PUNJAB POLICE CRACKS RPG ATTACK, CANADA-BASED GANGSTER LAKHBIR LANDA IS MASTERMIND
– ਹਮਲਾਵਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ 6 ਵਿਅਕਤੀ ਕੀਤੇ ਗਿ੍ਰਫਤਾਰ; ਦੋ ਕਾਰਾਂ, ਆਰਪੀਜੀ ਸਲੀਵ ਵੀ ਕੀਤੀ ਬਰਾਮਦ
– ਮੁੱਖ ਹਮਲਾਵਰ ਚੜਤ ਸਿੰਘ ਅਤੇ ਉਸਦੇ ਦੋ ਸਾਥੀਆਂ ਨੂੰ ਗਿ੍ਰਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ: ਡੀਜੀਪੀ
ਚੰਡੀਗੜ, 13 ਮਈ (ਕੇਸਰੀ ਨਿਊਜ਼ ਨੈੱਟਵਰਕ)-ਪੰਜਾਬ ਪੁਲਿਸ ਨੇ ਅੱਜ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਵਿੱਚ ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਹੈ, ਜਿਸ ਨੇ ਸੋਮਵਾਰ ਸਾਮ ਨੂੰ ਮੋਹਾਲੀ ‘ਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਅੱਤਵਾਦੀ ਹਮਲਾ ਕਰਵਾਉਣ ਲਈ ਆਰਪੀਜੀ, ਏਕੇ-47 ਅਤੇ ਲੌਜਿਸਟਿਕ ਸਹਾਇਤਾ ਲਈ ਅਪਰਾਧੀਆਂ ਦਾ ਸਥਾਨਕ ਨੈੱਟਵਰਕ ਪ੍ਰਦਾਨ ਕੀਤਾ ਸੀ। ਲੰਡਾ (33), ਜੋ ਕਿ ਤਰਨਤਾਰਨ ਦਾ ਵਸਨੀਕ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ, ਪਾਕਿਸਤਾਨ ਅਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨਜਦੀਕੀ ਸਾਥੀ ਹੈ। ਦੱਸਣਯੋਗ ਹੈ ਕਿ ਰਿੰਦਾ ਬੱਬਰ ਖਾਲਸਾ ਇੰਟਰਨੈਸਨਲ (ਬੀਕੇਆਈ) ਵਿੱਚ ਸ਼ਾਮਲ ਹੋ ਗਿਆ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਵੀ.ਕੇ. ਭਾਵਰਾ ਨੇ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਹਮਲੇ ਦੀ ਯੋਜਨਾ ਬਣਾਉਣ ਅਤੇ ਹਮਲਾਵਰਾਂ ਨੂੰ ਸਥਾਨਕ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ 6 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ।
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਸਾਨ ਸਿੰਘ ਵਾਸੀ ਪਿੰਡ ਕੁੱਲਾ, ਭਿੱਖੀਵਿੰਡ, ਤਰਨਤਾਰਨ; ਐਸਏਐਸ ਨਗਰ ਦੇ ਸੈਕਟਰ 85 ਸਥਿਤ ਵੇਵ ਅਸਟੇਟ ਦੇ ਰਹਿਣ ਵਾਲੇ ਜਗਦੀਪ ਸਿੰਘ ਕੰਗ; ਅੰਮਿ੍ਰਤਸਰ ਦੇ ਗੁਮਟਾਲਾ ਦੇ ਕੰਵਰਜੀਤ ਸਿੰਘ ਉਰਫ ਕੰਵਰ ਬਾਠ (40); ਬਲਜਿੰਦਰ ਸਿੰਘ ਉਰਫ ਰੈਂਬੋ (41) ਵਾਸੀ ਪੱਟੀ, ਤਰਨਤਾਰਨ; ਬਲਜੀਤ ਕੌਰ ਉਰਫ ਸੁੱਖੀ (50) ਵਾਸੀ ਕੋਟ ਖਾਲਸਾ, ਅੰਮਿ੍ਰਤਸਰ ਅਤੇ ਅਨੰਤ ਦੀਪ ਸਿੰਘ ਉਰਫ ਸੋਨੂੰ (32) ਵਾਸੀ ਗੁਰੂ ਨਾਨਕ ਕਲੋਨੀ, ਅੰਮਿ੍ਰਤਸਰ ਵਜੋਂ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਇਨਾਂ ਕੋਲੋਂ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਐਸ.ਯੂ.ਵੀ ਟੋਆਇਟਾ ਫਾਰਚੂਨਰ ਅਤੇ ਹੈਚਬੈਕ ਮਾਰੂਤੀ ਸਵਿਫਟ ਸ਼ਾਮਲ ਹੈ। ਪੁਲਿਸ ਨੇ ਹਾਲ ਹੀ ਵਿੱਚ ਆਰਪੀਜੀ ਦੀ ਸਲੀਵ ਵੀ ਬਰਾਮਦ ਕੀਤੀ ਸੀ।
ਜ਼ਿਕਰਯੋਗ ਹੈ ਕਿ ਨਿਸਾਨ ਨੂੰ ਫਰੀਦਕੋਟ ਪੁਲਿਸ ਨੇ 11 ਮਈ, 2022 ਨੂੰ ਆਰਮਜ ਐਕਟ ਦੇ ਕੇਸ ਵਿੱਚ ਗਿ੍ਰਫਤਾਰ ਕੀਤਾ ਸੀ ਅਤੇ ਉਹ 16 ਮਈ, 2022 ਤੱਕ ਪੁਲਿਸ ਰਿਮਾਂਡ ‘ਤੇ ਹੈ।
ਡੀਜੀਪੀ, ਜਿਹਨਾਂ ਨਾਲ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਮੁਹਾਲੀ ਦੇ ਐਸਐਸਪੀ ਵਿਵੇਕ ਸੀਲ ਸੋਨੀ ਵੀ ਸਨ, ਨੇ ਦੱਸਿਆ ਕਿ ਲੰਡਾ ਨੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕਰਨ ਲਈ ਨਿਸਾਨ ਅਤੇ ਉਸ ਦੇ ਇੱਕ ਹੋਰ ਸਾਥੀ ਜਿਸ ਦੀ ਪਛਾਣ ਚੜਤ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ, ਦੀ ਮਦਦ ਲਈ ਅਤੇ ਸਥਾਨਕ ਨਿਵਾਸੀ ਹੋਣ ਦੇ ਨਾਤੇ ਜਗਦੀਪ ਨੇ ਸੋਮਵਾਰ ਸਵੇਰੇ ਇੰਟੈਲੀਜੈਂਸ ਦਫਤਰ ਦੀ ਰੇਕੀ ਕਰਨ ਵਿੱਚ ਚੜਤ ਸਿੰਘ ਦੀ ਮਦਦ ਕੀਤੀ ਸੀ। ਉਹਨਾਂ ਅੱਗੇ ਦੱਸਿਆ ਕਿ ਸੋਮਵਾਰ ਸਾਮ ਨੂੰ, ਚੜਤ ਅਤੇ ਉਸ ਦੇ ਦੋ ਸਹਿਯੋਗੀਆਂ, ਜਿਨਾਂ ਦੀ ਅਜੇ ਪਛਾਣ ਨਹੀਂ ਹੋ ਸਕੀ, ਨੇ ਲਗਭਗ ਸ਼ਾਮ 7.42 ਵਜੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕੀਤਾ ਸੀ।
ਡੀਜੀਪੀ ਭਾਵਰਾ ਨੇ ਦੱਸਿਆ ਕਿ ਪਹਿਲਾਂ ਚੜਤ ਸਿੰਘ ਨੇ ਦੋ ਹਮਲਾਵਰਾਂ ਨੂੰ ਛੁਪਣਗਾਹਾਂ ਮੁਹੱਈਆ ਕਰਵਾਈਆਂ ਸਨ ਅਤੇ ਬਾਅਦ ਵਿੱਚ ਉਨਾਂ ਨੂੰ ਨਿਸਾਨ ਦੇ ਹਵਾਲੇ ਕਰ ਦਿੱਤਾ ਸੀ, ਜਿਸ ਨੇ 27 ਅਪ੍ਰੈਲ, 2022 ਤੋਂ 7 ਮਈ, 2022 ਤੱਕ ਅੰਮਿ੍ਰਤਸਰ ਵਿੱਚ ਕੰਵਰਜੀਤ ਬਾਠ ਅਤੇ ਬਲਜੀਤ ਕੌਰ ਦੀ ਰਿਹਾਇਸ ‘ਤੇ ਉਨਾਂ ਦੇ ਛੁਪਣ ਦਾ ਪ੍ਰਬੰਧ ਕੀਤਾ ਸੀ। ਉਹਨਾਂ ਅੱਗੇ ਦੱਸਿਆ ਕਿ ਨਿਸਾਨ ਨੇ ਲੰਡਾ ਦੇ ਨਿਰਦੇਸਾਂ ‘ਤੇ ਕੁੱਲਾ-ਪੱਟੀ ਰੋਡ ‘ਤੇ ਨਿਰਧਾਰਤ ਸਥਾਨ ਤੋਂ ਆਰਪੀਜੀ ਵੀ ਪ੍ਰਾਪਤ ਕੀਤੀ ਸੀ।
