KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਸ੍ਰੀ ਮੁੱਖਵਾਕ (ਹੁਕਮਨਾਮਾ) ਹਰਿਮੰਦਰ ਸਾਹਿਬ ਐਤਵਾਰ 8 ਮਈ 2022
harmandir-sahib

ਸ੍ਰੀ ਮੁੱਖਵਾਕ (ਹੁਕਮਨਾਮਾ) ਹਰਿਮੰਦਰ ਸਾਹਿਬ ਐਤਵਾਰ 8 ਮਈ 2022

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


May 8, 2022, Sunday

                                        ਬਿਲਾਵਲੁ ਮਹਲਾ 1 ਛੰਤ ਦਖਣੀ

                                             ੴ ਸਤਿਗੁਰ ਪ੍ਰਸਾਦਿ ॥

 

ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥ ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥ ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁੁ ਨਿਵਾਰਿਆ ॥ ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥1॥ ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥ ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥ ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥ ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥ ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥ ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥2॥ ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥ ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥ ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥ ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥ ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥ ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥3॥ ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥ ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥ ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥ ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥ ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥ ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥4॥1॥

 
ਐਤਵਾਰ, 25 ਵੈਸਾਖ (ਸੰਮਤ 554 ਨਾਨਕਸ਼ਾਹੀ) ਅੰਗ: 843

 

   ਅਰਥ                                            ਬਿਲਾਵਲੁ ਮਹਲਾ 1 ਛੰਤ ਦਖਣੀ

                                             ੴ ਸਤਿਗੁਰ ਪ੍ਰਸਾਦਿ ॥

 

