Latest news
ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸੁਰਿੰਦਰ ਪਾਲ ਵਲੋਂ ਗੈਸਟ ਲੈਕਚਰ ਬਾਦਲਕਿਆਂ ਨੂੰ ਆਕਸੀਜਨ ਦੇਣ ਲਈ ਹੈ ਗੱਠਜੋੜ ਦਾ ਖ਼ਿਆਲੀ ਪਲਾਉ : ਪ੍ਰੋ: ਸਰਚਾਂਦ ਸਿੰਘ ਖਿਆਲਾ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਬਾਦਲਕੇ ਸਵੈ-ਪੜਚੋਲ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਬੈਗ ਵਿੱਚੋਂ ਮਿਲੀ ਲਾਸ਼ ਫੈਲੀ ਸਨਸਨੀ मुख्यमंत्री मनोहर लाल ने हांसी में बाबा बंदा सिंह बहादुर की स्मृति में आयोजित वार्षिक दीवान में टेका...

ਕੇਸਰੀ ਵਿਰਾਸਤ

ਪ੍ਰਾਚੀਨ ਮਹਾਂਰਿਸ਼ੀ ਵੇਦ ਵਿਆਸ ਮੰਦਿਰ ਵਿਖੇ ਸਾਬੀ ਮੰਡਾਰ ਨੇ ਲਗਾਈਆਂ ਖੂਬ ਰੌਣਕਾਂ

Sabi Mandar at Ancient Maharishi Ved Vyas Temple Beas Village Jalandhar

ਇੰਗਲੈਂਡ ਵਾਸੀ ਸ਼ਰਧਾਲੂਆਂ ਨੇ ਲਗਾਇਆ ਭੰਡਾਰਾ

 

ਜਲੰਧਰ, 14 ਮਈ (ਕੇਸਰੀ ਨਿਊਜ਼ ਨੈੱਟਵਰਕ)- ਮਹਾਰਿਸ਼ੀ ਵੇਦ ਵਿਆਸ ਮੰਦਰ ਬਿਆਸ ਪਿੰਡ ਜਲੰਧਰ ਵਿਖੇ ਮਹਾਰਿਸ਼ੀ ਵੇਦ ਵਿਆਸ ਕੁੰਡ ਸਭਾ ਰਜਿ. ਦੇ ਜਨਰਲ ਸਕੱਤਰ ਮੋਹਿਤ ਸ਼ਰਮਾ ਦੀ ਅਗਵਾਈ ਹੇਠ ਇਸ ਪ੍ਰਾਚੀਨ ਵਿਰਾਸਤ ਦੀ ਸਾਂਭ ਸੰਭਾਲ ਲਈ ਕੋਸ਼ਿਸ਼ਾਂ ਉਸ ਵਕਤ ਰੰਗ ਲਿਆਉਂਦੀਆਂ ਜਾਪੀਆਂ ਜਦੋਂ ਐਨਆਰਆਈ ਸ਼ਰਧਾਲੂਆਂ ਵਲੋਂ ਲਗਾਏ ਗਏ ਭੰਡਾਰੇ ਦੌਰਾਨ ਗਾਇਕ ਸਾਬੀ ਮੰਡਾਰ ਤੇ ਸਾਥੀਆਂ ਨੇ ਧਾਰਮਿਕ ਗੀਤਾਂ ਨਾਲ ਖੂਬ ਰੌਣਕਾਂ ਲਗਾਈਆਂ। ਦੂਰੋਂ ਨੇੜਿਉਂ ਪੁੱਜੀ ਸੈਂਕੜਿਆਂ ਦੀ ਗਿਣਤੀ ਵਿਚ ਸੰਗਤ ਨੇ ਇਸ ਮੌਕੇ ਮਹਾਂਰਿਸ਼ੀ ਵੇਦ ਵਿਆਸ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।

