KESARI VIRASAT

ਕੇਸਰੀ ਵਿਰਾਸਤ

Latest news
ਬਾਲਮੀਕੀ ਸਮਾਜ ਨੇ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦਾ ਦਿੱਤਾ ਭਰੋਸਾ। 21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ... ਸ਼ਰਮਾਅ ਗਿਆ ਸ਼ੈਤਾਨ! ਈਡੀ ਦਾ ਇਲਜ਼ਾਮ - ਕੇਜਰੀਵਾਲ ਜਾਣਬੁੱਝ ਕੇ ਅੰਬ, ਮਠਿਆਈਆਂ ਖਾ ਰਿਹਾ ਹੈ ਤਾਂ ਜੋ ਬਲੱਡ ਸ਼ੂਗਰ ਵਧੇ ਅ... ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ 97 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ: ਸ਼ਿਲਪਾ ਸ਼ੈੱਟੀ ਦਾ ਫਲੈਟ ਅਟੈਚ; ਰਾਜ ਕੁੰਦਰ... ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਵਿੱਚ 29 ਨਕਸਲੀ ਮਾਰੇ: 27-27 ਲੱਖ ਰੁਪਏ ਦੇ ਇਨਾਮ ਵਾਲੇ ਦੋ ਮਾਰੇ ਗਏ, 3 ਸਿਪਾਹੀ ਜ਼ਖ਼ਮ... ਹੇਮਾ ਮਾਲਿਨੀ 'ਤੇ ਕੀਤੀ ਵਿਵਾਦਿਤ ਟਿੱਪਣੀ : ਰਣਦੀਪ ਸੁਰਜੇਵਾਲਾ ਦੀ ਚੋਣ ਮੁਹਿੰਮ 'ਤੇ ਪਾਬੰਦੀ
You are currently viewing MUKHWAK ਅੱਜ ਜੇਠ ਦੀ ਸੰਗਰਾਂਦ ਮੌਕੇ ਹਰਿਮੰਦਰ ਸਾਹਿਬ ਤੋਂ ਆਇਆ ਪਾਵਨ ਹੁਕਮਨਾਮਾ 14 MAY 2022
harmandir-sahib

MUKHWAK ਅੱਜ ਜੇਠ ਦੀ ਸੰਗਰਾਂਦ ਮੌਕੇ ਹਰਿਮੰਦਰ ਸਾਹਿਬ ਤੋਂ ਆਇਆ ਪਾਵਨ ਹੁਕਮਨਾਮਾ 14 MAY 2022

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


           MUKHWAK SRI HARIMANDIR SAHIB 14 MAY 2022     

 

                                                      ਸੂਹੀ ਮਹਲਾ 1 ॥
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥ ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥ ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥ ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥ ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥1॥ ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥ ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥ ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥ ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥ ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥2॥ ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥ ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥ ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥ ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥ ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥ ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥3॥ ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥ ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥ ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥ ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥ ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥4॥ ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥ ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ॥ ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥ ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥ ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥5॥ ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥6॥ ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥ ਕਿਸੁ ਪਹਿ ਖੋਲੑਉ ਗੰਠੜੀ ਦੂਖੀ ਭਰਿ ਆਇਆ ॥ ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥ ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥ ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥ ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥7॥ ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥ ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥ ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥ ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥ ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥ ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥8॥ ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥ ਤਾ ਕੀ ਕੀਮਤਿ ਨ ਪਵੈ ਜੇ ਲੋਚੈ ਕੋਈ ॥ ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥ ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥ ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥ ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥9॥2॥5॥

