KESARI VIRASAT

Latest news
ਦੇਸ਼ ਧਰੋਹ ਦੇ ਮੰਝਧਾਰ ਵਿਚ ਗਾਂਧੀ ਪਰਿਵਾਰ! : ਰਾਜੀਵ ਗਾਂਧੀ ਫਾਉਂਡੇਸ਼ਨ - ਸੈਮ ਪਿਤਰੋਦਾ ਨੂੰ USAID ਵਲੋਂ ਪੈਸਾ ਮਿਲਣ ਬ... ਰਾਮ ਭਗਤ 'ਤੇ ਇਕ ਦਿਨ 'ਚ 76 ਕੇਸ ਦਰਜ: ISI ਨੇ ਬੰਬ ਨਾਲ ਉਡਾਇਆ : ਚਿਤਾ ਦੀ ਰਾਖ 'ਚੋਂ 40 ਬੰਬ ਮੇਖਾਂ ਨਿਕਲੀਆਂ  ਮਹਾਂਨਾਇਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ  ਦਿੱਲੀ ਸ਼ਰਾਬ ਘਪਲੇ 'ਚ ਕੇਜਰੀਵਾਲ-ਸਿਸੋਦੀਆ ਨੂੰ ਮੁੜ ਜੇਲ੍ਹ! : CBI ਨੇ ਅਦਾਲਤ 'ਚ ਕੀਤੀ ਅਰਜ਼ੀ: ਪੰਜਾਬ 'ਚ CM ਭਗਵੰਤ... Big Breaking: ਸੁਰੱਖਿਆ ਬਲਾਂ ਨੇ 31 ਨਕਸਲੀ ਮਾਰੇ: ਭਾਰੀ ਮਾਤਰਾ 'ਚ ਹਥਿਆਰ ਤੇ ਵਿਸਫੋਟਕ ਸਮੱਗਰੀ ਵੀ ਮਿਲੀ : 2 ਜਵਾਨ ... ਵਿਸ਼ੇਸ਼ ਸੰਪਾਦਕੀ: ਦਿੱਲੀ ਚੋਣ 2025 :ਟੁੱਟੀਆਂ ਸੜਕਾਂ ਪਈਆਂ ਮੁਫਤ ਦੀਆਂ ਰਿਉੜੀਆਂ ਉੱਪਰ ਭਾਰੂ ਭਾਰਤ ਵਿੱਚ ਚਰਚ, ਜੇਹਾਦੀ, ਨਕਸਲੀ ਅਤੇ ਐਨਜੀਓਜ਼ ਦਾ ਧਰਮ ਪਰਿਵਰਤਨ ਗੱਠਜੋੜ ਬੇਨਕਾਬ: ਅਰਬਾਂ ਰੁਪਏ ਖਰਚਣ ਵਾਲੀ USAID ਨੂ... ਦਿੱਲੀ ਚੋਣਾਂ: ਭਗਵੰਤ ਮਾਨ ਵੱਲੋਂ ਪ੍ਰਚਾਰ ਕੀਤੀਆਂ ਸਾਰੀਆਂ ਸੀਟਾਂ ਹਾਰੀ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਤੋਂ ਹਟਾਈ: ਚੋਣ ਕਮਿਸ਼ਨ ਦੇ ਹੁਕਮਾਂ 'ਤੇ ਫੈਸਲਾ; ਡੀਜੀਪੀ ਨੇ ਕਿਹਾ- ... *ਦਿੱਲੀ ਵਿੱਚ ਸੇਵਾ, ਸੁਸ਼ਾਸਨ ਅਤੇ ਰਾਸ਼ਟਰਵਾਦ ਦਾ ਕਮਲ ਖਿੜਿਆ - ਸੁਸ਼ੀਲ ਰਿੰਕੂ*
You are currently viewing ਕੇ.ਐਮ.ਵੀ. ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ ਅਮਰ ਜੋਤੀ ਸਮਾਗਮ 
KMV organizes pious Amar Jyoti function to accord traditional farewell to its outgoing students  

ਕੇ.ਐਮ.ਵੀ. ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ ਅਮਰ ਜੋਤੀ ਸਮਾਗਮ 


 

KMV organizes pious Amar Jyoti function to accord traditional farewell to its outgoing students

 

