Rudra Sena Sangathan donates Rs 11,000 for new construction of Maharishi Ved Vyas Mandir
ਇੰਗਲੈਂਡ ਵਾਸੀ ਸ਼ਰਧਾਲੂਆਂ ਵਲੋਂ ਭੰਡਾਰਾ 14 ਮਈ ਸ਼ਨੀਵਾਰ ਨੂੰ
ਜਲੰਧਰ, 12 ਮਈ (ਕੇਸਰੀ ਨਿਊਜ਼ ਨੈੱਟਵਰਕ) – ਮਹਾਰਿਸ਼ੀ ਵੇਦ ਵਿਆਸ ਮੰਦਰ ਬਿਆਸ ਪਿੰਡ ਜਲੰਧਰ ਵਿਖੇ ਮਹਾਰਿਸ਼ੀ ਵੇਦ ਵਿਆਸ ਕੁੰਡ ਸਭਾ ਰਜਿ. ਦੀ ਹੋਈ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਇਸ ਪ੍ਰਾਚੀਨ ਅਤੇ ਵਿਰਾਸਤੀ ਅਸਥਾਨ ਦੇ ਪ੍ਰਬੰਧਾਂ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਪ੍ਰਬੰਧਕ ਕਮੇਟੀ ਵਿਚ ਨਵੀਅਂ ਨਿਯੁਕਤੀਆਂ ਕੀਤੀਆਂ ਗਈਆਂ।
ਇਹ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸੰਦੀਪ ਨਿੱਝਰ ਨੂੰ ਉਤਸਵ ਇੰਚਾਰਜ, ਰਾਮ ਕੁਮਾਰ ਨੂੰ ਸਹਿ ਉਤਸਵ ਇੰਚਾਰਜ, ਵਿਕਰਮ ਚੰਦ ਨੂੰ ਸਕੱਤਰ ਅਤੇ ਗੁਰਪ੍ਰੀਤ ਸਿੰਘ ਸੰਧੂ ਨੂੰ ਮੀਡੀਆ ਇੰਚਾਰਜ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਮੰਦਰ ਦੀ ਨਵ ਉਸਾਰੀ ਅਤੇ ਪ੍ਰਚਾਰ ਪਸਾਰ ਲਈ ਸਾਰੇ ਦੇਸ਼ ਵਾਸੀਆਂ ਨੂੰ ਵਧ ਚੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਜਿਸਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਰੁਦਰ ਸੈਨਾ ਸੰਗਠਨ ਜਲੰਧਰ ਤੋਂ ਦਿਆਲ ਵਰਮਾ ਦੀ ਅਗਵਾਈ ਹੇਠ ਪਹੁੰਚੇ ਸਾਥੀਆਂ ਨੇ ਆਪਣੀ ਸੰਸਥਾ ਵਲੋਂ ਮੰਦਰ ਕੁੰਡ ਸਭਾ ਨੂੰ ਮੰਦਰ ਦੀ ਉਸਾਰੀ ਲਈ 11 ਹਜਾਰ ਰੁਪਏ ਦੀ ਰਾਸ਼ੀ ਦਾ ਚੈੱਕ ਪ੍ਰਦਾਨ ਕਰਦੇ ਹੋਏ ਕਾਮਨਾ ਕੀਤੀ ਕਿ ਇਸ ਪ੍ਰਚੀਨ ਅਤੇ ਪਾਵਨ ਅਸਥਾਨ ਦੀ ਮਹਿੰਮਾ ਨੂੰ ਦੇਸ਼ ਵਿਦੇਸ਼ ਵਿਚ ਪਹੁੰਚਾਉਣ ਵਿਚ ਪਿੰਡ ਵਾਸੀ ਅਤੇ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਉਪਰਾਲੇ ਜਰੂਰ ਸਫਲ ਹੋਣਗੇ।

ਮਹਾਰਿਸ਼ੀ ਵੇਦ ਵਿਆਸ ਕੁੰਡ ਸਭਾ ਦੇ ਜਨਰਲ ਸਕੱਤਰ ਮੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਪਵਿੱਤਰ ਅਸਥਾਨ ਵਿਖੇ ਜੋ ਵੀ ਵਿਅਕਤੀ ਸ਼ਰਧਾ ਨਾਲ ਹਾਜ਼ਰੀ ਲਗਵਾਉਂਦਾ ਹੈ ਉਸ ਦੀਆਂ ਮਨੋਕਾਮਨਾਵਾਂ ਜਰੂਰ ਸਫਲ ਹੁੰਦੀਆਂ ਹਨ। ਇਸੇ ਸਬੰਧ ਵਿਚ ਆਪਣੀ ਪੂਰੀ ਹੋਈ ਮਨੋਕਾਮਨਾ ਦੇ ਮੱਦੇਨਜ਼ਰ ਇੰਗਲੈਂਡ ਤੋਂ ਉਚੇਚੇ ਤੌਰ ਤੇ ਬਿਆਸ ਪਿੰਡ ਵਿਖੇ ਪੁੱਜੀਆਂ ਸੁਨੀਤਾ ਰਾਣੀ ਅਤੇ ਵਿਨੀਤਾ ਰਾਣੀ ਵਲੋਂ ਆਉਂਦੇ ਸ਼ਨੀਵਾਰ 14 ਮਈ ਨੂੰ ਮੰਦਰ ਕੰਪਲੈਕਸ ਵਿਖੇ ਭੰਡਾਰਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਆਉਣ ਵਾਲੀਆਂ ਸੰਗਤਾਂ ਦੀ ਰੂਹ ਦੀ ਖੁਰਾਕ ਲਈ ਸਾਬੀ ਮੰਡਾਰ ਐਂਡ ਪਾਰਟੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਮਹਾਰਿਸ਼ੀ ਵੇਦ ਵਿਆਸ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਦੇ ਨਾਲ ਨਾਲ ਭਜਨ ਕੀਰਤਨ ਅਤੇ ਇਤਿਹਾਸਕ ਬਿਰਤਾਂਤ ਸਾਂਝਾ ਕਰਨਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਸੋਨੀਆਂ ਸ਼ਰਮਾ, ਰੇਖਾ ਸ਼ਰਮਾ, ਸੁਦੇਸ਼ ਕੁਮਾਰੀ, ਰਜਨੀ ਬਾਲਾ, ਕਮਲ ਰਿਸ਼ੀ, ਸ਼ਾਮ ਲਾਲ, ਕਰਨ ਗੰਡੋਤਰਾ, ਵਿਵੇਕ ਸਨਾਤਨੀ, ਦਿਨੇਸ਼ ਸ਼ਰਮਾ, ਮੁਨੀਸ਼ ਭਾਰਦਵਾਜ ਆਦਿ ਵੀ ਮੌਜੂਦ ਸਨ।