Latest news
ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸੁਰਿੰਦਰ ਪਾਲ ਵਲੋਂ ਗੈਸਟ ਲੈਕਚਰ ਬਾਦਲਕਿਆਂ ਨੂੰ ਆਕਸੀਜਨ ਦੇਣ ਲਈ ਹੈ ਗੱਠਜੋੜ ਦਾ ਖ਼ਿਆਲੀ ਪਲਾਉ : ਪ੍ਰੋ: ਸਰਚਾਂਦ ਸਿੰਘ ਖਿਆਲਾ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਬਾਦਲਕੇ ਸਵੈ-ਪੜਚੋਲ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਬੈਗ ਵਿੱਚੋਂ ਮਿਲੀ ਲਾਸ਼ ਫੈਲੀ ਸਨਸਨੀ मुख्यमंत्री मनोहर लाल ने हांसी में बाबा बंदा सिंह बहादुर की स्मृति में आयोजित वार्षिक दीवान में टेका...

ਕੇਸਰੀ ਵਿਰਾਸਤ

50 ਸਾਲਾਂ ਦੀ ਮਿਹਨਤ ਨਾਲ ਉਜਾੜ ਪਈਆਂ ਜਮੀਨਾਂ ਨੂੰ ਆਬਾਦ ਕਰਨ ਵਾਲਿਆਂ ਨੂੰ ਸਰਕਾਰ ਉਜਾੜਨ ਉੱਤੇ ਲੱਗੀ

ਪਟਿਆਲਾ (ਕੇਸਰੀ ਨਿਊਜ਼ ਨੈੱਟਵਰਕ KNN)-

ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਮੀਨਾਂ ਤੋਂ ਕਬਜ਼ੇ ਛਡਾਉਣ ਲਈ ਛੇੜੀ ਮੁਹਿੰਮ ਲੋਕਾਂ ਦੇ ਲਈ ਉਜਾੜਾ ਸਕੀਮ ਬਣ ਕੇ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ 40 ਤੋਂ 50 ਸਾਲ ਪਹਿਲਾਂ ਉਜਾੜ ਪਈਆਂ ਜਮੀਨਾਂ ਨੂੰ ਆਬਾਦ ਕੀਤਾ ਗਿਆ ਸੀ। ਪਰ ਅੱਜ ਸਰਕਾਰ ਲੋਕਾਂ ਨੂੰ ਉਜਾੜਨ ਉੱਤੇ ਲੱਗੀ ਹੋਈ ਹੈ।

 

ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਪੰਚਾਇਤ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਫਿਰ ਭਗਵੰਤ ਮਾਨ ਨੂੰ ਵੀ ਮਿਲਿਆ ਜਾਵੇਗਾ, ਜੇ ਸਰਕਾਰ ਫਿਰ ਵੀ ਨਾ ਮੰਨੀ ਤਾਂ ਅਕਾਲੀ ਦਲ ਇਸ ਦੇ ਖਿਲਾਫ ਸੰਘਰਸ਼ ਕਰੇਗਾ ਪਰ ਲੋਕਾਂ ਨੂੰ ਉਜੜਨ ਨਹੀਂ ਦੇਵੇਗੀ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕਹਿ ਰਹੀ ਹੈ ਪਰ ਉਸ ਵਿਚ ਵੱਡੇ ਲੋਕਾਂ ਅਤੇ ਅਧਿਕਾਰੀਆਂ ਦੇ ਨਾਮ ਸਨ ਪਰ ਸਰਕਾਰ ਝੂਠੀ ਸ਼ੌਹਰਤ ਲਈ ਪੂਰੇ ਪੰਜਾਬ ਵਿਚ ਲੋਕਾਂ ਨੂੰ ਉਜਾੜਨ ਲੱਗੀ ਹੋਈ ਹੈ।

advertise with kesari virasat
advertise with kesari virasat

ਉਨ੍ਹਾਂ ਕਿਹਾ ਖਜਾਨਾ ਭਰਨ ਦੇ ਹੋਰ ਵੀ ਤਰੀਕੇ ਹਨ, ਉਹ ਆਪਣੇ ਖਰਚੇ ਵਿਚ ਕਮੀ ਕਰਨ ਜਿਵੇਂ ਗੁਜਰਾਤ ਦੌਰੇ ਉੱਤੇ 44 ਲੱਖ ਤੱਕ਼ ਖਰਚ ਆਇਆ ਸੀ। ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿਖੇ ਲੋਕ ਦਰਬਾਰ ਉੱਤੇ ਬੋਲਦੇ ਹੋਏ ਕਿਹਾ ਕਿ ਡਰਾਮੇਬਾਜੀ ਕਰਕੇ ਇਨ੍ਹਾਂ ਨੇ ਸਰਕਾਰ ਬਣਾਈ ਹੈ।

ਬਿਜਲੀ ਸਮੱਸਿਆ ਨੂੰ ਲੈ ਕੇ ਚੰਦੂਮਾਜਰਾ ਨੇ ਕਿਹਾ ਸਰਕਾਰ ਬਿਜਲੀ ਫਰੰਟ ਉੱਤੇ ਪੁਰੀ ਤਰ੍ਹਾਂ ਫੇਲ ਹੋਈ ਹੈ, ਜਿਹੜੇ ਕਹਿੰਦੇ ਸਨ ਬਿਜਲੀ ਦੇ ਕੱਟ ਨਹੀਂ ਲੱਗਣਗੇ, ਪਰ ਅੱਜ 8 ਤੋਂ 10 ਘੰਟੇ ਤੱਕ ਘਟ ਲੱਗ ਰਹੇ ਹਨ। ਸਰਕਾਰ ਦੀ ਨੀਤੀ ਸਹੀ ਨਾ ਹੋਣ ਕਰਕੇ ਅੱਜ ਪੰਜਾਬ ਦੇ ਇਹ ਹਾਲਤ ਬਣੇ ਹੋਏ ਹਨ।

Leave a Reply

Your email address will not be published.