ਥੋੜ੍ਹੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿਚ ਆ ਕੇ ਜਿਹੜੀ ਜੀਵ-ਇਸਤ®ੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਜਿਹੜੀ ਪ੍ਰਭੂ-ਚਰਨਾਂ ਵਿਚ ਪ੍ਰੀਤਿ ਜੋੜ ਕੇ ਇਸ ਜਗਤ ਵਿਚ ਜੀਵਨ ਬਿਤਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ । ਉਹ (ਸਦਾ ਦੋਵੇਂ) ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ (ਕਿ, ਹੇ ਗੁਰੂ! ਮੈਨੂੰ) ਮਿਲ (ਤਾ ਕਿ ਮੈਂ ਤੇਰੀ ਕਿਰਪਾ ਨਾਲ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ । ਅਜਿਹੀ ਜੀਵ-ਇਸਤ®ੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ-ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਸ ਦਾ ਦਰਸਨ ਕਰ ਕੇ ਕਾਮ ਕੋ®ਧ (ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ । ਹੇ ਨਾਨਕ! ਪਵਿਤ® ਤੇ ਸੋਹਣੇ ਜੀਵਨ ਵਾਲੀ ਉਹ ਜੀਵ-ਇਸਤ®ੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ (ਉਸ ਦੀ ਯਾਦ ਨੂੰ) ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ।1। ਹੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ-ਇਸਤ®ੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ (ਬਣੀ ਰਹੁ; ਅਹੰਕਾਰ ਛੱਡ ਕੇ) ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ । ਉਹੀ ਦਾਸੀ (ਸੁਭਾਗ ਹੈ ਜੋ) ਆਪਣੇ ਖਸਮ ਦੀ ਸੰਗਤਿ ਵਿਚ ਰਹਿੰਦੀ ਹੈ । (ਹੇ ਸਹੇਲੀਏ!) ਮੈਨੂੰ ਭੀ ਪ੍ਰਭੂ-ਪਤੀ ਦੀ ਭਗਤੀ ਹੀ ਪਿਆਰੀ ਲਗਦੀ ਹੈ, (ਜੇਹੜੀ ਜੀਵ-ਇਸਤ®ੀ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਂਦੀ ਹੈ (ਉਹ ਦਾਸੀ ਆਪਣੇ ਖਸਮ-ਪ੍ਰਭੂ ਦੀ ਸੰਗਤਿ ਵਿਚ ਸੋਭਦੀ ਹੈ) । (ਸੋ, ਸਹੇਲੀਏ! ਗੁਰੂ ਦੇ ਬਖ਼ਸ਼ੇ) ਗਿਆਨ ਦੀ ਰਾਹੀਂ (ਗੁਣਾਂ ਦੇ) ਅਥਾਹ (ਸਮੁੰਦਰ-) ਪ੍ਰਭੂ ਵਿਚ (ਚੁੱਭੀ ਲਾ ਕੇ) ਉਸ ਪ੍ਰਭੂ ਦਾ ਗੁਣਾਨੁਵਾਦ ਕਰਨਾ ਚਾਹੀਦਾ ਹੈ । ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ । ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ®ੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ । ਹੇ ਨਾਨਕ! ਜਿਸ ਸੁਭਾਗ ਜੀਵ-ਇਸਤ®ੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਦਿੱਤਾ, ਜਿਸ ਨੂੰ ਇਹ ਉੱਚੀ ਦਾਤਿ ਬਖ਼ਸ਼ੀ, ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ।