Blast Breaking: ਵਿਵਾਦਿਤ ਜਥੇਬੰਦੀ ਨੇ ਲਈ Mohali Bomb Blast ਦੀ ਜਿੰਮੇਵਾਰੀ
ਚੰਡੀਗੜ੍ਹ (ਕੇਸਰੀ ਨਿਊਜ਼ ਨੈੱਟਵਰਕ)- ਸੋਮਵਾਰ ਨੂੰ ਪੰਜਾਬ ਦੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਵਿਭਾਗ (Police Intelligence Department) ਦੇ ਹੈੱਡਕੁਆਰਟਰ ‘ਚ ਹੋਏ ਬੰਬ ਧਮਾਕੇ (Mohali bomb blast) ਦੀ ਸਿੱਖ ਫਾਰ ਜਸਟਿਸ (Sikh for Justice) ਨੇ ਜ਼ਿੰਮੇਵਾਰੀ ਲਈ ਹੈ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਵਾਇਸ ਸੰਦੇਸ਼ ਰਾਹੀਂ ਕਿਹਾ ਹੈ ਕਿ ਮੋਹਾਲੀ ‘ਤੇ ਹਮਲਾ ਹੋਇਆ ਹੈ, ਅੱਗੇ ਤੋਂ ਹਿਮਾਚਲ ‘ਤੇ ਹਮਲਾ ਕਰਨਗੇ ।
ਇਸ ਦੇ ਵਾਇਸ ਮੈਸੇਜ ਦੀ ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਇਹ ਆਵਾਜ਼ ਪਾਬੰਦੀਸ਼ੁਦਾ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਹੈ। ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਅਸੀਂ ਮਾਮਲੇ ਨੂੰ ਸੁਲਝਾਉਣ ਦੇ ਬਹੁਤ ਨੇੜੇ ਹਾਂ। ਜਾਂਚਕਰਤਾ ਹੋਰ ਸੁਰਾਗ ਲਈ ਖੁਫੀਆ ਹੈੱਡਕੁਆਰਟਰ ਦੇ ਆਲੇ ਦੁਆਲੇ ਤਿੰਨ ਮੋਬਾਈਲ ਟਾਵਰਾਂ ਤੋਂ 6,000-7,000 ਮੋਬਾਈਲ ਡਾਟਾ ਡੰਪ ਦੀ ਜਾਂਚ ਕਰ ਰਹੇ ਹਨ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੁਲਿਸ ਨੂੰ ਸ਼ੱਕ ਹੈ ਕਿ ਮਾਰੂਤੀ ਸੁਜ਼ੂਕੀ ਸਵਿਫਟ ਦੀ ਵਰਤੋਂ ਆਰਪੀਜੀ ਹਮਲੇ ਦੇ ਮੁਲਜ਼ਮਾਂ ਨੇ ਕੀਤੀ ਹੋ ਸਕਦੀ ਹੈ।
NIA, NSG ਅਤੇ ਫੌਜ ਦੇ ਅਧਿਕਾਰੀਆਂ ਨੇ ਕੀਤਾ ਮੌਕੇ ਦਾ ਮੁਆਇਨਾ
NIA, NSG ਅਤੇ ਫੌਜ ਦੇ ਅਧਿਕਾਰੀਆਂ ਨੇ ਜਾਂਚ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਖੁਫੀਆ ਯੂਨਿਟ ਦੀ ਇਮਾਰਤ ਦਾ ਮੁਆਇਨਾ ਕੀਤਾ। ਮੰਗਲਵਾਰ ਨੂੰ ਡੀਜੀਪੀ ਵੀਕੇ ਭਾਵਰਾ ਨੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਰਾਜ ਦੇ ਖੁਫੀਆ ਅਧਿਕਾਰੀਆਂ, ਐਸਐਸਪੀ ਸੋਨੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਸੁਰਾਗ ਹਨ ਅਤੇ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ। ਜਾਂਚ ਚੱਲ ਰਹੀ ਹੈ ਅਤੇ ਸਮਾਂ ਆਉਣ ‘ਤੇ ਵੇਰਵੇ ਸਾਂਝੇ ਕੀਤੇ ਜਾਣਗੇ।
ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