1000 ਤੋਂ ਵੀ ਵੱਧ ਵਿਦਿਆਰਥਣਾਂ ਨੂੰ ਦਿੱਤੀ ਪਰੰਪਰਾਗਤ ਫੇਅਰਵੈੱਲ

 ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਅਮਰਜੋਤੀ ਸਮਾਰੋਹ ਦਾ ਸਫਲਤਾਪੂਰਵਕ ਆਯੋਜਨ ਕਰਵਾਇਆ ਗਿਆ। ਅਕਾਦਮਿਕ ਸੈਸ਼ਨ 2021-22 ਵਿਦਿਆਲਾ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਵਿਦਾ ਹੋ ਰਹੀਆਂ ਵਿਦਿਆਰਥਣਾਂ ਨੂੰ ਆਸ਼ੀਰਵਾਦ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦੇਣ ਦੇ ਮਕਸਦ ਨਾਲ ਆਯੋਜਿਤ ਇਸ ਪ੍ਰੋਗਰਾਮ ਦੇ ਵਿੱਚ ਸ੍ਰੀ ਰਮਨ ਅਰੋਡ਼ਾ, ਐੱਮ.ਐੱਲ.ਏ.,ਜਲੰਧਰ ਸੈਂਟਰਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਇਸ ਦੇ ਨਾਲ ਹੀ ਸ੍ਰੀਮਤੀ ਸੁਸ਼ੀਲਾ ਭਗਤ, ਮੈਂਬਰ, ਕੇ.ਐਮ.ਵੀ. ਮੈਨਜਿੰਗ ਕਮੇਟੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੌਰਾਨ ਡਾ. ਸੁਸ਼ਮਾ ਚਾਵਲਾ, ਵਾਈਸ ਪ੍ਰੈਜ਼ੀਡੈਂਟ, ਸ਼੍ਰੀ ਧਰੁਵ ਮਿੱਤਲ, ਖਜ਼ਾਨਚੀ, ਕੇ.ਐਮ.ਵੀ. ਮੈਨੇਜਿੰਗ ਕਮੇਟੀ ਦੇ ਨਾਲ-ਨਾਲ ਕਮੇਟੀ ਦੇ ਮਾਣਯੋਗ ਮੈਂਬਰ ਸ਼੍ਰੀਮਤੀ ਨੀਰੂ ਕਪੂਰ, ਡਾ. ਸਤਪਾਲ ਗੁਪਤਾ, ਡਾ. ਦੀਪਾਲੀ ਲੂਥਰਾ, ਸ੍ਰੀਮਤੀ ਸ਼ਿਵ ਮਿੱਤਲ ਅਤੇ ਡਾ. ਕਮਲ ਗੁਪਤਾ ਨੇ ਵੀ ਉਚੇਚੇ ਤੌਰ ‘ਤੇ ਆਪਣੀ ਹਾਜ਼ਰੀ ਲਗਵਾਈ।

KMV organizes pious Amar Jyoti function to accord traditional farewell to its outgoing students   