2। (ਹੇ ਭਾਈ! ਜਿਹੜੀ ਜੀਵ-ਇਸਤ®ੀ ਦੀ) ਜੀਵਨ-ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ ਜਿਹੜੀ ਜੀਵ-ਇਸਤ®ੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੀ ਹੈ, (ਉਹ ਜੀਵ-ਇਸਤ®ੀ) ਮਾਇਆ ਦੇ ਪਤੀ-ਪ੍ਰਭੂ ਦੇ ਪਿਆਰ-ਵੱਸ ਹੋ ਜਾਂਦੀ ਹੈ ਉਹ ਜੀਵ-ਇਸਤ®ੀ ਪਤੀ-ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ । ਹੇ ਭਾਈ! ਸਤ-ਸੰਗਣ ਸਹੇਲੀਆਂ ਨਾਲ ਮਿਲ ਕੇ ਜਿਹੜੀ ਜੀਵ-ਇਸਤ®ੀ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਹੁੰਦੀ ਹੈ, ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜਦੀ ਹੈ, ਪਰਮਾਤਮਾ ਦੇ ਪਿਆਰ ਵਿਚ ਇਕਾਗਰ-ਮਨ ਟਿਕਣ ਦੇ ਕਾਰਨ (ਉਸ ਦੇ ਅੰਦਰ ਪਰਮਾਤਮਾ ਦਾ) ਨਾਮ ਆ ਵੱਸਦਾ ਹੈ (ਉਸ ਦੇ ਅੰਦਰ ਇਹ ਸਰਧਾ ਬਣ ਜਾਂਦੀ ਹੈ ਕਿ) ਗੁਰੂ ਨੇ (ਮੈਨੂੰ) ਪ੍ਰਭੂ ਦੇ ਚਰਨਾਂ ਵਿਚ ਮਿਲਾਇਆ ਹੈ । (ਉਸ ਜੀਵ-ਇਸਤ®ੀ ਨੂੰ) ਦਿਨ ਰਾਤ ਘੜੀ ਪਲ (ਕਿਸੇ ਵੇਲੇ ਭੀ ਪਰਮਾਤਮਾ ਦੀ ਯਾਦ) ਨਹੀਂ ਭੁੱਲਦੀ, (ਉਹ ਜੀਵ-ਇਸਤ®ੀ) ਹਰੇਕ ਸਾਹ ਦੇ ਨਾਲ ਨਿਰੰਜਨ-ਪ੍ਰਭੂ (ਨੂੰ ਚੇਤੇ ਰੱਖਦੀ ਹੈ) । ਹੇ ਨਾਨਕ! (ਆਖ—ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਰੱਬੀ) ਜੋਤਿ ਜਗਾ ਕੇ ਦੀਵਾ ਜਗਾ ਕੇ (ਉਹ ਜੀਵ-ਇਸਤ®ੀ ਆਪਣੇ ਅੰਦਰੋਂ ਹਰੇਕ) ਡਰ-ਸਹਿਮ ਨਾਸ ਕਰ ਲੈਂਦੀ ਹੈ ।3। ਹੇ ਸਹੇਲੀਏ! (ਪਰਮਾਤਮਾ ਦੀ) ਜੋਤਿ ਹਰ ਥਾਂ (ਪਸਰੀ ਹੋਈ) ਹੈ, ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ । ਉਹ ਅਦਿ®ਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ । ਹੇ ਸਹੇਲੀਏ! ਉਹ ਪਰਮਾਤਮਾ ਅਦਿ®ਸ਼ਟ ਹੈ, ਬੇਅੰਤ ਹੈ, ਬੇਅੰਤ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ । ਆਪਾ-ਭਾਵ ਮਾਰ ਕੇ (ਹੀ ਉਸ ਨੂੰ) ਮਿਲ ਸਕੀਦਾ ਹੈ । ਹੇ ਸਹੇਲੀਏ! (ਅਪਣੇ ਅੰਦਰੋਂ) ਹਉਮੈ, ਮਾਇਆ ਜੋੜਨ ਦੀ ਖਿੱਚ ਤੇ ਲਾਲਚ ਸਾੜ ਦੇਹ (ਸਹੇਲੀਏ! ਹਉਮੈ ਮਮਤਾ ਲੋਭ ਆਦਿਕ ਦੀ) ਮੈਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮੁਕਾਈ ਜਾ ਸਕਦੀ ਹੈ । (ਸੋ, ਹੇ ਸਹੇਲੀਏ! ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ) ਰਜ਼ਾ ਵਿਚ (ਤੁਰ ਕੇ ਜੀਵਨ ਬਿਤੀਤ ਕਰ, ਤੇ ਅਰਦਾਸ ਕਰਿਆ ਕਰ—) ਹੇ ਤਾਰਨਹਾਰ ਪ੍ਰਭੂ! (ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈ (ਇਸ ਤਰ੍ਹਾਂ, ਹੇ ਸਹੇਲੀਏ! ਗੁਰੂ ਦੇ) ਦਰ ਤੇ ਜਾ ਕੇ (ਪਰਮਾਤਮਾ ਦਾ) ਦਰਸਨ ਕਰ ਲਏਂਗੀ । ਹੇ ਨਾਨਕ! (ਆਖ—ਹੇ ਸਹੇਲੀਏ! ਜਿਹੜੀ ਜੀਵ-ਇਸਤਰੀ ਪ੍ਰਭੂ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦੀ ਹੈ ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖ ਕੇ (ਮਾਇਆ ਦੀ ਤਿਸ਼ਨਾ ਵਲੋਂ) ਰੱਜ ਜਾਂਦੀ ਹੈ ।4।1।