ਉਨਾਂ ਦੱਸਿਆ ਕਿ ਬਲਜਿੰਦਰ ਰੈਂਬੋ, ਜੋ ਕਿ ਐਨ.ਡੀ.ਪੀ.ਐਸ. ਕੇਸਾਂ ਵਿੱਚ ਫੜਿਆ ਗਿਆ ਸੀ ਅਤੇ ਨਸੇ ਦਾ ਆਦੀ ਹੈ, ਨੇ ਨਿਸਾਨ ਦੇ ਨਿਰਦੇਸਾਂ ‘ਤੇ ਚੜਤ ਅਤੇ ਉਸਦੇ ਦੋ ਸਾਥੀਆਂ ਨੂੰ ਏ.ਕੇ.-47 ਦੀ ਖੇਪ ਪਹੁੰਚਾਈ ਸੀ। ਉਹਨਾਂ ਅੱਗੇ ਦੱਸਿਆ ਕਿ ਅਨੰਤ ਦੀਪ, ਜੋ ਕਿ ਨਿਸਾਨ ਦਾ ਜੀਜਾ ਹੈ, ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਸੀ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਚੜਤ ਸਿੰਘ, ਜੋ ਕਤਲ ਕੇਸ ਵਿੱਚ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ ਤੇ ਇਸ ਸਮੇਂ ਪੈਰੋਲ ‘ਤੇ ਹੈ, ਅਤੇ ਉਸ ਦੇ ਦੋ ਸਾਥੀਆਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਜਲਦ ਹੀ ਤਿੰਨਾਂ ਹਮਲਾਵਰਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।
ਉਨਾਂ ਦੱਸਿਆ ਕਿ ਪੁਲੀਸ ਨੇ ਬਿਹਾਰ ਦੇ ਜ਼ਿਲਾ ਉੜੀਆ ਦੇ ਰਹਿਣ ਵਾਲੇ ਮੁਹੰਮਦ ਨਸੀਮ ਆਲਮ ਅਤੇ ਮੁਹੰਮਦ ਸਰਾਫ ਰਾਜ ਨੂੰ ਨੋਇਡਾ ਤੋਂ ਪੁੱਛਗਿੱਛ ਲਈ ਲਿਆਂਦਾ ਹੈ ਕਿਉਂਕਿ ਉਹ ਦੋਵੇਂ ਅਣਪਛਾਤੇ ਹਮਲਾਵਰਾਂ ਦੇ ਸੰਪਰਕ ਵਿੱਚ ਪਾਏ ਗਏ ਹਨ।
ਦੱਸਣਯੋਗ ਹੈ ਕਿ ਐਫਆਈਆਰ ਨੰਬਰ 236 ਮਿਤੀ 09.05.2022 ਨੂੰ ਆਈਪੀਸੀ ਦੀ ਧਾਰਾ 307 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਸ.ਏ.ਐਸ.ਨਗਰ ਦੇ ਥਾਣਾ ਸੋਹਾਣਾ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।
CHANDIGARH, May 13 2022 (KESARI NEWS NETWORK)-
Punjab Police on Friday managed to crack the Rocket Propelled Grenade (RPG) attack case with Canada-based gangster Lakhbir Singh alias Landa has been emerged out as the key handler, who provided RPG, AK-47 and local network of criminals for logistic support to carry out the terror attack at Punjab Police Intelligence Headquarters in Mohali on Monday evening. Landa (33), who is native of Tarn Taran and fled to Canada in 2017 is a close aide of Pakistan-based wanted gangster Harvinder Singh alias Rinda and had joined hands with Babbar Khalsa International (BKI).
Director General of Police (DGP) Punjab VK Bhawra, while addressing a Press Conference at Punjab Police Headquarters here, said that the Police have also arrested six persons for their involvement in planning and providing the local logistic support to the attackers for carrying out the attack.
Those arrested have been identified as Nishan Singh of village Kulla in Bhikhiwind, Tarn Taran; Jagdeep Singh Kang of Wave Estate in Sector 85, SAS Nagar; Kanwarjit Singh alias Kanwar Bath (40) of Gumtala in Amritsar; Baljinder Singh alias Rambo (41) of Patti, Tarn Taran; Baljit Kaur alias Sukhi (50) of Kot Khalsa, Amritsar and Anant Deep Singh alias Sonu (32) if Guru Nanak Colony, Amritsar, he said, while adding that two cars including SUV Toyota Fortuner and Hatchback Maruti Swift has also been recovered from their possession. Earlier, the sleeve of the RPG was also recovered.
Pertinently, Nishan was arrested by the Faridkot police on May 11, 2022 in Arms Act case and he is on police remand till May 16, 2022.
The DGP, who was accompanied by ADGP Internal Security RN Dhoke and SSP Mohali Vivek Sheel Soni said that Landa took the help of Nishan and his other accomplice identified as Charat Singh of Khemkaran for carrying out RPG attack at the Intelligence HQs and being a local resident, Jagdeep helped Charat in conducting reccee of the Intelligence Office on Monday morning. On Monday evening, Charat and his two aides, who are yet to be identified, had carried out an RPG attack at the Intelligence HQs at about 7.42pm, he said.
DGP Bhawra said that initially Charat had provided hideouts to two attackers and later, he handed over them to Nishan, who had arranged their stay for their stay at residence of Kanwarjit Bath and Baljit Kaur in Amritsar from April 27, 2022 to May 7, 2022. Nishan had also retrieved RPG from the earmarked location on Kulla-Patti road on the directions of Landa, he added.
He said that Baljinder Rambo, who was arrested in NDPS cases and is a drug addict, had delivered the consignment of AK-47 to Charat and his two aides on the directions of Nishan. Anant Deep is a brother-in-law of Nishan and used to assist in providing logistic support, he said.
The DGP said that the Punjab Police have been on manhunt to arrest Charat, who is serving life sentence in a murder case and is out on parole, and his two accomplices. “Soon trio attackers will be arrested,” he said.
He informed that the Police have also brought Mohd. Nasim Alam and Mohd. Sharaf Raj, both residents of district Auraiya in Bihar for questioning from Noida as they were found to be in touch with two unknown attackers.
Meanwhile, the FIR No. 236 dated 09.05.2022 had already been registered under section 307 of the Indian Penal Code (IPC) and relevant sections of the Unlawful Activities (Prevention) Act and Explosive Substance Act at Police Station Sohana in SAS Nagar.