ਸ਼ਨਿਚਰਵਾਰ, 1 ਜੇਠ (ਸੰਮਤ 554 ਨਾਨਕਸ਼ਾਹੀ) ਅੰਗ: 766

   ਭਾਵ ਅਰਥ

                                                             ਸੂਹੀ ਮਹਲਾ 1 ॥
(ਪਰਮਾਤਮਾ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪਰਮਾਤਮਾ ਦੇ) ਗੁਣ ਚੇਤੇ ਕਰਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ । ਪਰਮਾਤਮਾ ਦੇ ਗੁਣ ਗਾਵਣੇ, ਮਾਨੋ, ਇਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤਕ ਪਹੁੰਚ ਸਕੀਦਾ ਹੈ, (ਇਸ ਪੌੜੀ ਤੇ ਚੜ੍ਹਨ ਦੀ ਬਰਕਤਿ ਨਾਲ ਮੇਰੇ ਅੰਦਰ) ਸਦਾ-ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ । ਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ । ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤਿ ਅਟੱਲ ਹੋ ਜਾਂਦੀ ਹੈ । ਪਰਮਾਤਮਾ ਅਟੱਲ ਹੈ । (ਜੇ ਗੁਣ ਗਾਵਣ ਵਾਲੀ ਮਤਿ ਨਹੀਂ ਬਣੀ, ਤਾਂ) ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਪਰਮਾਤਮਾ ਨੂੰ ਖ਼ੁਸ਼ ਨਹੀਂ ਕਰ ਸਕਦਾ । (ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿਚੋਂ) ਧੋਖੇ-ਫ਼ਰੇਬ, ਮੋਹ ਦੇ ਚਮਤ-ਕਾਰੇ, ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ । ਉਸ ਦੇ ਅੰਦਰ ਨਾਹ ਝੂਠ ਰਹਿ ਜਾਂਦਾ ਹੈ, ਨਾਹ ਠੱਗੀ ਰਹਿੰਦੀ ਹੈ, ਨਾਹ ਮੇਰ-ਤੇਰ ਰਹਿੰਦੀ ਹੈ । (ਪ੍ਰਭੂ ਦੇ ਪਿਆਰ ਵਿਚ) ਰੰਗਿਆ ਹੋੋਇਆ ਮੇਰਾ ਮਨ (ਜਿਉਂ ਜਿਉਂ ਪ੍ਰਭੂ ਦੇ) ਗੁਣ ਗਾਂਵਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ।1। ਉਸ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ । (ਸਿਫ਼ਤਿ-ਸਾਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਵਿਕਾਰਾਂ ਦੀ) ਮੈਲ ਲੱਗੀ ਰਹਿੰਦੀ ਹੈ, ਤੇ, ਜੇ ਮਨ (ਵਿਕਾਰਾਂ ਨਾਲ) ਮੈਲਾ ਟਿਕਿਆ ਰਹੇ ਤਾਂ ਕੋਈ ਭੀ ਨਾਮ-ਅੰਮ੍ਰਿਤ ਪੀ ਨਹੀਂ ਸਕਦਾ । (ਪਰ ਇਸ ਨਾਮ-ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਭੀ ਮੁੱਲ ਦੇਣਾ ਪੈਂਦਾ ਹੈ) ਮੈਂ ਗੁਰੂ ਪਾਸੋਂ ਮੁੱਲ ਪੁਆਇਆ (ਤਾਂ ਉਸਨੇ ਦੱਸਿਆ ਕਿ) ਜਿਸ ਨੇ ਆਪਣਾ ਇਹ ਮਨ (ਗੁਰੂ ਦੇ) ਹਵਾਲੇ ਕੀਤਾ ਉਸ ਨੇ ਮੁੜ ਮੁੜ ਸਿਮਰ ਕੇ ਨਾਮ-ਅੰਮ੍ਰਿਤ ਪੀ ਲਿਆ । (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਦੋਂ ਕਿਸੇ ਮਨੁੱਖ ਨੇ ਆਪਣਾ ਮਨ (ਮੈਲੇ ਪਾਸੇ ਵਲੋਂ ਹਟਾ ਕੇ) ਸਦਾ-ਥਿਰ ਪ੍ਰਭੂ ਵਿਚ ਜੋੜਿਆ ਤਾਂ ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ । (ਪਰ) ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜ਼ਾ ਹੀ ਹੋਵੇ (ਜੇ ਉਸ ਨੂੰ ਮੈਂ ਚੰਗਾ ਲੱਗ ਪਵਾਂ) । ਪ੍ਰਭੂ ਤੋਂ ਓਪਰੇ ਓਪਰੇ ਰਿਹਾਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ । (ਸੋ, ਹੇ ਭਾਈ!) ਉਸ ਮਾਲਕ-ਪ੍ਰਭੂ ਦੀ (ਸਦਾ) ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ (ਇਹ) ਜਗਤ ਪੈਦਾ ਕੀਤਾ ਹੈ ।2। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸੇ, ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ । ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਗਿੱਝ ਜਾਂਦਾ ਹੈ, ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ । ਉਸ ਦਾ ਮਨ ਉਸ ਮਾਲਕ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਉਸ ਸਦਾ-ਥਿਰ ਮਾਲਕ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ-ਕਿਲ੍ਹਾ ਉਸਾਰ ਦਿੱਤਾ ਹੈ, ਜੋ ਪੰਜਾਂ ਤੱਤਾਂ ਦਾ ਮਾਲਕ ਹੈ, ਜੋ ਆਪ ਹੀ (ਸਰੀਰ ਜਗਤ ਦਾ) ਪੈਦਾ ਕਰਨ ਵਾਲਾ ਹੈ, ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ । ਹੇ ਪਿਆਰੇ ਪ੍ਰਭੂ! ਤੂੰ (ਮੇਰੀ ਬੇਨਤੀ) ਸੁਣ । ਅਸੀ ਜੀਵ ਔਗੁਣਾਂ ਨਾਲ ਭਰੇ ਹੋਏ ਹਾਂ (ਤੂੰ ਆਪ ਹੀ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ ਸਾਨੂੰ ਪਵਿਤ® ਕਰਨ ਵਾਲਾ ਹੈਂ) ਜੇਹੜਾ ਜੀਵ (ਤੇਰੀ ਮੇਹਰ ਨਾਲ) ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ । ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਦੀ ਮਤਿ ਅਭੁੱਲ ਹੋ ਜਾਂਦੀ ਹੈ ।3। ਇਸਤ®ੀ ਨੂੰ ਉਹੋ ਜਿਹਾ ਸੁਰਮਾ ਪਾਣਾ ਚਾਹੀਦਾ ਹੈ ਜਿਹੋ ਜਿਹਾ ਉਸ ਦੇ ਪਤੀ ਨੂੰ ਚੰਗਾ ਲੱਗੇ (ਜੀਵ-ਇਸਤ®ੀ ਨੂੰ ਪ੍ਰਭੂ-ਪਤੀ ਦੇ ਮਿਲਾਪ ਵਾਸਤੇ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ ਜੇਹੜਾ ਪ੍ਰਭੂ-ਪਤੀ ਨੂੰ ਪਸੰਦ ਆਵੇ) । (ਪਰ ਜੀਵ ਦੇ ਕੀਹ ਵੱਸ ਹੈ?) ਜਦੋਂ ਪਰਮਾਤਮਾ ਆਪ ਸਮਝ ਬਖ਼ਸ਼ੇ, ਤਦੋਂ ਹੀ ਜੀਵ (ਸਹੀ ਰਸਤਾ) ਸਮਝ ਸਕਦਾ ਹੈ, ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ, ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ । ਪਰਮਾਤਮਾ ਆਪ ਹੀ ਸਮਝ ਦੇਂਦਾ ਹੈ, ਆਪ ਹੀ ਸਹੀ ਰਸਤੇ ਉਤੇ ਪਾਂਦਾ ਹੈ ਆਪ ਹੀ ਜੀਵ ਦੇ ਮਨ ਨੂੰ ਆਪਣੇ ਵਲ ਪ੍ਰੇਰਦਾ ਹੈ । ਸਾਧਾਰਨ ਕੰਮ ਤੇ ਚੰਗੇ ਕੰਮ ਪਰਮਾਤਮਾ ਆਪ ਹੀ ਜੀਵ ਪਾਸੋਂ ਕਰਾਂਦਾ ਹੈ; ਪਰ ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ, ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ । (ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ® ਆਦਿਕ ਪਖੰਡ ਕਰਨਾ ਨਹੀਂ ਜਾਣਦੀ । ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ । ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ । (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ।4।