ਪ੍ਰੋਗਰਾਮ ਦੇ ਵਿੱਚ ਹਾਜ਼ਰ ਸਮੂਹ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਾ ਹੋ ਰਹੀਆਂ ਵਿਦਿਆਰਥਣਾਂ ਨੂੰ ਅਮਰਜੋਤੀ ਦੇ ਪਾਵਨ ਅਤੇ ਪਰੰਪਰਾਗਤ ਸਮਾਗਮ ਦੇ ਮਹੱਤਵ ਬਾਰੇ ਸਮਝਾਉਂਦੇ ਹੋਏ  ਕੰਨਿਆ ਮਹਾਂਵਿਦਿਆਲਾ ਤੋਂ ਪ੍ਰਾਪਤ ਸਿੱਖਿਆ, ਜੀਵਨ-ਜਾਚ, ਨੈਤਿਕ ਕਦਰਾਂ ਕੀਮਤਾਂ, ਆਤਮ ਵਿਸ਼ਵਾਸ ਆਦਿ ਦੇ ਨਾਲ ਭਵਿੱਖ ਵਿੱਚ ਸਫ਼ਲਤਾ ਦੀਆਂ ਸਿਖਰਾਂ ਛੂੰਹਣ ਦੀ ਕਾਮਨਾ ਕੀਤੀ।ਅੱਗੇ ਗੱਲ ਕਰਦੇ ਹੋਏ ਉਨ੍ਹਾਂ ਆਟੋਨਾਮਸ ਦਰਜੇ ਦੇ ਅੰਤਰਗਤ ਸਿੱਖਿਆ ਪ੍ਰਣਾਲੀ ਵਿੱਚ ਲਿਆਂਦੇ ਜਾ ਰਹੇ ਲੋੜੀਂਦੇ ਸੁਧਾਰਾਂ, ਹੁਨਰ ਨੂੰ ਵਿਕਸਿਤ ਕਰਦੀ ਹੋਈ ਸਿੱਖਿਆ, ਇੱਕੀਵੀਂ ਸਦੀ ਦੀਆਂ ਰੁਜ਼ਗਾਰ ਪ੍ਰਾਪਤੀ ਦੀਆਂ ਜ਼ਰੂਰਤਾਂ  ਨੂੰ ਮੁੱਖ ਰੱਖ ਕੇ ਅਪਗਰੇਡ ਕੀਤੇ ਜਾ ਰਹੇ ਸਿਲੇਬਸ ਆਦਿ ਜਿਹੇ ਪ੍ਰਗਤੀਸ਼ੀਲ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਫਲਤਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਕੰਨਿਆ ਮਹਾਂ ਵਿਦਿਆਲਾ ਦੀ ਸੰਪੂਰਨ ਟੀਮ ਸਹੀ ਦਿਸ਼ਾ ਵਿੱਚ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਆਪਣੇ ਦੇਸ਼ ਦੇ ਬੱਚਿਆਂ ਦੇ ਲਈ ਉੱਚ ਸਿੱਖਿਆ ਨੂੰ ਗਲੋਬਲ ਸਟੈਂਡਰਡਸ ਤਕ ਲੈ ਕੇ ਜਾਣ ਲਈ ਨਿਰੰਤਰ ਯਤਨਸ਼ੀਲ ਹੈ। 

ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀ ਰਮਨ ਅਰੋਡ਼ਾ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਵਿਦਿਆਰਥਣਾਂ ਨੂੰ ਕੰਨਿਆ ਮਹਾਂ ਵਿਦਿਆਲਿਆ ਜਿਹੀ ਇਤਿਹਾਸਕ ਸੰਸਥਾ ਤੋਂ ਵਿੱਦਿਆ ਮੁਕੰਮਲ ਕਰਨ ਲਈ ਮੁਬਾਰਕਬਾਦ ਦਿੰਦੇ ਹੋਏ ਇੱਥੋਂ ਮਿਲੀ ਜੀਵਨ ਸੇਧ ਅਨੁਸਾਰ ਨਿਰੰਤਰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ। ਹਰੇਕ ਖੇਤਰ ਵਿੱਚ ਮਹਿਲਾਵਾਂ ਦੀ ਬਰਾਬਰੀ ਅਤੇ ਯੋਗਤਾ ਨੂੰ ਮੰਨਦੇ ਹੋਏ ਉਨ੍ਹਾਂ ਕੰਨਿਆ ਮਹਾਂ ਵਿਦਿਆਲਾ ਦੁਆਰਾ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਦੇ ਲਈ ਕੀਤੇ ਜਾਂਦੇ  ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥਣਾਂ ਦੇ ਲਈ ਸੱਚਮੁੱਚ ਹੀ ਇਹ ਗੌਰਵ ਦਾ ਵਿਸ਼ਾ ਹੈ ਕਿ ਉਹ ਇਸ ਮਹਾਨ ਸੰਸਥਾ ਤੋਂ ਆਪਣੀ ਪੜ੍ਹਾਈ ਮੁਕੰਮਲ ਕਰ ਰਹੀਆਂ ਹਨ।ਅਮਰ ਜੋਤੀ ਦੇ ਪਾਵਨ ਗੀਤਾਂ ਜਯ ਜਯ ਜਨਨੀ ਅਤੇ ਨਮੋ ਦੇਵ ਭੂਮੀ ਨਮਸਤੇ-ਨਮਸਤੇ ਦੀਆਂ ਧੁਨਾਂ ਵਿੱਚ ਸਮੂਹ ਵਿਦਿਆਰਥਣਾਂ ਵੱਲੋਂ ਆਰਜ਼ੂ, ਮਨਜੋਤ ਕੌਰ, ਯੁਕਤਾ, ਅਵੰਤਿਕਾ ਅਤੇ ਕੰਨੂ ਪ੍ਰਿਆ ਨੇ ਕੰਨਿਆ ਮਹਾਂਵਿਦਿਆਲਾ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇੱਥੇ ਬਿਤਾਏ ਹੋਏ ਸਮੇਂ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਦੱਸਿਆ। ਇਸ ਦੇ ਨਾਲ ਹੀ ਇਸ ਅਕਾਦਮਿਕ ਸੈਸ਼ਨ ਦੇ ਦੌਰਾਨ ਮੌਰਲ ਐਜੂਕੇਸ਼ਨ ਦੀਆਂ ਵਿਸ਼ੇਸ਼ ਕਲਾਸਾਂ ਲੈਣ ਵਾਲੇ ਸਮੂਹ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕਰਨ ਦੇ ਨਾਲ-ਨਾਲ ਸਪੋਰਟਸ ਵਿਭਾਗ ਦੁਆਰਾ ਪ੍ਰਕਾਸ਼ਿਤ ਸਪੋਰਟਸ ਨਿਊਜ਼ਲਾਈਨ ਨੂੰ ਵੀ ਰਿਲੀਜ਼ ਕੀਤਾ ਗਿਆ।