 

                              ʙɪʟᴀᴀᴠᴀʟ, ꜰɪʀꜱᴛ ᴍᴇʜʟ, ᴄʜʜᴀɴᴛ, ᴅᴀᴋʜɴᴇᴇ:
      ᴏɴᴇ ᴜɴɪᴠᴇʀꜱᴀʟ ᴄʀᴇᴀᴛᴏʀ ɢᴏᴅ. ʙʏ ᴛʜᴇ ɢʀᴀᴄᴇ ᴏꜰ ᴛʜᴇ ᴛʀᴜᴇ ɢᴜʀᴜ:
ᴛʜᴇ ʏᴏᴜɴɢ, ɪɴɴᴏᴄᴇɴᴛ ꜱᴏᴜʟ-ʙʀɪᴅᴇ ʜᴀꜱ ᴄᴏᴍᴇ ᴛᴏ ᴛʜᴇ ᴘᴀꜱᴛᴜʀᴇ ʟᴀɴᴅꜱ ᴏꜰ ᴛʜᴇ ᴡᴏʀʟᴅ. ʟᴀʏɪɴɢ ᴀꜱɪᴅᴇ ʜᴇʀ ᴘɪᴛᴄʜᴇʀ ᴏꜰ ᴡᴏʀʟᴅʟʏ ᴄᴏɴᴄᴇʀɴ, ꜱʜᴇ ʟᴏᴠɪɴɢʟʏ ᴀᴛᴛᴜɴᴇꜱ ʜᴇʀꜱᴇʟꜰ ᴛᴏ ʜᴇʀ ʟᴏʀᴅ. ꜱʜᴇ ʀᴇᴍᴀɪɴꜱ ʟᴏᴠɪɴɢʟʏ ᴀʙꜱᴏʀʙᴇᴅ ɪɴ ᴛʜᴇ ᴘᴀꜱᴛᴜʀᴇ ᴏꜰ ᴛʜᴇ ʟᴏʀᴅ, ᴀᴜᴛᴏᴍᴀᴛɪᴄᴀʟʟʏ ᴇᴍʙᴇʟʟɪꜱʜᴇᴅ ᴡɪᴛʜ ᴛʜᴇ ᴡᴏʀᴅ ᴏꜰ ᴛʜᴇ ꜱʜᴀʙᴀᴅ. ᴡɪᴛʜ ʜᴇʀ ᴘᴀʟᴍꜱ ᴘʀᴇꜱꜱᴇᴅ ᴛᴏɢᴇᴛʜᴇʀ, ꜱʜᴇ ᴘʀᴀʏꜱ ᴛᴏ ᴛʜᴇ ɢᴜʀᴜ, ᴛᴏ ᴜɴɪᴛᴇ ʜᴇʀ ᴡɪᴛʜ ʜᴇʀ ᴛʀᴜᴇ ʙᴇʟᴏᴠᴇᴅ ʟᴏʀᴅ. ꜱᴇᴇɪɴɢ ʜɪꜱ ʙʀɪᴅᴇ’ꜱ ʟᴏᴠɪɴɢ ᴅᴇᴠᴏᴛɪᴏɴ, ᴛʜᴇ ʙᴇʟᴏᴠᴇᴅ ʟᴏʀᴅ ᴇʀᴀᴅɪᴄᴀᴛᴇꜱ ᴜɴꜰᴜʟꜰɪʟʟᴇᴅ ꜱᴇxᴜᴀʟ ᴅᴇꜱɪʀᴇ ᴀɴᴅ ᴜɴʀᴇꜱᴏʟᴠᴇᴅ ᴀɴɢᴇʀ. ᴏ ɴᴀɴᴀᴋ, ᴛʜᴇ ʏᴏᴜɴɢ, ɪɴɴᴏᴄᴇɴᴛ ʙʀɪᴅᴇ ɪꜱ ꜱᴏ ʙᴇᴀᴜᴛɪꜰᴜʟ; ꜱᴇᴇɪɴɢ ʜᴇʀ ʜᴜꜱʙᴀɴᴅ ʟᴏʀᴅ, ꜱʜᴇ ɪꜱ ᴄᴏᴍꜰᴏʀᴛᴇᴅ. || 1 || ᴛʀᴜᴛʜꜰᴜʟʟʏ, ᴏ ʏᴏᴜɴɢ ꜱᴏᴜʟ-ʙʀɪᴅᴇ, ʏᴏᴜʀ ʏᴏᴜᴛʜ ᴋᴇᴇᴘꜱ ʏᴏᴜ ɪɴɴᴏᴄᴇɴᴛ. ᴅᴏ ɴᴏᴛ ᴄᴏᴍᴇ ᴀɴᴅ ɢᴏ ᴀɴʏᴡʜᴇʀᴇ; ꜱᴛᴀʏ ᴡɪᴛʜ ʏᴏᴜʀ ʜᴜꜱʙᴀɴᴅ ʟᴏʀᴅ. ɪ ᴡɪʟʟ ꜱᴛᴀʏ ᴡɪᴛʜ ᴍʏ ʜᴜꜱʙᴀɴᴅ ʟᴏʀᴅ; ɪ ᴀᴍ ʜɪꜱ ʜᴀɴᴅ-ᴍᴀɪᴅᴇɴ. ᴅᴇᴠᴏᴛɪᴏɴᴀʟ ᴡᴏʀꜱʜɪᴘ ᴛᴏ ᴛʜᴇ ʟᴏʀᴅ ɪꜱ ᴘʟᴇᴀꜱɪɴɢ ᴛᴏ ᴍᴇ. ɪ ᴋɴᴏᴡ ᴛʜᴇ ᴜɴᴋɴᴏᴡᴀʙʟᴇ, ᴀɴᴅ ꜱᴘᴇᴀᴋ ᴛʜᴇ ᴜɴꜱᴘᴏᴋᴇɴ; ɪ ꜱɪɴɢ ᴛʜᴇ ɢʟᴏʀɪᴏᴜꜱ ᴘʀᴀɪꜱᴇꜱ ᴏꜰ ᴛʜᴇ ᴄᴇʟᴇꜱᴛɪᴀʟ ʟᴏʀᴅ ɢᴏᴅ. ꜱʜᴇ ᴡʜᴏ ᴄʜᴀɴᴛꜱ ᴀɴᴅ ꜱᴀᴠᴏʀꜱ ᴛʜᴇ ᴛᴀꜱᴛᴇ ᴏꜰ ᴛʜᴇ ʟᴏʀᴅ’ꜱ ɴᴀᴍᴇ ɪꜱ ʟᴏᴠᴇᴅ ʙʏ ᴛʜᴇ ᴛʀᴜᴇ ʟᴏʀᴅ. ᴛʜᴇ ɢᴜʀᴜ ɢʀᴀɴᴛꜱ ʜᴇʀ ᴛʜᴇ ɢɪꜰᴛ ᴏꜰ ᴛʜᴇ ꜱʜᴀʙᴀᴅ; ᴏ ɴᴀɴᴀᴋ, ꜱʜᴇ ᴄᴏɴᴛᴇᴍᴘʟᴀᴛᴇꜱ ᴀɴᴅ ʀᴇꜰʟᴇᴄᴛꜱ ᴜᴘᴏɴ ɪᴛ. || 2 || ꜱʜᴇ ᴡʜᴏ ɪꜱ ꜰᴀꜱᴄɪɴᴀᴛᴇᴅ ʙʏ ᴛʜᴇ ꜱᴜᴘʀᴇᴍᴇ ʟᴏʀᴅ, ꜱʟᴇᴇᴘꜱ ᴡɪᴛʜ ʜᴇʀ ʜᴜꜱʙᴀɴᴅ ʟᴏʀᴅ. ꜱʜᴇ ᴡᴀʟᴋꜱ ɪɴ ʜᴀʀᴍᴏɴʏ ᴡɪᴛʜ ᴛʜᴇ ɢᴜʀᴜ’ꜱ ᴡɪʟʟ, ᴀᴛᴛᴜɴᴇᴅ ᴛᴏ ᴛʜᴇ ʟᴏʀᴅ. ᴛʜᴇ ꜱᴏᴜʟ-ʙʀɪᴅᴇ ɪꜱ ᴀᴛᴛᴜɴᴇᴅ ᴛᴏ ᴛʜᴇ ᴛʀᴜᴛʜ, ᴀɴᴅ ꜱʟᴇᴇᴘꜱ ᴡɪᴛʜ ᴛʜᴇ ʟᴏʀᴅ, ᴀʟᴏɴɢ ᴡɪᴛʜ ʜᴇʀ ᴄᴏᴍᴘᴀɴɪᴏɴꜱ ᴀɴᴅ ꜱɪꜱᴛᴇʀ ꜱᴏᴜʟ-ʙʀɪᴅᴇꜱ. ʟᴏᴠɪɴɢ ᴛʜᴇ ᴏɴᴇ ʟᴏʀᴅ, ᴡɪᴛʜ ᴏɴᴇ-ᴘᴏɪɴᴛᴇᴅ ᴍɪɴᴅ, ᴛʜᴇ ɴᴀᴀᴍ ᴅᴡᴇʟʟꜱ ᴡɪᴛʜɪɴ; ɪ ᴀᴍ ᴜɴɪᴛᴇᴅ ᴡɪᴛʜ ᴛʜᴇ ᴛʀᴜᴇ ɢᴜʀᴜ. ᴅᴀʏ ᴀɴᴅ ɴɪɢʜᴛ, ᴡɪᴛʜ ᴇᴀᴄʜ ᴀɴᴅ ᴇᴠᴇʀʏ ʙʀᴇᴀᴛʜ, ɪ ᴅᴏ ɴᴏᴛ ꜰᴏʀɢᴇᴛ ᴛʜᴇ ɪᴍᴍᴀᴄᴜʟᴀᴛᴇ ʟᴏʀᴅ, ꜰᴏʀ ᴀ ᴍᴏᴍᴇɴᴛ, ᴇᴠᴇɴ ꜰᴏʀ ᴀɴ ɪɴꜱᴛᴀɴᴛ. ꜱᴏ ʟɪɢʜᴛ ᴛʜᴇ ʟᴀᴍᴘ ᴏꜰ ᴛʜᴇ ꜱʜᴀʙᴀᴅ, ᴏ ɴᴀɴᴀᴋ, ᴀɴᴅ ʙᴜʀɴ ᴀᴡᴀʏ ʏᴏᴜʀ ꜰᴇᴀʀ. || 3 || ᴏ ꜱᴏᴜʟ-ʙʀɪᴅᴇ, ᴛʜᴇ ʟᴏʀᴅ’ꜱ ʟɪɢʜᴛ ᴘᴇʀᴠᴀᴅᴇꜱ ᴀʟʟ ᴛʜᴇ ᴛʜʀᴇᴇ ᴡᴏʀʟᴅꜱ. ʜᴇ ɪꜱ ᴘᴇʀᴠᴀᴅɪɴɢ ᴇᴀᴄʜ ᴀɴᴅ ᴇᴠᴇʀʏ ʜᴇᴀʀᴛ, ᴛʜᴇ ɪɴᴠɪꜱɪʙʟᴇ ᴀɴᴅ ɪɴꜰɪɴɪᴛᴇ ʟᴏʀᴅ. ʜᴇ ɪꜱ ɪɴᴠɪꜱɪʙʟᴇ ᴀɴᴅ ɪɴꜰɪɴɪᴛᴇ, ɪɴꜰɪɴɪᴛᴇ ᴀɴᴅ ᴛʀᴜᴇ; ꜱᴜʙᴅᴜɪɴɢ ʜɪꜱ ꜱᴇʟꜰ-ᴄᴏɴᴄᴇɪᴛ, ᴏɴᴇ ᴍᴇᴇᴛꜱ ʜɪᴍ. ꜱᴏ ʙᴜʀɴ ᴀᴡᴀʏ ʏᴏᴜʀ ᴇɢᴏᴛɪꜱᴛɪᴄᴀʟ ᴘʀɪᴅᴇ, ᴀᴛᴛᴀᴄʜᴍᴇɴᴛ ᴀɴᴅ ɢʀᴇᴇᴅ, ᴡɪᴛʜ ᴛʜᴇ ᴡᴏʀᴅ ᴏꜰ ᴛʜᴇ ꜱʜᴀʙᴀᴅ; ᴡᴀꜱʜ ᴀᴡᴀʏ ʏᴏᴜʀ ꜰɪʟᴛʜ. ᴡʜᴇɴ ʏᴏᴜ ɢᴏ ᴛᴏ ᴛʜᴇ ʟᴏʀᴅ’ꜱ ᴅᴏᴏʀ, ʏᴏᴜ ꜱʜᴀʟʟ ʀᴇᴄᴇɪᴠᴇ ᴛʜᴇ ʙʟᴇꜱꜱᴇᴅ ᴠɪꜱɪᴏɴ ᴏꜰ ʜɪꜱ ᴅᴀʀꜱʜᴀɴ; ʙʏ ʜɪꜱ ᴡɪʟʟ, ᴛʜᴇ ꜱᴀᴠɪᴏʀ ᴡɪʟʟ ᴄᴀʀʀʏ ʏᴏᴜ ᴀᴄʀᴏꜱꜱ ᴀɴᴅ ꜱᴀᴠᴇ ʏᴏᴜ. ᴛᴀꜱᴛɪɴɢ ᴛʜᴇ ᴀᴍʙʀᴏꜱɪᴀʟ ɴᴇᴄᴛᴀʀ ᴏꜰ ᴛʜᴇ ʟᴏʀᴅ’ꜱ ɴᴀᴍᴇ, ᴛʜᴇ ꜱᴏᴜʟ-ʙʀɪᴅᴇ ɪꜱ ꜱᴀᴛɪꜱꜰɪᴇᴅ; ᴏ ɴᴀɴᴀᴋ, ꜱʜᴇ ᴇɴꜱʜʀɪɴᴇꜱ ʜɪᴍ ɪɴ ʜᴇʀ ʜᴇᴀʀᴛ. || 4 || 1 ||

ꜱᴜɴᴅᴀʏ, 25ᴛʜ ᴠᴀɪꜱᴀᴀᴋʜ (ꜱᴀᴍᴠᴀᴛ 554 ɴᴀɴᴀᴋꜱʜᴀʜɪ) ᴘᴀɢᴇ: 843

Ɛㄣ8 :ǝɓɐԀ (ıɥɐɥsʞɐuɐN ㄣގގ

Leave a Reply