ਸੱਜਣ-ਪ੍ਰਭੂ ਜੀ (ਜਿਨ੍ਹਾਂ ਸੁਭਾਗ ਬੰਦਿਆਂ ਦੇ) ਆਪਣੇ ਬਣ ਜਾਂਦੇ ਹਨ, ਉਹ ਬੰਦੇ ਪਰਾਏ ਘਰਾਂ ਵਿਚ ਨਹੀਂ ਜਾਂਦੇ (ਭਾਵ, ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਹੋਰ ਅਖਾਉਤੀ ਧਰਮ-ਕਰਮ ਨਹੀਂ ਕਰਦੇ ਫਿਰਦੇ) । ਉਹ ਆਦਮੀ ਅੰਤਰ ਆਤਮੇ ਸਦਾ-ਥਿਰ ਸੱਜਣ-ਪ੍ਰਭੂ ਦੇ ਨਾਲ ਰੱਤੇ ਰਹਿੰਦੇ ਹਨ । ਉਹ ਆਪਣੇ ਮਨ ਵਿਚ ਸੱਜਣ-ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ, ਇਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ । ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ—ਇਹੀ ਉਹਨਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਇਹੀ ਉਹਨਾਂ ਵਾਸਤੇ ਪੁੰਨ-ਦਾਨ ਹੈ ਤੇ ਇਹੀ ਉਹਨਾਂ ਦੀ ਦੇਵ-ਪੂਜਾ ਹੈ । ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜ਼ਾ ਮਿੱਠੀ ਲੱਗਦੀ ਹੈ ਜੋ ਆਪ (ਜਗਤ ਨੂੰ) ਪੈਦਾ ਕਰਦਾ ਹੈ ਤੇ ਪੈਦਾ ਕਰ ਕੇ ਸੰਭਾਲ ਕਰਦਾ ਹੈ । ਸੱਜਣ-ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ-ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ ।5। ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ? ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ; ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ । ਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ । ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ।6। ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਭਾਵ, ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ) । (ਪ੍ਰਭੂ-ਚਰਨਾਂ ਤੋਂ ਵਿਛੁੜ ਕੇ) ਸਾਰਾ ਜਗਤ ਹੀ (ਭਾਵ, ਹਰੇਕ ਜੀਵ) ਦੁੱਖਾਂ ਨਾਲ (ਨਕਾ-ਨਕ) ਭਰਿਆ ਰਹਿੰਦਾ ਹੈ (ਉਹਨਾਂ ਵਿਚ ਮੈਨੂੰ ਕੋਈ ਐਸਾ ਨਹੀਂ ਦਿੱਸਦਾ ਜੋ ਨਾਮ ਤੋਂ ਵਾਂਜਿਆ ਰਹਿ ਕੇ ਸੁਖੀ ਦਿੱਸਦਾ ਹੋਵੇ, ਤੇ) ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਹਲ ਸਕਾਂ (ਹਰੇਕ ਨੂੰ ਆਪੋ-ਧਾਪ ਪਈ ਰਹਿੰਦੀ ਹੈ) । (ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ) ਸਾਰਾ ਹੀ ਜਗਤ (ਹਰੇਕ ਜੀਵ) ਦੁੱਖਾਂ ਨਾਲ ਭਰਿਆ ਰਹਿੰਦਾ ਹੈ (ਹਰੇਕ ਦੇ ਅੰਦਰ ਇਤਨਾ ਸੁਆਰਥ ਹੁੰਦਾ ਹੈ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ), ਮੇਰੀ ਦੁੱਖੀ ਦਸ਼ਾ ਨੂੰ ਜਾਣਨ ਦੀ ਕੋਈ ਵੀ ਪਰਵਾਹ ਨਹੀਂ ਕਰਦਾ । (ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉਤੇ) ਬਹੁਤ ਭਿਆਨਕ ਜਨਮ ਮਰਨ (ਦੇ ਗੇੜ) ਬਣੇ ਰਹਿੰਦੇ ਹਨ, ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ-ਫੇਰੀਆਂ ਮੁੱਕਦੀਆਂ ਨਹੀਂ ।ਜਿਨ੍ਹਾਂ (ਭਾਗ-ਹੀਣ ਬੰਦਿਆਂ) ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਨਹੀਂ ਸੁਣਾਇਆ, ਜੋ ਨਾਮ ਤੋਂ ਸੱਖਣੇ ਰਹੇ ਹਨ ਉਹ ਦੁੱਖੀ ਜੀਵਨ ਹੀ ਬਿਤਾਂਦੇ ਗਏ (ਕਿਉਂਕਿ) ਜੇ ਮਨੁੱਖ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੁੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬਿਗਾਨਾ ਜਾਪਦਾ ਹੈ (ਉਸ ਦੇ ਅੰਦਰ ਮੇਰ-ਤੇਰ ਬਣੀ ਰਹਿੰਦੀ ਹੈ) ।7। ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਆ ਵੱਸਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਉਸ ਦਾ ਮਨ) ਮਗਨ ਰਹਿੰਦਾ ਹੈ । ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਦਾ ਹਿਰਦਾ ਨਾਮ-ਰਸ ਨਾਲ ਭਿੱਜਿਆ ਰਹਿੰਦਾ ਹੈ, ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿੱਸਦਾ ਹੈ, (ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਹਰੇਕ ਦੇ ਅੰਦਰ ਇਕ-ਰਸ ਵਿਆਪਕ ਹੈ । ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦੋਂ ਉਸ ਦਾ ਜੀਵਨ ਸੌਖਾ ਹੋ ਜਾਂਦਾ ਹੈ (ਉਸ ਦੇ ਅੰਦਰ, ਮਾਨੋ,) ਇਕ-ਰਸ ਬੰਸਰੀ ਵੱਜਦੀ ਰਹਿੰਦੀ ਹੈ ।ਉੱਚੇ ਟਿਕਾਣੇ ਦਾ ਮਾਲਕ-ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ।8। ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫ਼ਤਾਂ ਕਰਨ ਦਾ ਕੀਹ ਲਾਭ? (ਸਿਫ਼ਤਿ-ਸਾਲਾਹ ਉਸ ਪਰਮਾਤਮਾ ਦੀ ਕਰਨੀ ਚਾਹੀਦੀ ਹੈ) ਜੋ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਭੀ ਕਰਦਾ ਹੈ । (ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਸ ਵਰਗਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) । ਜੇ ਕੋਈ ਮਨੁੱਖ ਇਹ ਚਾਹੇ (ਕਿ ਪਰਮਾਤਮਾ ਦੇ ਗੁਣ ਬਿਆਨ ਕਰ ਕੇ ਮੈਂ ਉਸ ਦਾ ਮੁੱਲ ਪਾ ਸਕਾਂ ਤਾਂ ਇਹ ਨਹੀਂ ਹੋ ਸਕਦਾ) ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ । ਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖ਼ਸ਼ਦਾ ਹੈ, ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਅਭੁੱਲ ਹੈ ਕਦੇ ਭੁੱਲ ਨਹੀਂ ਕਰਦਾ । (ਉਹ ਬੰਦਾ ਇਉਂ ਬੇਨਤੀ ਕਰਦਾ ਹੈ—) ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ । ਹੇ ਨਾਨਕ! (ਆਖ—) ਹੇ ਭਾਈ! ਮੈਂ ਤੁੱਛ ਹਾਂ, ਮੈਂ ਨੀਵਾਂ ਹਾਂ, ਪਰ ਮੈਂ (ਪ੍ਰਭੂ-ਦਰ ਤੇ ਹੀ) ਬੇਨਤੀ ਕਰਦਾ ਹਾਂ, ਮੈਂ ਉਸ ਸਦਾ-ਥਿਰ ਪ੍ਰਭੂ (ਦੇ ਪੱਲੇ) ਨੂੰ ਨਹੀਂ ਛੱਡਦਾ । (ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਸਿਫ਼ਤਿ-ਸਾਲਾਹ ਕਰਨ ਦਾ ਦਮ ਭਰ ਸਕਾਂ), ਜੇਹੜਾ ਪ੍ਰਭੂ ਪੈਦਾ ਕਰ ਕੇ ਸੰਭਾਲ ਕਰਦਾ ਹੈ ਉਹੀ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਬਖ਼ਸ਼ਦਾ ਹੈ ।9।2।5।

