Jaspreet Kaur of 10+2 won the poster making competition, Kajal’s team won quiz.
– ਨੈਸ਼ਨਲ ਟੈਕਨੌਲੋਜੀ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ
ਕਪੂਰਥਲਾ: ਸਥਾਨਕ ਹਿੰਦੂ ਕੰਨਿਆ ਕਾਲਜ ਦੇ ਕੰਪਿਊਟਰ ਵਿਭਾਗ ਵਲੋਂ ਨੈਸ਼ਨਲ ਟੈਕਨੌਲੋਜੀ ਦਿਵਸ ਨੂੰ ਸਮਰਪਤ ਦੋ ਦਿਨਾ ਇੰਟਰ ਕਲਾਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਲਜ ਦੇ ਵਿਿਦਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਬੁੱਧਵਾਰ ਕਰਵਾਏ ਗਏ ਬਰੇਨ ਉਲੰਪਿਕਸ ਵਿੱਚ 39 ਵਿਿਦਆਰਥੀਆਂ ਵਿੱਚੋਂ ਤਿੰਨ ਰਾਉਂਡ ਦੇ ਮੁਕਾਬਲਿਆਂ ਤੋਂ ਬਾਅਦ ਚੁਣੀ ਗਈਆਂ ਤਿੰਨ ਟੀਮਾਂ ਵਿੱਚ ਕਰਵਾਏ ਗਏ ਕੁਇਜ ਮੁਕਾਬਲੇ ਵਿੱਚ ਐਮਐਸਸੀ ਆਈਟੀ ਸੈਮਸਟਰ 2 ਦੀ ਕਾਜਲ, ਬੀਐਸਸੀਆਈਟੀ ਸੈਮਸਟਰ 6 ਦੀ ਲਵਲੀਨ ਅਤੇ ਬੀਸੀਏ ਸੈਮਸਟਰ 4 ਦੀ ਅਰਸ਼ਦੀਪ ਕੌਰ ਦੀ ਟੀਮ ਨੇ ਪਹਿਲੇ ਸਥਾਨ ਹਾਸਲ ਕੀਤਾ।
ਦੂਜਾ ਸਥਾਨ ਐਮਐਸਸੀ ਆਈਟੀ ਸੈਮਸਟਰ 2 ਦੀ ਆਂਚਲ, ਬੀਸੀਏ ਸੈਮਸਟਰ 6 ਦੀ ਦੀਕਸ਼ਾ ਅਤੇ ਬੀਸੀਏ ਸੈਮਸਟਰ 2 ਦੀ ਪ੍ਰਗਨਾ ਨੇ ਹਾਸਲ ਕੀਤਾ।ਕੁਇਜ ਮਾਸਟਰ ਦੀ ਭੂਮਿਕਾ ਇੰਜੀ ਰਮਨਦੀਪ ਕੌਰ ਨੇ ਨਿਭਾਈ।
ਦੂਜੇ ਦਿਨ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਨੇ 10+2 ਆਰਟਸ ਦੀ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਬੀਸੀਏ ਸੈਮਸਟਰ ਚੌਥਾ ਦੀ ਗੁਰਨੂਰਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ 10+2 ਆਰਟਸ ਦੀ ਹੀ ਰਿਧੀਮਾ ਨੇ ਤੀਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਨੈਸ਼ਨਲ ਟੈਕਨਾਲੋਜੀ ਦਿਵਸ ਮੌਕੇ ਕਰਵਾਏ ਇੰਨਾਂ ਮੁਕਾਬਲਿਆਂ ਵਿੱਚ ਵਿਦਆਰਥੀਆਂ ਨੇ ਅਲੱਗ ਅਲੱਗ ਵਿਿਸ਼ਆਂ ਵਿੱਚ ਟੈਕਨੋਲੋਜੀ ਨੂੰ ਲੈ ਕੇ ਜੋ ਵੀ ਪਰਿਵਰਤਨ ਆਏ ਹਨ, ਉਹਨਾਂ ਦਾ ਬੜੀ ਅੱਛੀ ਤਰਾਂ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕੰਪਿਊਟਰ ਵਿਭਾਗ ਨੂੰ ਇਸ ਦੇ ਸਫਲ ਆਯੋਜਨ ਦੀ ਵਧਾਈ ਦਿੱਤੀ।
ਇਸ ਮੌਕੇ ਇੰਜੀ ਇੰਦਰਜੀਤ ਬੱਲ, ਪ੍ਰੌ ਸ਼ਿਵਾਨੀ ਪੱਬੀ, ਇੰਜੀ ਹਰਦੀਪ ਕੌਰ, ਇੰਜੀ ਤਾਨਿਆ ਗੋਇਲ ਅਤੇ ਪ੍ਰੋ ਸੁਖਵਿੰਦਰ ਕੌਰ ਹਾਜਰ ਸਨ।
Kapurthala: A two-day inter-class competition dedicated to National Technology Day was organized by the Computer Department of the local Hindu Kanya College in which the students of the college participated with great enthusiasm.
In the Brain Olympics held on Wednesday, the team of Kajal of MSC IT Semester 2, Loveleen of BSCIT Semester 6 and Arshdeep Kaur of BCA Semester 4 secured the first place in the quiz competition.
Three teams were selected for final round of quiz after three rounds of competitions out of 39 students. The second place was bagged by Aanchal of MSC IT Semester 2, Diksha of BCA Semester 6 and Pragna of BCA Semester 2. The role of the quiz master was played by Er Ramandeep Kaur.
In the poster making competition held on the second day, Jaspreet Kaur of 10+2 Arts bagged the first position, Gurnoorpreet Kaur of BCA Semester IV secured the second place and Ridhima of 10+2 Arts bagged the third place. Er Sunali Sharma, Head, Department of Computer, informed that in this competition, 40 students have made posters on the theme of Women Empowerment and ICT and Digital World.