Residents of the frightened Ramnik Avenue colony due to the fifth incident of theft in a week
ਕਮਿਸ਼ਨਰ ਤਕ ਪੁੱਜੀ ਗੱਲ ਤਾਂ ਮਿਲਿਆ ਇਹ ਭਰੋਸਾ
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਜਿੱਥੇ ਇਕ ਪਾਸੇ ਪੰਜਾਬ ਪੁਲਿਸ ਸਿਆਸੀ ਆਗੂਆਂ ਵਲੋਂ ਨਿੱਜੀ ਰੰਜਿਸ਼ ਤਹਿਤ ਕਰਵਾਈਆਂ ਜਾ ਰਹੀਆਂ ਬਦਲਾਲਊ ਕਾਰਵਾਈਆਂ ਦੌਰਾਨ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਿਚ ਰੁੱਝੀ ਦਿਖਾਈ ਦੇ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕਾਨੂੰਨ ਵਿਵਸਥਾ ਦੀ ਦਿਨੋ ਦਿਨ ਨਿੱਘਰ ਰਹੀ ਦਸ਼ਾ ਨੇ ਆਮ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਵਾਤਾਵਰਣ ਕਾਇਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹੋਈ। ਇਸਦਾ ਸਬੂਤ ਪੰਜਾਬ ਦਾ ਦਿਲ ਅਤੇ ਮੀਡੀਆ ਰਾਜਧਾਨੀ ਵਜੋਂ ਜਾਣੇ ਜਾਂਦੇ ਸ਼ਹਿਰ ਜਲੰਧਰ ਵਿੱਚ ਇਕ ਹੀ ਹਫਤੇ ਦੌਰਾਨ ਤੀਜੀ ਚੋਰੀ ਦੀ ਵਾਰਦਾਤ ਹੋ ਜਾਣ ਤੋਂ ਮਿਲਦਾ ਹੈ।
ਜੀ ਹਾਂ , ਪਠਾਨਕੋਟ ਰੋਡ ਵਿਖੇ ਕਮਿਸ਼ਨਰੇਟ ਪੁਲਿਸ ਦੇ ਥਾਣਾ ਡਿਵੀਜ਼ਨ ਨੰਬਰ 8 ਅਧੀਨ ਪੈਂਦੀ ਕੋਲੋਨੀ ਰਮਣੀਕ ਐਵੇਨਿਊ ਵਿਚ ਸ਼ੁੱਕਰਵਾਰ ਰਾਤ ਨੂੰ ਅਮਰਜੀਤ ਸਿੰਘ ਚੱਡਾ ਦੇ ਘਰ ਚੋਰੀ ਹੋ ਗਈ ਅਤੇ ਚੋਰ ਉਨ੍ਹਾਂ ਦੇ ਪਾਰਕ ਦੇ ਨਾਲ ਲੱਗਦੇ ਬਾਥ ਰੂਮ ਵਲੋਂ ਸੈਨਿਟੇਰੀ ਉਖਾੜ ਕੇ ਲੈ ਗਏ।
ਅਮਰਜੀਤ ਚੱਡਾ ਵਲੋਂ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਸਮਾਜ ਸੇਵਕ ਅਤੇ ਰਮਣੀਕ ਐਵੇਨਿਊ ਨਿਵਾਸੀ ਰਾਘਵ ਧੀਰ ਨੇ SHO ਥਾਣਾ ਨੰਬਰ 8 ਨਾਲ ਗੱਲ ਕਰਕੇ ਘਟਨਾ ਦੇ ਬਾਰੇ ਵਿੱਚ ਸੂਚਿਤ ਕੀਤਾ। ਥਾਣਾ ਮੁਖੀ ਦੁਆਰਾ ਮੌਕਾ ਦੇਖਣ ਲਈ ਡਿਊਟੀ ਅਫਸਰ ਵੀ ਭੇਜਿਆ ਗਿਆ। ਹਾਲਾਂਕਿ ਪੁਲਿਸ ਨੇ ਆਪਣੀ ਤਫਤੀਸ਼ ਸ਼ੁਰੂ ਕਰ ਦੇਣ ਦੀ ਗੱਲ ਆਖੀ ਹੈ।
ਪਰ ਇੱਕ ਹੀ ਹਫਤੇ ਦੌਰਾਨ ਇਸੇ ਪੇਸ਼ ਕਲੋਨੀ ਰਮਣੀਕ ਐਵੇਨਿਊ ਅਤੇ ਐਕਸਟੈਨਸ਼ਨ ਵਾਸੀ ਐਚ.ਐਸ. ਰੰਧਾਵਾ, ਗੁਰਮਨਜੀਤ ਸਿੰਘ, ਜਰਨੈਲ ਸਿੰਘ ਘੁੰਮਣ,ਹਰਸ਼ ਖੁਰਾਣਾ ਦੇ ਘਰ ਵੀ ਇਸੇ ਤਰਾਂ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਪੁਲਿਸ ਹੁਣ ਤਕ ਕਿਸੇ ਵੀ ਵਾਰਦਾਤ ਨੂੰ ਟਰੇਸ ਕਰਨ ਵਿਚ ਅਸਫਲ ਰਹੀ ਹੈ।

ਰਾਘਵ ਧੀਰ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨੂੰ ਉਹਨਾ ਨੇ ਕਮਿਸ਼ਨਰ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਅਤੇ ਸੀਪੀ ਗੁਰਪ੍ਰੀਤ ਸਿੰਘ ਤੂਰ ਨੇ ਇਸ ਖੇਤਰ ਵਿਚ ਰਾਤ ਨੂੰ ਪੁਲਿਸ ਪੇਟਰੋਲਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ। ਸ਼੍ਰੀ ਰਾਘਵ ਧੀਰ ਅਤੇ ਕਲੋਨੀ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਦੇ ਜਾਨ ਮਾਲ ਦੀ ਰਖਵਾਲੀ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।