advertise with kesari virasat
advertise with kesari virasat

MEANING IN ENGLISH

                                     𝓢𝓞𝓞𝓗𝓔𝓔, 𝓕𝓘𝓡𝓢𝓣 𝓜𝓔𝓗𝓛:
𝓜𝔂 𝓶𝓲𝓷𝓭 𝓲𝓼 𝓲𝓶𝓫𝓾𝓮𝓭 𝔀𝓲𝓽𝓱 𝓗𝓲𝓼 𝓖𝓵𝓸𝓻𝓲𝓸𝓾𝓼 𝓟𝓻𝓪𝓲𝓼𝓮𝓼; 𝓘 𝓬𝓱𝓪𝓷𝓽 𝓽𝓱𝓮𝓶, 𝓪𝓷𝓭 𝓗𝓮 𝓲𝓼 𝓹𝓵𝓮𝓪𝓼𝓲𝓷𝓰 𝓽𝓸 𝓶𝔂 𝓶𝓲𝓷𝓭. 𝓣𝓻𝓾𝓽𝓱 𝓲𝓼 𝓽𝓱𝓮 𝓵𝓪𝓭𝓭𝓮𝓻 𝓽𝓸 𝓽𝓱𝓮 𝓖𝓾𝓻𝓾; 𝓬𝓵𝓲𝓶𝓫𝓲𝓷𝓰 𝓾𝓹 𝓽𝓸 𝓽𝓱𝓮 𝓣𝓻𝓾𝓮 𝓛𝓸𝓻𝓭, 𝓹𝓮𝓪𝓬𝓮 𝓲𝓼 𝓸𝓫𝓽𝓪𝓲𝓷𝓮𝓭. 𝓒𝓮𝓵𝓮𝓼𝓽𝓲𝓪𝓵 𝓹𝓮𝓪𝓬𝓮 𝓬𝓸𝓶𝓮𝓼; 𝓽𝓱𝓮 𝓣𝓻𝓾𝓽𝓱 𝓹𝓵𝓮𝓪𝓼𝓮𝓼 𝓶𝓮. 𝓗𝓸𝔀 𝓬𝓸𝓾𝓵𝓭 𝓽𝓱𝓮𝓼𝓮 𝓣𝓻𝓾𝓮 𝓣𝓮𝓪𝓬𝓱𝓲𝓷𝓰𝓼 𝓮𝓿𝓮𝓻 𝓫𝓮 𝓮𝓻𝓪𝓼𝓮𝓭? 𝓗𝓮 𝓗𝓲𝓶𝓼𝓮𝓵𝓯 𝓲𝓼 𝓤𝓷𝓭𝓮𝓬𝓮𝓲𝓿𝓪𝓫𝓵𝓮; 𝓱𝓸𝔀 𝓬𝓸𝓾𝓵𝓭 𝓗𝓮 𝓮𝓿𝓮𝓻 𝓫𝓮 𝓭𝓮𝓬𝓮𝓲𝓿𝓮𝓭 𝓫𝔂 𝓬𝓵𝓮𝓪𝓷𝓼𝓲𝓷𝓰 𝓫𝓪𝓽𝓱𝓼, 𝓬𝓱𝓪𝓻𝓲𝓽𝔂, 𝓼𝓹𝓲𝓻𝓲𝓽𝓾𝓪𝓵 𝔀𝓲𝓼𝓭𝓸𝓶 𝓸𝓻 𝓻𝓲𝓽𝓾𝓪𝓵 𝓫𝓪𝓽𝓱𝓲𝓷𝓰𝓼? 𝓕𝓻𝓪𝓾𝓭, 𝓪𝓽𝓽𝓪𝓬𝓱𝓶𝓮𝓷𝓽 𝓪𝓷𝓭 𝓬𝓸𝓻𝓻𝓾𝓹𝓽𝓲𝓸𝓷 𝓪𝓻𝓮 𝓽𝓪𝓴𝓮𝓷 𝓪𝔀𝓪𝔂, 𝓪𝓼 𝓪𝓻𝓮 𝓯𝓪𝓵𝓼𝓮𝓱𝓸𝓸𝓭, 𝓱𝔂𝓹𝓸𝓬𝓻𝓲𝓼𝔂 𝓪𝓷𝓭 𝓭𝓾𝓪𝓵𝓲𝓽𝔂. 𝓜𝔂 𝓶𝓲𝓷𝓭 𝓲𝓼 𝓲𝓶𝓫𝓾𝓮𝓭 𝔀𝓲𝓽𝓱 𝓗𝓲𝓼 𝓖𝓵𝓸𝓻𝓲𝓸𝓾𝓼 𝓟𝓻𝓪𝓲𝓼𝓮𝓼; 𝓘 𝓬𝓱𝓪𝓷𝓽 𝓽𝓱𝓮𝓶, 𝓪𝓷𝓭 𝓗𝓮 𝓲𝓼 𝓹𝓵𝓮𝓪𝓼𝓲𝓷𝓰 𝓽𝓸 𝓶𝔂 𝓶𝓲𝓷𝓭. || 1 || 𝓢𝓸 𝓹𝓻𝓪𝓲𝓼𝓮 𝔂𝓸𝓾𝓻 𝓛𝓸𝓻𝓭 𝓪𝓷𝓭 𝓜𝓪𝓼𝓽𝓮𝓻, 𝔀𝓱𝓸 𝓬𝓻𝓮𝓪𝓽𝓮𝓭 𝓽𝓱𝓮 𝓬𝓻𝓮𝓪𝓽𝓲𝓸𝓷. 𝓕𝓲𝓵𝓽𝓱 𝓼𝓽𝓲𝓬𝓴𝓼 𝓽𝓸 𝓽𝓱𝓮 𝓹𝓸𝓵𝓵𝓾𝓽𝓮𝓭 𝓶𝓲𝓷𝓭; 𝓱𝓸𝔀 𝓻𝓪𝓻𝓮 𝓪𝓻𝓮 𝓽𝓱𝓸𝓼𝓮 𝔀𝓱𝓸 𝓭𝓻𝓲𝓷𝓴 𝓲𝓷 𝓽𝓱𝓮 𝓐𝓶𝓫𝓻𝓸𝓼𝓲𝓪𝓵 𝓝𝓮𝓬𝓽𝓪𝓻. 𝓒𝓱𝓾𝓻𝓷 𝓽𝓱𝓲𝓼 𝓐𝓶𝓫𝓻𝓸𝓼𝓲𝓪𝓵 𝓝𝓮𝓬𝓽𝓪𝓻, 𝓪𝓷𝓭 𝓭𝓻𝓲𝓷𝓴 𝓲𝓽 𝓲𝓷; 𝓭𝓮𝓭𝓲𝓬𝓪𝓽𝓮 𝓽𝓱𝓲𝓼 𝓶𝓲𝓷𝓭 𝓽𝓸 𝓽𝓱𝓮 𝓖𝓾𝓻𝓾, 𝓪𝓷𝓭 𝓗𝓮 𝔀𝓲𝓵𝓵 𝓿𝓪𝓵𝓾𝓮 𝓲𝓽 𝓱𝓲𝓰𝓱𝓵𝔂. 𝓘 𝓲𝓷𝓽𝓾𝓲𝓽𝓲𝓿𝓮𝓵𝔂 𝓻𝓮𝓪𝓵𝓲𝔃𝓮𝓭 𝓶𝔂 𝓖𝓸𝓭, 𝔀𝓱𝓮𝓷 𝓘 𝓵𝓲𝓷𝓴𝓮𝓭 𝓶𝔂 𝓶𝓲𝓷𝓭 𝓽𝓸 𝓽𝓱𝓮 𝓣𝓻𝓾𝓮 𝓛𝓸𝓻𝓭. 