ਸਭਾ ਦੇ ਉਤਸਵ ਇੰਚਾਰਜ ਸੰਦੀਪ ਨਿੱਝਰ, ਰਾਮ ਕੁਮਾਰ ਸਹਿ ਉਤਸਵ ਇੰਚਾਰਜ, ਵਿਕਰਮ ਚੰਦ ਸਕੱਤਰ ਅਤੇ ਹੋਰ ਅਹੁਦੇਦਾਰਾਂ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਸਮਾਗਮ ਦੌਰਾਨ ਜਨਰਲ ਸਕੱਤਰ ਮੋਹਿਤ ਸ਼ਰਮਾ ਨੇ ਇਸ ਪ੍ਰਾਚੀਨ ਮੰਦਰ ਦੀ ਨਵ ਉਸਾਰੀ ਅਤੇ ਦੇਸ਼ ਵਿਦੇਸ਼ ਤਕ ਪ੍ਰਚਾਰ ਪਸਾਰ ਲਈ ਸਾਰੇ ਦੇਸ਼ ਵਾਸੀਆਂ ਨੂੰ ਵਧ ਚੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਰੁਦਰ ਸੈਨਾ ਸੰਗਠਨ ਜਲੰਧਰ ਤੋਂ ਦਿਆਲ ਵਰਮਾ ਦੀ ਅਗਵਾਈ ਹੇਠ ਪਹੁੰਚੇ ਸਾਥੀਆਂ ਨੇ ਆਪਣੀ ਸੰਸਥਾ ਵਲੋਂ ਮੰਦਰ ਕੁੰਡ ਸਭਾ ਨੂੰ ਗਰਮੀਆਂ ਦੀ ਰੁੱਤ ਵਿਚ ਸੰਗਤ ਦੀ ਸਹੂਲਤ ਲਈ 4 ਪੱਖੇ ਵੀ ਭੇਟ ਕੀਤੇ।

maharishi Ved Vyas Mandir Beas Pind Jalandhar
maharishi Ved Vyas Mandir Beas Pind Jalandhar

ਮੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਪਵਿੱਤਰ ਅਸਥਾਨ ਵਿਖੇ ਜੋ ਵੀ ਵਿਅਕਤੀ ਸ਼ਰਧਾ ਨਾਲ ਹਾਜ਼ਰੀ ਲਗਵਾਉਂਦਾ ਹੈ ਉਸ ਦੀਆਂ ਮਨੋਕਾਮਨਾਵਾਂ ਜਰੂਰ ਪੂਰੀਆਂ ਹੁੰਦੀਆਂ ਹਨ। ਇਸੇ ਸਬੰਧ ਵਿਚ ਆਪਣੀ ਪੂਰੀ ਹੋਈ ਮਨੋਕਾਮਨਾ ਦੇ ਮੱਦੇਨਜ਼ਰ ਇੰਗਲੈਂਡ ਤੋਂ ਉਚੇਚੇ ਤੌਰ ਤੇ ਬਿਆਸ ਪਿੰਡ ਵਿਖੇ ਪੁੱਜੀਆਂ ਸੁਨੀਤਾ ਰਾਣੀ ਅਤੇ ਵਿਨੀਤਾ ਰਾਣੀ ਵਲੋਂ ਅੱਜ ਸ਼ਨੀਵਾਰ 14 ਮਈ ਨੂੰ ਮੰਦਰ ਕੰਪਲੈਕਸ ਵਿਖੇ ਭੰਡਾਰਾ ਲਗਾਇਆ ਗਿਆ।

ਇਸ ਮੌਕੇ ਆਉਣ ਵਾਲੀਆਂ ਸੰਗਤਾਂ ਦੀ ਰੂਹ ਦੀ ਖੁਰਾਕ ਲਈ ਸਾਬੀ ਮੰਡਾਰ ਐਂਡ ਪਾਰਟੀ ਨੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਮਹਾਰਿਸ਼ੀ ਵੇਦ ਵਿਆਸ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਦੇ ਨਾਲ ਨਾਲ ਭਜਨ ਕੀਰਤਨ ਅਤੇ ਇਤਿਹਾਸਕ ਬਿਰਤਾਂਤ ਸਾਂਝਾ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ। ਧਾਰਮਿਕ ਰੰਗ ਵਿਚ ਰੰਗੀ ਗਈ ਸੰਗਤ ਨੇ ਖੂਬ ਆਨੰਦ ਮਾਣਿਆ।

