ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ mukhwak May 9, 2022, Monday
LISTEN AUDIO HERE PLEASE
ਰਾਮਕਲੀ ਮਹਲਾ 5 ॥
ਇਸੁ ਪਾਨੀ ਤੇ ਜਿਨਿ ਤੂ ਘਰਿਆ ॥ ਮਾਟੀ ਕਾ ਲੇ ਦੇਹੁਰਾ ਕਰਿਆ ॥ ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥ ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥1॥ ਰਾਖਨਹਾਰੁ ਸਮ੍ਹਾਰਿ ਜਨਾ ॥ ਸਗਲੇ ਛੋਡਿ ਬੀਚਾਰ ਮਨਾ ॥1॥ ਰਹਾਉ ॥ ਜਿਨਿ ਦੀਏ ਤੁਧੁ ਬਾਪ ਮਹਤਾਰੀ ॥ ਜਿਨਿ ਦੀਏ ਭ੍ਰਾਤ ਪੁਤ ਹਾਰੀ ॥ ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥ ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ॥2॥ ਜਿਨਿ ਦੀਆ ਤੁਧੁ ਪਵਨੁ ਅਮੋਲਾ ॥ ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥ ਜਿਨਿ ਦੀਆ ਤੁਧੁ ਪਾਵਕੁ ਬਲਨਾ ॥ ਤਿਸੁ ਠਾਕੁਰ ਕੀ ਰਹੁ ਮਨ ਸਰਨਾ ॥3॥ ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ ॥ ਅੰਤਰਿ ਥਾਨ ਠਹਰਾਵਨ ਕਉ ਕੀਏ ॥ ਬਸੁਧਾ ਦੀਓ ਬਰਤਨਿ ਬਲਨਾ ॥ ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ ॥4॥ ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥ ਹਸਤ ਕਮਾਵਨ ਬਾਸਨ ਰਸਨਾ ॥ ਚਰਨ ਚਲਨ ਕਉ ਸਿਰੁ ਕੀਨੋ ਮੇਰਾ ॥ ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ ॥5॥ ਅਪਵਿਤ੍ਰ ਪਵਿਤ੍ਰü ਜਿਨਿ ਤੂ ਕਰਿਆ ॥ ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥ ਅਬ ਤੂ ਸੀਝੁ ਭਾਵੈ ਨਹੀ ਸੀਝੈ ॥ ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ ॥6॥ ਈਹਾ ਊਹਾ ਏਕੈ ਓਹੀ ॥ ਜਤ ਕਤ ਦੇਖੀਐ ਤਤ ਤਤ ਤੋਹੀ ॥ ਤਿਸੁ ਸੇਵਤ ਮਨਿ ਆਲਸੁ ਕਰੈ ॥ ਜਿਸੁ ਵਿਸਰਿਐ ਇਕ ਨਿਮਖ ਨ ਸਰੈ ॥7॥ ਹਮ ਅਪਰਾਧੀ ਨਿਰਗੁਨੀਆਰੇ ॥ ਨਾ ਕਿਛੁ ਸੇਵਾ ਨਾ ਕਰਮਾਰੇ ॥ ਗੁਰੁ ਬੋਹਿਥੁ ਵਡਭਾਗੀ ਮਿਲਿਆ ॥ ਨਾਨਕ ਦਾਸ ਸੰਗਿ ਪਾਥਰ ਤਰਿਆ ॥8॥2॥
ਸੋਮਵਾਰ, 26 ਵੈਸਾਖ (ਸੰਮਤ 554 ਨਾਨਕਸ਼ਾਹੀ) ਅੰਗ: 913
ਅਰਥ ਰਾਮਕਲੀ ਮਹਲਾ 5 ॥
ਹੇ ਭਾਈ! ਸਦਾ ਰੱਖਿਆ ਕਰ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ । ਹੇ ਮੇਰੇ ਮਨਾ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਸਾਰੇ ਵਿਚਾਰ (ਜਿਹੜੇ ਵਿਚਾਰ ਪ੍ਰਭੂ ਦੀ ਯਾਦ ਭੁਲਾਂਦੇ ਹਨ, ਉਹ) ਛੱਡ ਦੇਹ ।1।ਰਹਾਉ। ਹੇ ਭਾਈ ! ਜਿਸ ਪ੍ਰਭੂ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ, ਤੇਰਾ ਇਹ ਮਿੱਟੀ ਦਾ ਪੁਤਲਾ ਘੜ ਦਿੱਤਾ; ਜਿਸ ਪ੍ਰਭੂ ਨੇ ਬੁੱਧੀ, ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਕੇ ਤੈਨੂੰ ਮਾਂ ਦੇ ਪੇਟ ਵਿਚ (ਸਹੀ ਸਲਾਮਤ) ਰੱਖਿਆ (ਉਸ ਨੂੰ ਸਦਾ ਯਾਦ ਰੱਖ) ।