𝓘 𝔀𝓲𝓵𝓵 𝓼𝓲𝓷𝓰 𝓽𝓱𝓮 𝓛𝓸𝓻𝓭’𝓼 𝓖𝓵𝓸𝓻𝓲𝓸𝓾𝓼 𝓟𝓻𝓪𝓲𝓼𝓮𝓼 𝔀𝓲𝓽𝓱 𝓗𝓲𝓶, 𝓲𝓯 𝓲𝓽 𝓹𝓵𝓮𝓪𝓼𝓮𝓼 𝓗𝓲𝓶; 𝓱𝓸𝔀 𝓬𝓸𝓾𝓵𝓭 𝓘 𝓶𝓮𝓮𝓽 𝓗𝓲𝓶 𝓫𝔂 𝓫𝓮𝓲𝓷𝓰 𝓪 𝓼𝓽𝓻𝓪𝓷𝓰𝓮𝓻 𝓽𝓸 𝓗𝓲𝓶? 𝓢𝓸 𝓹𝓻𝓪𝓲𝓼𝓮 𝔂𝓸𝓾𝓻 𝓛𝓸𝓻𝓭 𝓪𝓷𝓭 𝓜𝓪𝓼𝓽𝓮𝓻, 𝔀𝓱𝓸 𝓬𝓻𝓮𝓪𝓽𝓮𝓭 𝓽𝓱𝓮 𝓬𝓻𝓮𝓪𝓽𝓲𝓸𝓷. || 2 || 𝓦𝓱𝓮𝓷 𝓗𝓮 𝓬𝓸𝓶𝓮𝓼, 𝔀𝓱𝓪𝓽 𝓮𝓵𝓼𝓮 𝓻𝓮𝓶𝓪𝓲𝓷𝓼 𝓫𝓮𝓱𝓲𝓷𝓭? 𝓗𝓸𝔀 𝓬𝓪𝓷 𝓽𝓱𝓮𝓻𝓮 𝓫𝓮 𝓪𝓷𝔂 𝓬𝓸𝓶𝓲𝓷𝓰 𝓸𝓻 𝓰𝓸𝓲𝓷𝓰 𝓽𝓱𝓮𝓷? 𝓦𝓱𝓮𝓷 𝓽𝓱𝓮 𝓶𝓲𝓷𝓭 𝓲𝓼 𝓻𝓮𝓬𝓸𝓷𝓬𝓲𝓵𝓮𝓭 𝔀𝓲𝓽𝓱 𝓲𝓽𝓼 𝓑𝓮𝓵𝓸𝓿𝓮𝓭 𝓛𝓸𝓻𝓭, 𝓲𝓽 𝓲𝓼 𝓫𝓵𝓮𝓷𝓭𝓮𝓭 𝔀𝓲𝓽𝓱 𝓗𝓲𝓶. 𝓣𝓻𝓾𝓮 𝓲𝓼 𝓽𝓱𝓮 𝓼𝓹𝓮𝓮𝓬𝓱 𝓸𝓯 𝓸𝓷𝓮 𝔀𝓱𝓸 𝓲𝓼 𝓲𝓶𝓫𝓾𝓮𝓭 𝔀𝓲𝓽𝓱 𝓽𝓱𝓮 𝓛𝓸𝓿𝓮 𝓸𝓯 𝓱𝓲𝓼 𝓛𝓸𝓻𝓭 𝓪𝓷𝓭 𝓜𝓪𝓼𝓽𝓮𝓻, 𝔀𝓱𝓸 𝓯𝓪𝓼𝓱𝓲𝓸𝓷𝓮𝓭 𝓽𝓱𝓮 𝓫𝓸𝓭𝔂 𝓯𝓸𝓻𝓽𝓻𝓮𝓼𝓼 𝓯𝓻𝓸𝓶 𝓪 𝓶𝓮𝓻𝓮 𝓫𝓾𝓫𝓫𝓵𝓮. 𝓗𝓮 𝓲𝓼 𝓽𝓱𝓮 𝓜𝓪𝓼𝓽𝓮𝓻 𝓸𝓯 𝓽𝓱𝓮 𝓯𝓲𝓿𝓮 𝓮𝓵𝓮𝓶𝓮𝓷𝓽𝓼; 𝓗𝓮 𝓗𝓲𝓶𝓼𝓮𝓵𝓯 𝓲𝓼 𝓽𝓱𝓮 𝓒𝓻𝓮𝓪𝓽𝓸𝓻 𝓛𝓸𝓻𝓭. 𝓗𝓮 𝓮𝓶𝓫𝓮𝓵𝓵𝓲𝓼𝓱𝓮𝓭 𝓽𝓱𝓮 𝓫𝓸𝓭𝔂 𝔀𝓲𝓽𝓱 𝓣𝓻𝓾𝓽𝓱. 𝓘 𝓪𝓶 𝔀𝓸𝓻𝓽𝓱𝓵𝓮𝓼𝓼; 𝓹𝓵𝓮𝓪𝓼𝓮 𝓱𝓮𝓪𝓻 𝓶𝓮, 𝓞 𝓶𝔂 𝓑𝓮𝓵𝓸𝓿𝓮𝓭! 𝓦𝓱𝓪𝓽𝓮𝓿𝓮𝓻 𝓹𝓵𝓮𝓪𝓼𝓮𝓼 𝓨𝓸𝓾 𝓲𝓼 𝓣𝓻𝓾𝓮. 𝓞𝓷𝓮 𝔀𝓱𝓸 𝓲𝓼 𝓫𝓵𝓮𝓼𝓼𝓮𝓭 𝔀𝓲𝓽𝓱 𝓽𝓻𝓾𝓮 𝓾𝓷𝓭𝓮𝓻𝓼𝓽𝓪𝓷𝓭𝓲𝓷𝓰, 𝓭𝓸𝓮𝓼 𝓷𝓸𝓽 𝓬𝓸𝓶𝓮 𝓪𝓷𝓭 𝓰𝓸. || 3 || 𝓐𝓹𝓹𝓵𝔂 𝓼𝓾𝓬𝓱 𝓪𝓷 𝓸𝓲𝓷𝓽𝓶𝓮𝓷𝓽 𝓽𝓸 𝔂𝓸𝓾𝓻 𝓮𝔂𝓮𝓼, 𝔀𝓱𝓲𝓬𝓱 𝓲𝓼 𝓹𝓵𝓮𝓪𝓼𝓲𝓷𝓰 𝓽𝓸 𝔂𝓸𝓾𝓻 𝓑𝓮𝓵𝓸𝓿𝓮𝓭. 𝓘 𝓻𝓮𝓪𝓵𝓲𝔃𝓮, 𝓾𝓷𝓭𝓮𝓻𝓼𝓽𝓪𝓷𝓭 𝓪𝓷𝓭 𝓴𝓷𝓸𝔀 𝓗𝓲𝓶, 𝓸𝓷𝓵𝔂 𝓲𝓯 𝓗𝓮 𝓗𝓲𝓶𝓼𝓮𝓵𝓯 𝓬𝓪𝓾𝓼𝓮𝓼 𝓶𝓮 𝓽𝓸 𝓴𝓷𝓸𝔀 𝓗𝓲𝓶. 𝓗𝓮 𝓗𝓲𝓶𝓼𝓮𝓵𝓯 𝓼𝓱𝓸𝔀𝓼 𝓶𝓮 𝓽𝓱𝓮 𝓦𝓪𝔂, 𝓪𝓷𝓭 𝓗𝓮 𝓗𝓲𝓶𝓼𝓮𝓵𝓯 𝓵𝓮𝓪𝓭𝓼 𝓶𝓮 𝓽𝓸 𝓲𝓽, 𝓪𝓽𝓽𝓻𝓪𝓬𝓽𝓲𝓷𝓰 𝓶𝔂 𝓶𝓲𝓷𝓭. 𝓗𝓮 𝓗𝓲𝓶𝓼𝓮𝓵𝓯 𝓬𝓪𝓾𝓼𝓮𝓼 𝓾𝓼 𝓽𝓸 𝓭𝓸 𝓰𝓸𝓸𝓭 𝓪𝓷𝓭 𝓫𝓪𝓭 𝓭𝓮𝓮𝓭𝓼; 𝔀𝓱𝓸 𝓬𝓪𝓷 𝓴𝓷𝓸𝔀 𝓽𝓱𝓮 𝓿𝓪𝓵𝓾𝓮 𝓸𝓯 𝓽𝓱𝓮 𝓜𝔂𝓼𝓽𝓮𝓻𝓲𝓸𝓾𝓼 𝓛𝓸𝓻𝓭? 