Latest news
*ਵੱਡੀ ਖ਼ਬਰ: ਪੁਲਿਸ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਹੋਇਆ ਮੁਕੱਦਮਾ ਦਰਜ਼* ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਸ਼ਾਮਲ BMW ਮਾਮਲੇ ਤੇ ਮਾਨ ਸਰਕਾਰ ਨੇ ਇਨਵੈਸਟ ਪੰਜਾਬ ਮੁਹਿੰਮ ਨੂੰ ਵੱਡੀ ਢਾਹ ਲਗਾਈ : ਹਰਿੰਦਰ ਢੀਂਡਸਾ *निहंग सिंह डेरा तरना दल मुखी के बेटे अमनप्रीत सिंह सैकडों साथियों समेत भाजपा में शामिल*  हरियाणा की ऐतिहासिक नगरी राखीगढ़ी को मिलेगी अंतरराष्ट्रीय पहचान ਵਿਜੀਲੈਸ ਬਿਉਰੋ ਵੱਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ, ਐਸ.ਡੀ.ਓ. ਤੇ ਜੇ.ਈ. ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਭ੍ਰ... ਹੋਸ਼ਿਆਰਪੁਰ ਰੋਡ ਦੀ ਦੁਰਦਸ਼ਾ ਖ਼ਿਲਾਫ਼ ਟਾਈਗਰ ਫੋਰਸ ਵਲੋਂ ਪੱਕਾ ਧਰਨਾ ਲਾਉਣ ਦੀ ਚਿਤਾਵਨੀ ਪਖੰਡੀਆਂ ਦੀਆਂ ਦੁਕਾਨਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ-ਰਣਜੀਤ ਸਿੰਘ ਖੋਜੋਵਾਲ ਕੈਥੋਲਿਕ ਚਰਚ, ਮਸੀਹੀ ਮਹਾਂ ਸੰਘ, CNI , ਸਮੇਤ ਭਾਰਤ ਦੀਆਂ 7 ਚਰਚਾਂ ਦੇ ਮੁੱਖ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨਾ... ਪੰਜਾਬ ਦੀ ਜਵਾਨੀ ਨੂੰ ਉਕਸਾ ਕੇ ਕੁਰਾਹੇ ਪਾਉਣ ਵਾਲੇ ਪੰਨੂ ਨੇ ਕੈਨੇਡਾ ਵਿਚ ਖਰੀਦਿਆ 21 ਕਰੋੜ ਦਾ ਆਲੀਸ਼ਾਨ ਮਕਾਨ

ਕੇਸਰੀ ਵਿਰਾਸਤ

Advertisements

Raipur Helecopter Crash: ਹੈਲੀਕਾਪਟਰ ਹਾਦਸੇ ਵਿਚ ਦੋ ਪਾਇਲਟਾਂ ਦੀ ਮੌਤ

Raipur Helecopter Crash: (Kesari Virasat News Network)- ਛੱਤੀਸਗੜ੍ਹ ਦੇ ਰਾਏਪੁਰ ਵਿਖੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ‘ਤੇ ਵੀਰਵਾਰ ਰਾਤ ਨੂੰ ਹੈਲੀਕਾਪਟਰ ਹਾਦਸੇ (Chopper crash) ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ।

ਜਾਣਕਾਰੀ ਅਨੁਸਾਰ ਹੈਲੀਕਾਪਟਰ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਪਾਇਲਟ ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਜਹਾਜ਼ ਵਿਚ ਕੋਈ ਯਾਤਰੀ ਨਹੀਂ ਸੀ।

ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਰਾਤ 9.10 ਵਜੇ ਦੇ ਕਰੀਬ ਵਾਪਰੀ ਅਤੇ ਤਕਨੀਕੀ ਖ਼ਰਾਬੀ ਇਸ ਹਾਦਸੇ ਦਾ ਕਾਰਨ ਜਾਪਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਸਰਕਾਰ ਦਾ ਅਗਸਤਾ ਹੈਲੀਕਾਪਟਰ ਰੁਟੀਨ ਸਿਖਲਾਈ ਦੌਰਾਨ ਹਵਾਈ ਅੱਡੇ ‘ਤੇ ਰਨਵੇਅ ਦੇ ਅੰਤ ‘ਤੇ ਕ੍ਰੈਸ਼ ਹੋ ਗਿਆ।

                ਹੈਲੀਕਾਪਟਰ ਹਾਦਸਾ ਰਾਏਪੁਰ ਵਿਚ ਮਾਰੇ ਗਏ ਦੋਵਾਂ ਪਾਇਲਟਾਂ ਦੀ ਪੁਰਾਣੀ ਤਸਵੀਰ

ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿੱਚ ਸਵਾਰ ਕੈਪਟਨ ਗੋਪਾਲ ਕ੍ਰਿਸ਼ਨ ਪਾਂਡਾ ਅਤੇ ਕੈਪਟਨ ਏਪੀ ਸ਼੍ਰੀਵਾਸਤਵ ਦੀ ਮੌਤ ਹੋ ਗਈ। ਬਿਆਨ ‘ਚ ਕਿਹਾ ਗਿਆ ਹੈ ਕਿ ਕ੍ਰੈਸ਼ ਦੇ ਕਾਰਨਾਂ ਦਾ ਪਤਾ ਲਗਾਉਣ ਲਈ DGCA ਅਤੇ ਰਾਜ ਸਰਕਾਰ ਦੇ ਕਹਿਣ ‘ਤੇ ਤਕਨੀਕੀ ਜਾਂਚ ਕੀਤੀ ਜਾਵੇਗੀ।

advertise with kesari virasat
advertise with kesari virasat

ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਜਾਨੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਧਿਕਾਰੀਆਂ ਨੂੰ ਦੁਖੀ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ। ਸੀ.ਐੱਮ. ਬਘੇਲ ਨੇ ਇੱਕ ਟਵੀਟ ਵਿੱਚ ਕਿਹਾ  ਕਿ ਰਾਏਪੁਰ ਦੇ ਹਵਾਈ ਅੱਡੇ ‘ਤੇ ਸਰਕਾਰੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਬਾਰੇ ਹੁਣੇ ਹੀ ਦੁਖਦਾਈ ਖ਼ਬਰ ਮਿਲੀ ਹੈ। ਇਸ ਦਰਦਨਾਕ ਹਾਦਸੇ ਵਿੱਚ ਸਾਡੇ ਦੋਵੇਂ ਪਾਇਲਟ ਕੈਪਟਨ ਪਾਂਡਾ ਅਤੇ ਕੈਪਟਨ ਸ਼੍ਰੀਵਾਸਤਵ ਦੀ ਮੌਤ ਹੋ ਗਈ ਹੈ। ਪਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਲ ਬਖਸ਼ੇ ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ। 

Leave a Reply

Your email address will not be published.