1। ਹੇ ਭਾਈ ! ਜਿਸ ਪ੍ਰਭੂ ਨੇ ਤੈਨੂੰ ਮਾਪੇ ਦਿੱਤੇ, ਜਿਸ ਪ੍ਰਭੂ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਦਿੱਤੇ, ਜਿਸ ਪ੍ਰਭੂ ਨੇ ਤੈਨੂੰ ਇਸਤਰੀ ਅਤੇ ਸੱਜਣ-ਮਿੱਤਰ ਦਿੱਤੇ, ਉਸ ਮਾਲਕ-ਪ੍ਰਭੂ ਨੂੰ ਸਦਾ ਆਪਣੇ ਚਿੱਤ ਵਿਚ ਟਿਕਾਈ ਰੱਖ ।2। ਹੇ ਭਾਈ ! ਜਿਸ ਪ੍ਰਭੂ ਨੇ ਤੈਨੂੰ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕਣ ਵਾਲੀ ਹਵਾ ਦਿੱਤੀ, ਜਿਸ ਪ੍ਰਭੂ ਨੇ ਤੈਨੂੰ ਨਿਰਮੋਲਕ ਪਾਣੀ ਦਿੱਤਾ, ਜਿਸ ਪ੍ਰਭੂ ਨੇ ਤੈਨੂੰ ਅੱਗ ਦਿੱਤੀ, ਬਾਲਣ ਦਿੱਤਾ, ਹੇ ਮਨ! ਤੂੰ ਉਸ ਮਾਲਕ-ਪ੍ਰਭੂ ਦੀ ਸਰਨ ਪਿਆ ਰਹੁ ।3। ਹੇ ਭਾਈ ! ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸੁਆਦਲੇ ਖਾਣੇ ਦਿੱਤੇ, ਇਹਨਾਂ ਖਾਣਿਆਂ ਨੂੰ ਹਜ਼ਮ ਕਰਨ ਲਈ ਤੇਰੇ ਅੰਦਰ ਮਿਹਦਾ ਆਦਿਕ ਅੰਗ ਬਣਾਏ, ਤੈਨੂੰ ਧਰਤੀ ਦਿੱਤੀ, ਤੈਨੰ ਹੋਰ ਵਰਤਣ-ਵਲੇਵਾ ਦਿੱਤਾ, ਉਸ ਮਾਲਕ-ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਪੋ੍ਰ ਰੱਖ ।4। ਹੇ ਮੇਰੇ ਮਨ ! ਉਸ ਮਾਲਕ-ਪ੍ਰਭੂ ਦੇ ਪੈਰ ਸਦਾ ਪੂਜਦਾ ਰਹੁ (ਨਿਮ੍ਰਤਾ ਧਾਰਨ ਕਰ ਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਰਹੁ, ਜਿਸ ਨੇ) ਤੈਨੂੰ (ਦੁਨੀਆ ਦੇ ਰੰਗ-ਤਮਾਸ਼ੇ) ਵੇਖਣ ਵਾਸਤੇ ਅੱਖਾਂ ਦਿੱਤੀਆਂ ਹਨ ਅਤੇ ਸੁਣਨ ਵਾਸਤੇ ਕੰਨ ਦਿੱਤੇ ਹਨ, ਜਿਸ ਨੇ ਕਾਰ ਕਰਨ ਲਈ ਤੈਨੂੰ ਹੱਥ ਦਿੱŘਤੇ ਹਨ, ਅਤੇ ਨੱਕ ਤੇ ਜੀਭ ਦਿੱਤੀ ਹੈ, ਜਿਸ ਨੇ ਤੁਰਨ ਲਈ ਤੈਨੂੰ ਪੈਰ ਦਿੱਤੇ ਹਨ ਅਤੇ ਸਿਰ (ਸਾਰੇ ਅੰਗਾਂ ਵਿਚੋਂ) ਸ਼ਿਰੋਮਣੀ ਬਣਾਇਆ ਹੈ । (ਹੇ ਭਾਈ! ਉਸ ਪਰਮਾਤਮਾ ਨੂੰ ਸਿਮਰਿਆ ਕਰ) ਜਿਸ ਨੇ ਗੰਦ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ, ਜਿਸ ਨੇ ਤੈਨੂੰ ਸਾਰੀਆਂ ਜੂਨੀਆਂ ਉਤੇ ਸਰਦਾਰ ਬਣਾ ਦਿੱਤਾ । ਤੇਰੀ ਮਰਜ਼ੀ ਹੈ ਹੁਣ ਤੂੰ (ਉਸ ਦਾ ਸਿਮਰਨ ਕਰ ਕੇ ਜ਼ਿੰਦਗੀ ਵਿਚ) ਕਾਮਯਾਬ ਹੋ ਚਾਹੇ ਨਾਹ ਹੋ । ਪਰ ਹੇ ਮਨ ! ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਕੀਤੀਆਂ ਹੀ ਮਨੁੱਖਾ ਜੀਵਨ ਦਾ) ਮਨੋਰਥ ਸਫਲ ਹੁੰਦਾ ਹੈ ।6। ਹੇ ਭਾਈ ! ਇਸ ਲੋਕ ਵਿਚ ਤੇ ਪਰਲੋਕ ਵਿਚ ਇਕ ਉਹ ਪਰਮਾਤਮਾ ਹੀ (ਸਹਾਈ) ਹੈ, ਜਿੱਥੇ ਕਿੱਥੇ ਝਾਤੀ ਮਾਰੀ ਜਾਏ ਉਥੇ ਉਥੇ (ਪਰਮਾਤਮਾ ਹੀ) ਤੇਰੇ ਨਾਲ ਹੈ । (ਪਰ ਵੇਖੋ ਮਨੁੱਖ ਦੀ ਮੰਦ-ਭਾਗਤਾ!) ਉਸ ਪਰਮਾਤਮਾ ਨੂੰ ਸਿਮਰਦਿਆਂ (ਮਨੁੱਖ) ਮਨ ਵਿਚ ਆਲਸ ਕਰਦਾ ਹੈ, ਜਿਸ ਨੂੰ ਵਿਸਾਰਿਆਂ ਇਕ ਪਲ-ਭਰ ਸਮਾ ਭੀ ਸੌਖਾ ਨਹੀਂ ਲੰਘ ਸਕਦਾ ।7। (ਹੇ ਭਾਈ ! ਮਾਇਆ ਦੇ ਮੋਹ ਵਿਚ ਫਸ ਕੇ) ਅਸੀ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਾਂ, ਗੁਣ-ਹੀਣ ਹੋ ਜਾਂਦੇ ਹਾਂ, ਅਸੀ ਨਾਹ ਕੋਈ ਸੇਵਾ-ਭਗਤੀ ਕਰਦੇ ਹਾਂ, ਨਾਹ ਹੀ ਸਾਡੇ ਕੰਮ ਚੰਗੇ ਹੁੰਦੇ ਹਨ । ਹੇ ਦਾਸ ਨਾਨਕ ! (ਆਖ—ਜਿਨ੍ਹਾਂ ਮਨੁੱਖਾਂ ਨੂੰ ਵੱਡੇ ਭਾਗਾਂ ਨਾਲ ਗੁਰੂ-ਜਹਾਜ਼ ਮਿਲ ਪਿਆ, ਉਸ ਜਹਾਜ਼ ਦੀ ਸੰਗਤਿ ਵਿਚ ਉਹ ਪੱਥਰ-ਦਿਲ ਮਨੁੱਖ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ।8।2।
MEANING IN ENGLISH
ℝ𝔸𝔸𝕄𝕂𝔸𝕃𝔼𝔼, 𝔽𝕀𝔽𝕋ℍ 𝕄𝔼ℍ𝕃:
ℍ𝕖 𝕔𝕣𝕖𝕒𝕥𝕖𝕕 𝕪𝕠𝕦 𝕠𝕦𝕥 𝕠𝕗 𝕥𝕙𝕚𝕤 𝕨𝕒𝕥𝕖𝕣. 𝔽𝕣𝕠𝕞 𝕔𝕝𝕒𝕪, ℍ𝕖 𝕗𝕒𝕤𝕙𝕚𝕠𝕟𝕖𝕕 𝕪𝕠𝕦𝕣 𝕓𝕠𝕕𝕪. ℍ𝕖 𝕓𝕝𝕖𝕤𝕤𝕖𝕕 𝕪𝕠𝕦 𝕨𝕚𝕥𝕙 𝕥𝕙𝕖 𝕝𝕚𝕘𝕙𝕥 𝕠𝕗 𝕣𝕖𝕒𝕤𝕠𝕟 𝕒𝕟𝕕 𝕔𝕝𝕖𝕒𝕣 𝕔𝕠𝕟𝕤𝕔𝕚𝕠𝕦𝕤𝕟𝕖𝕤𝕤. 𝕀𝕟 𝕪𝕠𝕦𝕣 𝕞𝕠𝕥𝕙𝕖𝕣’𝕤 𝕨𝕠𝕞𝕓, ℍ𝕖 𝕡𝕣𝕖𝕤𝕖𝕣𝕧𝕖𝕕 𝕪𝕠𝕦. || 𝟙 || ℂ𝕠𝕟𝕥𝕖𝕞𝕡𝕝𝕒𝕥𝕖 𝕪𝕠𝕦𝕣 𝕊𝕒𝕧𝕚𝕠𝕣 𝕃𝕠𝕣𝕕. 𝔾𝕚𝕧𝕖 𝕦𝕡 𝕒𝕝𝕝 𝕠𝕥𝕙𝕖𝕣𝕤 𝕥𝕙𝕠𝕦𝕘𝕙𝕥𝕤, 𝕆 𝕞𝕚𝕟𝕕. || 𝟙 || ℙ𝕒𝕦𝕤𝕖 || ℍ𝕖 𝕘𝕒𝕧𝕖 𝕪𝕠𝕦 𝕪𝕠𝕦𝕣 𝕞𝕠𝕥𝕙𝕖𝕣 𝕒𝕟𝕕 𝕗𝕒𝕥𝕙𝕖𝕣; 𝕙𝕖 𝕘𝕒𝕧𝕖 𝕪𝕠𝕦 𝕪𝕠𝕦𝕣 𝕔𝕙𝕒𝕣𝕞𝕚𝕟𝕘 𝕔𝕙𝕚𝕝𝕕𝕣𝕖𝕟 𝕒𝕟𝕕 𝕤𝕚𝕓𝕝𝕚𝕟𝕘𝕤; 𝕙𝕖 𝕘𝕒𝕧𝕖 𝕪𝕠𝕦 𝕪𝕠𝕦𝕣 𝕤𝕡𝕠𝕦𝕤𝕖 𝕒𝕟𝕕 𝕗𝕣𝕚𝕖𝕟𝕕𝕤; 𝕖𝕟𝕤𝕙𝕣𝕚𝕟𝕖 𝕥𝕙𝕒𝕥 𝕃𝕠𝕣𝕕 𝕒𝕟𝕕 𝕄𝕒𝕤𝕥𝕖𝕣 𝕚𝕟 𝕪𝕠𝕦𝕣 𝕔𝕠𝕟𝕤𝕔𝕚𝕠𝕦𝕤𝕟𝕖𝕤𝕤. || 𝟚 || ℍ𝕖 𝕘𝕒𝕧𝕖 𝕪𝕠𝕦 𝕥𝕙𝕖 𝕚𝕟𝕧𝕒𝕝𝕦𝕒𝕓𝕝𝕖 𝕒𝕚𝕣; ℍ𝕖 𝕘𝕒𝕧𝕖 𝕪𝕠𝕦 𝕥𝕙𝕖 𝕡𝕣𝕚𝕔𝕖𝕝𝕖𝕤𝕤 𝕨𝕒𝕥𝕖𝕣; ℍ𝕖 𝕘𝕒𝕧𝕖 𝕪𝕠𝕦 𝕓𝕦𝕣𝕟𝕚𝕟𝕘 𝕗𝕚𝕣𝕖; 𝕝𝕖𝕥 𝕪𝕠𝕦𝕣 𝕞𝕚𝕟𝕕 𝕣𝕖𝕞𝕒𝕚𝕟 𝕚𝕟 𝕥𝕙𝕖 𝕊𝕒𝕟𝕔𝕥𝕦𝕒𝕣𝕪 𝕠𝕗 𝕥𝕙𝕒𝕥 𝕃𝕠𝕣𝕕 𝕒𝕟𝕕 𝕄𝕒𝕤𝕥𝕖𝕣. || 𝟛 || ℍ𝕖 𝕘𝕒𝕧𝕖 𝕪𝕠𝕦 𝕥𝕙𝕖 𝕥𝕙𝕚𝕣𝕥𝕪-𝕤𝕚𝕩 𝕧𝕒𝕣𝕚𝕖𝕥𝕚𝕖𝕤 𝕠𝕗 𝕥𝕒𝕤𝕥𝕪 𝕗𝕠𝕠𝕕𝕤; ℍ𝕖 𝕘𝕒𝕧𝕖 𝕪𝕠𝕦 𝕒 𝕡𝕝𝕒𝕔𝕖 𝕨𝕚𝕥𝕙𝕚𝕟 𝕥𝕠 𝕙𝕠𝕝𝕕 𝕥𝕙𝕖𝕞; ℍ𝕖 𝕘𝕒𝕧𝕖 𝕪𝕠𝕦 𝕥𝕙𝕖 𝕖𝕒𝕣𝕥𝕙, 𝕒𝕟𝕕 𝕥𝕙𝕚𝕟𝕘𝕤 