ਇਸ ਮੌਕੇ ਹੋਰਨਾ ਤੋਂ ਇਲਾਵਾ ਸੋਨੀਆਂ ਸ਼ਰਮਾ, ਰੇਖਾ ਸ਼ਰਮਾ, ਸੁਦੇਸ਼ ਕੁਮਾਰੀ, ਰਜਨੀ ਬਾਲਾ, ਕਮਲ ਰਿਸ਼ੀ, ਸ਼ਾਮ ਲਾਲ, ਕਰਨ ਗੰਡੋਤਰਾ, ਵਿਵੇਕ ਸਨਾਤਨੀ, ਦਿਨੇਸ਼ ਸ਼ਰਮਾ, ਮੁਨੀਸ਼ ਭਾਰਦਵਾਜ ਆਦਿ ਵੀ ਮੌਜੂਦ ਸਨ।

maharishi Ved Vyas Mandir Beas Pind Jalandhar
maharishi Ved Vyas Mandir Beas Pind Jalandhar

जालंधर, 14 मई (केसरी समाचार सेवा)- महाॠषि वेद व्यास मंदिर ब्यास गाँव जालंधर में महाॠषि वेद व्यास मंदिर कुंड सभा रजि. के महाँसचिव मोहित शर्मा के नेतृत्व मेँ इस प्राचीन विरासत की संभाल के लिए कोशिशेँ उस वक्त रंग लाई जब एनआरआई श्रद्धालुओं की तरफ से लगाए गए भंडारे दौरान गायक साबी मंडार और साथियों ने धार्मिक गीतों के साथ खूब रौणकें लगाईँ। देश विदेश से पहुँची सैंकड़ों की संख्या में संगत ने इस मौके महाॠषि वेद व्यास जी को अपनी श्रद्धा के फूल भेंट किये।

सभा के उत्सव इंचार्ज सन्दीप निझ्झर, राम कुमार सह उत्सव इंचार्ज, विक्रम चंद सचिव और अन्य अधिकारियों के प्रबंधों तले करवाए गए समागम दौरान महाँसचिव मोहित शर्मा ने इस प्राचीन मंदिर के नवनिरमाण और देश विदेश तक प्रचार पसार के लिए सभी देश निवासियों को बढ़ चढ़ कर सहयोग देने की अपील की। रुद्र सेना संगठन जालंधर से दयाल वर्मा का नेतृत्व नीचे पहुँचे साथियों ने अपनी संस्था की तरफ से मंदिर कुंड सभा को गर्मियों की ॠतु में संगत की सुविधा के लिए 4 पंखे भी भेंट किये।

मोहित शर्मा ने बताया कि इस पावन पवित्र स्थान में जो भी व्यक्ति श्रद्धा के साथ हाज़री लगवाता है उस की मनोकामनाएँ ज़रूर पुरी होती हैं। इसी सम्बन्ध में अपनी पूरी हुई मनोकामना के मद्देनज़र इंग्लैंड से विशेष के तौर पर ब्यास गाँव पहुँचीँ सुनीता रानी और विनीता रानी की तरफ से आज शनिवार 14 मई को मंदिर कंपलैक्स में भंडारा लगाया गया।

इस मौके आने वाली संगत की रूह की ख़ुराक के लिए साबी मंडार एंड पार्टी ने प्रातःकाल 10 बजे से दोपहर 1 बजे तक महाॠषि वेद व्यास जी की महिमा का गुणगान करने के साथ साथ भजन कीर्तन और ऐतिहासिक वृतांत सांझा करते हुए संगत को निहाल किया। धार्मिक रंग में रंगी गई संगत ने खूब आनंद उठाया।

इस मौके औरोँ के इलावा सोनी शर्मा, रेखा शर्मा, सुदेश कुमारी, रजनी बाला, कमल ऋषि, शाम लाल, करन गंडोतरा, विवेक सनातनी, दिनेश शर्मा, मुनीश भारद्वाज आदि भी मौजूद थे।                    

Leave a Reply

Your email address will not be published.