KMV Students watch TV His unparalleled talent during the shooting of the program
ਐਮ.ਐਚ. ਵਨ ਚੈਨਲ ਦੇ ਨੌਜਵਾਨਾਂ ਵਿੱਚ ਬੇਹੱਦ ਮਕਬੂਲ ਚੈਨਲ ਕੰਟੀਨੀ ਮੰਡੀਰ ਪ੍ਰੋਗਰਾਮ ਦੀ ਸ਼ੂਟਿੰਗ ਦੌਰਾਨ ਜਿੱਥੇ ਵਿਦਿਆਰਥਣ ਮੁਸਕਾਨ,ਮਨਜੋਤ ਅਤੇ ਪਵਨਦੀਪ ਕੌਰ ਨੇ ਖੂਬਸੂਰਤ ਅੰਦਾਜ਼ ‘ਚ ਕਵਿਤਾਵਾਂ ਦਾ ਉਚਾਰਨ ਕੀਤਾ ਉੱਥੇ ਨਾਲ ਹੀ ਹਰਲੀਨ, ਦਿਲਜੀਤ, ਸਰੀਨ ਆਦਿ ਦੁਆਰਾ ਡਾਂਸ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਚੈਨਲ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ, ਸੰਵਾਰਨ ਅਤੇ ਪੇਸ਼ ਕਰਨ ਦੇ ਲਈ ਉੱਤਮ ਮੰਚ ਪ੍ਰਦਾਨ ਕਰਦੇ ਹਨ ਅਤੇ ਕੰਨਿਆ ਮਹਾਂ ਵਿਦਿਆਲਾ ਦੁਆਰਾ ਸਦਾ ਜਿਹੇ ਯਤਨ ਕੀਤੇ ਜਾਂਦੇ ਰਹਿੰਦੇ ਹਨ ਜਿਸ ਰਾਹੀਂ ਵਿਦਿਆਰਥਣਾਂ ਖ਼ੂਬ ਆਤਮ ਵਿਸ਼ਵਾਸ ਨਾਲ ਆਪਣੇ ਆਪ ਨੂੰ ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕਰ ਸਕਣ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਡਾ. ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ, ਮੈਡਮ ਗੀਤਿਕਾ ਸਿੰਘ ਅਤੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।