ਅੰਤ ਵਿੱਚ ਮੈਡਮ ਪ੍ਰਿੰਸੀਪਲ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਡਾ. ਸ਼ਾਲਿਨੀ ਗੁਲ੍ਹਾਟੀ, ਡਾ. ਪੂਨਮ ਸ਼ਰਮਾ, ਡਾ. ਮਧੂਮੀਤ ਅਤੇ ਸਮੂਹ ਆਯੋਜਕ ਮੰਡਲ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਸ੍ਰੀਮਤੀ ਆਨੰਦ ਪ੍ਰਭਾ ਨੇ ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਬਾਖ਼ੂਬੀ ਅਦਾ ਕੀਤੀ ।

JALANDHAR (KESARI NEWS NETWORK)-Kanya Maha Vidyalaya(Autonomous) organized the pious Amar-Jyoti function to mark the culmination of the academic session 2021-22. The chief guest for the occasion was Mr. Raman Arora, MLA, Jalandhar Central. The function was presided over by Smt. Sushila Bhagat, Member, KMV Managing Committee.Also present to grace the occasion were Dr. Sushma Chawla, Vice President, KMV Managing Committee, Mr. Dhruv Mittal, Treasurer, KMV Managing Committee, Dr. Satpal Gupta, Member, KMV Managing Committee. Dr Neeru Kapoor, Member, KMV Managing Committee, Mrs Shiv Mittal, Member, KMV Managing Committee,          Dr DeepaliLuthra, Member, KMV Managing Committee&Dr Kamal Gupta, Member, KMV Managing Committee.

After a warm welcome of all the guest, Principal Prof. Dr. Atima Sharma Dwivediread the annual report of 2021-22. Making the gathering aware of the importance of Amar Jyoti, Prof. Dwivediaverred that it was an age old tradition at K.M.V. since its inception to give warm send-off to the out-going students by showering them with blessing for an exemplary and bright future. After the traditional songs exclusively sung at KMV on the occasion like Jai Jai Janani, Jai Jai Mata and NamoDeshBhumi Namaste Namaste, the outgoing students shared some nostalgic memories with all present. Mr Raman Arora observed that KMV has kept students abreast with all that was modern and trendy, yet kept its base firmly rooted in rich traditional legacy. He appreciated the excellent grooming KMV provided and exhorted girls to be more innovative and hard working.

He also assured that he will keep on supporting the development and growth of the college by all means. On this occasion, Sports Newsline, a college magazine enlisting the various brilliant achievements of the students of KMV in the field of sports was also released. On this occasion, all the resource persons for Moral Education Programme, a value added course run by KMV were also honored.

The programmeculminated with the tilak and distribution of Prasad to the outgoing students. Principal Prof. Atima Sharma Dwivedilauded the efforts of Dr. Shalini Gulati, Dr Poonam Sharma, Head, PG Department of Music, Dr. Madhumeet, Head, PG Department of English& the whole organizing committee for successfully organizing the function.

Leave a Reply