𝓘 𝓴𝓷𝓸𝔀 𝓷𝓸𝓽𝓱𝓲𝓷𝓰 𝓸𝓯 𝓣𝓪𝓷𝓽𝓻𝓲𝓬 𝓼𝓹𝓮𝓵𝓵𝓼, 𝓶𝓪𝓰𝓲𝓬𝓪𝓵 𝓶𝓪𝓷𝓽𝓻𝓪𝓼 𝓪𝓷𝓭 𝓱𝔂𝓹𝓸𝓬𝓻𝓲𝓽𝓲𝓬𝓪𝓵 𝓻𝓲𝓽𝓾𝓪𝓵𝓼; 𝓮𝓷𝓼𝓱𝓻𝓲𝓷𝓲𝓷𝓰 𝓽𝓱𝓮 𝓛𝓸𝓻𝓭 𝔀𝓲𝓽𝓱𝓲𝓷 𝓶𝔂 𝓱𝓮𝓪𝓻𝓽, 𝓶𝔂 𝓶𝓲𝓷𝓭 𝓲𝓼 𝓼𝓪𝓽𝓲𝓼𝓯𝓲𝓮𝓭. 𝓣𝓱𝓮 𝓸𝓲𝓷𝓽𝓶𝓮𝓷𝓽 𝓸𝓯 𝓽𝓱𝓮 𝓝𝓪𝓪𝓶, 𝓽𝓱𝓮 𝓝𝓪𝓶𝓮 𝓸𝓯 𝓽𝓱𝓮 𝓛𝓸𝓻𝓭, 𝓲𝓼 𝓸𝓷𝓵𝔂 𝓾𝓷𝓭𝓮𝓻𝓼𝓽𝓸𝓸𝓭 𝓫𝔂 𝓸𝓷𝓮 𝔀𝓱𝓸 𝓻𝓮𝓪𝓵𝓲𝔃𝓮𝓼 𝓽𝓱𝓮 𝓛𝓸𝓻𝓭, 𝓽𝓱𝓻𝓸𝓾𝓰𝓱 𝓽𝓱𝓮 𝓦𝓸𝓻𝓭 𝓸𝓯 𝓽𝓱𝓮 𝓖𝓾𝓻𝓾’𝓼 𝓢𝓱𝓪𝓫𝓪𝓭. || 4 || 𝓘 𝓱𝓪𝓿𝓮 𝓶𝔂 𝓸𝔀𝓷 𝓯𝓻𝓲𝓮𝓷𝓭𝓼; 𝔀𝓱𝔂 𝓼𝓱𝓸𝓾𝓵𝓭 𝓘 𝓰𝓸 𝓽𝓸 𝓽𝓱𝓮 𝓱𝓸𝓶𝓮 𝓸𝓯 𝓪 𝓼𝓽𝓻𝓪𝓷𝓰𝓮𝓻? 𝓜𝔂 𝓯𝓻𝓲𝓮𝓷𝓭𝓼 𝓪𝓻𝓮 𝓲𝓶𝓫𝓾𝓮𝓭 𝔀𝓲𝓽𝓱 𝓽𝓱𝓮 𝓣𝓻𝓾𝓮 𝓛𝓸𝓻𝓭; 𝓗𝓮 𝓲𝓼 𝔀𝓲𝓽𝓱 𝓽𝓱𝓮𝓶, 𝓲𝓷 𝓽𝓱𝓮𝓲𝓻 𝓶𝓲𝓷𝓭𝓼. 𝓘𝓷 𝓽𝓱𝓮𝓲𝓻 𝓶𝓲𝓷𝓭𝓼, 𝓽𝓱𝓮𝓼𝓮 𝓯𝓻𝓲𝓮𝓷𝓭𝓼 𝓬𝓮𝓵𝓮𝓫𝓻𝓪𝓽𝓮 𝓲𝓷 𝓱𝓪𝓹𝓹𝓲𝓷𝓮𝓼𝓼; 𝓪𝓵𝓵 𝓰𝓸𝓸𝓭 𝓴𝓪𝓻𝓶𝓪, 𝓻𝓲𝓰𝓱𝓽𝓮𝓸𝓾𝓼𝓷𝓮𝓼𝓼 𝓪𝓷𝓭 𝓓𝓱𝓪𝓻𝓶𝓪, 𝓽𝓱𝓮 𝓼𝓲𝔁𝓽𝔂-𝓮𝓲𝓰𝓱𝓽 𝓱𝓸𝓵𝔂 𝓹𝓵𝓪𝓬𝓮𝓼 𝓸𝓯 𝓹𝓲𝓵𝓰𝓻𝓲𝓶𝓪𝓰𝓮, 𝓬𝓱𝓪𝓻𝓲𝓽𝔂 𝓪𝓷𝓭 𝔀𝓸𝓻𝓼𝓱𝓲𝓹, 𝓪𝓻𝓮 𝓯𝓸𝓾𝓷𝓭 𝓲𝓷 𝓽𝓱𝓮 𝓵𝓸𝓿𝓮 𝓸𝓯 𝓽𝓱𝓮 𝓣𝓻𝓾𝓮 𝓝𝓪𝓶𝓮. 𝓗𝓮 𝓗𝓲𝓶𝓼𝓮𝓵𝓯 𝓬𝓻𝓮𝓪𝓽𝓮𝓼, 𝓮𝓼𝓽𝓪𝓫𝓵𝓲𝓼𝓱𝓮𝓼 𝓪𝓷𝓭 𝓫𝓮𝓱𝓸𝓵𝓭𝓼 𝓪𝓵𝓵, 𝓫𝔂 𝓽𝓱𝓮 𝓟𝓵𝓮𝓪𝓼𝓾𝓻𝓮 𝓸𝓯 𝓗𝓲𝓼 𝓦𝓲𝓵𝓵. 𝓜𝔂 𝓯𝓻𝓲𝓮𝓷𝓭𝓼 𝓪𝓻𝓮 𝓱𝓪𝓹𝓹𝔂 𝓲𝓷 𝓽𝓱𝓮 𝓛𝓸𝓿𝓮 𝓸𝓯 𝓽𝓱𝓮 𝓛𝓸𝓻𝓭; 𝓽𝓱𝓮𝔂 𝓷𝓾𝓻𝓽𝓾𝓻𝓮 𝓵𝓸𝓿𝓮 𝓯𝓸𝓻 𝓽𝓱𝓮𝓲𝓻 𝓑𝓮𝓵𝓸𝓿𝓮𝓭. || 5 || 𝓘𝓯 𝓪 𝓫𝓵𝓲𝓷𝓭 𝓶𝓪𝓷 𝓲𝓼 𝓶𝓪𝓭𝓮 𝓽𝓱𝓮 𝓵𝓮𝓪𝓭𝓮𝓻, 𝓱𝓸𝔀 𝔀𝓲𝓵𝓵 𝓱𝓮 𝓴𝓷𝓸𝔀 𝓽𝓱𝓮 𝔀𝓪𝔂? 𝓗𝓮 𝓲𝓼 𝓲𝓶𝓹𝓪𝓲𝓻𝓮𝓭, 𝓪𝓷𝓭 𝓱𝓲𝓼 𝓾𝓷𝓭𝓮𝓻𝓼𝓽𝓪𝓷𝓭𝓲𝓷𝓰 𝓲𝓼 𝓲𝓷𝓪𝓭𝓮𝓺𝓾𝓪𝓽𝓮; 𝓱𝓸𝔀 𝔀𝓲𝓵𝓵 𝓱𝓮 𝓴𝓷𝓸𝔀 𝓽𝓱𝓮 𝔀𝓪𝔂? 𝓗𝓸𝔀 𝓬𝓪𝓷 𝓱𝓮 𝓯𝓸𝓵𝓵𝓸𝔀 𝓽𝓱𝓮 𝓹𝓪𝓽𝓱 𝓪𝓷𝓭 𝓻𝓮𝓪𝓬𝓱 𝓽𝓱𝓮 𝓜𝓪𝓷𝓼𝓲𝓸𝓷 𝓸𝓯 𝓽𝓱𝓮 𝓛𝓸𝓻𝓭’𝓼 𝓟𝓻𝓮𝓼𝓮𝓷𝓬𝓮? 𝓑𝓵𝓲𝓷𝓭 𝓲𝓼 𝓽𝓱𝓮 𝓾𝓷𝓭𝓮𝓻𝓼𝓽𝓪𝓷𝓭𝓲𝓷𝓰 𝓸𝓯 𝓽𝓱𝓮 𝓫𝓵𝓲𝓷𝓭. 𝓦𝓲𝓽𝓱𝓸𝓾𝓽 𝓽𝓱𝓮 𝓛𝓸𝓻𝓭’𝓼 𝓝𝓪𝓶𝓮, 𝓽𝓱𝓮𝔂 𝓬𝓪𝓷𝓷𝓸𝓽 𝓼𝓮𝓮 𝓪𝓷𝔂𝓽𝓱𝓲𝓷𝓰; 𝓽𝓱𝓮 𝓫𝓵𝓲𝓷𝓭 𝓪𝓻𝓮 𝓭𝓻𝓸𝔀𝓷𝓮𝓭 𝓲𝓷 𝔀𝓸𝓻𝓵𝓭𝓵𝔂 𝓮𝓷𝓽𝓪𝓷𝓰𝓵𝓮𝓶𝓮𝓷𝓽𝓼. 𝓓𝓪𝔂 𝓪𝓷𝓭 𝓷𝓲𝓰𝓱𝓽, 𝓽𝓱𝓮 𝓓𝓲𝓿𝓲𝓷𝓮 𝓛𝓲𝓰𝓱𝓽 𝓼𝓱𝓲𝓷𝓮𝓼 𝓯𝓸𝓻𝓽𝓱 𝓪𝓷𝓭 𝓳𝓸𝔂 𝔀𝓮𝓵𝓵𝓼 𝓾𝓹, 𝔀𝓱𝓮𝓷 𝓽𝓱𝓮 𝓦𝓸𝓻𝓭 𝓸𝓯 𝓽𝓱𝓮 𝓖𝓾𝓻𝓾’𝓼 𝓢𝓱𝓪𝓫𝓪𝓭 𝓪𝓫𝓲𝓭𝓮𝓼 𝓲𝓷 𝓽𝓱𝓮 𝓶𝓲𝓷𝓭. 𝓦𝓲𝓽𝓱 𝔂𝓸𝓾𝓻 𝓹𝓪𝓵𝓶𝓼 𝓹𝓻𝓮𝓼𝓼𝓮𝓭 𝓽𝓸𝓰𝓮𝓽𝓱𝓮𝓻, 𝓹𝓻𝓪𝔂 𝓽𝓸 𝓽𝓱𝓮 𝓖𝓾𝓻𝓾 𝓽𝓸 𝓼𝓱𝓸𝔀 𝔂𝓸𝓾 𝓽𝓱𝓮 𝔀𝓪𝔂. || 6 || 𝓘𝓯 𝓽𝓱𝓮 𝓶𝓪𝓷 𝓫𝓮𝓬𝓸𝓶𝓮𝓼 𝓪 𝓼𝓽𝓻𝓪𝓷𝓰𝓮𝓻 𝓽𝓸 𝓖𝓸𝓭, 𝓽𝓱𝓮𝓷 𝓪𝓵𝓵 𝓽𝓱𝓮 𝔀𝓸𝓻𝓵𝓭 𝓫𝓮𝓬𝓸𝓶𝓮𝓼 𝓪 𝓼𝓽𝓻𝓪𝓷𝓰𝓮𝓻 𝓽𝓸 𝓱𝓲𝓶. 𝓤𝓷𝓽𝓸 𝔀𝓱𝓸𝓶 𝓼𝓱𝓸𝓾𝓵𝓭 𝓘 𝓽𝓲𝓮 𝓾𝓹 𝓪𝓷𝓭 𝓰𝓲𝓿𝓮 𝓽𝓱𝓮 𝓫𝓾𝓷𝓭𝓵𝓮 𝓸𝓯 𝓶𝔂 𝓹𝓪𝓲𝓷𝓼? 𝓣𝓱𝓮 𝔀𝓱𝓸𝓵𝓮 𝔀𝓸𝓻𝓵𝓭 𝓲𝓼 𝓸𝓿𝓮𝓻𝓯𝓵𝓸𝔀𝓲𝓷𝓰 𝔀𝓲𝓽𝓱 𝓹𝓪𝓲𝓷 𝓪𝓷𝓭 𝓼𝓾𝓯𝓯𝓮𝓻𝓲𝓷𝓰; 𝔀𝓱𝓸 𝓬𝓪𝓷 𝓴𝓷𝓸𝔀 𝓽𝓱𝓮 𝓼𝓽𝓪𝓽𝓮 𝓸𝓯 𝓶𝔂 𝓲𝓷𝓷𝓮𝓻 𝓼𝓮𝓵𝓯? 𝓒𝓸𝓶𝓲𝓷𝓰𝓼 𝓪𝓷𝓭 𝓰𝓸𝓲𝓷𝓰𝓼 𝓪𝓻𝓮 𝓽𝓮𝓻𝓻𝓲𝓫𝓵𝓮 𝓪𝓷𝓭 𝓭𝓻𝓮𝓪𝓭𝓯𝓾𝓵; 𝓽𝓱𝓮𝓻𝓮 𝓲𝓼 𝓷𝓸 𝓮𝓷𝓭 𝓽𝓸 𝓽𝓱𝓮 𝓻𝓸𝓾𝓷𝓭𝓼 𝓸𝓯 𝓻𝓮𝓲𝓷𝓬𝓪𝓻𝓷𝓪𝓽𝓲𝓸𝓷. 𝓦𝓲𝓽𝓱𝓸𝓾𝓽 𝓽𝓱𝓮 𝓝𝓪𝓪𝓶, 𝓱𝓮 𝓲𝓼 𝓿𝓪𝓬𝓪𝓷𝓽 𝓪𝓷𝓭 𝓼𝓪𝓭; 𝓱𝓮 𝓭𝓸𝓮𝓼 𝓷𝓸𝓽 𝓵𝓲𝓼𝓽𝓮𝓷 𝓽𝓸 𝓽𝓱𝓮 𝓦𝓸𝓻𝓭 𝓸𝓯 𝓽𝓱𝓮 𝓖𝓾𝓻𝓾’𝓼 𝓢𝓱𝓪𝓫𝓪𝓭. 𝓘𝓯 𝓽𝓱𝓮 𝓶𝓲𝓷𝓭 𝓫𝓮𝓬𝓸𝓶𝓮𝓼 𝓪 𝓼𝓽𝓻𝓪𝓷𝓰𝓮𝓻 𝓽𝓸 𝓖𝓸𝓭, 𝓽𝓱𝓮𝓷 𝓪𝓵𝓵 𝓽𝓱𝓮 𝔀𝓸𝓻𝓵𝓭 𝓫𝓮𝓬𝓸𝓶𝓮𝓼 𝓪 𝓼𝓽𝓻𝓪𝓷𝓰𝓮𝓻 𝓽𝓸 𝓱𝓲𝓶. || 7 || 𝓞𝓷𝓮 𝔀𝓱𝓸 𝓯𝓲𝓷𝓭𝓼 𝓽𝓱𝓮 𝓖𝓾𝓻𝓾’𝓼 𝓜𝓪𝓷𝓼𝓲𝓸𝓷 𝔀𝓲𝓽𝓱𝓲𝓷 𝓽𝓱𝓮 𝓱𝓸𝓶𝓮 𝓸𝓯 𝓱𝓲𝓼 𝓸𝔀𝓷 𝓫𝓮𝓲𝓷𝓰, 𝓶𝓮𝓻𝓰𝓮𝓼 𝓲𝓷 𝓽𝓱𝓮 𝓐𝓵𝓵-𝓹𝓮𝓻𝓿𝓪𝓭𝓲𝓷𝓰 𝓛𝓸𝓻𝓭. 𝓣𝓱𝓮 𝓼𝓮𝓿𝓪𝓭𝓪𝓻 𝓹𝓮𝓻𝓯𝓸𝓻𝓶𝓼 𝓼𝓮𝓵𝓯𝓵𝓮𝓼𝓼 𝓼𝓮𝓻𝓿𝓲𝓬𝓮 𝔀𝓱𝓮𝓷 𝓱𝓮 𝓲𝓼 𝓹𝓵𝓮𝓪𝓼𝓮𝓭, 𝓪𝓷𝓭 𝓬𝓸𝓷𝓯𝓲𝓻𝓶𝓮𝓭 𝓲𝓷 𝓽𝓱𝓮 𝓣𝓻𝓾𝓮 𝓦𝓸𝓻𝓭 𝓸𝓯 𝓽𝓱𝓮 𝓢𝓱𝓪𝓫𝓪𝓭. 