KESARI VIRASAT

Latest news
ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ
You are currently viewing Chandigarh kisan andolan breaking: ਮੋਹਾਲੀ ਪੁਲਿਸ ਦੇ ਬੈਰੀਕੇਡ ਤੋੜ ਕਿਸਾਨ ਚੰਡੀਗੜ ਵਲ ਵਧੇ
ਕਿਸਾਨਾ ਨੇ ਤੋੜੇ ਮੋਹਾਲੀ ਪੁਲਿਸ ਦੇ ਬੈਰੀਕੇਡ ਪੁੱਜੇ ਚੰਡੀਗੜ

Chandigarh kisan andolan breaking: ਮੋਹਾਲੀ ਪੁਲਿਸ ਦੇ ਬੈਰੀਕੇਡ ਤੋੜ ਕਿਸਾਨ ਚੰਡੀਗੜ ਵਲ ਵਧੇ


Chandigarh kisan andolan breaking

ਕੇਸਰੀ ਨਿਊਜ਼ ਨੈੱਟਵਰਕ: ਮੋਹਾਲੀ ਪੁਲਿਸ ਵੱਲੋਂ ਕੀਤੀ ਬੈਰੀਕੇਡਿੰਗ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੀ ਕੋਸ਼ਿਸ਼ ਹੋਈ ਸੀ ਪਰ ਮਾਨ ਵਲੋਂ ਕਿਸਾਨਾ ਨਾਲ ਮੀਟਿੰਗ ਦੀ ਥਾਂ ਦਿੱਲੀ ਵਿਚ ਕੇਜਰੀਵਾਲ ਨੂੰ ਮਿਲਣ ਜਾਣ ਦੇ ਪ੍ਰੋਗਰਾਮ ਬਣਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਸਾਨ ਆਗੂਆਂ ਨੇ ਭਰਵਾਂ ਰੋਸ ਜ਼ਾਹਰ ਕੀਤਾ ਸੀ। ਇਸ ਦੌਰਾਨ ਕਿਸਾਨਾਂ ਨੇ ਚੰਡੀਗੜ੍ਹ ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ।

ਪੁਲਿਸ ਨੇ ਰਾਹ ਰੋਕਣ ਲਈ ਵਾਈਪੀਐੱਸ ਚੌਕ ’ਤੇ ਜਬਰਦਸਤ ਬੈਰੀਕੇਡਿੰਗ ਕੀਤੀ ਹੋਈ ਹੈ। ਪੱਕਾ ਮੋਰਚਾ ਲਾਉਣ ਲਈ ਕਿਸਾਨ ਆਪਣੇ ਨਾਲ ਟਰਾਲੀਆਂ ਵਿੱਚ ਰਾਸ਼ਨ ਲਿਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਜਿੱਥੇ ਰਾਹ ਰੋਕੇਗੀ, ਉੱਥੇ ਹੀ ਪੱਕਾ ਮੋਰਚਾ ਲਗਾ ਕੇ ਧਰਨੇ ‘ਤੇ ਬੈਠ ਜਾਣਗੇ।

ਇਸ ਤੋਂ ਪਹਿਲਾਂ ਅੱਜ ਪੰਜਾਬ ਭਰ ਤੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਕਿਸਾਨ ਇੱਥੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਪਹੁੰਚੇ। ਕਿਸਾਨ ਜੈਕਾਰੇ ਛੱਡਦੇ ਹੋਏ ਵੱਡੇ ਕਾਫਲਿਆਂ ਵਿੱਚ ਪੁੱਜੇ। ਕਿਸਾਨਾਂ ਦਾ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਕੂਚ ਕਰਨ ਦਾ ਪ੍ਰੋਗਰਾਮ ਸੀ।

ਗੁਰਦੁਆਰਾ ਅੰਬ ਸਾਹਿਬ ਦੇ ਬਾਹਰ, ਲਾਲ ਬੱਤੀ ਚੌਕ ਫੇਜ-7 ਅਤੇ ਵਾਈਪੀਐਸ ਚੌਕ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ’ਚ ਦਾਖਲੇ ਨੂੰ ਰੋਕਣ ਲਈ ਯੂਟੀ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਹੈ।

Leave a Reply