ਕੌਰ, ਕਮਲਜੀਤ, ਸੁਨੀਤਾ ਅਤੇ ਮਨਪ੍ਰੀਤ ਵੱਲੋਂ ਕਾਲਜ ਵਿੱਚ ਬਿਤਾਏ ਹੋਏ ਆਪਣੀ ਯਾਦਗਾਰੀ ਪਲਾਂ ਨੂੰ ਆਪਣੀ ਕਲਮ ਰਾਹੀਂ ਸਭ ਨਾਲ ਸਾਂਝਾ ਕਰਦੇ ਹੋਏ ਆਪਣੀ ਭਾਵੁਕ ਜਜ਼ਬਾਤਾਂ ਨੂੰ ਪੇਸ਼ ਕੀਤਾ।
ਪੋਸਟਰ ਮੇਕਿੰਗ ਮੁਕਾਬਲਿਆਂ ਦੇ ਵਿੱਚੋਂ ਪਹਿਲਾ ਸਥਾਨ ਪਲਕ ਸ਼ਰਮਾ ਨੂੰ ਦੂਸਰੇ ਸਥਾਨ ਦਮਿਕਾ ਨੂੰ ਅਤੇ ਤੀਸਰਾ ਸਥਾਨ ਸਿਮਰਨ ਅਤੇ ਮੁਸਕਾਨ ਨੇ ਹਾਸਿਲ ਕੀਤਾ ਅਤੇ ਰੇਨੂੰ ਬਾਲਾ ਅਤੇ ਪਵਨੀਤ ਕੌਰ ਨੂੰ ਹੌਸਲਾ ਅਫ਼ਜ਼ਾਈ ਇਨਾਮ ਪ੍ਰਦਾਨ ਕੀਤੇ ਗਏ।
ਇਸ ਦੇ ਨਾਲ ਹੀ ਸਲੋਗਨ ਰਾਈਟਿੰਗ ਮੁਕਾਬਲਿਆਂ ਵਿੱਚੋਂ ਸ਼ਿਵਾਨੀ ਪਹਿਲੇ, ਮਹਿਕਪ੍ਰੀਤ ਦੂਸਰੇ, ਮਨਪ੍ਰੀਤ ਤੀਸਰੇ ਅਤੇ ਹਰਮਨਪ੍ਰੀਤ ਕੌਰ ਹੌਸਲਾ ਅਫ਼ਜ਼ਾਈ ਇਨਾਮ ਦੀ ਹੱਕਦਾਰ ਬਣੀ। ਕਵਿਤਾ ਲੇਖਣ ਮੁਕਾਬਲਿਆਂ ਵਿੱਚੋਂ ਜਿੱਥੇ ਪਹਿਲਾ ਸਥਾਨ ਕੋਮਲ ਸ਼ਰਮਾ ਅਤੇ ਪਲਕ ਨੂੰ ਹਾਸਿਲ ਹੋਇਆ ਉੱਥੇ ਨਾਲ ਹੀ ਦੂਸਰੇ ਸਥਾਨ ਦੇ ਲਈ ਮੁਸਕਾਨ, ਸਿਮਰਨਜੀਤ ਅਤੇ ਨਵਪ੍ਰੀਤ ਕੌਰ ਨੂੰ ਚੁਣਿਆ ਗਿਆ ਜਦਕਿ ਤੀਸਰੇ ਸਥਾਨ ‘ਤੇ ਸੁਨੀਤਾ ਅਤੇ ਚੇਤਨਜੀਤ ਕੌਰ ਰਹੀਆਂ।ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚੋਂ ਹੌਸਲਾ ਅਫ਼ਜ਼ਾਈ ਇਨਾਮ ਸੁਖਮਨਪ੍ਰੀਤ ਨੂੰ ਹਾਸਿਲ ਹੋਇਆ।
ਕੈਲੀਗ੍ਰਾਫੀ ਮੁਕਾਬਲਿਆਂ ਵਿਚੋਂ ਤਨੀਸ਼ਾ ਅਤੇ ਪ੍ਰਤਿਭਾ ਪਹਿਲੇ, ਮਨਪ੍ਰੀਤ ਕੌਰ,ਨਵਦੀਪ ਕੌਰ ਅਤੇ ਸਰਬਜੀਤ ਕੌਰ ਦੂਸਰੇ ਅਤੇ ਹਰਲੀਨ ਕੌਰ ਅਤੇ ਸੀਮਾ ਤੀਸਰੇ ਸਥਾਨ ‘ਤੇ ਰਹੀਆਂ। ਇਸ ਦੇ ਨਾਲ ਹੀ ਕਹਾਣੀ ਲੇਖਣ ਮੁਕਾਬਲਿਆਂ ਦੇ ਵਿੱਚੋਂ ਕੋਮਲਪ੍ਰੀਤ ਕੌਰ ਅਤੇ ਮਨਜੋਤ ਕੌਰ ਨੂੰ ਪਹਿਲਾ, ਰੋਜ਼ੀ ਨੂੰ ਦੂਸਰਾ ਅਤੇ ਖੁਸ਼ੀ ਨੂੰ ਤੀਸਰਾ ਸਥਾਨ ਹਾਸਿਲ ਹੋਇਆ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ‘ਤੇ ਸੰਬੋਧਿਤ ਹੁੰਦੇ ਹੋਏ ਸਮੂਹ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਕਿਹਾ ਕਿ ਵਿਦਿਆਲਾ ਵਿਖੇ ਹਮੇਸ਼ਾ ਆਪਣੀਆਂ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਨੂੰ ਕੇਂਦਰ ਵਿਚ ਰੱਖਦੇ ਹੋਏ ਸਮੇਂ ਦਰ ਸਮੇਂ ਅਜਿਹੀਆਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ ਜਿਨ੍ਹਾਂ ਨਾਲ ਉਨ੍ਹਾਂ ਨੂੰ ਆਤਮਵਿਸ਼ਵਾਸ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੀ ਪ੍ਰਤਿਭਾ ਨੂੰ ਇੱਕ ਉੱਤਮ ਮੰਚ ਪ੍ਰਦਾਨ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ ਦੇ ਸਫਲ ਆਯੋਜਨ ਦੇ ਲਈ ਡਾ. ਇਕਬਾਲ ਕੌਰ, ਮੁਖੀ, ਪੰਜਾਬੀ ਵਿਭਾਗ, ਡਾ. ਹਰਪ੍ਰੀਤ ਕੌਰ ਅਤੇ ਸਮੂਹ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ।