KESARI VIRASAT

Latest news
ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਸਥਾਪਨਾ ਦਿਵਸ ਮੌਕੇ ਭਾਰਤ ਦੀ ਗੁਰੂਕੁਲ ਪ੍ਰਣਾਲੀ ਦੀ ਅਮੀਰ ਪਰੰਪਰਾ ਨੂੰ ਕੀ... ਬੀਬੀਸੀ ਨੇ ਹਮਾਸ ਕਮਾਂਡਰ ਦੇ ਬੇਟੇ ਨੂੰ ਬਣਾਇਆ ਆਪਣੀ ਡਾਕੂਮੈਂਟਰੀ ਦਾ 'ਹੀਰੋ', ਪਤਨੀ ਨੂੰ ਵੀ ਦਿੱਤੇ ਡਾਲਰ: ਲੋਕ ਰੋਹ ਕ...
You are currently viewing ਜਦੋਂ 20 ਰੁਪਏ ਵਾਸਤੇ ਇਕੱਲੀ ਔਰਤ ਨੇ ਕਰਤਾ ਬਸ ਦਾ ਚੱਕਾ ਜਾਮ

ਜਦੋਂ 20 ਰੁਪਏ ਵਾਸਤੇ ਇਕੱਲੀ ਔਰਤ ਨੇ ਕਰਤਾ ਬਸ ਦਾ ਚੱਕਾ ਜਾਮ


When a single woman did Chakka jam of bus for Rs 20

ਬਠਿੰਡਾ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਵੇਲੇ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਦਿੱਤੀ ਗਈ ਸਹੂਲਤ ਦਾ ਹੱਕ ਮਾਰੇ ਜਾਣ ਕਾਰਨ ਅੱਜ ਬਠਿੰਡਾ ਦੇ ਬੱਸ ਸਟੈਂਡ ਵਿਚ ਨਵਾਂ ਵਿਵਾਦ ਦੇਖਣ ਨੂੰ ਮਿਲਿਆ। ਸ਼ਹਿਰ ਦੇ ਬੱਸ ਸਟੈਂਡ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਫ਼ਿਰੋਜ਼ਪੁਰ ਦੇ ਕਾਊਂਟਰ ਉਤੇ ਲੱਗੀ ਪੀਆਰਟੀਸੀ ਦੀ ਸਰਕਾਰੀ ਬੱਸ ਦੇ ਅੱਗੇ ਇੱਕ ਬਜ਼ੁਰਗ ਮਹਿਲਾ ਲੰਮੀ ਪੈ ਗਈ ਅਤੇ ਉਸ ਨੇ ਕੰਡਕਟਰ ਤੋਂ ਟਿਕਟ ਦੇ 20 ਰੁਪਏ ਵਾਪਸ ਕਰਨ ਦੀ ਮੰਗ ਕੀਤੀ। ਕੰਡਕਟਰ ਵੱਲੋਂ ਕੱਟੀ ਗਈ ਟਿਕਟ ਕੈਂਸਲ ਨਾ ਹੋਣ ਦੀ ਦੁਹਾਈ ਪਾਈ  ਗਈ ਪਰ ਉਕਤ ਮਹਿਲਾ ਵਲੋਂ ਬੱਸ ਦੇ ਅੱਗੇ ਲੰਮੇ ਪੈ ਕੇ ਕੀਤੇ ਪ੍ਰਦਰਸ਼ਨ ਤੋਂ ਬਾਅਦ ਆਖਰ ਕੰਡਕਟਰ ਵੱਲੋਂ 20 ਰੁਪਏ ਵਾਪਸ ਦੇ ਕੇ ਖਹਿੜਾ ਛੁਡਵਾਇਆ ਗਿਆ।

ਬਜ਼ੁਰਗ ਮਹਿਲਾ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਦੀ ਵੀਡੀਓ ਵੀ ਅੱਗ ਦੀ ਤਰ੍ਹਾਂ ਵਾਇਰਲ ਹੋਈ ਹੈ।