𝕥𝕠 𝕦𝕤𝕖; 𝕖𝕟𝕤𝕙𝕣𝕚𝕟𝕖 𝕚𝕟 𝕪𝕠𝕦𝕣 𝕔𝕠𝕟𝕤𝕔𝕚𝕠𝕦𝕤𝕟𝕖𝕤𝕤 𝕥𝕙𝕖 𝕗𝕖𝕖𝕥 𝕠𝕗 𝕥𝕙𝕒𝕥 𝕃𝕠𝕣𝕕 𝕒𝕟𝕕 𝕄𝕒𝕤𝕥𝕖𝕣. || 𝟜 || ℍ𝕖 𝕘𝕒𝕧𝕖 𝕪𝕠𝕦 𝕖𝕪𝕖𝕤 𝕥𝕠 𝕤𝕖𝕖, 𝕒𝕟𝕕 𝕖𝕒𝕣𝕤 𝕥𝕠 𝕙𝕖𝕒𝕣; ℍ𝕖 𝕘𝕒𝕧𝕖 𝕪𝕠𝕦 𝕙𝕒𝕟𝕕𝕤 𝕥𝕠 𝕨𝕠𝕣𝕜 𝕨𝕚𝕥𝕙, 𝕒𝕟𝕕 𝕒 𝕟𝕠𝕤𝕖 𝕒𝕟𝕕 𝕒 𝕥𝕠𝕟𝕘𝕦𝕖; ℍ𝕖 𝕘𝕒𝕧𝕖 𝕪𝕠𝕦 𝕗𝕖𝕖𝕥 𝕥𝕠 𝕨𝕒𝕝𝕜 𝕦𝕡𝕠𝕟, 𝕒𝕟𝕕 𝕥𝕙𝕖 𝕔𝕣𝕠𝕨𝕟𝕚𝕟𝕘 𝕘𝕝𝕠𝕣𝕪 𝕠𝕗 𝕪𝕠𝕦𝕣 𝕙𝕖𝕒𝕕; 𝕆 𝕞𝕚𝕟𝕕, 𝕨𝕠𝕣𝕤𝕙𝕚𝕡 𝕥𝕙𝕖 𝔽𝕖𝕖𝕥 𝕠𝕗 𝕥𝕙𝕒𝕥 𝕃𝕠𝕣𝕕 𝕒𝕟𝕕 𝕄𝕒𝕤𝕥𝕖𝕣. || 𝟝 || ℍ𝕖 𝕥𝕣𝕒𝕟𝕤𝕗𝕠𝕣𝕞𝕖𝕕 𝕪𝕠𝕦 𝕗𝕣𝕠𝕞 𝕚𝕞𝕡𝕦𝕣𝕖 𝕥𝕠 𝕡𝕦𝕣𝕖; ℍ𝕖 𝕚𝕟𝕤𝕥𝕒𝕝𝕝𝕖𝕕 𝕪𝕠𝕦 𝕒𝕓𝕠𝕧𝕖 𝕥𝕙𝕖 𝕙𝕖𝕒𝕕𝕤 𝕠𝕗 𝕒𝕝𝕝 𝕔𝕣𝕖𝕒𝕥𝕦𝕣𝕖𝕤; 𝕟𝕠𝕨, 𝕪𝕠𝕦 𝕞𝕒𝕪 𝕗𝕦𝕝𝕗𝕚𝕝𝕝 𝕪𝕠𝕦𝕣 𝕕𝕖𝕤𝕥𝕚𝕟𝕪 𝕠𝕣 𝕟𝕠𝕥; 𝕐𝕠𝕦𝕣 𝕒𝕗𝕗𝕒𝕚𝕣𝕤 𝕤𝕙𝕒𝕝𝕝 𝕓𝕖 𝕣𝕖𝕤𝕠𝕝𝕧𝕖𝕕, 𝕆 𝕞𝕚𝕟𝕕, 𝕞𝕖𝕕𝕚𝕥𝕒𝕥𝕚𝕟𝕘 𝕠𝕟 𝔾𝕠𝕕. || 𝟞 || ℍ𝕖𝕣𝕖 𝕒𝕟𝕕 𝕥𝕙𝕖𝕣𝕖, 𝕠𝕟𝕝𝕪 𝕥𝕙𝕖 𝕆𝕟𝕖 𝔾𝕠𝕕 𝕖𝕩𝕚𝕤𝕥𝕤. 𝕎𝕙𝕖𝕣𝕖𝕧𝕖𝕣 𝕀 𝕝𝕠𝕠𝕜, 𝕥𝕙𝕖𝕣𝕖 𝕐𝕠𝕦 𝕒𝕣𝕖. 𝕄𝕪 𝕞𝕚𝕟𝕕 𝕚𝕤 𝕣𝕖𝕝𝕦𝕔𝕥𝕒𝕟𝕥 𝕥𝕠 𝕤𝕖𝕣𝕧𝕖 ℍ𝕚𝕞; 𝕗𝕠𝕣𝕘𝕖𝕥𝕥𝕚𝕟𝕘 ℍ𝕚𝕞, 𝕀 𝕔𝕒𝕟𝕟𝕠𝕥 𝕤𝕦𝕣𝕧𝕚𝕧𝕖, 𝕖𝕧𝕖𝕟 𝕗𝕠𝕣 𝕒𝕟 𝕚𝕟𝕤𝕥𝕒𝕟𝕥. || 𝟟 || 𝕀 𝕒𝕞 𝕒 𝕤𝕚𝕟𝕟𝕖𝕣, 𝕨𝕚𝕥𝕙𝕠𝕦𝕥 𝕒𝕟𝕪 𝕧𝕚𝕣𝕥𝕦𝕖 𝕒𝕥 𝕒𝕝𝕝. 𝕀 𝕕𝕠 𝕟𝕠𝕥 𝕤𝕖𝕣𝕧𝕖 𝕐𝕠𝕦, 𝕠𝕣 𝕕𝕠 𝕒𝕟𝕪 𝕘𝕠𝕠𝕕 𝕕𝕖𝕖𝕕𝕤. 𝔹𝕪 𝕘𝕣𝕖𝕒𝕥 𝕘𝕠𝕠𝕕 𝕗𝕠𝕣𝕥𝕦𝕟𝕖, 𝕀 𝕙𝕒𝕧𝕖 𝕗𝕠𝕦𝕟𝕕 𝕥𝕙𝕖 𝕓𝕠𝕒𝕥 — 𝕥𝕙𝕖 𝔾𝕦𝕣𝕦. 𝕊𝕝𝕒𝕧𝕖 ℕ𝕒𝕟𝕒𝕜 𝕙𝕒𝕤 𝕔𝕣𝕠𝕤𝕤𝕖𝕕 𝕠𝕧𝕖𝕣, 𝕨𝕚𝕥𝕙 ℍ𝕚𝕞. || 𝟠 || 𝟚 ||
𝕄𝕠𝕟𝕕𝕒𝕪, 𝟚𝟞𝕥𝕙 𝕍𝕒𝕚𝕤𝕒𝕒𝕜𝕙 (𝕊𝕒𝕞𝕧𝕒𝕥 𝟝𝟝𝟜 ℕ𝕒𝕟𝕒𝕜𝕤𝕙𝕒𝕙𝕚) ℙ𝕒𝕘𝕖: 𝟡𝟙𝟛