KMV Visits International Webinars and Virtual Labs on Plant Polyphenols
ਇਸ ਵੈਬੀਨਾਰ ਦੇ ਵਿੱਚ ਡਾ. ਅਵਤਾਰ ਸਿੰਘ, ਰਿਸਰਚ ਲੈਕਚਰਾਰ, ਇੰਟਰਨੈਸ਼ਨਲ ਸੈਂਟਰ ਆਫ ਐਕਸੀਲੈਂਸ ਇਨ ਸੀਫੂਡ ਸਾਇੰਸ ਐਂਡ ਇਨੋਵੇਸ਼ਨ, ਫੈਕਲਟੀ ਆਫ ਐਗਰੋ-ਇੰਡਸਟਰੀ, ਪ੍ਰਿੰਸ ਆਫ ਸੌਂਗਕਲਾ ਯੂਨੀਵਰਸਿਟੀ, ਥਾਈਲੈਂਡ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ 60 ਤੋਂ ਵੀ ਵੱਧ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਡਾ. ਅਵਤਾਰ ਸਿੰਘ ਨੇ ਸੀਫੂਡ ਦੀ ਸੈਲਫ ਲਾਈਫ ਨੂੰ ਬਿਹਤਰ ਬਣਾਉਣ ਦੇ ਵਿੱਚ ਕੁਦਰਤੀ ਭੋਜਨ ਜੋਡ਼ਾਂ ਵਜੋਂ ਪੌਲੀਫੇਨਲਸ ਦੀ ਉੱਭਰ ਰਹੀ ਭੂਮਿਕਾ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਐਂਟੀਆਕਸੀਡੈਂਟਸ ਦੇ ਰੂਪ ਵਿੱਚ ਪ੍ਰਭਾਸ਼ਿਤ ਕਰਨ ਦੇ ਨਾਲ-ਨਾਲ ਮਨੁੱਖੀ ਸਿਹਤ ਵਿੱਚ ਇਸ ਦੇ ਮਹੱਤਵ ਤੋਂ ਵੀ ਜਾਣੂ ਕਰਵਾਇਆ। ਪੌਲੀਫੇਨੌਲਜ਼ ਨੂੰ ਕੁਦਰਤੀ ਐਂਟੀਆਕਸੀਡੇਂਟ ਦੱਸਦੇ ਹੋਏ ਉਨ੍ਹਾਂ ਨੇ ਪੀ.ਪੀ.ਐਨ. ਦੇ ਸੰਜੋਗ ਅਤੇ ਪੌਲੀਫ਼ੇਨਲਜ ਦੇ ਸਰੋਤ ਜਿਵੇਂ: ਅਮਰੂਦ ਦੇ ਪੱਤੇ, ਚਮਨਵਾਂਗ ਪੱਤੇ, ਬੀਟਲ ਪੱਤੇ ਅਤੇ ਗ੍ਰੀਨ ਟੀ ਦੇ ਉਪਯੋਗ ਸਬੰਧੀ ਵੀ ਵਿਸਥਾਰ ਸਹਿਤ ਚਾਨਣ ਪਾਇਆ ਗਿਆ।
![advertise with kesari virasat](https://www.kesarivirasat.in/wp-content/uploads/2022/04/Advertisemnt-3-300x104.jpg)
ਸੈਸ਼ਨ ਦੇ ਅੰਤ ਵਿਚ ਸਰੋਤ ਬੁਲਾਰੇ ਦੁਆਰਾ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੇਹੱਦ ਸਰਲ ਢੰਗ ਦੇ ਨਾਲ ਦਿੱਤੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਨੂੰ ਪ੍ਰਦਾਨ ਕਰਨ ਦੇ ਲਈ ਡਾ. ਅਵਤਾਰ ਦੇ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇਸ ਸਫਲ ਆਯੋਜਨ ਦੇ ਲਈ ਬਾਟਨੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।