ਕੰਡਕਟਰ ਨੇ ਦੱਸਿਆ ਕਿ ਉਹ ਬਾਜਾਖਾਨਾ ਤੋਂ ਬਠਿੰਡਾ ਆ ਰਹੇ ਸੀ ਕਿ ਰਸਤੇ ਵਿੱਚੋਂ ਚੜ੍ਹੀ ਉਕਤ ਮਹਿਲਾ ਦੇ ਨਾਲ ਪਰਿਵਾਰਕ ਮੈਂਬਰ ਨੇ ਟਿਕਟ ਲੈ ਲਈ ਪ੍ਰੰਤੂ ਮਹਿਲਾ ਕੋਲ ਆਧਾਰ ਕਾਰਡ ਹੋਣ ਕਰਕੇ ਉਸ ਦੀ ਟਿਕਟ ਨਹੀਂ ਕੱਟੀ ਜਾ ਸਕਦੀ ਸੀ, ਪਰ ਟਿਕਟ ਪਹਿਲਾਂ ਹੀ ਕੱਟ ਦਿੱਤੀ ਗਈ ਸੀ ਜਦੋਂ ਟਿਕਟ ਸਬੰਧੀ ਮਹਿਲਾ ਨੂੰ ਪਤਾ ਲੱਗਿਆ ਤਾਂ ਉਸ ਨੇ ਆਧਾਰ ਕਾਰਡ ਦਿਖਾ ਕੇ ਆਪਣੇ 20 ਰੁਪਏ ਵਾਪਸ ਲੈਣ ਦੀ ਮੰਗ ਕੀਤੀ।

ਕੰਡਕਟਰ ਨੇ ਦੱਸਿਆ ਕਿ ਟਿਕਟ ਕੱਟੀ ਜਾ ਚੁੱਕੀ ਹੋਣ ਕਰਕੇ ਉਹ ਪੈਸੇ ਵਾਪਸ ਨਹੀਂ ਕਰ ਸਕਦਾ ਸੀ। ਇਸੇ ਕਰਕੇ ਗੁੱਸੇ ਵਿੱਚ ਮਹਿਲਾ ਬੱਸ ਦੇ ਅੱਗੇ ਸੜਕ ਉਤੇ ਲੰਮੀ ਪੈ ਗਈ ਅਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ, ਜਿਸ ਕਰਕੇ ਉਸ ਨੇ 20 ਰੁਪਏ ਵਾਪਸ ਕਰ ਕੇ ਮਹਿਲਾ ਦੇ ਗੁੱਸੇ ਨੂੰ ਸ਼ਾਂਤ ਕੀਤਾ।

ਮੌਕੇ ਉਤੇ ਮੌਜੂਦ ਪੀਆਰਟੀਸੀ ਆਗੂ ਪਾਲਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਗਈ ਹੈ। ਭਾਵੇਂ ਇਹ ਫ਼ੈਸਲਾ ਸਰਕਾਰ ਨੇ ਆਪਣੇ ਪੱਧਰ ਉਤੇ ਲਿਆ ਹੈ ਪਰ ਇਸ ਨਾਲ ਕੰਡਕਟਰਾਂ ਤੇ ਡਰਾਈਵਰਾਂ ਲਈ ਮੁਸੀਬਤ ਵੀ ਖੜ੍ਹੀ ਕੀਤੀ ਹੈ ਜਿਸ ਬਾਰੇ ਸਰਕਾਰ ਨੂੰ ਸੋਚਣ ਦੀ ਲੋੜ ਹੈ । ਪਰ ਦੂਜੇ ਪਾਸੇ ਹਰ ਛੋਟੀ ਛੋਟੀ ਗੱਲ ਉੱਪਰ ਚੱਕਾ ਜਾਮ ਦੀ ਧਮਕੀ ਦੇਣ ਵਾਲੇ ਕਾਮਰੇਡਾਂ ਵਾਸਤੇ ਵੀ ਇਹ ਵਿਚਾਰਨ ਦੀ ਗੱਲ ਹੈ ਕਿ ਜੇਕਰ ਆਪਣੇ ਫਰਜ਼ਾਂ ਨਾਲੋਂ ਅਧਿਕਾਰਾਂ ਦੀ ਗੱਲ ਵਧੇਰੇ ਜ਼ੋਰ ਨਾਲ ਕਰਨਾ ਯੂਨੀਅਨਬਾਜ਼ਾਂ ਲਈ ਜਾਇਜ਼ ਹੈ ਤਾਂ ਆਮ ਲੋਕ ਆਪਣੇ ਹੱਕਾਂ ਵਾਸਤੇ ਕਿਉਂ ਜਾਗਰੂਕ ਨਾ ਹੋਣ। ਕਿਉਂ ਲੋਕ ਤੁਹਾਡੇ ਕੋਲੋਂ ਆਪਣੇ ਹੱਕਾਂ ਦੀ ਮੰਗ ਨਾ ਕਰਨ। ਹੱਕ ਤਾਂ ਹੱਕ ਹੈ ਉਸ ਵਾਸਤੇ ਕੀਮਤ ਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ। 

Leave a Reply