𝓒𝓸𝓷𝓯𝓲𝓻𝓶𝓮𝓭 𝓲𝓷 𝓽𝓱𝓮 𝓢𝓱𝓪𝓫𝓪𝓭, 𝔀𝓲𝓽𝓱 𝓱𝓮𝓻 𝓫𝓮𝓲𝓷𝓰 𝓼𝓸𝓯𝓽𝓮𝓷𝓮𝓭 𝓫𝔂 𝓭𝓮𝓿𝓸𝓽𝓲𝓸𝓷, 𝓽𝓱𝓮 𝓫𝓻𝓲𝓭𝓮 𝓭𝔀𝓮𝓵𝓵𝓼 𝓲𝓷 𝓽𝓱𝓮 𝓜𝓪𝓷𝓼𝓲𝓸𝓷 𝓸𝓯 𝓽𝓱𝓮 𝓛𝓸𝓻𝓭’𝓼 𝓟𝓻𝓮𝓼𝓮𝓷𝓬𝓮, 𝓭𝓮𝓮𝓹 𝔀𝓲𝓽𝓱𝓲𝓷 𝓱𝓮𝓻 𝓫𝓮𝓲𝓷𝓰. 𝓣𝓱𝓮 𝓒𝓻𝓮𝓪𝓽𝓸𝓻 𝓗𝓲𝓶𝓼𝓮𝓵𝓯 𝓬𝓻𝓮𝓪𝓽𝓮𝓼; 𝓖𝓸𝓭 𝓗𝓲𝓶𝓼𝓮𝓵𝓯, 𝓲𝓷 𝓽𝓱𝓮 𝓮𝓷𝓭, 𝓲𝓼 𝓮𝓷𝓭𝓵𝓮𝓼𝓼. 𝓣𝓱𝓻𝓸𝓾𝓰𝓱 𝓽𝓱𝓮 𝓦𝓸𝓻𝓭 𝓸𝓯 𝓽𝓱𝓮 𝓖𝓾𝓻𝓾’𝓼 𝓢𝓱𝓪𝓫𝓪𝓭, 𝓽𝓱𝓮 𝓶𝓸𝓻𝓽𝓪𝓵 𝓲𝓼 𝓾𝓷𝓲𝓽𝓮𝓭, 𝓪𝓷𝓭 𝓽𝓱𝓮𝓷 𝓮𝓶𝓫𝓮𝓵𝓵𝓲𝓼𝓱𝓮𝓭; 𝓽𝓱𝓮 𝓾𝓷𝓼𝓽𝓻𝓾𝓬𝓴 𝓶𝓮𝓵𝓸𝓭𝔂 𝓸𝓯 𝓽𝓱𝓮 𝓼𝓸𝓾𝓷𝓭 𝓬𝓾𝓻𝓻𝓮𝓷𝓽 𝓻𝓮𝓼𝓸𝓾𝓷𝓭𝓼. 𝓞𝓷𝓮 𝔀𝓱𝓸 𝓯𝓲𝓷𝓭𝓼 𝓽𝓱𝓮 𝓖𝓾𝓻𝓾’𝓼 𝓜𝓪𝓷𝓼𝓲𝓸𝓷 𝔀𝓲𝓽𝓱𝓲𝓷 𝓽𝓱𝓮 𝓱𝓸𝓶𝓮 𝓸𝓯 𝓱𝓲𝓼 𝓸𝔀𝓷 𝓫𝓮𝓲𝓷𝓰, 𝓶𝓮𝓻𝓰𝓮𝓼 𝓲𝓷 𝓽𝓱𝓮 𝓐𝓵𝓵-𝓹𝓮𝓻𝓿𝓪𝓭𝓲𝓷𝓰 𝓛𝓸𝓻𝓭. || 8 || 𝓦𝓱𝔂 𝓹𝓻𝓪𝓲𝓼𝓮 𝓽𝓱𝓪𝓽 𝔀𝓱𝓲𝓬𝓱 𝓲𝓼 𝓬𝓻𝓮𝓪𝓽𝓮𝓭? 𝓟𝓻𝓪𝓲𝓼𝓮 𝓲𝓷𝓼𝓽𝓮𝓪𝓭 𝓽𝓱𝓮 𝓞𝓷𝓮 𝔀𝓱𝓸 𝓬𝓻𝓮𝓪𝓽𝓮𝓭 𝓲𝓽 𝓪𝓷𝓭 𝔀𝓪𝓽𝓬𝓱𝓮𝓼 𝓸𝓿𝓮𝓻 𝓲𝓽. 𝓗𝓲𝓼 𝓿𝓪𝓵𝓾𝓮 𝓬𝓪𝓷𝓷𝓸𝓽 𝓫𝓮 𝓮𝓼𝓽𝓲𝓶𝓪𝓽𝓮𝓭, 𝓷𝓸 𝓶𝓪𝓽𝓽𝓮𝓻 𝓱𝓸𝔀 𝓶𝓾𝓬𝓱 𝓸𝓷𝓮 𝓶𝓪𝔂 𝔀𝓲𝓼𝓱. 𝓗𝓮 𝓪𝓵𝓸𝓷𝓮 𝓬𝓪𝓷 𝓮𝓼𝓽𝓲𝓶𝓪𝓽𝓮 𝓽𝓱𝓮 𝓛𝓸𝓻𝓭’𝓼 𝓿𝓪𝓵𝓾𝓮, 𝔀𝓱𝓸𝓶 𝓽𝓱𝓮 𝓛𝓸𝓻𝓭 𝓗𝓲𝓶𝓼𝓮𝓵𝓯 𝓬𝓪𝓾𝓼𝓮𝓼 𝓽𝓸 𝓴𝓷𝓸𝔀. 𝓗𝓮 𝓲𝓼 𝓷𝓸𝓽 𝓶𝓲𝓼𝓽𝓪𝓴𝓮𝓷; 𝓗𝓮 𝓭𝓸𝓮𝓼 𝓷𝓸𝓽 𝓶𝓪𝓴𝓮 𝓶𝓲𝓼𝓽𝓪𝓴𝓮𝓼. 𝓗𝓮 𝓪𝓵𝓸𝓷𝓮 𝓬𝓮𝓵𝓮𝓫𝓻𝓪𝓽𝓮𝓼 𝓿𝓲𝓬𝓽𝓸𝓻𝔂, 𝔀𝓱𝓸 𝓲𝓼 𝓹𝓵𝓮𝓪𝓼𝓲𝓷𝓰 𝓽𝓸 𝓨𝓸𝓾, 𝓽𝓱𝓻𝓸𝓾𝓰𝓱 𝓽𝓱𝓮 𝓘𝓷𝓿𝓪𝓵𝓾𝓪𝓫𝓵𝓮 𝓦𝓸𝓻𝓭 𝓸𝓯 𝓽𝓱𝓮 𝓖𝓾𝓻𝓾’𝓼 𝓢𝓱𝓪𝓫𝓪𝓭. 𝓘 𝓪𝓶 𝓵𝓸𝔀𝓵𝔂 𝓪𝓷𝓭 𝓪𝓫𝓳𝓮𝓬𝓽 — 𝓘 𝓸𝓯𝓯𝓮𝓻 𝓶𝔂 𝓹𝓻𝓪𝔂𝓮𝓻; 𝓶𝓪𝔂 𝓘 𝓷𝓮𝓿𝓮𝓻 𝓯𝓸𝓻𝓼𝓪𝓴𝓮 𝓽𝓱𝓮 𝓣𝓻𝓾𝓮 𝓝𝓪𝓶𝓮, 𝓞 𝓢𝓲𝓫𝓵𝓲𝓷𝓰 𝓸𝓯 𝓓𝓮𝓼𝓽𝓲𝓷𝔂. 𝓞 𝓝𝓪𝓷𝓪𝓴, 𝓽𝓱𝓮 𝓞𝓷𝓮 𝔀𝓱𝓸 𝓬𝓻𝓮𝓪𝓽𝓮𝓭 𝓽𝓱𝓮 𝓬𝓻𝓮𝓪𝓽𝓲𝓸𝓷, 𝔀𝓪𝓽𝓬𝓱𝓮𝓼 𝓸𝓿𝓮𝓻 𝓲𝓽; 𝓗𝓮 𝓪𝓵𝓸𝓷𝓮 𝓫𝓮𝓼𝓽𝓸𝔀𝓼 𝓾𝓷𝓭𝓮𝓻𝓼𝓽𝓪𝓷𝓭𝓲𝓷𝓰. || 9 || 2 || 5 ||

𝓢𝓪𝓽𝓾𝓻𝓭𝓪𝔂, 1𝓼𝓽 𝓙𝓪𝔂𝓽’𝓱 (𝓢𝓪𝓶𝓿𝓪𝓽 554 𝓝𝓪𝓷𝓪𝓴𝓼𝓱𝓪𝓱𝓲) 𝓟𝓪𝓰𝓮: 766

Leave a Reply