Students of HMV outshine in B.Com (FS) SemV Result
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)-ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਬੀ.ਕਾਮ (ਫਾਈਨੈਂਸ਼ੀਅਲ ਸਰਵਿਸਿਜ਼) ਸਮੈਸਟਰ-5 ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿੱਚ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਜੋਤ ਸਿਫਤ ਕੌਰ ਨੇ 350 ਵਿੱਚੋਂ 333 ਅੰਕਾਂ ਨਾਲ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅਰਸ਼ਦੀਪ ਕੌਰ ਨੇ 319 ਅੰਕਾਂ ਨਾਲ ਛੇਵਾਂ ਸਥਾਨ ਹਾਸਲ ਕੀਤਾ। ਸੋਨਮਦੀਪ ਕੌਰ ਨੇ 312 ਅੰਕਾਂ ਨਾਲ ਨੌਵਾਂ ਸਥਾਨ ਹਾਸਲ ਕੀਤਾ।