IPR @ KMV by Institutions Innovation Council Awareness program
jalandhar (kesari news network)-ਭਾਰਤ ਦੀ ਵਿਰਾਸਤ ਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਸਾਇੰਸ ਵਿਭਾਗ ਅਤੇ ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਇਨੋਵੇਸ਼ਨ ਸੈੱਲ ਦੇ ਅੰਤਰਗਤ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ, ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ, ਇੰਡੀਅਨ ਪੇਟੈਂਟ ਆਫ਼ਿਸ ਆਦਿ ਦੁਆਰਾ ਸਾਂਝੇ ਰੂਪ ਵਿੱਚ ਰਾਸ਼ਟਰੀ ਆਈ.ਪੀ.ਆਰ. ਜਾਗਰੂਕਤਾ ਮਿਸ਼ਨ ਪ੍ਰੋਗਰਾਮ ਦੇ ਅੰਤਰਗਤ ਆਈ.ਪੀ.ਰਾਈਟਸ ਵਿਸ਼ੇ ‘ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ।
ਕਲਾਮ ਪ੍ਰੋਗਰਾਮ ਫਾਰ ਇੰਟਲੈਕਚੁਅਲ ਪ੍ਰਾਪਰਟੀ ਲਿਟਰੇਸੀ ਐਂਡ ਅਵੇਅਰਨੈੱਸ ਕੈਂਪੇਨ (ਕਪਿਲਾ) ਦੇ ਅੰਤਰਗਤ ਆਯੋਜਿਤ ਹੋਏ ਇਸ ਪ੍ਰੋਗਰਾਮ ਦੇ ਵਿੱਚ ਮੈਡਮ ਸ਼ੈਲੀ ਚੌਧਰੀ, ਪੇਟੈਂਟ ਜਾਂਚਕਰਤਾ, ਭਾਰਤੀ ਪੇਟੈਂਟ ਦਫਤਰ, ਦਿੱਲੀ ਨੇ ਸਰੋਤ ਬੁਲਾਰੇ ਵਜੋਂ ਸ਼ਿਰਕਤ ਕੀਤੀ ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਮੈਡਮ ਸ਼ੈਲੀ ਦਾ ਸਵਾਗਤ ਕਰਦੇ ਹੋਏ ਆਪਣੇ ਸੰਬੋਧਨ ਦੌਰਾਨ ਇਨੋਵੇਸ਼ਨ ਅਤੇ ਆਈ.ਪੀ.ਆਰ. ਦੀ ਮੌਜੂਦਾ ਸਮੇਂ ਵਿੱਚ ਮਹੱਤਤਾ ਨੂੰ ਵਿਸਥਾਰ ਸਹਿਤ ਦਰਸਾਇਆ ਅਤੇ ਕਿਹਾ ਕਿ ਇਹ ਆਯੋਜਨ ਵਿਦਿਆਰਥੀਆਂ ਨੂੰ ਵਿਭਿੰਨ ਆਈ.ਪੀ.ਆਰ. ਸਬੰਧੀ ਜਾਣਕਾਰੀ ਪ੍ਰਦਾਨ ਕਰਨ ਦੇ ਵਿੱਚ ਇੱਕ ਉਤਮ ਮੰਚ ਦਾ ਰੋਲ ਅਦਾ ਕਰੇਗਾ।
ਪ੍ਰੋਗਰਾਮ ਦੇ ਬੁਲਾਰੇ ਮੈਡਮ ਚੌਧਰੀ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਸਭ ਤੋਂ ਪਹਿਲਾਂ ਇੰਟਲੈਕਚੂਅਲ ਪ੍ਰਾਪਰਟੀ ਰਾਈਟਸ ਦੀ ਧਾਰਨਾ ਨੂੰ ਸਪਸ਼ਟ ਕੀਤਾ ਉੱਥੇ ਨਾਲ ਹੀ ਪੇਟੇਂਟਸ, ਡਿਜ਼ਾਈਨਸ, ਟਰੇਡਮਾਰਕ, ਕਾਪੀਰਾਈਟ,ਸੈਮੀ ਕੰਡਕਟਰ ਇੰਟੇਗ੍ਰੇਟਿਡ ਸਰਕਟ ਲੇਆਊਟ ਡਿਜ਼ਾਈਨਸ, ਜਿਓਗ੍ਰਾਫੀਕਲ ਇੰਡੀਕੇਸ਼ਨਜ਼ ਆਦਿ ਜਿਹੇ ਇੰਟਲੈਕਚੂਅਲ ਪ੍ਰਾਪਰਟੀ ਰਾਈਟਸ ‘ਤੇ ਵੀ ਚਾਨਣਾ ਪਾਇਆ । ਇਸ ਦੇ ਨਾਲ ਹੀ ਉਨ੍ਹਾਂ ਨੇ ਆਈ.ਪੀ.ਆਰ. ਦੀ ਪ੍ਰਾਪਤੀ ਸਬੰਧੀ ਪ੍ਰਕਿਰਿਆ ਨੂੰ ਵਿਸਥਾਰ ਸਹਿਤ ਸਮਝਾਉਣ ਦੇ ਨਾਲ-ਨਾਲ ਸਾਲ 2021 ਤੋਂ ਸਿੱਖਿਆ ਸੰਸਥਾਵਾਂ ਦੇ ਲਈ ਆਈ.ਪੀ.ਆਰ. ਫਾਈਲਿੰਗ ਦੇ ਲਈ ਘਟਾਈ ਗਈ ਫੀਸ ਵੱਲ ਵੀ ਸਭ ਦਾ ਧਿਆਨ ਕੇਂਦਰਿਤ ਕੀਤਾ। ਇੰਟਲੈਕਚੂਅਲ ਪ੍ਰਾਪਰਟੀ ਰਾਈਟਸ ਨੂੰ ਟੈਰੀਟੋਰੀਅਲ ਰਾਈਟਸ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਆਪਣੀ ਇਨੋਵੇਸ਼ਨ ਨੂੰ ਪ੍ਰਕਾਸ਼ਿਤ ਕਰਵਾਉਣ ਤੋਂ ਜ਼ਿਆਦਾ ਇਸ ਦੀ ਸੁਰੱਖਿਆ ਅਹਿਮ ਹੈ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਨੂੰ ਉਨ੍ਹਾਂ ਨੇ ਹਰੇਕ ਆਈ.ਪੀ. ਦੇ ਲਈ ਮਹੱਤਵਪੂਰਨ ਦੱਸਦੇ ਹੋਏ ਇਸ ਖੇਤਰ ਵਿਚਲੇ ਰੁਜ਼ਗਾਰ ਦੇ ਵੱਖ-ਵੱਖ ਮੌਕਿਆਂ ਬਾਰੇ ਵੀ ਵਿਦਿਆਰਥਣਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ।
ਮੈਡਮ ਪ੍ਰਿੰਸੀਪਲ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਮੈਡਮ ਸ਼ੈਲੀ ਚੌਧਰੀ ਦੇ ਪ੍ਰਤੀ ਧੰਨਵਾਦ ਵਿਅਕਤਗ ਕਰਦੇ ਹੋਏ ਇਸ ਸਫਲ ਆਯੋਜਨ ਦੇ ਲਈ ਡਾ. ਨੀਤੂ ਚੋਪਡ਼ਾ, ਵਾਈਸ ਪ੍ਰੈਜ਼ੀਡੈਂਟ, ਕੇ.ਐਮ.ਵੀ. ਆਈ.ਆਈ.ਸੀ. ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।